ਵਿਸਤਾਰ
ਡਾਓਨਲੋਡ Docx
ਹੋਰ ਪੜੋ
ਠੀਕ ਇਸੇ ਤਰ੍ਹਾਂ, ਮੈਂ ਪ੍ਰਮਾਤਮਾ ਨੂੰ ਪੁੱਛਿਆ ਕਿ ਜ਼ਿਆਦਾਤਰ ਪ੍ਰਾਚੀਨ ਸਤਿਗੁਰੂ ਮਰਦ ਕਿਉਂ ਸਨ: "ਤੁਸੀਂ ਮੈਨੂੰ ਇਹ ਔਖਾ ਕੰਮ ਹੁਣ ਕਰਨ ਲਈ ਕਿਉਂ ਕਹਿੰਦੇ ਹੋ?" ਅਤੇ ਉਹਨਾਂ ਨੇ ਕਿਹਾ, "ਅਸੀਂ ਮਨੁੱਖਤਾ ਨੂੰ ਹੈਰਾਨ ਕਰ ਦੇਵਾਂਗੇ।"
ਅੱਜ, ਸਾਨੂੰ ਪਰਮ ਸਤਿਗੁਰੂ ਚਿੰਗ ਹਾਈ ਜੀ ਦੇ 1999 ਵਿੱਚ ਨੈਦਰਲੈਂਡਜ਼ ਵਿੱਚ ਦਿੱਤੇ ਯੂਰਪੀਅਨ ਲੈਕਚਰ ਦੇ ਕੁਝ ਅੰਸ਼, ਉਨ੍ਹਾਂ ਦੀ ਕਿਤਾਬ, 'ਰੱਬ ਦਾ ਸਿੱਧਾ ਸੰਪਰਕ - ਸ਼ਾਂਤੀ ਤੱਕ ਪਹੁੰਚਣ ਦਾ ਰਾਹ' ਵਿੱਚ ਪੇਸ਼ ਕਰਦੇ ਹੋਏ ਖੁਸ਼ੀ ਹੋ ਰਹੀ ਹੈ। "ਤੁਹਾਨੂੰ ਗਿਆਨ ਪ੍ਰਾਪਤੀ ਲਈ ਹਿਮਾਲਿਆ ਜਾਣ ਦੀ ਲੋੜ ਨਹੀਂ ਹੈ!" "ਪੁਰਾਣੇ ਸਮੇਂ ਵਿੱਚ, ਸੰਚਾਰ ਪ੍ਰਣਾਲੀ ਬਹੁਤ ਕੁਸ਼ਲ ਨਹੀਂ ਸੀ, ਅਤੇ ਆਵਾਜਾਈ ਪ੍ਰਣਾਲੀ ਲਗਭਗ ਨਾ-ਮਾਤਰ ਸੀ। ਇਸ ਲਈ ਕਿਸੇ ਅਜਿਹੇ ਵਿਅਕਤੀ ਨੂੰ ਲੱਭਣਾ ਜੋ ਸਾਨੂੰ ਪ੍ਰਮਾਤਮਾ ਦੀ ਕਿਰਪਾ ਪ੍ਰਾਪਤ ਕਰਨ ਦਾ ਰਸਤਾ ਦਿਖਾ ਸਕੇ ਜਾਂ ਆਪਣੇ ਅੰਦਰ ਪ੍ਰਮਾਤਮਾ ਦੇ ਰਾਜ ਵਿੱਚ ਵਾਪਸ ਜਾਣ ਦਾ ਰਸਤਾ ਦਿਖਾ ਸਕੇ, ਲਗਭਗ ਅਸੰਭਵ ਸੀ। ਇਸੇ ਲਈ ਜ਼ਿਆਦਾਤਰ ਧਾਰਮਿਕ ਗ੍ਰੰਥਾਂ ਵਿੱਚ ਇਨ੍ਹਾਂ ਅਧਿਆਤਮਿਕ ਵਿਸ਼ਿਆਂ ਦਾ ਜ਼ਿਕਰ ਇੱਕ ਬਹੁਤ ਹੀ ਕੀਮਤੀ ਤਰੀਕੇ ਨਾਲ, ਇੱਕ ਬਹੁਤ ਹੀ ਰਹੱਸਮਈ ਤਰੀਕੇ ਨਾਲ ਕੀਤਾ ਗਿਆ ਹੈ, ਕਿ ਲੱਭਣਾ ਬਹੁਤ ਔਖਾ ਅਤੇ ਪ੍ਰਾਪਤ ਕਰਨਾ ਬਹੁਤ ਔਖਾ ਹੈ। ਉਹ ਇਥੋਂ ਤਕ ਸਾਡੇ ਲਈ ਤਰੀਕਾ ਵੀ ਨਹੀਂ ਲਿਖਦੇ। ਪਰ ਅੱਜਕੱਲ੍ਹ, ਵਿਗਿਆਨਕ ਖੋਜਾਂ ਦੀਆਂ ਸਾਰੀਆਂ ਸਹੂਲਤਾਂ ਦੇ ਕਾਰਨ, ਅਸੀਂ ਕੁਝ ਘੰਟਿਆਂ ਜਾਂ ਮਿੰਟਾਂ ਵਿੱਚ ਇੱਕ ਦੂਜੇ ਨਾਲ ਜੋ ਵੀ ਜਾਣਦੇ ਹਾਂ ਸਾਂਝਾ ਕਰ ਸਕਦੇ ਹਾਂ। ਜਦੋਂ ਵੀ ਅਸੀਂ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਹਾਂ ਜਾਂ ਕਿਸੇ ਅਜਿਹੇ ਵਿਅਕਤੀ ਨੂੰ ਮਿਲਣਾ ਚਾਹੁੰਦੇ ਹਾਂ ਜੋ ਰਸਤਾ ਜਾਣਦਾ ਹੈ, ਅਸੀਂ ਹਮੇਸ਼ਾ ਉੱਡ ਸਕਦੇ ਹਾਂ, ਜਾਂ ਕਾਰ ਜਾਂ ਬੱਸ ਰਾਹੀਂ ਜਾ ਸਕਦੇ ਹਾਂ। ਕੁਝ ਘੰਟਿਆਂ ਜਾਂ ਦਿਨਾਂ ਵਿੱਚ, ਅਸੀਂ ਅਧਿਆਤਮਿਕ ਅਭਿਆਸ ਬਾਰੇ ਜੋ ਵੀ ਜਾਣਨਾ ਚਾਹੁੰਦੇ ਹਾਂ, ਉਹ ਜਾਣ ਸਕਦੇ ਹਾਂ। ਭਾਵੇਂ ਅਸੀਂ ਉਸ ਵਿਅਕਤੀ ਨੂੰ ਨਹੀਂ ਦੇਖ ਸਕਦੇ ਜੋ ਇਸਨੂੰ ਜਾਣਦਾ ਹੈ, ਅਸੀਂ ਇੱਕ ਅਜਿਹੇ ਵਿਅਕਤੀ ਨੂੰ ਦੇਖ ਸਕਦੇ ਹਾਂ ਜਿਸਨੂੰ ਇਸ ਅਖੌਤੀ ਅਧਿਆਤਮਿਕ ਮਾਰਗਦਰਸ਼ਕ ਜਾਂ ਅਧਿਆਤਮਿਕ ਦੋਸਤ ਦੁਆਰਾ ਸੌਂਪਿਆ ਗਿਆ ਹੈ। ਇਸ ਤਰ੍ਹਾਂ, ਅਸੀਂ ਸਮਾਂ ਬਰਬਾਦ ਨਹੀਂ ਕਰਦੇ, ਅਤੇ ਅਸੀਂ ਹਮੇਸ਼ਾ ਸੰਸਾਰ ਵਿਚ ਕਿਸੇ ਵੀ ਕਿਸੇ ਜਗਾ ਤੋਂ ਵੀ ਸਿੱਖ ਸਕਦੇ ਹਾਂ। ਇਹ ਸਾਡੇ ਲਈ ਬਹੁਤ ਖੁਸ਼ਕਿਸਮਤ ਹੈ। ਮੈਨੂੰ ਇਹ ਨਹੀਂ ਪਤਾ ਸੀ। ਮੈਂ ਸੋਚਿਆ ਕਿ ਮੈਨੂੰ ਹਿਮਾਲਿਆ ਜਾਣਾ ਚਾਹੀਦਾ ਸੀ। ਪਰ ਇਹ ਮੇਰੀ ਕਿਸਮਤ ਸੀ। ਮੈਨੂੰ ਉੱਥੇ ਜਾਣਾ ਪਿਆ ਤਾਂ ਜੋ ਮੈਂ ਵਾਪਸ ਆ ਕੇ ਤੁਹਾਨੂੰ ਦੱਸ ਸਕਾਂ ਕਿ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ। ਸੋ ਇਹ ਸਮੇਂ ਦੀ ਬਰਬਾਦੀ ਨਹੀਂ ਸੀ; ਇਹ ਪ੍ਰਮਾਤਮਾ ਦਾ ਕੰਮ ਸੀ। "ਇੱਕ ਜੀਵਤ, ਚੁਣਿਆ ਗਿਆ ਅਧਿਆਤਮਿਕ "ਖੰਭ"" ਪਰ ਇਹ ਹਿਮਾਲਿਆ ਵੱਲ ਜਾਣਾ ਨਹੀਂ ਹੈ ਜੋ ਸਾਨੂੰ ਗਿਆਨਵਾਨ ਬਣਾਉਂਦਾ ਹੈ; ਇਹ ਉਹ ਅਧਿਆਤਮਿਕ ਸ਼ਕਤੀ ਹੈ ਜੋ ਸਾਡੇ ਤੱਕ ਇੱਕ ਜੀਵਤ, ਚੁਣੇ-ਹੋਏ ਸਥਾਨ, ਇੱਕ ਜੀਵਤ ਚੁਣੇ-ਹੋਏ ਅਧਿਆਤਮਿਕ "ਖੰਭੇ" ਰਾਹੀਂ ਸੰਚਾਰਿਤ ਹੁੰਦੀ ਹੈ। ਜੇਕਰ ਪ੍ਰਮਾਤਮਾ ਨੇ ਤੁਹਾਨੂੰ ਇਸ ਬਿਜਲੀ ਦੇ "ਖੰਭੇ" ਵਜੋਂ ਕੰਮ ਕਰਨ ਲਈ ਚੁਣਿਆ ਹੈ, ਉਹ ਤੁਹਾਡੇ ਰਾਹੀਂ ਸ਼ਕਤੀ ਸੰਚਾਰਿਤ ਕਰੇਗਾ ਅਤੇ ਫਿਰ ਕਿਸੇ ਹੋਰ ਵਿਅਕਤੀ ਨੂੰ। ਇਹ ਬਹੁਤ ਸੌਖਾ ਹੈ। ਕਿਉਂਕਿ ਪ੍ਰਮਾਤਮਾ ਕਿਸੇ ਤਰ੍ਹਾਂ ਨਾਮਹੀਣ ਅਤੇ ਅਦ੍ਰਿਸ਼ ਹੈ, ਇਸ ਲਈ ਸਾਡੇ ਲਈ ਹਿਰਦੇ ਨੂੰ ਜਾਣਨਾ ਮੁਸ਼ਕਲ ਹੈ। ਪਰ ਜੇਕਰ ਉਸਨੇ ਕਿਸੇ ਨੂੰ ਉਹਨਾਂ ਤੋਂ ਇਸ ਸ਼ਕਤੀ ਨੂੰ ਸੰਚਾਰਿਤ ਕਰਨ ਲਈ ਚੁਣਿਆ ਹੈ, ਤਾਂ ਸਾਡੇ ਲਈ ਸੰਬੰਧ ਬਣਾਉਣਾ ਸੌਖਾ ਹੈ। ਫਿਰ ਅਸੀਂ ਇਸ ਪ੍ਰਮਾਤਮਾ ਸ਼ਕਤੀ ਨੂੰ ਹੌਲੀ-ਹੌਲੀ ਆਤਮਸਾਤ ਕਰ ਸਕਦੇ ਹਾਂ, ਜਦੋਂ ਤੱਕ ਅਸੀਂ ਪ੍ਰਮਾਤਮਾ ਨਾਲ ਇੱਕਮਿਕ ਨਹੀਂ ਹੋ ਜਾਂਦੇ ਅਤੇ ਪ੍ਰਮਾਤਮਾ ਨੂੰ ਪੂਰੀ ਤਰ੍ਹਾਂ ਨਹੀਂ ਜਾਣ ਲੈਂਦੇ। ਇਹ ਪੂਰਨ ਗਿਆਨ ਦੀ ਪ੍ਰਕਿਰਿਆ ਹੈ। ਜਿਸ ਵਿਅਕਤੀ ਨੂੰ ਪ੍ਰਮਾਤਮਾ ਦੀ ਸ਼ਕਤੀ ਲਈ ਇੱਕ ਸੰਚਾਰਕ"ਖੰਭੇ" ਵਜੋਂ ਚੁਣਿਆ ਜਾਂਦਾ ਹੈ, ਉਹ ਇਸ ਗ੍ਰਹਿ 'ਤੇ ਕਿਸੇ ਹੋਰ ਨਾਲੋਂ ਬਿਹਤਰ ਨਹੀਂ ਹੈ। ਉਹ ਵੀਗਨ ਪਨੀਰ ਵੀ ਖਾਂਦਾ ਹੈ। ਇਹ ਸਿਰਫ਼ ਇਹੀ ਹੈ ਕਿ ਇੱਕ ਮਸ਼ਾਲ ਜਗਾਉਣ ਲਈ, ਇੱਕ ਹੋਰ ਮਸ਼ਾਲ ਪਹਿਲਾਂ ਹੀ ਜਗਾਈ ਜਾ ਚੁੱਕੀ ਹੁੰਦੀ ਹੈ, ਅਤੇ ਫਿਰ ਤੁਸੀਂ ਉਸ ਮਸ਼ਾਲ ਦੀ ਵਰਤੋਂ ਇੱਕ ਹੋਰ ਮਸ਼ਾਲ ਜਗਾਉਣ ਲਈ ਕਰਦੇ ਹੋ, ਅਤੇ ਫਿਰ ਇੱਕ ਹੋਰ ਜਗਾਉਂਦੇ ਹੋ, ਅਤੇ ਇੱਕ ਹੋਰ ਜਗਾਉਂਦੇ ਹੋ। ਇਸ ਲਈ ਬਹੁਤ ਸਾਰੀਆਂ ਮਸ਼ਾਲਾਂ ਜਗਾਉਣ ਲਈ, ਸ਼ੁਰੂ ਵਿੱਚ ਇੱਕ ਮਸ਼ਾਲ, ਇੱਕ ਅੱਗ ਬਾਲਣੀ ਪਵੇਗੀ। ਇਹ ਸਿਰਫ਼ ਚੁਣਿਆ ਹੋਇਆ ਟ੍ਰਾਂਸਮਿਸ਼ਨ "ਪੋਲ, ਖੰਭ" ਹੈ। ਕਿਸੇ ਨੂੰ ਤਾਂ ਪਹਿਲਾਂ ਸ਼ੁਰੂਆਤ ਕਰਨੀ ਪੈਂਦੀ ਹੈ, ਅਤੇ ਬਾਕੀ ਸਭ ਕੁਝ ਇਸ ਤੋਂ ਹੀ ਆਉਂਦਾ ਹੈ। "ਯਿਸੂ ਨੇ ਸਾਨੂੰ ਦੱਸਿਆ ਕਿ ਉਹ ਜੋ ਕੁਝ ਕਰ ਸਕਦਾ ਹੈ, ਅਸੀਂ ਵੀ ਕਰ ਸਕਦੇ ਹਾਂ" ਇਸ ਲਈ ਮੇਰੇ ਅਨੁਭਵ ਵਿੱਚ ਜੋ ਪ੍ਰਮਾਤਮਾ ਨੇ ਮੈਨੂੰ ਦਿਖਾਇਆ ਹੈ, ਪ੍ਰਮਾਤਮਾ ਨੂੰ ਕਿਵੇਂ ਜਾਣਨਾ ਹੈ ਇਸ ਬਾਰੇ ਕੋਈ ਰਹੱਸ ਨਹੀਂ ਹੈ। ਇਹ ਬਹੁਤ, ਬਹੁਤ ਸਰਲ ਹੈ। ਬੱਚੇ ਵੀ ਪ੍ਰਮਾਤਮਾ ਦਾ ਅਨੁਭਵ ਕਰ ਸਕਦੇ ਹਨ, ਬਿਲਕੁਲ ਉਹੀ ਅਨੁਭਵ ਜਿਨ੍ਹਾਂ ਬਾਰੇ ਬਾਈਬਲ ਵਿੱਚ ਲਿਖਿਆ ਗਿਆ ਹੈ। ਉਦਾਹਰਣ ਵਜੋਂ, ਮੂਸਾ ਨੇ ਪ੍ਰਮਾਤਮਾ ਨੂੰ ਅੱਗ ਦੀ ਇੱਕ ਵੱਡੀ ਝਾੜੀ ਦੇ ਰੂਪ ਵਿੱਚ ਦੇਖਿਆ, ਅਤੇ ਹੋਰ ਸੰਤਾਂ ਨੇ ਪ੍ਰਮਾਤਮਾ ਨੂੰ ਬਹੁਤ ਸਾਰੇ ਪਾਣੀਆਂ ਦੀ ਆਵਾਜ਼ ਵਾਂਗ ਸੁਣਿਆ ਹੈ। ਸਾਨੂੰ ਬਿਲਕੁਲ ਉਸੇ ਤਰ੍ਹਾਂ ਦੇ ਅਨੁਭਵ ਹੋ ਸਕਦੇ ਹਨ, ਅਤੇ ਹੋਰ ਵੀ ਬਹੁਤ ਕੁਝ। ਇਸੇ ਲਈ ਯਿਸੂ ਨੇ ਸਾਨੂੰ ਦੱਸਿਆ ਕਿ ਜੋ ਕੁਝ ਉਹ ਕਰ ਸਕਦਾ ਹੈ, ਅਸੀਂ ਵੀ ਕਰ ਸਕਦੇ ਹਾਂ। ਕਿਉਂਕਿ ਇਹ ਉਹ ਨਹੀਂ ਸੀ ਜੋ ਇਹ ਕਰ ਰਿਹਾ ਸੀ, ਇਹ ਪਿਤਾ ਪ੍ਰਮਾਤਮਾ ਸੀ। ਅਸੀਂ ਆਪਣੀ ਸਵਰਗੀ ਅੱਖ ਨਾਲ ਸੱਚਮੁੱਚ ਸਵਰਗ ਨੂੰ ਦੇਖ ਸਕਦੇ ਹਾਂ। ਸ਼ਾਬਦਿਕ ਤੌਰ 'ਤੇ, ਅਸੀਂ ਇੱਕ ਜਗ੍ਹਾ ਦੇ ਰੂਪ ਵਿੱਚ ਸਵਰਗ ਵਿੱਚ ਦਾਖਲ ਹੋ ਸਕਦੇ ਹਾਂ। ਅਤੇ ਅਸੀਂ ਇਸ ਵਿੱਚ ਭੌਤਿਕ ਸਰੀਰ ਦੁਆਰਾ ਨਹੀਂ, ਸਗੋਂ ਇੱਕ ਆਤਮਿਕ ਸਰੀਰ ਦੁਆਰਾ ਪ੍ਰਵੇਸ਼ ਕਰਦੇ ਹਾਂ। ਫਿਰ ਅਸੀਂ ਦੁਬਾਰਾ ਭੌਤਿਕ ਸਰੀਰ ਵਿੱਚ ਵਾਪਸ ਆ ਸਕਦੇ ਹਾਂ ਅਤੇ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਜਾਰੀ ਰੱਖ ਸਕਦੇ ਹਾਂ। ਕਿਸੇ ਨੂੰ ਕਦੇ ਸ਼ੱਕ ਨਹੀਂ ਹੁੰਦਾ ਕਿ ਅਸੀਂ ਸੰਤ ਹਾਂ। ਇਹ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਲੋਕ ਸਾਡੇ ਘਰ ਨਹੀਂ ਆਉਂਦੇ ਅਤੇ ਸਾਡੇ ਪੈਰਾਂ ਦੀ ਮਿੱਟੀ ਵਿੱਚ ਪੂਜਾ ਸ਼ੁਰੂ ਨਹੀਂ ਕਰਦੇ, ਜਾਂ ਸਾਡੇ ਘਰ ਨੂੰ ਆਪਣਾ ਮੁਫ਼ਤ ਹੋਟਲ ਨਹੀਂ ਬਣਾਉਂਦੇ। "ਪ੍ਰਮਾਤਮਾ ਆਦਮੀ ਜਾਂ ਔਰਤ ਦੇ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ" ਕਿਉਂਕਿ ਅਸੀਂ ਹਮੇਸ਼ਾ ਪ੍ਰਮਾਤਮਾ ਬਾਰੇ ਪੁਲਿੰਗ ਦੇ ਰੂਪ ਵਿੱਚ ਗੱਲ ਕਰਦੇ ਹਾਂ, ਮੈਂ ਵੀ ਇਸ ਤਰੀਕੇ ਨਾਲ ਜਾਂਦੀ ਹਾਂ। ਪਰ ਪ੍ਰਮਾਤਮਾ ਦੀ ਕੋਈ ਵਿਸ਼ੇਸ਼ਤਾ ਨਹੀਂ ਹੈ। ਮੈਂ ਉਹਨਾਂ ਨੂੰ ਦੇਖਿਆ ਹੈ, ਅਤੇ ਉਹਨਾਂ ਵਿੱਚ ਕੋਈ ਫ਼ਰਕ ਨਹੀਂ ਹੈ ਜਿਵੇਂ ਸਾਡੇ ਵਿੱਚ ਹਨ, ਜਿਵੇਂ ਤੁਹਾਡੇ ਅਤੇ ਮੇਰੇ ਵਿੱਚ। ਇਹ ਵੱਖਰਾ ਹੈ, ਬਹੁਤ, ਬਹੁਤ ਸੁੰਦਰ। ਉਹ ਸੈਕਸ-ਰਹਿਤ ਹੈ। ਉਸ ਵਿੱਚ ਨਾ ਤਾਂ ਮਰਦ ਹੈ ਅਤੇ ਨਾ ਹੀ ਔਰਤ ਗੁਣ ਜਿਵੇਂ ਅਸੀਂ ਸੋਚਦੇ ਹਾਂ। ਕਈ ਵਾਰ ਸਾਡੇ ਨਾਲ ਸੰਪਰਕ ਕਰਨ ਲਈ, ਉਹ ਸਾਨੂੰ ਸਲਾਹ ਦੇਣ ਅਤੇ ਬ੍ਰਹਿਮੰਡ ਦੇ ਭੇਦ ਸਾਂਝੇ ਕਰਨ ਲਈ, ਇੱਕ ਔਰਤ ਸੰਤ ਜਾਂ ਔਰਤ ਦੂਤ ਦੇ ਰੂਪ ਵਿੱਚ ਪ੍ਰਗਟ ਹੋ ਸਕਦੇ ਹਨ। ਕਈ ਵਾਰ ਪ੍ਰਮਾਤਮਾ ਸਾਡੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਨ ਲਈ, ਜਾਂ ਸਾਨੂੰ ਆਪਣੀ ਜ਼ਿੰਦਗੀ ਜਿਉਣ ਦਾ ਸਿਆਣਾ ਤਰੀਕਾ ਦੱਸਣ ਅਤੇ ਸਾਨੂੰ ਸਵਰਗ ਵਿੱਚ ਲੈ ਜਾਣ ਲਈ ਇੱਕ ਮਨੁੱਖ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਪਰ ਇਹ ਸਾਡੇ 'ਤੇ ਨਿਰਭਰ ਕਰਦਾ ਹੈ। ਕਈ ਵਾਰ ਅਸੀਂ ਮਨੁੱਖ ਕਿਸੇ ਔਰਤ ਦਾ ਰੂਪ ਦੇਖਣਾ ਪਸੰਦ ਕਰਦੇ ਹਾਂ, ਅਤੇ ਕਈ ਵਾਰ ਸਾਨੂੰ ਕਿਸੇ ਮਰਦ ਦਾ ਰੂਪ ਦੇਖਣਾ ਪਸੰਦ ਹੁੰਦਾ ਹੈ। ਇਸ ਅਨੁਸਾਰ, ਉਹ ਸਾਡੀ ਇੱਛਾ ਪੂਰੀ ਕਰੇਗਾ ਅਤੇ ਇੱਕ ਆਦਮੀ ਜਾਂ ਔਰਤ ਦੇ ਰੂਪ ਵਿੱਚ ਪ੍ਰਗਟ ਹੋਵੇਗਾ। ਠੀਕ ਇਸੇ ਤਰ੍ਹਾਂ, ਮੈਂ ਪ੍ਰਮਾਤਮਾ ਨੂੰ ਪੁੱਛਿਆ ਕਿ ਜ਼ਿਆਦਾਤਰ ਪ੍ਰਾਚੀਨ ਸਤਿਗੁਰੂ ਮਰਦ ਕਿਉਂ ਸਨ: "ਤੁਸੀਂ ਮੈਨੂੰ ਇਹ ਔਖਾ ਕੰਮ ਹੁਣ ਕਰਨ ਲਈ ਕਿਉਂ ਕਹਿੰਦੇ ਹੋ?" ਅਤੇ ਉਹਨਾਂ ਨੇ ਕਿਹਾ, "ਅਸੀਂ ਮਨੁੱਖਤਾ ਨੂੰ ਹੈਰਾਨ ਕਰ ਦੇਵਾਂਗੇ।" (ਦਰਸ਼ਕ ਹੱਸਦੇ ਹਨ ਅਤੇ ਤਾੜੀਆਂ ਵਜਾਉਂਦੇ ਹਨ) "ਪ੍ਰਮਾਤਮਾ ਆਦਮੀ ਜਾਂ ਔਰਤ ਦੇ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ" ਸਵਾਲ ਅਤੇ ਜਵਾਬ ਸੈਸ਼ਨ "ਕੀ ਸਾਨੂੰ ਗਿਆਨ ਪ੍ਰਾਪਤ ਕਰਨ ਲਈ ਖੁੱਲ੍ਹੇ ਰਹਿਣਾ ਪਵੇਗਾ? "ਨਹੀਂ, ਨਹੀਂ। ਤੁਸੀਂ ਖੁੱਲ੍ਹੇ ਨਹੀਂ ਹੋ। ਇਸੇ ਲਈ ਤੁਹਾਨੂੰ ਖੋਲ਼ੇ ਜਾਣ ਦੀ ਲੋੜ ਹੈ। ਤੁਹਾਨੂੰ ਹੁਣ ਖੁੱਲ੍ਹੇ ਰਹਿਣ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ ਖੋਲ੍ਹਣ ਵਿੱਚ ਮਦਦ ਕਰਾਂਗੇ।" ਠੀਕ ਹੈ। "ਜੇ ਤੁਸੀਂ ਪਹਿਲਾਂ ਹੀ ਖੁੱਲ੍ਹੇ ਹੋ, ਤਾਂ ਤੁਹਾਨੂੰ ਮੇਰੀ ਲੋੜ ਨਹੀਂ ਹੈ।" ਹਾਂਜੀ, ਮੇਰਾ ਇਹੀ ਮਤਲਬ ਹੈ। "ਤੁਹਾਨੂੰ ਸਿਰਫ਼ ਆਪਣੇ ਆਪ ਨੂੰ ਜਾਣਨ ਦੀ ਇੱਛਾ ਦੀ ਲੋੜ ਹੈ।" ਤੁਹਾਡਾ ਧੰਨਵਾਦ। "ਦਰਅਸਲ, ਸਾਨੂੰ ਪ੍ਰਮਾਤਮਾ ਦੀ ਕਿਰਪਾ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪ੍ਰਮਾਤਮਾ ਦਾ ਰਾਜ ਸਾਡੇ ਅੰਦਰ ਹੈ। ਇਹੀ ਹੈ ਕਿ ਬਸ ਤੁਹਾਨੂੰ ਇਹ ਨਹੀਂ ਪਤਾ ਕਿ ਇਸ ਨੂੰ ਕਿਵੇਂ ਐਕਸੈਸ ਕਰਨਾ ਹੈ। ਇਸ ਲਈ ਪ੍ਰਸਾਰਣ ਦੇ ਸਮੇਂ, ਅਸੀਂ ਬਸ ਚੁੱਪਚਾਪ ਬੈਠਦੇ ਹਾਂ ਅਤੇ ਬਾਕੀ ਸਭ ਪ੍ਰਮਾਤਮਾ ਕਰਦਾ ਹੈ।"