ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇੱਕ ਨਕਲੀ ਭਿਕਸ਼ੂ, ਇੱਕ ਨਕਲੀ ਗੁਰੂ ਦੀ ਪਾਲਣਾ ਕਰਨਾ ਅਤੇ ਉਹਨਾਂ ਨੂੰ "ਬੁੱਧ" ਵਜੋਂ ਅਤੇ ਇਸ ਤਰਾਂ ਦੀ ਵਡਿਆਈ ਦੇਣਾ। ਅਜਿਹਾ ਕਰਨ ਨਾਲ, ਤੁਹਾਡੇ ਕੋਲ ਇੱਕ ਸਦਾ ਲਈ ਨਰਕ-ਭਰਿਆ ਕਰਮ ਵੀ ਹੋਵੇਗਾ, ਕਿਉਂਕਿ ਤੁਸੀਂ ਅਸਲੀ ਬੁੱਧ ਦਾ ਅਪਮਾਨ ਕਰ ਰਹੇ ਹੋ। ਉਹ ਸਿਰਫ਼ ਸਾਧਾਰਨ ਅਤੇ ਸਾਦੇ, ਬਦਸੂਰਤ, ਪਾਪੀ ਅਤੇ ਬਹੁਤ ਹੀ ਨੀਵੇਂ ਪੱਧਰ ਦੇ ਹਨ, ਅਤੇ ਤੁਸੀਂ ਉਨ੍ਹਾਂ ਦੀ ਤੁਲਨਾ ਬੁੱਧਾਂ ਨਾਲ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਨਾਲ ਇੱਕ ਬਹੁਤ ਵੱਡਾ ਪਾਪ ਕਰ ਰਹੇ ਹੋ, ਅਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹੋ। ਮੈਂ ਤੁਹਾਨੂੰ ਸਭ ਸੱਚ ਦੱਸ ਰਹੀ ਹਾਂ। ਮੈਂ ਕਿਸੇ ਨੂੰ ਨਾਰਾਜ਼ ਕਰਨ ਤੋਂ ਨਹੀਂ ਡਰਦੀ, ਕਿਉਂਕਿ ਜੇ ਮੈਂ ਉਨ੍ਹਾਂ ਨੂੰ ਨਾਰਾਜ਼ ਕਰ ਰਹੀ ਹਾਂ, ਤਾਂ ਉਹ ਵੀ ਇਸਦੇ ਹੱਕਦਾਰ ਹਨ। ਕਿਉਂਕਿ ਉਹ ਬੁੱਧ ਕਹਾਉਣ ਦੇ ਲਾਇਕ ਨਹੀਂ ਹਨ। ਬਿਲਕੁਲ ਨਹੀਂ! […] ਉਹ ਜਿਸ ਕਿਸੇ ਚੀਜ਼ ਦੀ ਵੀ ਕਲਪਨਾ ਕਰਦੇ ਹਨ, ਜਾਂ ਕੁਝ ਐਸਟਰਲ (ਸੂਖਮ,) ਹਰੀ ਰੋਸ਼ਨੀ ਦੇਖਦੇ ਹਨ, ਅਤੇ ਫਿਰ ਸੋਚਦੇ ਹਨ ਕਿ ਉਹ ਬੁੱਧ ਦੀ ਰੋਸ਼ਨੀ ਹੈ। ਨਹੀਂ, ਨਹੀਂ, ਨਹੀਂ, ਇਹ ਇੰਨਾ ਸੌਖਾ ਨਹੀਂ ਹੈ।ਕਿਉਂਕਿ ਜੇ ਇਹ ਇੰਨਾ ਸੌਖਾ ਹੁੰਦਾ, ਤਾਂ ਬੁੱਧ ਨੇ ਆਪਣੇ ਜਿਉਂਦੇ ਜੀਅ ਸਾਰੇ ਸੰਸਾਰ ਨੂੰ ਜਿੱਤ ਲਿਆ ਹੁੰਦਾ । ਮੇਰੇ ਕੋਲ ਸਾਰਾ ਸੰਸਾਰ ਮੇਰੇ ਪੈਰੋਕਾਰਾਂ ਵਜੋਂ ਹੋਵੇਗਾ, ਇੰਨੇ ਦਹਾਕੇ ਪਹਿਲਾਂ ਹੀ, ਪਰ ਮੇਰੇ ਕੋਲ ਨਹੀਂ ਹੈ। ਕਿਉਂਕਿ ਮੈਂ ਬਹੁਤ ਸਖ਼ਤ ਹਾਂ। ਜੇ ਕੋਈ ਇਨ੍ਹਾਂ ਨਸੀਹਤਾਂ ਦੀ ਪਾਲਣਾ ਨਹੀਂ ਕਰਦਾ, ਮੈਨੂੰ ਸੱਚਮੁੱਚ ਉਨ੍ਹਾਂ ਨੂੰ ਜਾਣ ਲਈ ਕਹਿਣਾ ਪਵੇਗਾ। ਟ੍ਰਾਨ ਤਾਮ ਉਨ੍ਹਾਂ ਵਿੱਚੋਂ ਇੱਕ ਹੈ। ਉਸਨੇ ਨਿਯਮਾਂ ਦੀ ਉਲੰਘਣਾ ਕੀਤੀ, ਇਸੇ ਲਈ ਮੈਂ ਉਸਨੂੰ ਬਾਹਰ ਕੱਢ ਦਿੱਤਾ। ਅਤੇ ਫਿਰ ਉਹ ਬਾਹਰ ਆਇਆ ਅਤੇ ਆਪਣਾ ਦੁਸ਼ਟ ਰਾਹ ਜਾਰੀ ਰੱਖਿਆ, ਇੰਨੇ ਸਾਲਾਂ ਤੋਂ ਮੇਰੇ ਨਾਮ ਦੀ ਦੁਰਵਰਤੋਂ ਕੀਤੀ। ਮੈਨੂੰ ਨਹੀਂ ਪਤਾ ਸੀ, ਕਿਉਂਕਿ ਮੈਂ ਕਲਪਨਾ ਵੀ ਨਹੀਂ ਕੀਤੀ ਸੀ। ਮੈਂ ਇੱਕ ਬਹੁਤ ਭੋਲੀ ਵਿਅਕਤੀ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਅਜਿਹੀ ਬੁਰਾਈ ਮੌਜੂਦ ਹੈ, ਅਜਿਹਾ ਇੱਕ ਬੇਸ਼ਰਮ ਵਿਅਕਤੀ ਮੌਜੂਦ ਹੈ, ਜੋ ਆਪਣੇ ਆਪ ਨੂੰ ਮੇਰਾ ਉੱਤਰਾਧਿਕਾਰੀ ਕਹਿੰਦਾ ਹੈ। ਉਸਨੂੰ ਇਹ ਖਿਤਾਬ ਕਿਸ ਨੇ ਦਿਤਾ ਹੈ?ਮੈਨੂੰ ਹੁਣ ਤੱਕ ਕਦੇ ਨਹੀਂ ਪਤਾ ਸੀ ਕਿ ਮੇਰਾ ਕੋਈ ਉੱਤਰਾਧਿਕਾਰੀ ਹੈ। ਕਾਸ਼ ਮੇਰੇ ਕੋਲ ਇਕ ਦਾ ਅੱਧਾ ਹੁੰਦਾ, ਇੱਕ ਪੈਰੋਕਾਰ ਦਾ ਅਧਾ ਹਿਸਾ, ਇੱਕ ਉੱਤਰਾਧਿਕਾਰੀ, ਦਾ ਅਧਾ ਹਿਸਾ, ਤਾਂ ਮੈਨੂੰ ਹੋਰ ਵੀ ਮਾਣ ਹੁੰਦਾ। ਜੇ ਮੇਰਾ ਕੋਈ ਅਸਲੀ, ਪੂਰਾ ਉੱਤਰਾਧਿਕਾਰੀ ਹੋਵੇ, ਤਾਂ ਮੈਂ ਖੁਸ਼ ਹੋਵਾਂਗੀ, ਆਰਾਮ ਨਾਲ ਬੈਠਾਂਗੀ। ਮੈਂ ਰਿਟਾਇਰ ਹੋ ਜਾਵਾਂਗੀ, ਬਾਹਰ ਜਾਵਾਂਗੀ ਅਤੇ ਸੈਰ-ਸਪਾਟੇ ਦੀ ਯਾਤਰਾ ਕਰਾਂਗੀ, ਇੱਕ ਸੈਲਾਨੀ ਬਣਾਂਗੀ ਜਾਂ ਹਿਮਾਲਿਆ ਨੂੰ ਜਾਵਾਂਗੀ, ਕੁਝ ਨਹੀਂ ਕਰਾਂਗੀ, ਮੈਡੀਟੇਸ਼ਨ ਕਰਾਂਗੀ। ਇਸ ਦੀ ਬਜਾਏ ਆਪਣੀ ਦੇਖਭਾਲ ਕਰਾਂਗੀ।ਅਤੇ ਅੱਜਕੱਲ੍ਹ, ਇੱਕ ਬੁੱਧ ਸਿਰਲੇਖ ਹੋਣ ਕਰਕੇ, ਹਰ ਤਰ੍ਹਾਂ ਦੇ ਬੁੱਧ ਸਿਰਲੇਖ, ਖਿਤਾਬ ਮੈਨੂੰ ਦਿੱਤੇ ਗਏ ਹਨ, ਮੇਰੇ ਕੋਲ ਆਪਣਾ ਇੱਕ ਘਰ ਵੀ ਨਹੀਂ ਹੈ। ਉਦਾਹਰਣ ਵਜੋਂ, ਮੇਰੇ ਕੋਲ ਖਾਣੇ ਵਿੱਚ ਮਦਦ ਕਰਨ ਲਈ ਕੋਈ ਸੇਵਾਦਾਰ ਵੀ ਨਹੀਂ ਹੈ। ਸੋ ਇਸ ਗੱਲ ਨਾਲ ਈਰਖਾ ਨਾ ਕਰੋ ਕਿ ਮੈਂ ਇੱਕ ਬੁੱਧ ਹਾਂ ਜਾਂ ਇਸ ਤਰਾਂ ਦੀ ਕੋਈ ਚੀਜ਼, ਕਿਉਂਕਿ ਮੈਨੂੰ ਹੋਰ ਮੁਸੀਬਤ ਹੀ ਮਿਲੇਗੀ। ਮੈਨੂੰ ਤੁਹਾਨੂੰ ਇਹ ਦੱਸਣ ਦਾ ਕੁਝ ਲਾਭ ਨਹੀਂ ਹੋਵੇਗਾ ਕਿ ਮੈਂ ਇੱਕ ਬੁੱਧ ਹਾਂ। ਪਰ ਜੇਕਰ ਇਹ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਹੋਰ ਉਤਸ਼ਾਹਿਤ ਕਰਦਾ ਹੈ, ਤਾਂ ਮੈਂ ਖੁਸ਼ ਹਾਂ। ਮੇਰਾ ਇਰਾਦਾ ਸੰਸਾਰ ਨੂੰ ਇਹ ਐਲਾਨ ਕਰਨਾ ਨਹੀਂ ਹੈ। ਇਹ ਤਾਂ ਪ੍ਰਮਾਤਮਾ ਨੇ ਹੀ ਮੈਨੂੰ ਮਜਬੂਰ ਕੀਤਾ ਹੈ। ਇਹ ਦੱਸਣ ਦਾ ਸਮਾਂ ਸੀ, ਸੋ ਮੈਨੂੰ ਦੱਸਣਾ ਹੀ ਪਿਆ। ਇਹ ਸੱਚਮੁੱਚ ਇਸ ਤਰਾਂ ਹੈ। ਪ੍ਰਮਾਤਮਾ ਹਰ ਥਾਂ ਹੈ, ਬੁੱਧ ਹਰ ਥਾਂ ਹੈ। ਸੋ ਜੇ ਮੈਂ ਝੂਠ ਬੋਲਦੀ ਹਾਂ, ਤਾਂ ਮੈਂ ਭਿਆਨਕ ਰੂਪ ਵਿੱਚ ਮਰ ਜਾਵਾਂਗੀ। ਮੈਂ ਨਰਕ ਨੂੰ ਜਾਵਾਂਗੀ। ਤੁਹਾਨੂੰ ਇੰਨਾ ਹੀ ਪਤਾ ਹੋਣਾ ਚਾਹੀਦਾ ਹੈ।ਮੈਨੂੰ ਸੰਸਾਰ ਤੋਂ ਕੋਈ ਲਾਭ ਜਾਂ ਕੁਝ ਵੀ ਨਹੀਂ ਚਾਹੀਦਾ। ਮੈਨੂੰ ਕੁਝ ਨਹੀਂ ਚਾਹੀਦਾ, ਅਤੇ ਪ੍ਰਮਾਤਮਾ ਇਹ ਜਾਣਦਾ ਹੈ। ਮੈਂ ਬਸ ਤੁਹਾਡੀ ਮਦਦ ਕਰਨੀ ਚਾਹੁੰਦੀ ਹਾਂ, ਤੁਹਾਨੂੰ ਆਜ਼ਾਦ ਕਰਵਾਉਣਾ ਚਾਹੁੰਦੀ ਹਾਂ, ਕਿਉਂਕਿ ਨਰਕ… ਉਥੇ ਇਸਦਾ ਵਰਣਨ ਕਰਨ ਲਈ ਕੋਈ ਸ਼ਬਦ ਨਹੀਂ ਹਨ। ਤੁਸੀਂ ਕਹਿੰਦੇ ਹੋ ਕਿ ਇਹ ਬਹੁਤ ਭਿਆਨਕ, ਭਿਆਨਕ ਹੈ। ਇਹ ਕੁੱਝ ਵੀ ਨਹੀ ਹੈ - ਨਰਕ ਦਾ ਵਰਣਨ ਕਰਨਾ ਕਾਫ਼ੀ ਨਹੀਂ ਹੈ। ਜ਼ਰਾ ਕਲਪਨਾ ਕਰੋ ਕਿ ਜੇਕਰ ਤੁਸੀਂ ਕਿਸੇ ਜੇਲ੍ਹ ਦੀ ਬਹੁਤ ਹੀ ਹਨੇਰੀ ਕੋਠੜੀ ਵਿੱਚ ਹੋ, ਅਤੇ ਜੇਲ੍ਹ ਦਾ ਗਾਰਡ ਤੁਹਾਨੂੰ ਸਾਰਾ ਦਿਨ, ਸਾਰੀ ਰਾਤ ਕੁੱਟਦਾ ਰਹਿੰਦਾ ਹੈ, ਜਾਂ ਤੁਹਾਨੂੰ ਵਾਰ-ਵਾਰ ਸਾੜਦਾ ਰਹਿੰਦਾ ਹੈ। ਇਹਦੇ ਬਾਰੇ ਕਲਪਨਾ ਕਰੋ। ਤਾਂ ਘੱਟੋ ਘੱਟ ਇਹ ਨਰਕ ਦੇ 1% ਵਰਣਨ ਵਾਂਗ ਹੈ। ਤੁਸੀਂ ਭੁੱਖੇ ਹੋ ਸਕਦੇ ਹੋ, ਤੁਹਾਨੂੰ ਪਿਆਸ ਲੱਗ ਸਕਦੀ ਹੈ, ਪਰ ਤੁਹਾਡੇ ਕੋਲ ਕੁਝ ਵੀ ਨਹੀਂ ਹੈ। ਕੋਈ ਤੁਹਾਨੂੰ ਕੁਝ ਨਹੀਂ ਦਿੰਦਾ। ਅਤੇ ਜੇਕਰ ਕਿਸੇ ਕੋਲ ਜਾਦੂਈ ਸ਼ਕਤੀ ਹੈ, ਤਾਂ ਉਹ ਉੱਥੇ ਜਾ ਸਕਦਾ ਹੈ, ਪਰ ਮੈਨੂੰ ਸ਼ੱਕ ਹੈ। ਕੁਝ ਨਰਕਾਂ ਵਿੱਚ, ਤੁਸੀਂ ਅੰਦਰ ਜਾ ਸਕਦੇ ਹੋ, ਪਰ ਤੁਸੀਂ ਕਦੇ ਬਾਹਰ ਨਹੀਂ ਨਿਕਲ ਸਕਦੇ। ਇਸਨੂੰ "ਨਿਰੰਤਰ ਨਰਕ" ਕਿਹਾ ਜਾਂਦਾ ਹੈ, ਅਵਿਚੀ। ਇਸਦਾ ਅਰਥ ਹੈ ਬੇਰਹਿਮ ਨਰਕ, ਹਮੇਸ਼ਾ ਲਈ, ਨਿਰੰਤਰ ਨਰਕ। ਨਾ ਕੋਈ ਇਸ ਵਿੱਚੋਂ ਬਾਹਰ ਨਿਕਲ ਸਕਦਾ ਹੈ, ਨਾ ਕੋਈ ਅੰਦਰ ਜਾ ਸਕਦਾ ਹੈ।ਮੰਨ ਲਓ ਕਿ ਕੋਈ ਮੌਦਗਲਯਾਯਾਨ ਜਿੰਨਾ ਜਾਦੂਈ ਤੌਰ 'ਤੇ ਮਹਾਨ ਹੋਵੇ, ਉਸ ਜਿੰਨਾ ਜਾਦੂਈ ਤੌਰ 'ਤੇ ਮਹਾਨ, ਆਪਣੀ ਮਾਂ ਨੂੰ ਨਰਕ ਵਿੱਚ ਮਿਲਣ ਜਾ ਸਕਦਾ ਹੈ। ਜੇਕਰ ਉਹ ਵਿਅਕਤੀ ਇਥੋਂ ਤਕ ਤੁਹਾਨੂੰ ਖਾਣਾ ਖੁਆਵੇ ਵੀ, ਤਾਂ ਇਹ ਬਲਦਾ ਹੋਇਆ ਕੋਲਾ ਬਣ ਜਾਵੇਗਾ।ਬਲਦਾ ਹੋਇਆ ਲਾਲ ਕੋਲਾ ਜੋ ਤੁਹਾਡੀ ਜੀਭ ਤੋਂ ਲੈ ਕੇ ਸਾਰੇ ਰਾਹ ਜਿੱਥੇ ਵੀ ਇਹ ਜਾ ਸਕਦਾ ਹੈ, ਤੁਹਾਡੇ ਸਰੀਰ ਨੂੰ ਸਾੜ ਦੇਵੇਗਾ। ਸੋ ਤੁਸੀਂ ਪਿਆਸੇ ਹੋਵੋਗੇ, ਭੁੱਖੇ ਹੋਵੋਗੇ, ਪਰ ਤੁਸੀਂ ਕਦੇ ਵੀ ਖਾ ਨਹੀਂ ਸਕੋਗੇ। ਅਤੇ ਤੁਸੀਂ ਭੁੱਖੇ ਅਤੇ ਪਿਆਸੇ ਰਹਿਣਾ ਕਦੇ ਨਹੀਂ ਰੋਕ ਸਕਦੇ।ਇਸ ਸੰਸਾਰ ਵਿੱਚ ਕਲਪਨਾ ਕਰੋ, ਜਦੋਂ ਤੁਸੀਂ ਬਹੁਤ ਭੁੱਖੇ ਹੋ ਅਤੇ ਤੁਸੀਂ ਬਹੁਤ ਪਿਆਸੇ ਹੋ ਅਤੇ ਤੁਸੀਂ ਖਾ ਨਹੀਂ ਸਕਦੇ - ਉਸ ਤੋਂ 10,000 ਗੁਣਾ ਜ਼ਿਆਦਾ ਕਲਪਨਾ ਕਰੋ। ਫਿਰ ਤੁਹਾਨੂੰ ਨਰਕ ਵਿੱਚ ਹੋਣ ਵਾਲੇ ਦੁੱਖ ਦਾ ਪਤਾ ਲੱਗੇਗਾ। ਇਹ ਕੁਝ ਨਰਕਾਂ ਵਾਂਗ ਹੈ। ਸ਼ੈਤਾਨਾਂ ਬਾਰੇ ਗਲ ਹੀ ਨਾ ਕਰੋ, ਉਹ ਤੁਹਾਨੂੰ ਧੱਕਾ ਦੇਣਗੇ, ਚੂੰਢੀਆਂ ਵਢਣਗੇ, ਥੱਪੜ ਮਾਰਨਗੇ, ਟੁਕੜੇ-ਟੁਕੜੇ ਕਰ ਦੇਣਗੇ, ਅਤੇ ਫਿਰ ਤੁਸੀਂ ਦੁਬਾਰਾ ਪੂਰੇ ਠੀਕ ਹੋ ਜਾਂਦੇ ਹੋ, ਅਤੇ ਫਿਰ ਉਹ ਦੁਬਾਰਾ ਉਹੀ ਕੰਮ ਕਰਦੇ ਹਨ: ਤੁਹਾਨੂੰ ਦੁਬਾਰਾ ਕੱਟਣਗੇ, ਤੁਹਾਨੂੰ ਦੁਬਾਰਾ ਕੱਟਣਗੇ, ਤੁਹਾਨੂੰ ਫਿਰ ਚੀਰਦੇ ਰਹਿਣਗੇ। ਉਸ ਸਭ ਦੀ ਕਲਪਨਾ ਕਰੋ। ਜੇਕਰ ਤੁਹਾਨੂੰ ਸੱਚਮੁੱਚ ਇਹ ਦ੍ਰਿਸ਼ ਪਸੰਦ ਹੈ, ਤਾਂ ਕਿਰਪਾ ਕਰਕੇ ਜਾਨਵਰਾਂ-ਲੋਕਾਂ ਦਾ ਮਾਸ ਖਾਣਾ ਜਾਰੀ ਰੱਖੋ, ਮਾਸੂਮ ਜੀਵਾਂ ਦੇ ਕਤਲ ਵਿੱਚ ਹਿੱਸਾ ਲੈਂਦੇ ਰਹੋ, ਜਿਵੇਂ ਕਿ ਗਾਂ- ਸੂਰ- ਬੱਕਰੀ- ਕੁੱਤਾ- ਅਤੇ ਬਿੱਲੀ-ਲੋਕ, ਜੋ ਕੋਈ ਨਹੀਂ, ਮੱਛੀ- ਬੱਤਖ- ਅਤੇ ਮੁਰਗੀ-ਲੋਕ। ਇਹਨਾਂ ਨੂੰ ਖਾਂਦੇ ਰਹੋ ਤਾਂ ਜੋ ਤੁਸੀਂ ਉਸ ਬੇਰਹਿਮ ਨਿਰੰਤਰ ਨਰਕ ਵਿੱਚ ਆਪਣੇ "ਮਨਪਸੰਦ" ਘਰ, ਨਿਵਾਸ ਸਥਾਨ ਵਿੱਚ ਜਾ ਸਕੋ, ਅਤੇ ਲੋਕਾਂ ਨੂੰ ਤੁਹਾਡੇ ਨਾਲ ਉਹੀ ਵਿਵਹਾਰ ਕਰਨ ਦਿਓ ਜਿਵੇਂ ਤੁਸੀਂ ਜਾਨਵਰਾਂ-ਲੋਕਾਂ ਨਾਲ ਕਰਦੇ ਹੋ। ਹਾਏ ਮੇਰੇ ਪ੍ਰਮਾਤਮਾ!ਮੈਨੂੰ ਲੱਗਦਾ ਹੈ ਕਿ ਹੁਣ ਲਈ ਸ਼ਾਇਦ ਉਸ ਉਦਾਸੀ ਲਈ ਇੰਨਾ ਹੀ ਕਾਫ਼ੀ ਹੈ। ਮੈਂ ਤੁਹਾਨੂੰ ਕੁਝ ਵਧੀਆ ਕਹਿਣਾ ਚਾਹੁੰਦੀ ਹਾਂ, ਜਿਸਦਾ ਮੇਰਾ ਮੂਲ ਵਿੱਚ ਇਰਾਦਾ ਸੀ। ਮੈਂ ਆਮ ਤੌਰ 'ਤੇ ਪਹਿਲਾਂ ਹੀ ਖੰਘਣਾ ਬੰਦ ਕਰ ਦਿੰਦੀ ਹਾਂ, ਅਤੇ ਫਿਰ ਮੈਨੂੰ ਕੁਝ ਸ਼ੋਅ ਕਰਨੇ ਪੈਂਦੇ ਸਨ, ਜਿਨ੍ਹਾਂ ਦੇ ਕਰਮ ਮੈਨੂੰ ਕਵਰ ਕਰਨੇ ਪੈਂਦੇ ਸਨ - ਸ਼ੋਅ ਵਿੱਚ ਲੋਕਾਂ ਲਈ ਕਵਰ ਕਰਨਾ, ਅਤੇ ਉਸ ਸ਼ੋਅ ਰਾਹੀਂ ਸਾਰੇ ਜੀਵਾਂ ਨੂੰ ਲਾਭ ਪਹੁੰਚਾਉਣ ਦੇ ਕਰਮ, ਆਦਿ… ਆਹ, ਮੈਂ ਤੁਹਾਨੂੰ ਸਭ ਕੁਝ ਨਹੀਂ ਦੱਸ ਸਕਦੀ ਕਿ ਸਾਡੇ ਸੁਪਰੀਮ ਮਾਸਟਰ ਟੈਲੀਵਿਜ਼ਨ ਨਾਲ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ! ਮੈਨੂੰ ਜਾਨਵਰਾਂ-ਲੋਕਾਂ ਨੂੰ ਦੇਖਣਾ ਪੈਂਦਾ ਹੈ ਅਤੇ ਜਾਨਵਰਾਂ-ਲੋਕਾਂ ਦਾ ਦੁੱਖ ਮੈਨੂੰ ਵੀ ਦੁਖੀ ਕਰਦਾ ਹੈ। ਅਤੇ ਫਿਰ ਬਹੁਤ ਜ਼ਿਆਦਾ ਹਮਦਰਦੀ, ਉਨ੍ਹਾਂ ਨਾਲ ਬਹੁਤ ਜ਼ਿਆਦਾ ਏਕਤਾ, ਅਤੇ ਮੈਨੂੰ ਫਿਰ ਖੰਘ ਲੱਗਦੀ ਹੈ। ਪਰ ਇਹ ਬਹੁਤਾ ਬੁਰਾ ਨਹੀਂ ਹੈ, ਪਹਿਲਾਂ ਦੇ ਮੁਕਾਬਲੇ ਹੁਣ ਬਹੁਤ ਘੱਟ ਹੈ। ਇੱਕ ਸਤਿਗੁਰੂ ਹੋਣਾ ਅਤੇ ਖੰਘਣਾ, ਇਹ ਆਮ ਗੱਲ ਹੈ, ਇਹ ਮਸ਼ਹੂਰ ਹੈ।ਜਦੋਂ ਮੈਂ ਸਤਿਗੁਰੂ ਠਾਕਰ ਸਿੰਘ ਜੀ ਦੇ ਆਸ਼ਰਮਾਂ ਵਿਚੋਂ ਇਕ ਵਿਚ ਸੀ, ਉਨ੍ਹਾਂ ਦੀ ਇੱਕ ਔਰਤ ਸੇਵਾਦਾਰ ਸੀ, ਤਾਂ ਉਸਨੇ ਮੈਨੂੰ ਪੁੱਛਿਆ, "ਓਹ, ਤੁਹਾਨੂੰ ਅਜੇ ਖੰਘ ਨਹੀਂ ਆ ਰਹੀ?" ਮੈਂ ਹੈਰਾਨ ਸੀ, ਉਸਨੇ ਮੈਨੂੰ ਅਜਿਹਾ ਕਿਉਂ ਪੁੱਛਿਆ? ਅਤੇ ਹੁਣ ਮੈਨੂੰ ਪਤਾ ਹੈ। ਹੁਣ ਮੈਨੂੰ ਪਤਾ ਹੈ। ਤੁਸੀਂ ਕਦੇ ਵੀ ਸਿੱਖਣਾ ਬੰਦ ਨਹੀਂ ਕਰ ਸਕਦੇ। ਇਹ ਨਹੀਂ ਕਿ ਤੁਸੀਂ ਇੱਕ ਗੁਰੂ ਹੋ, ਤੁਸੀਂ ਸਿੱਖਦੇ ਨਹੀਂ। ਤੁਸੀਂ ਸਿੱਖਣਾ ਜਾਰੀ ਰੱਖਦੇ ਹੋ ਕਿਉਂਕਿ ਬ੍ਰਹਿਮੰਡ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਅਤੇ ਬਹੁਤ ਦਰਦ ਹੈ, ਤੁਸੀਂ ਇਸ ਤੋਂ ਦੂਰ ਨਹੀਂ ਜਾ ਸਕਦੇ। ਇਹ ਨਹੀਂ ਕਿ ਤੁਹਾਨੂੰ ਇਹ ਸਭ ਪਹਿਲਾਂ ਤੋਂ ਨਹੀਂ ਪਤਾ, ਇਹ ਸਿਰਫ਼ ਹੈ ਕਿ ਤੁਸੀਂ ਇਸਨੂੰ ਸਿਰਫ਼ ਲੋੜ ਪੈਣ 'ਤੇ ਹੀ ਕੱਢਦੇ ਹੋ। ਇਹ ਸਿੱਖਣ ਵਾਂਗ ਨਹੀਂ, ਸਗੋਂ ਜਦੋਂ ਵੀ ਲੋੜ ਹੋਵੇ ਬੈਂਕ ਵਿੱਚੋਂ ਪੈਸੇ ਕਢਵਾਉਣ ਵਾਂਗ। ਤੁਸੀਂ ਹਰ ਵੇਲੇ ਆਪਣੀ ਜੇਬ ਵਿੱਚ ਲੱਖਾਂ ਹੀ ਡਾਲਰ ਨਹੀਂ ਰੱਖਦੇ। ਤੁਸੀਂ ਇਸਨੂੰ ਸਿਰਫ਼ ਉਦੋਂ ਹੀ ਕੱਢਦੇ ਹੋ ਜਦੋਂ ਤੁਹਾਨੂੰ ਲੋੜ ਹੋਵੇ, ਜਿੰਨਾ ਤੁਹਾਨੂੰ ਲੋੜ ਹੋਵੇ।ਠੀਕ ਹੈ, ਫਿਰ ਮੈਂ ਤੁਹਾਨੂੰ ਚੰਗੀਆਂ ਗੱਲਾਂ ਦੱਸਦੀ ਹਾਂ, ਮੇਰਾ ਮਤਲਬ ਹੈ ਉਜਾੜ ਵਿੱਚ ਕੁਝ ਚੰਗੀਆਂ ਗੱਲਾਂ। ਮੈਂ ਨਵੇਂ ਫੁੱਲਾਂ ਦੀਆਂ ਕੁਝ ਫੋਟੋਆਂ ਲੈਣ ਲਈ ਬਾਹਰ ਗਈ ਸੀ। ਸ਼ਾਇਦ ਤੁਸੀਂ ਉਨ੍ਹਾਂ ਨੂੰ ਜਲਦੀ ਹੀ ਦੇਖੋਗੇ। ਅਤੇ ਇੱਕ ਦਿਨ, ਇੱਕ ਹਫ਼ਤਾ ਪਹਿਲਾਂ, ਜਾਂ ਸ਼ਾਇਦ ਇੱਕ ਹਫ਼ਤੇ ਤੋਂ ਵੱਧ ਸਮਾਂ ਪਹਿਲਾਂ, ਮੈਂ ਸੂਰਜ ਨੂੰ ਪੱਤਿਆਂ ਤੋਂ ਬਾਹਰ ਨਿਕਲਦੇ ਦੇਖਿਆ। ਬਾਹਰ ਨਹੀਂ ਆ ਰਿਹਾ, ਪਰ ਤੁਸੀਂ ਦੇਖ ਸਕਦੇ ਹੋ ਕਿ ਕਈ ਵਾਰ ਉਹ ਜੰਗਲ ਦੇ ਸੰਘਣੇ ਪੱਤਿਆਂ ਵਿੱਚੋਂ ਬਾਹਰ ਆ ਜਾਂਦਾ ਹੈ। ਸੋ ਮੈਂ ਕੈਮਰਾ ਲੈਣ ਲਈ ਅੰਦਰ ਗਈ, ਅਤੇ ਮੈਂ ਕਿਹਾ, "ਸੂਰਜ, ਮੈਂ ਹੁਣ ਤੁਹਾਡੀ ਫੋਟੋ ਖਿੱਚਣ ਜਾ ਰਹੀ ਹਾਂ।" ਕੀ ਤੁਸੀਂ ਸਿਰਫ਼ ਸਥਿਰ ਰਹਿ ਸਕਦੇ ਹੋ ਜਾਂ ਵੱਡਾ ਹੋ ਸਕਦੇ ਹੋ, ਚਮਕਦਾਰ ਬਣ ਸਕਦੇ ਹੋ ਅਤੇ ਇਹ ਸਭ ਮੇਰੇ ਲਈ?" ਫਿਰ ਉਸਨੇ ਕੀਤਾ। ਕਈ ਵਾਰ ਉਸਨੇ ਕੀਤਾ, ਕਈ ਵਾਰ ਨਹੀਂ। ਅਤੇ ਮੇਰਾ ਇਰਾਦਾ ਸਿਰਫ਼ ਚਮਕ ਲੈਣ ਦਾ ਸੀ। ਮੈਨੂੰ ਉਮੀਦ ਸੀ ਕਿ ਉਹ ਪਿਛਲੀ ਵਾਰ ਵਾਂਗ ਦਿਖਾ ਸਕਦਾ ਹੈ। ਪਰ ਇਸ ਵਾਰ, ਸਿਰਫ਼ ਚਮਕ ਅਤੇ ਸੂਰਜ ਦੁਆਲੇ ਇਕ ਗੋਲ ਸਤਰੰਗੀ ਪੀਂਘ ਵਰਗੀ ਸਿਰਫ਼ ਇੱਕ ਪਰਤ। ਪਰ ਕੁਝ ਦ੍ਰਿਸ਼ ਜੋ ਮੈਂ ਲਏ, ਉੱਥੇ ਕੋਈ ਸੂਰਜ ਨਹੀਂ ਹੈ। ਮੈਨੂੰ ਬਸ ਬਟਨ ਦਿਖਾਈ ਦਿੰਦੇ ਹਨ, ਫੋਟੋਆਂ 'ਤੇ ਬਹੁਤ ਸਾਰੇ ਬਟਨ। ਜੇ ਮੈਨੂੰ ਉਹ ਮਿਲ ਗਏ, ਤਾਂ ਮੈਂ ਉਨ੍ਹਾਂ ਨੂੰ ਤੁਹਾਡੇ ਦੇਖਣ ਲਈ ਸਕ੍ਰੀਨ 'ਤੇ ਪਾਉਣ ਦੇਵਾਂਗੀ।ਸਤਿਗੁਰੂ ਦਾ ਕੈਪਸ਼ਨ-ਨੋਟ: "ਸੂਰਜ ਦੇ ਰਾਜੇ ਵੱਲੋਂ 'ਮੂਲ ਭਾਸ਼ਾ' ਵਿੱਚ ਸੁਨੇਹਾ"ਅਤੇ ਅੱਜ, ਬਸ ਅੱਜ, ਕਿਉਂਕਿ ਸੂਰਜ ਮੇਰੇ ਸਾਹਮਣੇ ਸੀ, ਸੋ ਮੈਂ ਇੱਕ ਕੈਮਰਾ ਫੜਿਆ ਅਤੇ ਕੁਝ ਫੋਟੋਆਂ ਖਿੱਚੀਆਂ। ਕੁਝ ਬਹੁਤ ਚਮਕਦਾਰ ਹਨ, ਪਿਛਲੀ ਵਾਰ ਵਾਂਗ ਖਾਸ ਨਹੀਂ, ਸੂਰਜ ਦੇ ਅੰਦਰ ਅਤੇ ਸੂਰਜ ਦੇ ਬਾਹਰ ਸਤਰੰਗੀ ਪੀਂਘ ਦੇ ਕਈ ਛੱਲੇ ਹਨ। ਪਰ ਸਿਰਫ਼ ਸੂਰਜ, ਬਹੁਤ ਚਮਕਦਾਰ ਅਤੇ ਸੂਰਜ ਦੇ ਬਾਹਰ ਚਮਕ ਦੀ ਇੱਕ ਪਰਤ, ਬਿਲਕੁਲ ਇੱਕ ਬਰੀਕ ਰੌਸ਼ਨੀ ਨਾਲ ਸੂਰਜ ਦੁਆਲੇ ਇੱਕ ਚੱਕਰ ਵਾਂਗ। ਅਤੇ, ਇੱਕ ਫੋਟੋ ਉਸ ਦੇ ਨਾਲ ਅਤੇ ਕਈ ਬਟਨਾਂ ਦੇ ਨਾਲ। ਮੇਰਾ ਮਤਲਬ ਹੈ ਅਸਲ ਵਿੱਚ ਇੱਕ ਬਟਨ, ਜਿਵੇਂ ਤੁਸੀਂ ਆਪਣੀ ਕਮੀਜ਼ 'ਤੇ ਲਗਾਇਆ ਬਟਨ। ਅਤੇ ਮੈਂ ਉਸਨੂੰ ਪੁੱਛਿਆ, "ਇਹ ਕਿਉਂ ਹੈ? ਇਹ ਬਟਨ ਕਿਸ ਲਈ ਹਨ?" ਉਸਨੇ ਕਿਹਾ, "ਇਹ ਇੱਕ ਖਾਸ ਸੂਰਜ-ਭਾਸ਼ਾ ਹੈ, ਸਾਡੀ ਸਰਲ, ਸ਼ਾਂਤ ਭਾਸ਼ਾ। ਅਸੀਂ ਉੱਚੀ ਨਹੀਂ ਬੋਲਦੇ। ਕਈ ਵਾਰ ਅਸੀਂ ਗੱਲ ਕਰਨ ਲਈ ਤਸਵੀਰਾਂ ਦੀ ਵਰਤੋਂ ਕਰਦੇ ਹਾਂ।""ਸੂਰਜ ਦੇ ਰਾਜਾ ਦੇ ਪਿਆਰ-ਭਰੇ ਸੰਦੇਸ਼ਾਂ ਦੀ ਸ਼ੁਰੂਆਤ, ਕੁਝ 'ਬਟਨ' ਬਣਨੇ ਸ਼ੁਰੂ ਹੋ ਜਾਂਦੇ ਹਨ: 'ਤੁਹਾਡਾ ਅਨਮੋਲ ਬ੍ਰਹਮ ਇਸ ਸੁਰੱਖਿਅਤ ਜੰਗਲ ਦੇ ਅੰਦਰ ਸੁਰੱਖਿਅਤ ਹੈ, ਅਸੀਸ ਅਤੇ ਪਿਆਰ ਨਾਲ ਭਰਪੂਰ'"ਬਹੁਤ ਸਾਰੇ ਬਟਨ - ਬਟਨਾਂ ਨਾਲ ਵਾਲੀਆਂ ਕਾਫ਼ੀ ਫੋਟੋਆਂ। ਅਤੇ ਅੱਜ ਵੀ ਬਟਨ, ਕੁਝ ਬਟਨ ਚਮਕਦਾਰ ਸੂਰਜ ਦੇ ਨਾਲ ਵੀ ਆਏ ਹਨ।"ਸੂਰਜ ਦੇ ਰਾਜੇ ਦਾ ਨਿਰੰਤਰ ਸੰਦੇਸ਼;" ਹੋਰ ਸਪੱਸ਼ਟ ਬਟਨ""ਸੂਰਜ ਦੇ ਰਾਜੇ ਦੇ ਸੁਨੇਹੇ ਦਾ ਅੰਤਮ ਹਿੱਸਾ: 'ਚਿੰਤਾ ਨਾ ਕਰੋ'"ਇਹਦੇ ਬਾਰੇ ਕਲਪਨਾ ਕਰੋ। ਇਹ ਪਹਿਲਾਂ ਕਦੇ ਨਹੀਂ ਹੋਇਆ। ਮੈਂ ਸੂਰਜ ਦੀਆਂ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ, ਕਈ ਵਾਰ ਇਸਦੇ ਆਲੇ ਦੁਆਲੇ ਇੱਕ ਸੁੰਦਰ ਸਤਰੰਗੀ ਪੀਂਘ ਦੇ ਨਾਲ, ਅਤੇ ਚਮਕ ਹੋਵੇ ਜਾਂ ਨਾ ਹੋਵੇ, ਜਾਂ ਕੁਝ ਖਾਸ ਸਨ, ਜਿਵੇਂ ਕਿ ਬਹੁਤ ਸਾਰੇ ਤਾਰਿਆਂ ਦੇ ਨਾਲ। ਜਦੋਂ ਸੂਰਜ ਮੇਰੀ ਖਿੜਕੀ 'ਤੇ ਹੁੰਦਾ ਸੀ, ਤਾਂ ਬਹੁਤ ਸਾਰੇ ਤਾਰੇ ਹੁੰਦੇ ਸਨ। ਜਦੋਂ ਉਹ ਮੈਨੂੰ ਕਿਸੇ ਹੋਰ ਜਗ੍ਹਾ, ਉਜਾੜ ਤੋਂ ਪਹਿਲਾਂ, ਮੇਰੇ ਇੱਕਾਂਤਵਾਸ ਵਿੱਚ ਮਿਲਣ ਆਇਆ, ਤਾਂ ਇੱਕ ਹੋਰ ਜਗ੍ਹਾ ਸੀ। ਤਾਂ, ਇਸ ਵਾਰ ਬਹੁਤ ਸਾਰੇ ਬਟਨ ਸਨ।ਇਹ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੈ ਜਦੋਂ ਮੈਂ ਸੂਰਜ ਦੀਆਂ ਤਸਵੀਰਾਂ ਲਈਆਂ ਹਨ, ਕਿ ਬਟਨ ਬਾਹਰ ਆਏ ਹਨ, ਪਰ ਇੰਨੇ ਸਪੱਸ਼ਟ ਤੌਰ 'ਤੇ। ਤੁਸੀਂ ਇਸਦੇ ਬਟਨ ਦੇਖ ਸਕਦੇ ਹੋ। ਹੋਰ ਕੁਝ ਨਹੀਂ ਹੈ। ਤੁਸੀਂ ਇਸਨੂੰ ਹੋਰ ਕੁਝ ਨਹੀਂ ਸਮਝ ਸਕਦੇ। "ਖੈਰ, ਬਟਨ ਕਿਸ ਲਈ ਹਨ?" ਉਸਨੇ ਮੈਨੂੰ ਕਿਹਾ, "ਇਹ ਤੁਹਾਨੂੰ ਦੱਸਣ ਲਈ ਹੈ ਕਿ ਇਹ ਸੁਰੱਖਿਅਤ ਹੈ।" ਇੱਥੇ ਤੁਹਾਡੇ ਲਈ ਸੁਰੱਖਿਅਤ ਹੈ।" ਬੱਸ ਇਹੀ, ਬਟਨ। ਤਾਂ ਮੈਂ ਸੋਚਿਆ, "ਓਹ, ਹਾਂਜੀ, ਬਿਨਾਂਸ਼ਕ" ਜਦੋਂ ਤੁਸੀਂ ਆਪਣੇ ਕੱਪੜੇ ਪਾਉਂਦੇ ਹੋ, ਬਟਨ ਲਗਾਉਂਦੇ ਹੋ, ਤਾਂ ਤੁਸੀਂ ਸੁਰੱਖਿਅਤ ਹੋ। ਤੁਸੀਂ ਜਿਵੇਂ ਤੱਤਾਂ ਤੋਂ ਸੁਰੱਖਿਅਤ ਹੋ।" ਸੋ ਮੈਂ ਉਸਦਾ ਬਹੁਤ ਹੀ ਧੰਨਵਾਦ ਕਰਦੀਹਾਂ। ਸੂਰਜ ਦਾ ਕਿਹੋ ਜਿਹਾ ਇਕ ਦਿਆਲੂ ਰਾਜਾ, ਕਿੰਨੇ ਦਿਆਲੂ ਲੋਕ।ਪਿਛਲੀ ਵਾਰ ਜਦੋਂ ਅਸੀਂ ਸੂਰਜ ਬਾਰੇ ਗੱਲ ਕਰ ਰਹੇ ਸੀ ਤਾਂ ਮੈਂ ਇੱਕ ਗੱਲ ਭੁੱਲ ਗਈ ਸੀ - ਰਾਜੇ ਨਾਲ ਮੇਰੀ ਪਹਿਲੀ ਗੱਲਬਾਤ। ਮੈਂ ਪੁੱਛਿਆ, "ਸੂਰਜ ਇਸ ਤਰਾਂ ਇੰਨਾ ਗਰਮ ਹੈ, ਤੁਸੀਂ ਇਸ ਵਿੱਚੋਂ ਕਿਵੇਂ ਲੰਘ ਸਕਦੇ ਹੋ?" ਉਸਨੇ ਕਿਹਾ, "ਨਹੀਂ, ਸਾਡੇ ਕੋਲ ਸੰਭਾਲਣ ਲਈ ਸਮੱਗਰੀ ਹੈ, ਇੱਕ ਅਜਿਹੀ ਸ਼ਿਲਪਕਾਰੀ ਬਣਾਉਣ ਲਈ ਜੋ ਨਾ ਸੜੇ । ਸਾਡੇ ਕੋਲ ਉਹ ਤਕਨੀਕ ਹੈ।" ਇਹੀ ਹੈ ਜੋ ਉਸਨੇ ਕਿਹਾ ਸੀ।Photo Caption: ਧੰਨਵਾਦ ਸਵਰਗ ਅਤੇ ਧਰਤੀ ਸਾਨੂੰ ਪਿਆਰ ਕਰਨ ਲਈ