ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਨੂੰ ਤੁਹਾਡਾ ਧੰਨਵਾਦ ਕਰਨਾ ਪਵੇਗਾ ਕਿਉਂਕਿ ਮੈਂ ਸੱਚਮੁੱਚ ਤੁਹਾਡੀ ਧੰਨਵਾਦੀ ਹਾਂ। ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਉਨਾਂ ਨੇ ਮੈਨੂੰ ਤੁਹਾਡੇ ਕੋਲ ਰੱਖਿਆ। ਪਰ ਮੈਂ ਤੁਹਾਡੀ ਵੀ ਧੰਨਵਾਦੀ ਹਾਂ ਕਿਉਂਕਿ ਤੁਹਾਡਾ ਹੰਕਾਰ ਬਹੁਤ ਘੱਟ ਗਿਆ ਹੈ। ਇਸੇ ਲਈ ਤੁਸੀਂ ਨਿਮਰਤਾ ਨਾਲ ਕੰਮ ਕਰ ਸਕਦੇ ਹੋ। ਪਰ ਕਦੇ-ਕਦੇ ਤੁਸੀਂ ਭੜਕ ਉੱਠਦੇ ਹੋ, ਬੇਸ਼ੱਕ, ਅਤੇ ਮੈਂ ਇਸਦੀ ਜਾਂਚ ਕਰਾਂਗੀ। ਪਰ ਜਦੋਂ ਮੈਂ ਤੁਹਾਨੂੰ ਸੁਧਾਰਦੀ ਹਾਂ, ਇਸਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦੀ। ਇਹ ਪਿਆਰ ਦਾ ਇੱਕ ਹੋਰ ਤਰੀਕਾ ਹੈ। ਪਿਆਰ ਦੇ ਕਈ ਪਹਿਲੂ ਹੁੰਦੇ ਹਨ, ਕਈ ਚਿਹਰੇ ਹੁੰਦੇ ਹਨ, ਬਹੁਤ ਸਾਰੇ ਕੰਮ ਕਰਨ ਲਈ ਹੁੰਦੇ ਹਨ, ਰੱਖਣ ਲਈ, ਬਿਲਕੁਲ ਕਿਸੇ ਵੀ ਹੋਰ ਕੰਮ ਵਾਂਗ।ਪਿਆਰ ਆਮ ਤੌਰ 'ਤੇ ਕੁਦਰਤੀ ਹੁੰਦਾ ਹੈ, ਪਰ ਕਿਉਂਕਿ ਇਸ ਸੰਸਾਰ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਹਨ, ਇਹ ਤੁਹਾਡੇ ਮਨ ਨੂੰ ਕੁਰਾਹੇ ਪਾ ਦਿੰਦਾ ਹੈ। ਤੁਹਾਡੀ ਆਤਮਾ ਨੂੰ ਨਹੀਂ, ਤੁਹਾਡਾ ਮਨ ਭਟਕ ਜਾਂਦਾ ਹੈ। ਸੋ, ਮੈਨੂੰ ਹਮੇਸ਼ਾ ਸਾਵਧਾਨ ਰਹਿਣਾ ਪਵੇਗਾ, ਤੁਹਾਨੂੰ ਦੇਖਣਾ ਪਵੇਗਾ, ਤੁਹਾਡੀ ਜਾਂਚ ਕਰਨੀ ਪਵੇਗੀ ਅਤੇ ਤੁਹਾਨੂੰ ਸੁਧਾਰਨਾ ਪਵੇਗਾ। ਅਤੇ ਜੇ ਮੈਂ ਕਿਸੇ ਤਰ੍ਹਾਂ ਤੁਹਾਡੇ ਹੰਕਾਰ ਨੂੰ ਠੇਸ ਪਹੁੰਚਾਈ ਹੈ, ਤਾਂ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਮੈਂ ਤੁਹਾਡਾ ਗੁਰੂ ਹਾਂ, ਮੈਨੂੰ ਕਰਨਾ ਪਵੇਗਾ। ਮੈਂ ਨਹੀਂ ਚਾਹੁੰਦੀ ਕਿਉਂਕਿ ਇਸਦਾ ਮਤਲਬ ਹੈ ਲੋਕਾਂ ਨੂੰ ਨਾਰਾਜ਼ ਕਰਨਾ। ਅਤੇ ਹੋ ਸਕਦਾ ਹੈ ਕਿ ਉਹ ਹੁਣ ਤੁਹਾਨੂੰ ਪਿਆਰ ਨਾ ਕਰਨ, ਪਰ ਮੈਨੂੰ ਕਰਨਾ ਪਵੇਗਾ। ਮੈਂ ਤੁਹਾਨੂੰ ਸਿਰਫ਼ ਬਲੈਕਮੇਲ ਨਹੀਂ ਕਰ ਸਕਦੀ ਅਤੇ ਸਿਰਫ਼ ਧੋਖਾ ਨਹੀਂ ਦੇ ਸਕਦੀ ਜਾਂ ਸਿਰਫ਼ ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਹਨੇਰੇ ਵਿੱਚ ਨਹੀਂ ਰੱਖ ਸਕਦੀ, ਅਤੇ ਤੁਸੀਂ ਉਹ ਕੰਮ ਕਰਦੇ ਰਹੋ ਜੋ ਤੁਹਾਡੇ ਲਈ ਨੁਕਸਾਨਦੇਹ ਹਨ, ਜਾਂ ਉਹ ਸੋਚ ਵੀ ਜੋ ਤੁਹਾਡੇ ਲਈ ਨੁਕਸਾਨਦੇਹ ਹੈ। ਤੁਹਾਡੇ ਲਈ ਨੁਕਸਾਨਦੇਹ ਕੋਈ ਵੀ ਚੀਜ਼, ਮੈਨੂੰ ਹਮੇਸ਼ਾ ਦੇਖਣੀ ਪੈਂਦੀ ਹੈ ਅਤੇ ਤੁਹਾਡੇ ਲਈ ਇਸਨੂੰ ਤੋੜਨ ਦੀ ਕੋਸ਼ਿਸ਼ ਕਰਨੀ ਪੈਂਦੀ ਹੈ।ਕਈ ਵਾਰ ਇਹ ਦਰਦਨਾਕ ਮਹਿਸੂਸ ਹੋ ਸਕਦਾ ਹੈ - ਇਹ ਸਿਰਫ਼ ਹੰਕਾਰ ਹੈ ਜੋ ਦਰਦ ਮਹਿਸੂਸ ਕਰਦਾ ਹੈ। ਆਤਮਾ ਹਮੇਸ਼ਾ ਸ਼ੁੱਧ ਅਤੇ ਨਿਰਦੋਸ਼ ਹੁੰਦੀ ਹੈ। ਕੁਝ ਵੀ ਇਸਨੂੰ ਛੂਹ ਨਹੀਂ ਸਕਦਾ, ਕੁਝ ਵੀ ਇਸਨੂੰ ਨਾਰਾਜ਼ ਨਹੀਂ ਕਰ ਸਕਦਾ, ਕੁਝ ਵੀ ਇਸਨੂੰ ਮੋੜ ਨਹੀਂ ਸਕਦਾ, ਕੁਝ ਵੀ ਇਸਨੂੰ ਬਦਲ ਨਹੀਂ ਸਕਦਾ। ਪਰ ਮਨ ਮੁਸੀਬਤ ਹੈ। ਬਹੁਤ ਸਾਰੇ ਕਰਮ ਹਉਮੈ ਤੋਂ ਆਉਂਦੇ ਹਨ, ਕਿਉਂਕਿ ਹਉਮੈ ਹਮੇਸ਼ਾ ਤੁਹਾਨੂੰ ਇਹ ਮਹਿਸੂਸ ਕਰਵਾਉਂਦੀ ਹੈ, "ਮੈਂ ਇਹ ਹਾਂ, ਮੈਂ ਉਹ ਹਾਂ।" ਮੈਂ ਪ੍ਰਤਿਭਾਸ਼ਾਲੀ ਹਾਂ, ਮੈਂ ਚੰਗਾ ਹਾਂ, ਮੈਂ ਖਾਸ ਹਾਂ।" ਅਤੇ ਫਿਰ ਉਹ ਕੰਮ ਕਰਦੇ ਜੋ ਨੇਕ ਮਿਆਰਾਂ ਦੇ ਅਨੁਸਾਰ ਨਹੀਂ ਹਨ। ਅਤੇ ਫਿਰ ਜੇ ਤੁਸੀਂ ਇਸ ਤਰਾਂ ਜਾਰੀ ਰੱਖਿਆ, ਤਾਂ ਤੁਸੀਂ ਹੇਠਾਂ ਚਲੇ ਜਾਓਗੇ।ਭਾਵੇਂ ਮੈਂ ਤੁਹਾਨੂੰ ਉੱਪਰ ਚੁੱਕਿਆ, ਉਦਾਹਰਣ ਵਜੋਂ, ਚੌਥੇ ਪੱਧਰ ਤੱਕ, ਤੁਸੀਂ ਦੁਬਾਰਾ ਹੇਠਲੇ ਤੀਜੇ ਪੱਧਰ ਤੱਕ ਡਿੱਗ ਸਕਦੇ ਹੋ। ਅਤੇ ਦੁਬਾਰਾ ਉੱਪਰ ਜਾਣ ਲਈ ਲੰਬਾ, ਲੰਬਾ ਸਮਾਂ ਲੱਗਦਾ ਹੈ। ਸੋ ਹਮੇਸ਼ਾ ਆਪਣੀ ਬੋਲੀ, ਵਿਚਾਰਾਂ ਅਤੇ ਕੰਮਾਂ ਪ੍ਰਤੀ ਸਾਵਧਾਨ ਰਹੋ। ਬੋਲੀ, ਵਿਚਾਰ, ਕਿਰਿਆਵਾਂ - ਹਮੇਸ਼ਾ ਸ਼ੁੱਧ ਅਤੇ ਨਿਰਸਵਾਰਥ ਹੋਣੀਆਂ ਚਾਹੀਦੀਆਂ ਹਨ। ਫਿਰ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਕੋਈ ਵੀ ਸ਼ੈਤਾਨ ਤੁਹਾਡੇ ਨੇੜੇ ਨਹੀਂ ਆ ਸਕਦਾ, ਤੁਹਾਡੇ ਸੁਪਨੇ ਵਿੱਚ ਦਾਖਲ ਹੋਣ ਜਾਂ ਤੁਹਾਨੂੰ ਆਪਣੇ ਕਬਜ਼ੇ ਵਿੱਚ ਲੈਣ ਜਾਂ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਗੱਲ ਤਾਂ ਦੂਰ ਦੀ ਗੱਲ ਹੈ। ਆਪਣੇ ਆਪ ਨੂੰ ਸ਼ੁੱਧ ਰੱਖੋ। ਹਮੇਸ਼ਾ ਪ੍ਰਮਾਤਮਾ ਨੂੰ ਯਾਦ ਰੱਖੋ। ਅਤੇ ਉਹ ਤੋਹਫ਼ਾ ਜੋ ਮੈਂ ਤੁਹਾਨੂੰ ਆਪਣੀ ਸ਼ਕਤੀ ਨਾਲ ਨਿੱਜੀ ਤੌਰ 'ਤੇ ਦਿੱਤਾ ਹੈ। ਅਤੇ ਇੱਥੋਂ ਤੱਕ ਕਿ ਉਹ ਪਵਿੱਤਰ ਨਾਮ ਜੋ ਮੈਂ ਤੁਹਾਨੂੰ ਸਿਖਾਏ ਹਨ, ਉਹ ਵੀ ਆਪਣੀ ਸ਼ਕਤੀ ਨਾਲ। ਇਸ ਸ਼ਕਤੀ ਤੋਂ ਬਿਨਾਂ, ਉਹ ਬੇਕਾਰ ਹਨ। ਇਹ ਬਿਲਕੁਲ ਇਸ ਤਰਾਂ ਹੈ ਜਿਵੇਂ ਮੈਂ ਤੁਹਾਨੂੰ ਕਹਿੰਦੀ ਰਹਾਂ, "ਕੇਕ, ਕੇਕ। ਕੂਕੀਜ਼, ਕੂਕੀਜ਼," ਪਰ ਮੈਂ ਤੁਹਾਨੂੰ ਉਹ ਕਦੇ ਨਹੀਂ ਦਿੰਦੀ ।ਇਸੇ ਕਰਕੇ ਲੋਕ ਟ੍ਰਾਨ ਤਾਮ ਨੂੰ ਪਸੰਦ ਕਰਦੇ ਹਨ, ਉਹ ਸੋਚਦਾ ਹੈ ਕਿ ਉਹ ਮੇਰੀ ਗੱਲ ਦੁਹਰਾ ਸਕਦਾ ਹੈ, ਪਰ ਉਸਨੂੰ ਕੁਝ ਨਹੀਂ ਪਤਾ। ਉਸ ਕੋਲ ਬਿਲਕੁਲ ਵੀ ਸ਼ਕਤੀ ਨਹੀਂ ਹੈ। ਅਤੇ ਉਹ ਸਿੱਧਾ ਨਰਕ ਵਿੱਚ ਜਾ ਰਿਹਾ ਹੈ ਕਿਉਂਕਿ ਉਸਨੇ ਮੇਰੀ ਗੱਲ ਨਹੀਂ ਸੁਣੀ ਅਤੇ ਤੋਬਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਆਪਣੀ ਬੁਰਾਈ ਨੂੰ ਨਹੀਂ ਰੋਕਿਆ। ਇਹੀ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਉਹ ਜਾਵੇਗਾ - ਨਰਕ - ਅਤੇ ਸ਼ੈਤਾਨਾਂ ਨਾਲ ਰਹੇਗਾ ਅਤੇ ਸਾਰੇ ਸ਼ੈਤਾਨੀ ਕੰਮ ਕਰੇਗਾ। ਨਹੀਂ ਤਾਂ, ਉਸਨੂੰ ਸ਼ੈਤਾਨਾਂ ਦੇ ਰਾਜੇ ਦੁਆਰਾ ਸਜ਼ਾ ਦਿੱਤੀ ਜਾਵੇਗੀ, ਉੱਥੇ ਨਰਕ ਦੇ ਰਾਜੇ ਦੁਆਰਾ, ਜੇ ਉਹ ਨਹੀਂ ਸੁਣਦਾ ਅਤੇ ਉਨ੍ਹਾਂ ਦਾ ਗੁਲਾਮ ਬਣ ਜਾਵੇਗਾ। ਫਿਰ ਉਹ ਮਰ ਜਾਵੇਗਾ, ਉਸਨੂੰ ਸਜ਼ਾ ਦਿੱਤੀ ਜਾਵੇਗੀ, ਉਸਨੂੰ ਤਸੀਹੇ ਦਿੱਤੇ ਜਾਣਗੇ, ਉਸਨੂੰ ਹਮੇਸ਼ਾ ਲਈ ਇੱਕ ਹਨੇਰੀ ਕੋਠੜੀ ਵਿੱਚ ਕੈਦ ਕਰ ਦਿੱਤਾ ਜਾਵੇਗਾ। ਕਿਸੇ ਵੀ ਕਿਸਮ ਦੀ ਸਜ਼ਾ - ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਕੀ ਕਰਦਾ ਹੈ ਜੋ ਨਰਕ ਦੇ ਰਾਜੇ ਨੂੰ ਨਾਰਾਜ਼ ਕਰਦਾ ਹੈ। ਜੇ ਉਹ ਸਿੱਖਣ ਯੋਗ ਨਾ ਹੋਵੇ ਤਾਂ ਉਹ ਉਸਨੂੰ ਖਾ ਵੀ ਸਕਦੇ ਹਨ। ਇਹੀ ਗੱਲ ਹੈ।ਇਹ ਇਸ ਤਰਾਂ ਨਹੀਂ ਹੈ ਕਿ ਤੁਸੀਂ ਮਾਇਆ ਲਈ ਕੰਮ ਕਰਦੇ ਅਤੇ ਉਨ੍ਹਾਂ ਦੀ ਗੁਲਾਮੀ ਕਰਦੇ, ਕੁਝ ਵੀ ਕਰਦੇ, ਫਿਰ ਉਹ ਖੁਸ਼ ਹੋਣਗੇ ਅਤੇ ਉਹ ਤੁਹਾਡੇ ਨਾਲ ਵਧੀਆ ਵਿਵਹਾਰ ਕਰਨਗੇ। ਇਹ ਇਸ ਤਰਾਂ ਨਹੀਂ ਹੈ। ਕਿਉਂਕਿ ਤੁਸੀਂ ਕਦੇ ਨਹੀਂ ਜਾਣਦੇ ਕਿ ਤੁਸੀਂ ਉਨ੍ਹਾਂ ਨੂੰ ਕਿਵੇਂ ਨਾਰਾਜ਼ ਨਹੀਂ ਕਰ ਰਹੇ ਹੋ। ਤੁਹਾਨੂੰ ਨਹੀਂ ਪਤਾ। ਤੁਸੀਂ ਉਹ ਨਹੀਂ ਜਾਣਦੇ ਜੋ ਉਹ ਜਾਣਦੇ ਹਨ। ਤੁਹਾਨੂੰ ਉਨ੍ਹਾਂ ਦੇ ਨਿਯਮਾਂ ਦਾ ਪਤਾ ਨਹੀਂ ਹੈ। ਇਹ ਤੁਹਾਡੇ ਸੋਚਣ ਦਾ ਤਰੀਕਾ ਨਹੀਂ ਹੈ। ਅਤੇ ਤੁਸੀਂ ਹਮੇਸ਼ਾ ਗਲਤੀਆਂ ਕਰ ਸਕਦੇ ਹੋ, ਜਾਂ ਉਨ੍ਹਾਂ ਨੂੰ ਪਰੇਸ਼ਾਨ ਕਰ ਸਕਦੇ ਹੋ, ਜਾਂ ਉਨ੍ਹਾਂ ਨੂੰ ਨਾਰਾਜ਼ ਕਰ ਸਕਦੇ ਹੋ, ਫਿਰ ਉਹ ਤੁਹਾਨੂੰ ਸਜ਼ਾ ਦੇਣਗੇ, ਤੁਹਾਨੂੰ ਤਸੀਹੇ ਦੇਣਗੇ, ਜਾਂ ਤੁਹਾਨੂੰ ਖਾ ਜਾਣਗੇ। ਮੇਰਾ ਮਤਲਬ ਹੈ ਕਿ ਸੱਚਮੁੱਚ ਤੁਹਾਨੂੰ ਖਾ ਜਾਣਗੇ। ਇਹ ਸਵਰਗ ਦਾ ਕਾਨੂੰਨ ਨਹੀਂ ਹੈ। ਸਵਰਗ ਦਾ ਕਾਨੂੰਨ ਉਨ੍ਹਾਂ ਨੂੰ ਇਹ ਦੱਸਣਾ ਹੈ ਕਿ ਉਹ ਐਸਟਰਲ, ਸੂਖਮ ਸਰੀਰ ਦੇ ਲੋਕਾਂ ਅਤੇ ਉਸ ਸਭ ਕੁਝ ਨੂੰ ਨਾ ਖਾਣ। ਪਰ ਕਿਸੇ ਤਰ੍ਹਾਂ ਉਹ ਕਰਦੇ ਹਨ। ਉਹਨਾਂ ਨੂੰ ਇਸਦਾ ਸੁਆਦ ਹੈ, ਅਤੇ ਉਹਨਾਂ ਨੂੰ ਇਹ ਪਸੰਦ ਹੈ। ਅਤੇ ਕਿਉਂਕਿ ਇਸ ਤਰਾਂ ਦੇ ਨਰਕੀ ਕੈਦੀ ਨਰਕ ਵਿੱਚ ਰਹਿਣ ਦੇ ਵੀ ਯੋਗ ਨਹੀਂ ਹਨ। ਕਿਉਂਕਿ ਲੋਕ, ਜਦੋਂ ਉਹ ਨਰਕ ਵਿੱਚ ਰਹਿੰਦੇ ਹਨ, ਤਾਂ ਉਹਨਾਂ ਨੂੰ ਬਾਅਦ ਵਿੱਚ ਬੁੱਧ ਦੇ ਹੇਠਾਂ ਆਉਣ ਦੁਆਰਾ ਮਾਫ਼ ਕੀਤਾ ਜਾ ਸਕਦਾ ਹੈ, ਜਾਂ ਕੋਈ ਬਹੁਤ ਹੀ ਦਿਆਲੂ ਜੀਵ, ਭਾਵੇਂ ਕਿ ਬਹੁਤ ਘੱਟ ਹੁੰਦਾ ਹੈ। ਪਰ ਇਹ ਸੰਭਵ ਹੈ ਕਿ ਉਹਨਾਂ ਨੂੰ ਅਜੇ ਵੀ ਬਚਾਇਆ ਜਾ ਸਕਦਾ ਹੈ। ਪਰ ਜਿਹੜੇ ਲੋਕ ਨਰਕ ਦੇ ਮਿਆਰ 'ਤੇ ਵੀ ਖਰੇ ਨਹੀਂ ਉਤਰਦੇ, ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ, ਸੁਧਾਰਿਆ ਨਹੀਂ ਜਾ ਸਕਦਾ, ਫਿਰ ਉਹ ਜਾਂ ਤਾਂ ਉਨ੍ਹਾਂ ਨੂੰ ਮਿੱਟੀ ਵਿੱਚ ਮਿਲਾ ਦਿੰਦੇ ਹਨ ਜਾਂ ਖਾ ਜਾਂਦੇ ਹਨ। ਇਹੀ ਗੱਲ ਹੈ।ਅਤੇ, ਬੇਸ਼ੱਕ, ਸਵਰਗ ਨਰਕ ਦੇ ਰਾਜੇ ਜਾਂ ਉੱਥੇ ਹੇਠਾਂ ਕਿਸੇ ਨਰਕ ਦੇ ਸ਼ੈਤਾਨ ਨੂੰ ਸਜ਼ਾ ਨਹੀਂ ਦੇਵੇਗਾ, ਕਿਉਂਕਿ ਇਹ ਵਿਅਕਤੀ, ਅਖੌਤੀ ਵਿਅਕਤੀ, ਉਹ ਜੀਵ ਬਹੁਤ ਬੁਰਾ ਹੈ, ਬਹੁਤ ਬੁਰਾ ਹੈ, ਬਹੁਤ ਬੁਰਾ ਹੈ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਉਸਨੂੰ ਪਾਲਿਸ਼ ਅਤੇ ਸਾਫ਼ ਕੀਤਾ ਜਾ ਸਕੇ ਅਤੇ ਉਹ ਦੁਬਾਰਾ ਮਨੁੱਖ ਜਾਂ ਜਾਨਵਰ-ਵਿਅਕਤੀ ਜਾਂ ਕੀੜਾ ਬਣ ਸਕੇ। ਇਹ ਬੇਕਾਰ ਹੋਵੇਗਾ ਕਿ ਨਰਕ ਦਾ ਰਾਜਾ ਜਾਂ ਮਾਇਆ ਦਾ ਰਾਜਾ ਇਸ ਤਰਾਂ ਦੇ ਸਰੀਰ ਨਾਲ ਜੋ ਚਾਹੇ ਕਰ ਸਕਦਾ ਹੈ। ਉਹ ਉਨ੍ਹਾਂ ਨੂੰ ਖਾ ਜਾਂਦੇ ਹਨ, ਅਤੇ ਤੁਸੀਂ ਬਸ ਖਤਮ ਹੋ ਜਾਂਦੇ। ਤੁਸੀਂ ਕਦੇ ਵੀ ਉਨ੍ਹਾਂ ਦੇ ਸਿਸਟਮ ਤੋਂ ਬਾਹਰ ਨਹੀਂ ਨਿਕਲ ਸਕਦੇ ਅਤੇ ਜੀਵਨ ਵਿੱਚ ਵਾਪਸ ਨਹੀਂ ਆ ਸਕਦੇ ਜਾਂ ਕੁਝ ਵੀ ਨਹੀਂ, ਜਾਂ ਪੁਨਰਜਨਮ ਵੀ ਨਹੀਂ ਲੈ ਸਕਦੇ। ਟ੍ਰਾਨ ਤਾਮ ਉਨਾਂ ਵਿੱਚੋਂ ਇੱਕ ਹੈ। (...) ਉਨ੍ਹਾਂ ਵਿੱਚੋਂ ਇੱਕ ਹੈ। ਮੈਂ ਉਸਨੂੰ ਨਰਕ ਤੋਂ ਵੀ ਮੁਕਤ ਕਰਨ ਵਿੱਚ ਮਦਦ ਕਰ ਸਕਦੀ ਹਾਂ। ਪਰ ਨਰਕ ਸਭਾ ਨੇ ਮੈਨੂੰ ਕਿਹਾ, "ਉਸਨੇ ਕਿਹਾ ਕਿ ਉਹ ਤੁਹਾਡਾ ਪੈਰੋਕਾਰ ਨਹੀਂ ਹੈ।" ਸੋ ਤੁਸੀਂ ਉਸਨੂੰ ਪੂਰੀ ਤਰ੍ਹਾਂ ਨਹੀਂ ਬਚਾ ਸਕਦੇ। ਤੁਸੀਂ ਉਸਦੀ ਆਤਮਾ ਨੂੰ ਨਹੀਂ ਬਚਾ ਸਕਦੇ।" ਸੋ ਮੈਂ ਸਿਰਫ਼ ਉਸਦੀ ਜਾਨ ਹੀ ਬਚਾ ਸਕਦੀ ਹਾਂ। ਸ਼ੁਰੂ ਵਿੱਚ, ਉਸਨੂੰ ਮਰਨਾ ਚਾਹੀਦਾ ਸੀ, ਪਰ ਮੈਂ ਉਸਦੀ ਜਾਨ ਬਾਅਦ ਵਿੱਚ ਬਚਾਈ - ਜਦੋਂ ਵੀ ਮਾਇਆ ਰਾਜਾ ਫੈਸਲਾ ਕਰੇਗਾ ਕਿ ਕਿਰਪਾ ਖਤਮ ਹੋ ਗਈ ਹੈ, ਤਾਂ ਉਹ ਉਸਨੂੰ ਉੱਥੇ ਲੈ ਆਉਣਗੇ ਅਤੇ ਉਸਨੂੰ ਹਮੇਸ਼ਾ ਲਈ ਬੰਦ ਕਰ ਦੇਣਗੇ ਜਾਂ ਉਸਨੂੰ ਖਾ ਜਾਣਗੇ।ਸੋ ਲੋਕ ਇਹ ਨਹੀਂ ਸਮਝਦੇ ਕਿ ਸਿਰਫ਼ ਮਸ਼ਹੂਰ ਹੋਣਾ ਜਾਂ ਕੁਝ ਪੈਸਾ ਕਮਾਉਣਾ, ਇਹ ਇੰਨਾ ਆਸਾਨ ਨਹੀਂ ਹੈ। ਅਤੇ ਫਿਰ ਉਹ ਮਸ਼ਹੂਰ ਹੋਣ ਅਤੇ ਪੂਜਾ ਕੀਤੇ ਜਾਣ ਜਾਂ ਸਤਿਕਾਰੇ ਜਾਣ ਅਤੇ ਖਾਣ ਲਈ ਪੈਸੇ ਦਿੱਤੇ ਜਾਣ ਦੀ ਇੱਛਾ ਨਾਲ ਭਰੇ ਹੋਏ ਇਧਰ ਉਧਰ ਭੱਜਦੇ ਹਨ। ਉਹ ਸੋਚਦੇ ਹਨ ਕਿ ਇਹ ਆਸਾਨ ਹੈ। ਓਹ, ਇਹ ਨਹੀਂ ਹੈ, ਸਿਰਫ਼ ਕਿਉਂਕਿ ਉਹ ਕੁਝ ਨਹੀਂ ਦੇਖਦੇ। ਇਸੇ ਲਈ ਉਹ ਅਜਿਹਾ ਕਰਨ ਦੀ ਹਿੰਮਤ ਕਰਦੇ ਹਨ। ਜੇ ਉਹ ਸੱਚਮੁੱਚ ਗਿਆਨਵਾਨ ਹੁੰਦੇ, ਤਾਂ ਉਹ ਹਿੰਮਤ ਨਾ ਕਰਦੇ, ਕਿਉਂਕਿ ਉਹ ਸਵਰਗ ਅਤੇ ਨਰਕ ਨੂੰ ਦੇਖਣਗੇ ਅਤੇ ਬ੍ਰਹਿਮੰਡ ਵਿੱਚ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ। ਇਸ ਤਰਾਂ ਦੇ ਕੰਮ ਜੋ ਉਹ ਕਰ ਰਹੇ ਹਨ, ਉਹ ਸਿਰਫ਼ ਉਹਨਾਂ ਨੂੰ ਨਰਕ ਵਿੱਚ ਲਿਆ ਸਕਦੇ ਹਨ, ਪਰ ਉਹ ਇਸਨੂੰ ਨਹੀਂ ਦੇਖਦੇ, ਕਿਉਂਕਿ ਉਹ ਗਿਆਨਵਾਨ ਨਹੀਂ ਹਨ।ਗਿਆਨਵਾਨ ਗੁਰੂ ਕਦੇ ਵੀ ਅਜਿਹਾ ਕਰਨ ਦੀ ਹਿੰਮਤ ਨਹੀਂ ਕਰਦੇ। ਉਹ ਸਭ ਕੁਝ ਤਿਆਗ ਦਿੰਦੇ ਹਨ, ਸਿਰਫ਼ ਆਪਣੇ ਆਪ ਨੂੰ ਸ਼ੁੱਧ ਰੱਖਣ ਲਈ, ਬੁੱਧ ਦੇ ਪੈਰੋਕਾਰਾਂ ਵਾਂਗ, ਬੁੱਧ ਦੇ ਭਿਕਸ਼ੂਆਂ ਵਾਂਗ। ਅੱਜਕੱਲ੍ਹ, ਭਿਕਸ਼ੂ ਭਿਕਸ਼ੂ ਨਹੀਂ ਰਹੇ। ਨਨਾਂ ਅਸਲ ਵਿੱਚ ਨਨਾਂ ਨਹੀਂ ਹਨ। ਉਹ ਸਿਖਾ ਸਕਦੇ ਹਨ, ਉਹ ਕੁਝ ਕਹਿ ਸਕਦੇ ਹਨ, ਪਰ ਉਨ੍ਹਾਂ ਕੋਲ ਕੋਈ ਸ਼ਕਤੀ ਨਹੀਂ ਹੈ, ਕਿਉਂਕਿ ਉਹ ਕਾਫ਼ੀ ਸ਼ੁੱਧ ਨਹੀਂ ਹਨ। ਅਤੇ ਬੁੱਧ ਉਨ੍ਹਾਂ ਨੂੰ ਯੋਗ ਬਣਾਉਣ ਲਈ ਉਥੇ ਮੌਜ਼ੂਦ ਨਹੀਂ ਹਨ।ਜਦੋਂ ਬੁੱਧ ਉੱਥੇ ਸਨ, ਤਾਂ ਭਿਖਾਰੀ ਵੀ ਕੁਝ ਮਹੀਨਿਆਂ ਲਈ ਬੁੱਧ ਕੋਲ ਸ਼ਰਨ ਲੈਣ ਲਈ ਆਉਂਦੇ ਸਨ, ਫਿਰ ਉਹ ਮਹਾਨ ਬਣ ਗਿਆ। ਉਹ ਪੱਥਰਾਂ ਵਿੱਚੋਂ ਵੀ ਤੁਰ ਸਕਦਾ ਸੀ। ਅਤੇ ਉਹ ਸਵਰਗ ਜਾ ਸਕਿਆ, ਮੁਲਾਕਾਤ ਕਰ ਸਕਦਾ ਅਤੇ ਵਾਪਸ ਆ ਸਕਦਾ, ਅਤੇ ਨਰਕ ਵਿੱਚ ਜਾ ਸਕਦਾ ਹੈ ਅਤੇ ਦੂਜਿਆਂ ਦੀ ਮਦਦ ਕਰ ਸਕਦਾ ਹੈ, ਉਦਾਹਰਣ ਵਜੋਂ, ਅਤੇ ਪ੍ਰਾਰਥਨਾ ਕਰਨ ਅਤੇ ਆਪਣੀ ਸ਼ਕਤੀ ਦੀ ਵਰਤੋਂ ਕਰਨ ਲਈ ਇਕੱਠੇ ਹੋ ਸਕਦੇ ਹਨ, ਮੌਗਡਲਯਾਯਾਨਾ ਦੀ ਮਾਂ ਦੀ ਮਦਦ ਕਰਨ ਅਤੇ ਬਚਾਉਣ ਲਈ ਇਕੱਠੇ ਹੋ ਸਕਦੇ ਹਨ। ਤੁਸੀਂ ਜਾਣਦੇ ਹੋ ਕਿ ਬੋਧੀ ਸੂਤਰ ਵਿੱਚ, ਕਹਾਣੀ, ਕਿ ਹਰ ਸਾਲ ਉਹ ਅਜੇ ਵੀ ਇਸਨੂੰ ਮਨਾਉਂਦੇ ਹਨ। ਹਰ ਸਾਲ ਉਹ ਇਸਨੂੰ ਮਨਾਉਂਦੇ ਹਨ। ਮੈਨੂੰ ਲੱਗਦਾ ਹੈ ਕਿ ਜੁਲਾਈ ਦੇ ਮਹੀਨੇ ਵਿੱਚ। ਅਤੇ ਉਹ ਆਪਣੇ ਪੁਰਖਿਆਂ ਲਈ, ਆਪਣੇ ਮਾਪਿਆਂ ਲਈ, ਅਤੇ ਭੈਣ-ਭਰਾਵਾਂ ਜਾਂ ਪਰਿਵਾਰਕ ਮੈਂਬਰਾਂ ਲਈ ਪ੍ਰਾਰਥਨਾ ਕਰਦੇ ਹਨ ਜੋ ਪਹਿਲਾਂ ਹੀ ਸਰੀਰਕ ਤੌਰ 'ਤੇ ਇਸ ਸੰਸਾਰ ਤੋਂ ਚਲੇ ਗਏ ਹਨ। ਉਹ ਮਹੀਨਾ ਹੈ। ਉਹ ਕਿਸੇ ਵੀ ਮੰਦਰ ਵਿੱਚ ਜਾਣਗੇ ਅਤੇ ਭਿਕਸ਼ੂਆਂ ਅਤੇ ਸਾਧਵੀਆਂ ਨੂੰ ਚੀਜ਼ਾਂ ਭੇਟ ਕਰਨਗੇ, ਜਾਂ ਮੁਰੰਮਤ ਲਈ ਮੰਦਰ ਨੂੰ ਪੈਸੇ ਭੇਟ ਕਰਨਗੇ ਅਤੇ ਉਸ ਪੁੰਨ ਦੀ ਵਰਤੋਂ ਆਪਣੇ ਮਾਪਿਆਂ, ਭੈਣ-ਭਰਾਵਾਂ ਜਾਂ ਅਜ਼ੀਜ਼ਾਂ ਨੂੰ ਕਰਨ ਲਈ ਕਰਨਗੇ ਜੋ ਪਹਿਲਾਂ ਹੀ ਮਰ ਚੁੱਕੇ ਹਨ, ਇਸ ਉਮੀਦ ਨਾਲ ਕਿ ਉਹ ਸਵਰਗ ਜਾਣਗੇ। ਇਹ ਮੌਗਡਲਯਾਯਾਨਾ ਅਤੇ ਉਸਦੀ ਮਾਂ ਬਾਰੇ ਇਸ ਕਥਾ ਤੋਂ ਆਇਆ ਹੈ। ਤੁਸੀ ਕਹਾਣੀ ਜਾਣਦੇ ਹੋ। ਮੈਂ ਤੁਹਾਨੂੰ ਬਹੁਤ ਪਹਿਲਾਂ ਹੀ ਦੱਸ ਦਿੱਤਾ ਸੀ।ਮਾਫ਼ ਕਰਨਾ, ਮਾਫ਼ ਕਰਨਾ, ਹਾਲ ਹੀ ਵਿੱਚ ਬਹੁਤ ਜ਼ਿਆਦਾ ਕਰਮ ਹੋ ਗਏ ਹਨ। ਬਹੁਤ ਜ਼ਿਆਦਾ ਕਰਮ। ਜਦੋਂ ਵੀ ਮੈਂ ਕੋਈ ਵਧੀਆ ਸ਼ੋਅ ਕਰਦੀ ਹਾਂ, ਜਾਂ ਤੁਹਾਡੇ ਸ਼ੋਅ ਨੂੰ ਦੇਖਦੀ ਹਾਂ, ਤਾਂ ਕਰਮ ਮੇਰੇ ਕੋਲ ਹੀ ਆਵੇਗਾ। ਕਿਉਂਕਿ ਕੁਝ ਲੋਕ ਦੂਜੇ ਲੋਕਾਂ ਨਾਲ ਜੁੜੇ ਹੁੰਦੇ ਹਨ। ਅਤੇ ਮਾਇਆ, ਬੇਸ਼ੱਕ, ਨਕਾਰਾਤਮਕ ਸ਼ਕਤੀ, ਮੈਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੁੰਦੀ ਹੈ, ਤਾਂ ਜੋ ਇਸਦਾ ਸੰਸਾਰ ਨੂੰ ਕੋਈ ਲਾਭ ਨਾ ਹੋਵੇ। ਇਹੀ ਉਹ ਕਰਮ ਹੈ ਜੋ ਮੈਨੂੰ ਸਹਿਣਾ ਪੈਂਦਾ ਹੈ। ਕਰਮ ਦੀਆਂ ਕਿਸਮਾਂ ਵਿੱਚੋਂ ਇੱਕ, ਸਿਰਫ਼ ਇੱਕ ਨਹੀਂ। ਸੋ ਕੁਝ ਸ਼ੋਅ, ਜਦੋਂ ਇਹ ਸੰਸਾਰ ਲਈ ਬਹੁਤ ਲਾਭਦਾਇਕ ਹੁੰਦੇ ਹਨ ਅਤੇ ਹੋਰ ਲੋਕਾਂ ਨੂੰ ਜਗਾਉਂਦੇ ਹਨ, ਤਾਂ ਉਹ ਮੈਨੂੰ ਬਹੁਤ ਦੁੱਖ ਪਹੁੰਚਾਉਂਦੇ ਹਨ, ਮੈਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੁੰਦੇ ਹਨ। ਜਾਂ ਕੋਈ ਅਜਿਹਾ ਵਿਅਕਤੀ ਜੋ ਉਸ ਸ਼ੋਅ ਵਿੱਚ ਕੰਮ ਕਰਦਾ ਹੈ, ਜਾਂ ਕੋਈ ਅਜਿਹਾ ਵਿਅਕਤੀ ਜਿਸਨੂੰ ਅਸੀਂ ਉਸ ਸ਼ੋਅ ਵਿੱਚ ਦਿਖਾਉਂਦੇ ਹਾਂ, ਉਸਦਾ ਬਹੁਤ ਸਾਰਾ ਕਰਮ ਸੰਸਾਰ ਦੇ ਬਾਹਰਲੇ ਲੋਕਾਂ ਨਾਲ ਜੁੜਿਆ ਹੋਇਆ ਹੈ। ਕਿਉਂਕਿ ਜਦੋਂ ਅਸੀਂ ਆਪਣੇ ਸ਼ੋਆਂ ਨੂੰ ਬਣਾਉਂਦੇ ਹਾਂ, ਤਾਂ ਉਨ੍ਹਾਂ ਵਿੱਚ ਬਹੁਤ ਸਾਰੇ ਲੋਕ ਦਿਖਾਈ ਦਿੰਦੇ ਹਨ। ਅਤੇ ਜੇਕਰ ਕੋਈ ਵਿਅਕਤੀ ਨਰਕ ਵਿੱਚ ਕਿਸੇ ਹੋਰ ਵਿਅਕਤੀ ਨਾਲ ਜੁੜਿਆ ਹੋਇਆ ਹੈ, ਉਦਾਹਰਣ ਵਜੋਂ, ਤਾਂ ਮੈਨੂੰ ਧਿਆਨ ਰੱਖਣਾ ਪਵੇਗਾ। ਅਤੇ ਇਸੇ ਕਰਕੇ ਮੈਨੂੰ ਖੰਘ ਆਉਂਦੀ ਹੈ, ਮੈਂ ਬਿਮਾਰ ਹੋ ਜਾਂਦੀ ਹਾਂ, ਅਤੇ ਕਈ ਵਾਰ ਮੈਂ ਖਾ ਨਹੀਂ ਸਕਦੀ ਅਤੇ ਇਹ ਸਭ ਕੁਝ। ਪਰ ਮੈਨੂੰ ਇਸਦੀ ਆਦਤ ਪੈ ਗਈ ਹੈ।ਜਦੋਂ ਮੈਂ "ਕਰਮ" ਕਹਿੰਦੀ ਹਾਂ ਜਦੋਂ ਮੈਂ ਸੁਪਰੀਮ ਮਾਸਟਰ ਟੈਲੀਵਿਜ਼ਨ ਸ਼ੋਅ ਲਈ ਕੰਮ ਕਰ ਰਹੀ ਹੁੰਦੀ ਹਾਂ ਅਤੇ ਕਿ ਮੈਂ ਕੁਝ ਕਰਮ ਲਵਾਂਗੀ, ਇਹ ਆਮ ਤੌਰ 'ਤੇ ਵੱਡੇ ਸੰਸਾਰ ਕਰਮ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਅਤੇ ਜਦੋਂ ਤੁਸੀਂ ਉਹ ਕੋਈ ਵੀ ਸ਼ੋਅ ਦੇਖ ਰਹੇ ਹੋ, ਤਾਂ ਤੁਸੀਂ ਕੋਈ ਕਰਮ ਨਹੀਂ ਲਓਗੇ, ਕਿਉਂਕਿ ਇਹ ਸਭ ਕੁਝ ਢੱਕਿਆ ਹੋਇਆ ਹੈ ਅਤੇ ਸਭ ਪ੍ਰਬੰਧਿਤ ਹੈ, ਕਿ ਤੁਹਾਡੇ ਕੋਲ ਸਿਰਫ਼ ਅਸ਼ੀਰਵਾਦ ਅਤੇ ਕਿਰਪਾ ਹੋਵੇਗੀ, ਕੋਈ ਕਰਮ ਨਹੀਂ। ਜਦੋਂ ਤੁਸੀਂ ਸੁਪਰੀਮ ਮਾਸਟਰ ਟੈਲੀਵਿਜ਼ਨ ਦੇਖਦੇ ਹੋ ਤਾਂ ਕੋਈ ਕਰਮ ਨਹੀਂ ਹੁੰਦਾ। ਇਸੇ ਲਈ ਜਦੋਂ ਤੁਸੀਂ ਸੁਪਰੀਮ ਸਤਿਗੁਰੂ ਟੀਵੀ ਦੇਖਦੇ ਹੋ, ਤੁਸੀਂ,ਪ੍ਰਮਾਤਮਾ ਦੇ ਪੈਰੋਕਾਰ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦਾ ਅਨੁਭਵ ਕਰਦੇ ਹੋ। ਕੋਈ ਕਰਮ ਨਹੀਂ ਹੈ ਜਿਸਦਾ ਤੁਹਾਨੂੰ ਅਨੁਭਵ ਕਰਨਾ ਪਵੇ। ਸੋ ਚਿੰਤਾ ਨਾ ਕਰੋ, ਸੁਪਰੀਮ ਮਾਸਟਰ ਟੈਲੀਵਿਜ਼ਨ ਦੇਖਣਾ ਜਾਰੀ ਰੱਖੋ - ਤੁਸੀਂ ਅਤੇ ਤੁਹਾਡੇ ਦੋਸਤ, ਤੁਹਾਡੇ ਪਿਆਰੇ, ਜੋ ਵੀ, ਅਤੇ ਬਾਹਰਲੇ ਲੋਕ ਵੀ। ਕੋਈ ਸਮੱਸਿਆ ਨਹੀ। ਬਹੁਤ ਸਾਰੇ ਜਾਨਵਰ-ਲੋਕ ਸੁਪਰੀਮ ਮਾਸਟਰ ਟੈਲੀਵਿਜ਼ਨ ਦੇਖਣਾ ਪਸੰਦ ਕਰਦੇ ਹਨ, ਅਤੇ ਉਹ ਆਸ ਪਾਸ ਲਟਕਣ ਲਈ ਆਉਂਦੇ ਹਨ, ਕਿਉਂਕਿ ਮੈਂ ਸੁਪਰੀਮ ਸਤਿਗੁਰੂ ਟੀਵੀ ਲਗਾਇਆ ਹੈ, ਅਤੇ ਪੰਛੀ-ਲੋਕ ਅਤੇ ਹੋਰ ਜਾਨਵਰ-ਲੋਕ ਆਸ ਪਾਸ ਲਟਕਣਾ ਪਸੰਦ ਕਰਦੇ ਹਨ। ਕੁਝ ਚੂਹੇ-ਲੋਕ ਵੀ, ਉਹ ਛੱਡਣਾ ਨਹੀਂ ਚਾਹੁੰਦੇ।Photo Caption: ਖੁਸ਼ੀ ਅਤੇ ਦਰਦ ਨਾਲ-ਨਾਲ ਚਲਦੇ ਹਨ!