ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਆਪ ਨੂੰ ਬਚਾਉਣਾ ਕਿੰਨਾ ਸੌਖਾ ਹੈ!! ਪੰਦਰਾਂ ਹਿਸਿਆਂ ਦਾ ਤੇਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਿਛਲੀ ਵਾਰ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ, ਜਾਂ ਸ਼ਾਇਦ ਦੱਸ ਦਿੱਤਾ ਸੀ, ਮੈਨੂੰ ਯਾਦ ਨਹੀਂ। ਸੋ ਮੈਂ ਤੁਹਾਨੂੰ ਅੱਜ ਦੱਸਾਂਗੀ। ਬਹੁਤ ਜ਼ਿਆਦਾ ਜਾਣਕਾਰੀ ਹੈ, ਮੈਂ ਇੱਕ ਭੁੱਲ ਗਈ। ਪਰ ਮੈਂ ਬਹੁਤ ਹੈਰਾਨ ਸੀ, ਮੈਂ ਅਜੇ ਵੀ ਹੈਰਾਨ ਹਾਂ, ਸੂਰਜ ਦੁਆਰਾ ਪੇਸ਼-ਕੀਤੇ ਗਏ ਸਾਰੇ ਬਟਨਾਂ ਨੂੰ ਦੇਖ ਕੇ ਅਤੇ ਯਾਦ ਕਰਕੇ। ਮੇਰਾ ਮਤਲਬ ਹੈ ਉਨ੍ਹਾਂ ਵਿੱਚੋਂ ਬਹੁਤ ਸਾਰੇ। ਕੁਝ ਸਾਹਮਣੇ ਤੋਂ ਬਹੁਤ ਸਾਫ਼ ਹਨ, ਅਤੇ ਕੁਝ ਪਿੱਛੇ ਤੋਂ ਥੋੜੇ ਜਿਹੇ ਫਿੱਕੇ ਹਨ, ਪਰ ਉਹ ਸਾਰੇ ਬਹੁਤ ਸਾਫ਼ ਹਨ। ਉੱਥੇ ਤੁਸੀਂ ਸਾਰੇ ਬਟਨ ਦੇਖ ਸਕਦੇ ਹੋ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ । ਜਿਵੇਂ ਕਿ ਮੈਂ ਉਮੀਦ ਕੀਤੀ ਸੀ, ਸੂਰਜ ਦੀਆਂ ਚਮਕਦਾਰ ਕਿਰਨਾਂ ਨਿਕਲਣ ਦੀ ਬਜਾਏ, ਜਾਂ ਸੂਰਜ ਦੁਆਲੇ ਕੋਈ ਸਤਰੰਗੀ ਪੀਂਘ, ਮੈਨੂੰ ਬਟਨ ਦਿਖਾਈ ਦਿੱਤੇ! ਬਹੁਤ ਸਾਰੇ ਬਟਨ। ਸੱਚਮੁੱਚ ਬਹੁਤ, ਬਹੁਤ, ਬਹੁਤ ਹੈਰਾਨੀਜਨਕ, ਬਹੁਤ ਪਿਆਰੇ ਬਟਨ। ਬਿਲਕੁਲ ਜਿਵੇਂ ਤੁਸੀਂ ਆਪਣੇ ਕੋਟ 'ਤੇ ਜਾਂ ਆਪਣੇ ਕਾਰਡਿਗਨ 'ਤੇ ਬਟਨ ਲਗਾਉਂਦੇ ਹੋ।

ਅਤੇ ਫਿਰ ਇੱਕ ਹੋਰ ਗੱਲ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ… ਓਹ, ਉਹ ਸਾਰੇ ਇੱਥੇ ਮੇਰੇ ਨਾਲ ਬਹੁਤ ਦਿਆਲੂ ਹਨ। ਰੁੱਖ ਵੀ, ਉਹ ਬਹੁਤ ਚੰਗੇ ਹਨ। ਮੈਂ ਇੱਕ ਦਰੱਖਤ ਹੇਠ ਰਹਿੰਦੀ ਹਾਂ, ਅਤੇ ਉੱਥੋਂ ਦਾ ਦਰੱਖਤ ਬਹੁਤ ਮਜ਼ਾਕੀਆ ਹੈ। ਜਦੋਂ ਮੈਂ ਆਈ ਸੀ, ਇਹ ਜਿਵੇਂ ਇਕ ਪਤਝੜ ਦਾ ਸਮਾਂ ਸੀ, ਅਤੇ ਉਹ ਕਦੇ ਵੀ ਪੀਲਾ ਜਾਂ ਭੂਰਾ ਨਹੀਂ ਹੋਇਆ। ਕਿਉਂਕਿ ਆਲੇ-ਦੁਆਲੇ ਦੇ ਸਾਰੇ ਰੁੱਖ ਦੇ ਪੱਤੇ ਪੀਲੇ ਅਤੇ ਭੂਰੇ ਹੋ ਗਏ ਅਤੇ ਸਾਰੇ ਡਿੱਗ ਪਏ, ਜਦੋਂ ਤੱਕ ਉਹ ਹੋਰ ਨਾ ਸੰਭਾਲ ਸਕਿਆ, ਫਿਰ ਉਹ ਆਖਰੀ ਵਾਲਾ ਸੀ। ਇਹ ਇੱਕ "ਨਰ" ਹੈ।

ਸਤਿਗੁਰੂ ਜੀ ਦਾ ਕੈਪਸ਼ਨ-ਨੋਟ: "ਦਰੱਖਤ ਦੇ ਅਧਾਰ ਤੋਂ ਉੱਪਰ ਵੱਲ ਮੂੰਹ ਕਰਕੇ ਲਈਆਂ-ਗਈਆਂ ਫੋਟੋਆਂ, ਭਾਵੇਂ ਇਹ ਲੰਬਕਾਰੀ ਦਿਖਾਈ ਦਿੰਦੀਆਂ ਹਨ, ਅਸਲ ਪ੍ਰਭਾਵ ਦੇਖਣ ਲਈ ਉਹਨਾਂ ਨੂੰ ਖਿਤਿਜੀ ਮੋੜਨਾ ਪਵੇਗਾ"

ਜਦੋਂ ਤੱਕ ਮੇਰੇ ਆਲੇ-ਦੁਆਲੇ ਦੇ ਸਾਰੇ ਰੁੱਖਾਂ ਦੇ ਪੱਤੇ ਡਿੱਗ ਨਹੀਂ ਪਏ, ਸਾਰਾ ਜੰਗਲ ਸਿਰਫ਼ ਟਾਹਣੀਆਂ ਬਣ ਗਿਆ ਅਤੇ ਕੋਈ ਪੱਤਾ ਨਹੀਂ ਰਿਹਾ, ਫਿਰ ਉਹ ਹੌਲੀ-ਹੌਲੀ, ਉਸ ਸਮੇਂ, ਪੀਲਾ ਹੋ ਗਿਆ, ਅਤੇ ਫਿਰ ਭੂਰਾ ਹੋ ਗਿਆ, ਅਤੇ ਫਿਰ ਡਿੱਗ ਪਿਆ। ਉਹ ਆਖਰੀ ਦਰੱਖਤ ਹੈ ਜਿਸਦੇ ਪੱਤੇ ਝੜ ਗਏ ਹਨ। ਪਰ ਉਹ ਸ਼ਹਿਰ ਦਾ ਸਭ ਤੋਂ ਵੱਡਾ ਰੁੱਖ ਨਹੀਂ ਹੈ, ਨਹੀਂ। ਇਹ ਇੱਕ ਛੋਟਾ ਰੁੱਖ ਸੀ, ਇੱਕ ਵਿਚਕਾਰਲਾ, ਸ਼ਾਇਦ ਸਾਡੇ ਸਾਲਾਂ ਦੇ ਸਮੇਂ ਵਿੱਚ ਲਗਭਗ 30 ਸਾਲ ਦਾ, ਜੇ ਅਸੀਂ ਮਨੁੱਖੀ ਜੀਵਨ ਨਾਲ ਤੁਲਨਾ ਕਰੀਏ, ਤਾਂ ਇਹ ਇਸ ਤਰਾਂ ਹੈ; ਮਧ-ਉਮਰ ਦਾ। ਉਹ ਆਖਰੀ ਵਾਲਾ ਸੀ ਜਿਸਦੇ ਪੱਤੇ ਡਿੱਗੇ ਜਦੋਂ ਉਸਦੇ ਆਲੇ-ਦੁਆਲੇ ਦੇ ਸਾਰੇ, ਉਸਦੇ ਨਾਲ, ਸਾਰੇ ਜੰਗਲ ਦੇ ਪੱਤੇ ਪਹਿਲਾਂ ਹੀ ਡਿੱਗ ਚੁੱਕੇ ਸਨ। ਸਾਰਾ ਜੰਗਲ ਨੰਗਾ ਸੀ, ਸਿਰਫ਼ ਉਹੀ ਉੱਥੇ ਅਜੇ ਵੀ ਹਰਾ ਰਿਹਾ, ਫਿਰ ਬਾਅਦ ਵਿੱਚ ਪੀਲੇ, ਚਮਕਦਾਰ, ਸੁੰਦਰ, ਸੁਨਹਿਰੀ ਪੱਤੇ, ਅਜੇ ਵੀ ਉੱਥੇ ਹੀ, ਮੇਰੀ ਰਖਿਆ ਕਰ ਰਹੇ ਸਨ, ਮੇਰੀ ਜਗ੍ਹਾ ਦੀ ਰਖਿਆ ਕਰ ਰਹੇ ਸਨ।

"ਸਾਰੀਆਂ ਟਾਹਣੀਆਂ, ਟਾਹਣੀਆਂ ਇੱਕੋ ਦਿਸ਼ਾ ਵਿੱਚ ਖਿਤਿਜੀ ਤੌਰ'ਤੇ ਪਰੈਸ ਕੀਤੀਆਂ ਗਈਆਂ-ਚਪਟਾ-ਉੱਪਰ ਵੱਲ ਮੁੜਦੀਆਂ ਹਨ, ਇੱਕ ਪੱਤਾ ਵੀ ਉਸ ਇਕਸਾਰਤਾ ਤੋਂ ਨਹੀਂ ਭਟਕਦਾ!!"

ਅਤੇ ਖਾਸ ਗੱਲ ਇਹ ਹੈ ਕਿ ਕੁਝ ਹੋਰ ਰੁੱਖ ਵੀ ਹਨ ਜੋ ਉਸਦੇ ਵਰਗੇ ਹੀ ਅਤੇ ਉਸੇ ਕਿਸਮ ਦੇ ਹਨ, ਪਰ ਉਨ੍ਹਾਂ ਦੇ ਪੱਤੇ ਆਮ ਹਨ, ਸਮਾਨ, ਪਰ ਆਮ, ਬਹੁਤ ਆਜ਼ਾਦ, ਬਹੁਤ ਆਮ, ਟਾਹਣੀਆਂ ਅਤੇ ਪੱਤੇ ਸਾਰੀਆਂ ਦਿਸ਼ਾਵਾਂ ਵਿੱਚ ਉੱਗਦੇ ਹਨ। ਪਰ ਇਹ ਰੁੱਖ ਅਜਿਹਾ ਨਹੀਂ ਹੈ। ਇਹ ਰੁੱਖ ਤੁਹਾਡੀ ਛਤਰੀ ਵਾਂਗ ਸਿੱਧਾ ਅਤੇ ਪੂਰੀ ਤਰ੍ਹਾਂ ਉੱਗਦਾ ਹੈ, ਬਿਲਕੁਲ ਸਮਤਲ। ਛਤਰੀ ਅਜੇ ਵੀ ਝੁਕੀ ਹੋਈ ਹੈ, ਚੱਕਰ ਦਾ ਅੱਧਾ ਹਿੱਸਾ ਬਣ ਰਿਹਾ ਹੈ। ਪਰ ਇਹ ਰੁੱਖ, ਉਸਦੀਆਂ ਸਾਰੀਆਂ ਟਾਹਣੀਆਂ ਪੂਰੇ ਉੱਪਰਲੇ ਪੱਧਰ 'ਤੇ ਇੱਕ ਲਾਈਨ 'ਤੇ ਇਕੱਠੀਆਂ ਹਨ, ਸਿਰਫ਼ ਇੱਕ ਪੱਧਰ 'ਤੇ, ਅਤੇ ਸਾਰੀਆਂ ਟਾਹਣੀਆਂ ਉਸੇ ਤਰ੍ਹਾਂ ਸਮਤਲ ਵਧਦੀਆਂ ਹਨ। ਅਤੇ ਸਾਰੇ ਪੱਤੇ ਅਸਮਾਨ ਵੱਲ ਉੱਪਰ ਵੱਲ ਮੁੜ ਜਾਂਦੇ ਹਨ, ਅਤੇ ਸਾਰੇ ਪੱਧਰੇ ਅਤੇ ਸਾਫ਼-ਸੁਥਰੇ ਹੁੰਦੇ ਹਨ! ਹਾਏ ਮੇਰੇ ਪ੍ਰਮਾਤਮਾ! ਜਿਵੇਂ ਜੇਕਰ ਕਿਸੇ ਨੇ ਟਾਹਣੀਆਂ ਅਤੇ ਪੱਤਿਆਂ ਨੂੰ ਪ੍ਰੈੱਸ ਕਰ ਦਿੱਤਾ ਹੋਵੇ। ਸੋ ਇਹ ਸਭ ਇੱਕ ਛੱਤਰੀ ਵਾਂਗ ਸਮਤਲ ਹੈ, ਇੱਕ ਇੱਛਤ ਛੱਤਰੀ ਵਾਂਗ। ਓਹ, ਇਹ ਬਹੁਤ ਸੋਹਣਾ ਹੈ। ਮੈਂ ਕੁਝ ਫੋਟੋਆਂ ਖਿੱਚੀਆਂ, ਪਰ ਉਹ ਤੁਹਾਨੂੰ ਪੂਰੀ ਹਕੀਕਤ ਨਹੀਂ ਦਿਖਾ ਸਕਦੇ। ਪਰ ਜੇ ਤੁਸੀਂ ਇਸਨੂੰ ਦੇਖਦੇ ਹੋ, ਤਾਂ ਸਾਰੇ ਪੱਤੇ ਚਪਟੇ ਅਤੇ ਉੱਪਰ ਵੱਲ ਹਨ, ਸੋ ਸਾਰਾ ਰੁੱਖ ਅਸਲ ਵਿੱਚ ਇੱਕ ਛੱਤਰੀ ਵਰਗਾ ਹੈ, ਅਤੇ ਉਹ ਸਾਰਿਆਂ ਤੋਂ ਪਹਿਲਾਂ ਪੀਲਾ ਨਹੀਂ ਹੋਇਆ।

ਉਹ ਆਪਣੀ ਜ਼ਿੰਦਗੀ ਦੇ ਆਖਰੀ ਸੰਭਵ ਪਲ ਤੱਕ ਪਤਝੜ ਵਿੱਚ ਬਣਿਆ ਰਿਹਾ, ਮੈਨੂੰ ਸੁਰਖਿਅਤ ਰਖਣ ਲਈ। ਤਾਂ ਇੱਕ ਦਿਨ, ਬਹੁਤ ਸਮਾਂ ਪਹਿਲਾਂ, ਮੈਂ ਉਸਨੂੰ ਕਿਹਾ, "ਠੀਕ ਹੈ, ਹੁਣ ਤੁਸੀਂ ਆਰਾਮ ਕਰ ਸਕਦੇ ਹੋ। ਸੂਰਜ ਹੁਣ ਓਨਾ ਗਰਮ ਨਹੀਂ ਰਿਹਾ। ਤੁਸੀਂ ਆਰਾਮ ਕਰ ਸਕਦੇ ਹੋ। ਅਤੇ ਫਿਰ ਅਗਲੇ ਸਾਲ ਵਾਪਸ ਆਉਣਾ।" ਅਤੇ ਫਿਰ ਉਹ ਹੌਲੀ-ਹੌਲੀ ਪੀਲਾ, ਭੂਰਾ ਹੋ ਗਿਆ, ਅਤੇ ਸਾਰੇ ਪੱਤੇ ਹਵਾ ਨਾਲ ਉੱਡ ਗਏ, ਫਿਰ, ਆਖਰੀ ਸਕਿੰਟਾਂ ਵਿੱਚ, ਬਾਕੀ ਸਾਰੇ ਰੁੱਖਾਂ ਦੇ ਮੁਕਾਬਲੇ, ਵੱਡੇ, ਛੋਟੇ, ਝਾੜੀਆਂ, ਸਭ ਕੁਝ, ਉਸਦੇ ਸਿਵਾਏ ਉਨ੍ਹਾਂ ਦੇ ਸਾਰੇ ਪੱਤੇ ਡਿੱਗ ਗਏ। ਓਹ, ਮੈਂ ਬਹੁਤ ਪ੍ਰਭਾਵਿਤ ਹੋਈ। ਜਦੋਂ ਵੀ ਮੈਨੂੰ ਯਾਦ ਆਉਂਦਾ ਹੈ, ਮੈਂ ਉੱਪਰ ਦੇਖਦੀ ਹਾਂ ਅਤੇ ਕਹਿੰਦੀ ਹਾਂ, "ਧੰਨਵਾਦ। ਤੁਸੀਂ ਬਹੁਤ ਸੋਹਣੇ ਹੋ। ਤੁਸੀਂ ਸੱਚਮੁੱਚ ਬਹੁਤ ਸੋਹਣੇ ਹੋ।"

ਇੱਕ ਰੁੱਖ ਹੇਠਾਂ ਇੰਨਾ ਸਮਤਲ ਕਿਵੇਂ ਹੋ ਸਕਦਾ ਹੈ? ਕੁੱਲ ਮਿਲਾ ਕੇ, ਪੂਰੇ ਰੁੱਖ ਦੇ ਉੱਪਰਲੇ ਹਿੱਸੇ ਤੋਂ ਇਲਾਵਾ ਕੋਈ ਪੱਤਾ ਨਹੀਂ ਹੈ। ਇਹ ਬਿਲਕੁਲ ਇੱਕ ਛੱਤਰੀ ਵਾਂਗ ਹੈ ਪਰ ਫਲੈਟ ਹੈ, ਜਿਵੇਂ ਸੱਚਮੁੱਚ ਫਲੈਟ। ਜਿਵੇਂ ਕਿਸੇ ਨੇ ਇਸਨੂੰ ਇਸਤਰੀ ਕੀਤੀ ਹੋਵੇ ਜਾਂ ਇਸਨੂੰ ਆਰਡਰ ਕੀਤਾ ਹੋਵੇ ਜਾਂ ਇਸਨੂੰ ਮੋੜਿਆ ਹੋਵੇ ਜਾਂ ਕੁਝ ਅਜਿਹਾ ਕੀਤਾ ਹੋਵੇ ਜਿਸ ਨਾਲ ਇਸਨੂੰ ਪੂਰੀ ਤਰ੍ਹਾਂ ਸਮਤਲ ਬਣਾਇਆ ਜਾ ਸਕੇ, ਅਤੇ ਸਾਰੀਆਂ ਟਾਹਣੀਆਂ, ਸਾਰੇ ਪੱਤੇ ਵੀ ਖਿਤਿਜੀ ਦਿਸ਼ਾ ਵਿੱਚ ਉੱਗਦੇ ਹਨ, ਅੰਤ ਵਿਚ ਥੋੜ੍ਹਾ ਜਿਹਾ ਝੁਕਦੇ ਹੋਏ। ਬਿਲਕੁਲ ਇੱਕ ਛਤਰੀ ਵਾਂਗ, ਇੱਕ ਛਤਰੀ। ਇਹ ਬਹੁਤ ਸੋਹਣਾ ਹੈ। ਬਸ ਮੈਨੂੰ ਸੁਰੱਖਿਅਤ ਰਖਣ ਲਈ, ਅਤੇ ਮੈਂ ਬਹੁਤ ਪ੍ਰਭਾਵਿਤ ਹਾਂ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕਿਵੇਂ ਦੱਸਾਂ। ਮੈਨੂੰ ਨਹੀਂ ਪਤਾ ਕਿ ਮੈਂ ਕਿਤਨੀ ਯੋਗ ਹਾਂ, ਪਰ ਸਾਰੇ ਜੀਵ ਮੇਰੇ ਨਾਲ ਬਹੁਤ ਦਿਆਲੂ ਵਿਵਹਾਰ ਕਰਦੇ ਹਨ।

ਅਤੇ ਹੁਣ ਪੰਛੀ-ਲੋਕ, ਕੁਝ ਬਹੁਤ ਛੋਟੇ ਹਨ, ਪਰ ਇੱਕ ਸਮੂਹ ਦਾ ਰਾਜਾ ਹੈ। ਸੋ ਹਰ ਸਵੇਰ, ਸਵੇਰੇ-ਸਵੇਰੇ, ਉਹ ਆਪਣੇ ਲੋਕਾਂ ਨੂੰ ਉਪਦੇਸ਼ ਦਿੰਦਾ ਹੈ। ਮੈਨੂੰ ਨਹੀਂ ਪਤਾ ਕਿ ਉਸਦੇ ਅਧੀਨ ਜਾਂ ਉਸਦੇ ਨਾਗਰਿਕ ਕਿੰਨੇ ਲੋਕ ਹਨ, ਪਰ ਉਹ ਬਹੁਤ ਸਮਾਂ ਪ੍ਰਚਾਰ ਕਰਦਾ ਹੈ, ਘੱਟੋ ਘੱਟ ਅੱਧਾ ਘੰਟਾ। ਉਹ ਹਰ ਤਰ੍ਹਾਂ ਦੀਆਂ ਗੱਲਾਂ ਦਾ ਪ੍ਰਚਾਰ ਕਰਦਾ ਹੈ, ਜਿਵੇਂ ਕੋਈ ਵੀ ਪ੍ਰਚਾਰਕ ਆਪਣੇ ਵਿਦਿਆਰਥੀਆਂ ਨੂੰ ਦੱਸਦਾ ਹੈ। ਅਤੇ ਫਿਰ ਸ਼ਾਮ ਨੂੰ, ਜਦੋਂ ਸੂਰਜ ਡੁੱਬਣ ਵਾਲਾ ਹੁੰਦਾ ਹੈ, ਉਹ ਆਪਣੇ ਲੋਕਾਂ ਨੂੰ ਦੁਬਾਰਾ ਉਪਦੇਸ਼ ਦਿੰਦਾ ਹੈ, ਉਨ੍ਹਾਂ ਨੂੰ ਨੈਤਿਕ ਤੌਰ 'ਤੇ ਤੰਦਰੁਸਤ ਰੱਖਣ ਅਤੇ ਪ੍ਰਮਾਤਮਾ ਨੂੰ ਯਾਦ ਰੱਖਣ ਲਈ। ਪਰ ਉਹ ਸੋਹਣਾ ਬੋਲਦਾ ਹੈ, ਅਤੇ ਗਾਇਨ ਬਹੁਤ ਸੋਹਣਾ ਹੈ। ਉਹ ਗਾਉਣ ਵਾਂਗ ਬੋਲਦਾ ਹੈ। ਪਰ ਇਹ ਸਭ ਧਰਮ ਬਾਰੇ ਹੈ, ਸਭ ਨੈਤਿਕ ਮਿਆਰ ਬਾਰੇ ਹੈ, ਸਭ ਕੁਝ ਚੰਗੇ ਬਣਨ ਦੀ ਕੋਸ਼ਿਸ਼ ਕਰਨ ਬਾਰੇ ਹੈ, ਸ਼ੁੱਧ ਰਹਿਣ ਬਾਰੇ ਹੈ, ਤਾਂ ਜੋ ਤੁਸੀਂ ਵਿਕਾਸ ਦੇ ਉੱਚ ਪੱਧਰ 'ਤੇ ਜਾ ਸਕੋ।

ਤਾਂ ਕਲਪਨਾ ਕਰੋ ਕਿ ਜੇ ਤੁਸੀਂ ਇਸ ਤਰਾਂ ਜੰਗਲ ਵਿੱਚ ਰਹਿੰਦੇ ਹੋ। ਬੇਸ਼ੱਕ ਤੁਸੀਂ ਖੁਸ਼ ਹੋ। ਅਤੇ ਸਾਰੀ ਸੁੰਦਰ ਹਵਾ ਅਤੇ ਪੱਤੇ, ਆਲੇ-ਦੁਆਲੇ ਬਹੁਤ ਸਾਰੇ ਵੱਖ-ਵੱਖ ਰੁੱਖ। ਅਤੇ ਇਸ ਰੁੱਖ ਵਾਂਗ ਹੀ ਹੋਰ ਵੀ ਰੁੱਖ ਹਨ, ਪਰ ਪੱਤੇ ਅਤੇ ਟਾਹਣੀਆਂ ਸਾਰੀਆਂ ਦਿਸ਼ਾਵਾਂ ਵਿੱਚ ਜਾਂਦੀਆਂ ਹਨ, ਇਸ ਵਾਂਗ ਨਹੀਂ - ਸਾਰੇ ਹੇਠਾਂ ਸਮਤਲ ਹਨ। ਮੇਰਾ ਮਤਲਬ ਹੈ ਮੇਰੇ ਉੱਪਰ, ਜਿੱਥੇ ਮੈਂ ਰਹਿੰਦੀ ਹਾਂ ਉਸ ਉੱਪਰ। ਇਹ ਵੱਡਾ ਨਹੀਂ ਹੈ, ਇਹ ਸ਼ਾਇਦ ਲਗਭਗ 5-ਮੀਟਰ ਘੇਰਾ ਹੈ। ਅਤੇ ਇਹ ਇੰਨਾ ਸੰਪੂਰਨ ਹੈ, ਜਿਵੇਂ ਇਸਨੂੰ ਕੱਟਿਆ ਗਿਆ ਹੋਵੇ, ਕੱਟਿਆ ਗਿਆ ਹੋਵੇ, ਇਸ ਤਰਾਂ ਗੋਲ ਆਕਾਰ ਦਾ ਹੋਵੇ, ਅਤੇ ਸਾਰਾ ਸਮਤਲ ਹੋਵੇ, ਜਿਵੇਂ ਕਿਸੇ ਨੇ ਇਸਨੂੰ ਕੱਟ ਦਿੱਤਾ ਹੋਵੇ। ਅਤੇ ਸਾਰੇ ਪੱਤਿਆਂ ਨੂੰ ਉੱਪਰ ਵੱਲ ਮੂੰਹ ਕਰਨ ਅਤੇ ਸਮਤਲ ਇਕੱਠੇ ਦਾ ਹੁਕਮ ਦਿੱਤਾ, ਜਿਵੇਂ ਕਿ ਇਹ ਨਕਲੀ ਤੌਰ 'ਤੇ ਬਣਾਇਆ ਗਿਆ ਹੋਵੇ। ਮੈਨੂੰ ਅਜੇ ਵੀ ਹੈਰਾਨੀ ਹੈ। ਅਤੇ ਫਿਰ ਤੁਸੀਂ ਪੰਛੀ-ਵਿਅਕਤੀ ਨੂੰ ਹਰ ਰੋਜ਼ ਇਸ ਤਰਾਂ ਸਿਖਾਉਂਦੇ ਸੁਣ ਸਕਦੇ ਹੋ। ਜੇ ਤੁਸੀਂ ਪੰਛੀ-ਲੋਕਾਂ ਦੀ ਭਾਸ਼ਾ ਸਮਝਦੇ ਹੋ, ਤਾਂ ਉਹ ਤੁਹਾਨੂੰ ਹਰ ਰੋਜ਼ ਸਿਖਾਏਗਾ, ਫਿਰ ਤੁਸੀਂ ਵੀ ਇੱਕ ਚੰਗੇ ਵਿਅਕਤੀ ਬਣ ਜਾਓਗੇ।

ਸਾਡੇ ਗ੍ਰਹਿ ਦੇ ਆਲੇ-ਦੁਆਲੇ, ਕੁਦਰਤ ਵਿੱਚ ਬਹੁਤ ਸਾਰੇ ਅਜੂਬੇ ਹਨ। ਇਹ ਮੰਦਭਾਗਾ ਹੈ ਕਿ ਸਾਰੇ ਇਸਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਓਹ ਯਾਰ, ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਇੱਥੇ ਇੰਨੇ ਸੁੰਦਰ ਖੇਤਰ ਵਿੱਚ ਇੱਕ ਮਨੁੱਖ ਵਜੋਂ ਜਨਮ ਲਿਆ ਹੈ। ਬਹੁਤ ਸਾਰੇ ਗ੍ਰਹਿ ਇਸ ਵਾਂਗ ਸੁੰਦਰ ਨਹੀਂ ਹਨ। ਮੰਗਲ ਅਤੇ ਚੰਦਰਮਾ ਨੂੰ ਛੱਡ ਕੇ, ਸੰਸਾਰ ਨੇ ਬਹੁਤ ਸਾਰੇ ਗ੍ਰਹਿ ਅਜੇ ਤੱਕ ਨਹੀਂ ਲੱਭੇ ਹਨ। ਹੋਰ ਵੀ ਬਹੁਤ ਸਾਰੇ ਗ੍ਰਹਿ ਹਨ। ਕੁਝ ਜ਼ਿਆਦਾ ਸੋਹਣੇ ਹਨ, ਕੁਝ ਘੱਟ ਸੋਹਣੇ ਹਨ, ਕੁਝ ਬਿਲਕੁਲ ਵੀ ਇਸ ਤਰਾਂ ਦੇ ਸੋਹਣੇ ਨਹੀਂ ਹਨ। ਅਤੇ ਬਹੁਤ ਸਾਰੇ ਜੀਵ ਸਾਡੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ।

ਅਤੇ ਬਹੁਤ ਸਾਰੇ ਸੰਤ ਸਾਨੂੰ ਸਭ ਤੋਂ ਸ਼ਕਤੀਸ਼ਾਲੀ ਪ੍ਰਾਰਥਨਾ ਕਰਨ ਵਿੱਚ ਮਦਦ ਕਰਦੇ ਹਨ। ਜਦੋਂ ਸਵਰਗ ਕਹਿੰਦਾ ਹੈ ਕਿ ਸੰਸਾਰ ਅਜੇ ਤਬਾਹ ਨਹੀਂ ਹੋਇਆ ਕਿਉਂਕਿ ਬਹੁਤ ਸਾਰੇ ਸੰਤ ਪ੍ਰਾਰਥਨਾ ਕਰ ਰਹੇ ਹਨ, ਤਾਂ ਉਹਨਾਂ ਦਾ ਮਤਲਬ ਪਿਛਲੇ ਸਮੇਂ, ਅਤੀਤ ਦੇ ਸੰਤਾਂ ਤੋਂ ਹੈ। ਪਰ ਉਨ੍ਹਾਂ ਦਾ ਮਤਲਬ ਤੁਸੀਂ ਵੀ ਹੋ, ਮੇਰੇ ਪ੍ਰਮਾਤਮਾ ਦੇ ਪੈਰੋਕਾਰ। ਉਹ ਤੁਹਾਨੂੰ ਸੰਤ ਕਹਿੰਦੇ ਹਨ, ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਸੰਤ ਹਨ। ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਪ੍ਰਮਾਤਮਾ ਦੇ ਪੈਰੋਕਾਰ 60% ਤੋਂ ਵੱਧ ਉੱਚੇ ਪੱਧਰ 'ਤੇ ਹਨ। ਸਿਰਫ਼ 40, 30-ਕੁਝ ਪ੍ਰਤੀਸ਼ਤ, ਸਿਰਫ਼ ਇਹ ਮੰਨ ਲਓ ਕਿ 40% ਨਹੀਂ ਹਨ। ਪਰ ਉਹ ਵੀ ਸੁਧਰ ਰਹੇ ਹਨ, ਸੁਧਰ ਰਹੇ ਹਨ। ਥੋੜ੍ਹਾ ਜਿਹਾ ਹੌਲੀ, 40% ਹੌਲੀ ਹੈ, ਉੱਪਰ ਜਾਣ ਵਿੱਚ ਹੌਲੀ ਹੈ, ਪਰ ਉਹ ਅਜੇ ਵੀ ਹਨ, ਅਤੇ ਮੈਂ ਬਹੁਤ ਖੁਸ਼ ਹਾਂ, ਬਹੁਤ ਖੁਸ਼ ਹਾਂ।

ਤੁਹਾਡੇ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਪੰਜਵੇਂ ਪੱਧਰ ਦੇ ਹਨ, ਅਤੇ ਬਹੁਤ ਸਾਰੇ ਹੋਰ ਚੌਥੇ ਪੱਧਰ ਦੇ ਹਨ। ਅਤੇ ਇਸੇ ਲਈ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ, ਜਾਂ ਜਦੋਂ ਤੁਸੀਂ ਮੈਡੀਟੇਸ਼ਨ ਨਹੀਂ ਕਰ ਰਹੇ ਹੁੰਦੇ, ਤਾਂ ਤੁਹਾਨੂੰ ਬਹੁਤ ਸਾਰੇ ਸੁੰਦਰ ਅਤੇ ਸੂਝਵਾਨ ਅੰਦਰੂਨੀ ਦਰਸ਼ਨ ਹੁੰਦੇ ਹਨ। ਸੋ, ਸਵਰਗ ਦੇ ਬਹੁਤ ਸਾਰੇ ਭੇਤ ਤੁਹਾਡੇ ਸਾਹਮਣੇ ਪ੍ਰਗਟ ਹੋਏ ਹਨ। ਅਤੇ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਨੂੰ ਨਿੱਜੀ ਤੌਰ 'ਤੇ ਅੰਦਰੋਂ ਸਿਖਾਉਂਦੀ ਹਾਂ। ਬਾਹਰੀ ਗੱਲਬਾਤ ਸਿਰਫ਼ 30% ਹੈ - ਕੁਝ ਪ੍ਰਤੀਸ਼ਤ ਅਧਿਆਤਮਿਕ ਗੁਣਵੱਤਾ ਦਾ, ਪਰ ਅੰਦਰੂਨੀ ਸਿੱਖਿਆ 70% ਹੈ। ਤੁਸੀਂ ਇਹ ਜਾਣਦੇ ਹੋ।

ਮੈਨੂੰ ਖੁਸ਼ੀ ਹੈ ਕਿ ਸਵਰਗ ਤੁਹਾਨੂੰ ਉੱਚ-ਪੱਧਰੀ ਪ੍ਰਾਣੀਆਂ ਵਜੋਂ ਸਵੀਕਾਰ ਕਰਦਾ ਹੈ ਅਤੇ ਤੁਹਾਨੂੰ ਸੰਤ ਕਹਿੰਦਾ ਹੈ। ਕਿਉਂਕਿ ਤੁਸੀਂ ਹਰ ਰੋਜ਼, ਘੱਟੋ-ਘੱਟ ਇੱਕ ਘੰਟਾ, ਸਰਬਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਕਰਨ ਲਈ, ਅਤੇ ਪ੍ਰਮਾਤਮਾ ਦੇ ਪੁੱਤਰ ਦਾ ਧੰਨਵਾਦ ਕਰਨ ਲਈ, ਅਤੇ ਪ੍ਰਮਾਤਮਾ ਦੇ ਪ੍ਰਤੀਨਿਧੀਆਂ, ਸਾਰੇ ਸੰਤਾਂ ਅਤੇ ਰਿਸ਼ੀਆਂ ਦਾ ਧੰਨਵਾਦ ਕਰਨ ਲਈ ਮੈਡੀਟੇਸ਼ਨ ਕਰਦੇ ਹੋ। ਸੋ ਉਹ ਤੁਹਾਨੂੰ ਸੰਤ ਕਹਿੰਦੇ ਹਨ। ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ, ਅਤੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ।

ਜੋ ਵੀ ਸੁਪਰੀਮ ਮਾਸਟਰ ਟੈਲੀਵਿਜ਼ਨ ਨਾਲ ਸੱਚ ਨੂੰ ਸੰਸਾਰ ਭਰ ਵਿੱਚ ਫੈਲਾਉਣ ਵਿੱਚ ਮਦਦ ਕਰਦਾ ਹੈ, ਅਤੇ ਇਸ ਸ਼ੁੱਧ ਊਰਜਾ ਦੀ ਵਰਤੋਂ ਕਰਦਾ ਹੈ ਜੋ ਪ੍ਰੋਗਰਾਮ ਵਿੱਚ ਸਾਹ ਲੈਂਦੀ ਹੈ, ਸੁਪਰੀਮ ਮਾਸਟਰ ਟੈਲੀਵਿਜ਼ਨ ਪ੍ਰਸਾਰਣ ਵਿੱਚ, ਸੰਸਾਰ ਨੂੰ ਸਾਫ਼ ਕਰਨ ਲਈ, ਜਿੰਨਾ ਸੰਭਵ ਹੋ ਸਕੇ, ਲੋਕਾਂ ਦੀ ਵੱਧ ਤੋਂ ਵੱਧ ਰੱਖਿਆ ਕਰਨ ਲਈ। ਮੈਂ ਇਸ ਸਭ ਲਈ ਤੁਹਾਡਾ ਧੰਨਵਾਦ ਕਰਦੀ ਹਾਂ, ਕਿਉਂਕਿ ਜੇ ਮੈਂ ਇਕੱਲੀ ਹੁੰਦੀ, ਤਾਂ ਮੈਂ ਇਹ ਨਹੀਂ ਕਰ ਸਕਦੀ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਅਤੇ ਪ੍ਰਮਾਤਮਾ ਤੁਹਾਨੂੰ ਜ਼ਰੂਰ ਅਸੀਸ ਦੇਵੇ। ਤੁਸੀਂ ਇਹ ਜਾਣਦੇ ਹੋ।

ਅਤੇ ਮੈਨੂੰ ਖੁਸ਼ੀ ਹੈ ਕਿ ਤੁਸੀਂ ਆਪਣੇ ਕੰਮ ਬਾਰੇ ਹੰਕਾਰੀ ਅਤੇ ਘਮੰਡੀ ਨਹੀਂ ਹੋ। ਅਤੇ ਕਈ ਵਾਰ, ਮੈਨੂੰ ਤੁਹਾਡੀ ਪ੍ਰਸ਼ੰਸਾ ਕਰਨ ਤੋਂ ਵੀ ਡਰ ਲੱਗਦਾ ਹੈ, ਕਿਉਂਕਿ ਮੈਨੂੰ ਚਿੰਤਾ ਹੈ ਕਿ ਤੁਹਾਡਾ ਹੰਕਾਰ ਭੜਕ ਜਾਵੇਗਾ। ਪਰ ਕਿਰਪਾ ਕਰਕੇ ਇਸਨੂੰ ਰੋਕੋ, ਇਸਨੂੰ ਹੇਠਾਂ ਧੱਕੋ, ਕਹੋ, "ਇਹ ਮੈਂ ਨਹੀਂ ਹਾਂ, ਇਹ ਪ੍ਰਮਾਤਮਾ ਹੈ ਜੋ ਮੇਰੇ ਜੀਵਣ 'ਤੇ ਕਿਰਪਾ ਕਰਦਾ ਹੈ, ਮੈਨੂੰ ਇਹ ਕਰਨ ਲਈ ਬੁੱਧੀ ਅਤੇ ਪ੍ਰਤਿਭਾ ਦਿੰਦਾ ਹੈ।" ਅਤੇ ਸਾਰਾ ਦਿਨ ਪ੍ਰਮਾਤਮਾ ਦਾ ਧੰਨਵਾਦ ਕਰੋ, ਜਦੋਂ ਵੀ ਤੁਹਾਨੂੰ ਯਾਦ ਆਉਂਦਾ ਹੈ। ਤੁਹਾਡੇ ਕੋਲ ਜੋ ਵੀ ਹੈ ਜਾਂ ਨਹੀਂ, ਉਸ ਲਈ ਪ੍ਰਮਾਤਮਾ ਦਾ ਧੰਨਵਾਦ ਕਰੋ, ਕਿਉਂਕਿ ਕਈ ਵਾਰ ਕੁਝ ਚੀਜ਼ਾਂ ਤੁਹਾਡੇ ਲਈ ਚੰਗੀਆਂ ਨਹੀਂ ਹੁੰਦੀਆਂ। ਸੋ ਜੇਕਰ ਤੁਹਾਡੇ ਕੋਲ ਇਹ ਨਹੀਂ ਹੈ, ਤਾਂ ਇਹ ਤੁਹਾਡੇ ਲਈ ਵੀ ਵਧੀਆ ਹੈ। ਸੋ ਸਭ ਕੁਝ ਸਹੀ ਢੰਗ ਨਾਲ ਪ੍ਰਬੰਧ ਕਰਨ ਲਈ ਪ੍ਰਮਾਤਮਾ ਦਾ ਧੰਨਵਾਦ ਕਰੋ।

ਹਰ ਵੇਲੇ ਪ੍ਰਮਾਤਮਾ ਦਾ ਧੰਨਵਾਦ ਕਰੋ। ਤੁਸੀਂ ਜੋ ਵੀ ਕਰਦੇ ਹੋ ਜਾਂ ਜੋ ਵੀ ਪ੍ਰਾਪਤ ਕਰਦੇ ਹੋ, ਜੋ ਵੀ ਤੁਸੀਂ ਪ੍ਰਾਪਤ ਕਰਦੇ ਹੋ, ਜੋ ਵੀ ਤੁਸੀਂ ਅੰਦਰੋਂ ਜਾਂ ਬਾਹਰੋਂ ਪ੍ਰਗਟ ਕਰਦੇ ਹੋ, ਉਸਦਾ ਸਿਹਰਾ ਕਦੇ ਵੀ ਨਾ ਲਓ। ਹਮੇਸ਼ਾ ਪ੍ਰਮਾਤਮਾ ਦੀ ਕਿਰਪਾ ਨੂੰ ਯਾਦ ਰੱਖੋ। ਪਰ ਮੈਨੂੰ ਤੁਹਾਡਾ ਧੰਨਵਾਦ ਕਰਨਾ ਪਵੇਗਾ ਕਿਉਂਕਿ ਮੈਂ ਸੱਚਮੁੱਚ ਤੁਹਾਡੀ ਧੰਨਵਾਦੀ ਹਾਂ। ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਉਨਾਂ ਨੇ ਮੈਨੂੰ ਤੁਹਾਡੇ ਕੋਲ ਰੱਖਿਆ। ਪਰ ਮੈਂ ਤੁਹਾਡੀ ਵੀ ਧੰਨਵਾਦੀ ਹਾਂ ਕਿਉਂਕਿ ਤੁਹਾਡਾ ਹੰਕਾਰ ਬਹੁਤ ਘੱਟ ਗਿਆ ਹੈ। ਇਸੇ ਲਈ ਤੁਸੀਂ ਨਿਮਰਤਾ ਨਾਲ ਕੰਮ ਕਰ ਸਕਦੇ ਹੋ। ਪਰ ਕਦੇ-ਕਦੇ ਤੁਸੀਂ ਭੜਕ ਉੱਠਦੇ ਹੋ, ਬੇਸ਼ੱਕ, ਅਤੇ ਮੈਂ ਇਸਦੀ ਜਾਂਚ ਕਰਾਂਗੀ। ਪਰ ਜਦੋਂ ਮੈਂ ਤੁਹਾਨੂੰ ਸੁਧਾਰਦੀ ਹਾਂ, ਇਸਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦੀ। ਇਹ ਪਿਆਰ ਦਾ ਇੱਕ ਹੋਰ ਤਰੀਕਾ ਹੈ। ਪਿਆਰ ਦੇ ਕਈ ਪਹਿਲੂ ਹੁੰਦੇ ਹਨ, ਕਈ ਚਿਹਰੇ ਹੁੰਦੇ ਹਨ, ਬਹੁਤ ਸਾਰੇ ਕੰਮ ਕਰਨ ਲਈ ਹੁੰਦੇ ਹਨ, ਰੱਖਣ ਲਈ, ਬਿਲਕੁਲ ਕਿਸੇ ਵੀ ਹੋਰ ਕੰਮ ਵਾਂਗ।

Photo Caption: ਜੋ ਵੀ ਸੰਭਵ ਹੋਵੇ ਉਸ ਨਾਲ ਦੁਨੀਆਂ ਨੂੰ ਰੌਸ਼ਨ ਕਰੋ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (13/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-19
4277 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-20
3161 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-21
2770 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-22
2712 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-23
2571 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-24
2659 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-25
2497 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-26
2419 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-27
2350 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-28
2248 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-29
2229 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-30
2077 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-01
2048 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-02
2065 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-03
2161 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-07-13
219 ਦੇਖੇ ਗਏ
ਧਿਆਨਯੋਗ ਖਬਰਾਂ
2025-07-13
441 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-13
613 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-13
525 ਦੇਖੇ ਗਏ
ਸ਼ਾਰਟਸ
2025-07-12
386 ਦੇਖੇ ਗਏ
ਧਿਆਨਯੋਗ ਖਬਰਾਂ
2025-07-12
2836 ਦੇਖੇ ਗਏ
ਧਿਆਨਯੋਗ ਖਬਰਾਂ
2025-07-12
548 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ