Excerpt from “Thailand’s Most Sacred Monk — Exposed: 9 Bank Accounts, $15M Vanished” by Crime Confidential – May 21, 2025: 15 ਮਈ, 2025 ਦੀ ਸਵੇਰ ਨੂੰ, ਥਾਈਲੈਂਡ ਭਰ ਦੇ ਲੋਕ ਕੁਝ ਬੇਮਿਸਾਲ ਦੇਖਣਗੇ: ਦੇਸ਼ ਦੇ ਸਭ ਤੋਂ ਸਤਿਕਾਰਯੋਗ ਭਿਕਸ਼ੂ 'ਤੇ ਅਪਰਾਧਿਕ ਦੋਸ਼ ਲਗਾਇਆ ਜਾਵੇਗਾ। ਜਾਂਚਕਰਤਾਵਾਂ ਨੇ ਵਾਟ ਰਾਏ ਖਿੰਗ ਦੇ ਪੂਰੇ ਬੈਂਕਿੰਗ ਸਿਸਟਮ ਦੀ ਜਾਂਚ ਸ਼ੁਰੂ ਕਰ ਦਿੱਤੀ, ਜੋ ਕਿ ਇੱਕ ਮਸ਼ਹੂਰ ਮੰਦਰ ਹੈ ਜੋ ਥਾਈਲੈਂਡ ਭਰ ਤੋਂ ਨਿਯਮਿਤ ਤੌਰ 'ਤੇ ਵੱਡੇ ਚੈਰੀਟੇਬਲ ਦਾਨ ਪ੍ਰਾਪਤ ਕਰਨ ਲਈ ਜਾਣਿਆ ਜਾਂਦਾ ਹੈ। 2021 ਅਤੇ 2025 ਦੇ ਵਿਚਕਾਰ ਮੰਦਰ ਦੇ ਫੰਡਾਂ ਵਿੱਚੋਂ US$9 ਮਿਲੀਅਨ ਤੋਂ ਵੱਧ ਮਠਾਠ ਦੇ ਨਿੱਜੀ ਖਾਤਿਆਂ ਵਿੱਚ ਭੇਜੇ ਗਏ ਸਨ। ਪਰ ਗੱਲ ਇੱਥੇ ਹੀ ਨਹੀਂ ਰੁਕੀ। ਸਾਈਬਰ ਕ੍ਰਾਈਮ ਡਿਵੀਜ਼ਨ ਨੇ ਹੋਰ ਵੀ ਭਿਆਨਕ ਸਬੂਤ ਲੱਭੇ। ਉਨ੍ਹਾਂ ਨੇ ਮਠਾਠ ਨਾਲ ਜੁੜਿਆ ਹੋਇਆ ਇੱਕ ਔਨਲਾਈਨ ਪ੍ਰੋਫਾਈਲ ਦਾ ਪਤਾ ਲਗਾਇਆ ਜੋ ਵੱਖ-ਵੱਖ ਜੂਏ ਦੀਆਂ ਵੈੱਬਸਾਈਟਾਂ ਦੇ ਡੇਟਾਬੇਸ ਵਿੱਚ ਦਿਖਾਈ ਦਿੱਤਾ। ਉਸਦੇ ਨਾਮ ਨਾਲ ਜੁੜੇ ਕੁੱਲ ਲੈਣ-ਦੇਣ, ਜਿਸ ਵਿੱਚ ਜੂਆ ਖੇਡਿਆ ਜਾਂਦਾ, ਜਿੱਤਾਂ, ਅਤੇ ਨੁਕਸਾਨ ਸ਼ਾਮਲ ਹਨ, US$15 ਮਿਲੀਅਨ ਤੋਂ ਵੱਧ ਸਨ। ਫਰਾ ਯੇਮ ਨੂੰ ਕਥਿਤ ਤੌਰ 'ਤੇ 2021 ਦੇ ਸ਼ੁਰੂ ਵਿੱਚ ਹੀ ਜੂਏ ਦੀ ਇੱਕ ਲਤ ਲੱਗ ਗਈ ਸੀ, ਅਤੇ ਹੌਲੀ-ਹੌਲੀ ਉਹ ਅਵਸ਼ਕਾਰੀ ਵਿਵਹਾਰ ਵਿੱਚ ਬਦਲ ਗਿਆ। ਸ਼ੁਰੂ ਵਿੱਚ, ਉਸਨੇ ਹਜ਼ਾਰਾਂ ਡਾਲਰਾਂ ਦਾ ਦਾਅ ਲਗਾਇਆ, ਪਰ ਵੱਧ-ਰਹੇ ਨੁਕਸਾਨ ਤੋਂ ਬਾਅਦ, ਉਸਨੇ ਮੁੜ ਪ੍ਰਾਪਤ ਕਰਨ ਦੀ ਇੱਕ ਬੇਚੈਨ ਕੋਸ਼ਿਸ਼ ਵਿੱਚ ਮੰਦਰ ਦੇ ਦਾਨ ਨੂੰ ਚੋਰੀ ਕਰਨਾ ਸ਼ੁਰੂ ਕਰ ਦਿੱਤਾ। ਜਿੰਨਾ ਜ਼ਿਆਦਾ ਉਹ ਜੂਆ ਖੇਡਦਾ ਸੀ, ਓਨਾ ਹੀ ਜ਼ਿਆਦਾ ਉਹ ਹਾਰਦਾ ਸੀ, ਅਤੇ ਅੰਤ ਵਿੱਚ, ਉਸਨੇ US$9 ਮਿਲੀਅਨ ਤੋਂ ਵੱਧ ਦਾ ਗਬਨ ਕਰ ਲਿਆ ਸੀ। ਇਹ ਇੱਥੇ ਹੀ ਨਹੀਂ ਰੁਕਿਆ। ਇਕੇਰਾਂ ਜਦੋਂ ਮੰਦਰ ਦੇ ਫੰਡ ਖਤਮ ਹੋ ਗਏ ਸਨ, ਤਾਂ ਮਠਾਠ ਨੇ ਗੁਆਂਢੀ ਮੰਦਰਾਂ ਦੇ ਸੀਨੀਅਰ ਭਿਕਸ਼ੂਆਂ ਤੋਂ ਪੈਸੇ ਉਧਾਰ ਲੈਣੇ ਸ਼ੁਰੂ ਕਰ ਦਿੱਤੇ, US$3,000 ਤੋਂ ਲੈ ਕੇ US$30,100 ਤੱਕ ਦੀ ਰਕਮ ਮੰਗੀ, ਇਹ ਦਾਅਵਾ ਕਰਦੇ ਹੋਏ ਕਿ ਇਹ ਵਾਟ ਰਾਏ ਖਿੰਗ ਵਿਖੇ ਅਸਥਾਈ ਵਿੱਤੀ ਘਾਟ ਨੂੰ ਪੂਰਾ ਕਰਨ ਲਈ ਸੀ। ਘੱਟੋ-ਘੱਟ ਕਈ ਉੱਚ-ਦਰਜੇ ਦੇ ਭਿਕਸ਼ੂਆਂ ਨੇ, ਚਾਓ ਖੁਨ ਯੇਮ ਦੀ ਸਾਖ ਦੇ ਸਤਿਕਾਰ ਵਿੱਚ, ਉਸਨੂੰ ਸਮਰਥਨ ਦੇਣ ਲਈ ਆਪਣੇ ਮੰਦਰ ਦੇ ਫੰਡਾਂ ਵਿੱਚੋਂ ਪੈਸੇ ਟ੍ਰਾਂਸਫਰ ਕੀਤੇ। ਅਸਲੀਅਤ ਵਿੱਚ, ਉਹ ਪੈਸਾ ਸਿੱਧਾ ਉਸਦੇ ਬੇਅੰਤ ਜੂਏ ਦੇ ਸੈਸ਼ਨਾਂ ਵਿੱਚ ਚਲਾ ਜਾਂਦਾ ਸੀ।Excerpt from “Pattaya area monk defrocked after public disturbance, admitting to meth use, and relationship with a temple boy” by The Pattaya News Thailand – Sept. 20, 2024: ਪੱਟਾਇਆ ਵਿੱਚ ਇੱਕ ਕਥਿਤ ਟਰਾਂਸਜੈਂਡਰ ਭਿਕਸ਼ੂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਅਤੇ ਇੱਕ ਸਥਾਨਕ ਮੰਦਰ ਵਿੱਚ ਗੜਬੜ ਕਰਨ ਦੀ ਗੱਲ ਕਬੂਲ ਕਰਨ ਤੋਂ ਬਾਅਦ ਡੀਫ੍ਰੌਕ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਇਹ 18 ਸਤੰਬਰ (2024) ਨੂੰ ਰਾਤ 8 ਵਜੇ ਦੇ ਕਰੀਬ ਵਾਪਰਿਆ, ਜਦੋਂ ਪੱਟਾਇਆ ਪੁਲਿਸ ਨੂੰ ਨੋਂਗਪ੍ਰੂ ਉਪ-ਜ਼ਿਲ੍ਹੇ ਦੇ ਵਾਟ ਬੂਨਕਾਨਜਾਾਨਾਰਮ ਵਿਖੇ ਇੱਕ ਭਿਕਸ਼ੂ ਬਾਰੇ ਰਿਪੋਰਟ ਮਿਲੀ ਜੋ ਭਰਮ ਵਿੱਚ ਡੁੱਬਿਆ ਹੋਇਆ ਸੀ ਅਤੇ ਅਨਿਯਮਿਤ ਵਿਵਹਾਰ ਕਰ ਰਿਹਾ ਸੀ। ਅਧਿਕਾਰੀ ਅਤੇ ਸਾਡੇ ਪੱਤਰਕਾਰ ਤੁਰੰਤ ਘਟਨਾ ਸਥਾਨ 'ਤੇ ਗਏ ਅਤੇ ਉਨ੍ਹਾਂ ਨੇ ਭਿਕਸ਼ੂ ਨੂੰ ਪਾਇਆ ਜੋ ਇੱਕ ਭਰਮ ਦੀ ਹਾਲਤ ਵਿੱਚ ਸੀ। ਜਦੋਂ ਪੁਲਿਸ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਕਰਨ ਅਤੇ ਮਦਦ ਦੀ ਪੇਸ਼ਕਸ਼ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਥਿਤ ਤੌਰ 'ਤੇ ਭਿਕਸ਼ੂ ਨੇ ਮੰਨਿਆ ਕਿ ਉਸਨੇ ਉਸ ਦਿਨ ਪਹਿਲਾਂ ਕ੍ਰਿਸਟਲ ਮੈਥ ਦੀ ਵਰਤੋਂ ਕੀਤੀ ਸੀ, ਜੋ ਉਸਨੇ ਕਿਹਾ ਕਿ ਉਸਨੇ ਇੱਕ ਅਣਪਛਾਤੇ ਨੌਜਵਾਨ ਮੰਦਰ ਦੇ ਮੁੰਡੇ ਤੋਂ ਪ੍ਰਾਪਤ ਕੀਤੀ ਸੀ ਜਿਸ ਨਾਲ ਉਸਨੇ ਇਹ ਵੀ ਕਿਹਾ ਸੀ ਕਿ ਉਸਦਾ ਪ੍ਰੇਮ ਸਬੰਧ ਸੀ।ਆਦਿ…
ਤਾਂ ਫਿਰ ਮਨੁੱਖ, ਰੁੱਝੇ ਹੋਏ, ਕਮਾਉਣ ਵਾਲੇ, ਜੀਵਤ ਜੀਵਨ ਦੇ ਨਾਲ, ਇੰਨੇ ਸਾਰੇ ਬੋਧੀ ਸੂਤਰਾਂ ਜਾਂ ਈਸਾਈ ਬਾਈਬਲ ਜਾਂ ਕੁਰਾਨ ਵਰਗੀ ਕਿਸੇ ਹੋਰ ਬਾਈਬਲ ਜਾਂ ਕਿਸੇ ਹੋਰ ਪਵਿੱਤਰ ਸਿੱਖਿਆ ਦਾ ਅਧਿਐਨ ਕਰਨ ਲਈ ਕਿਵੇਂ ਸਮਾਂ ਕੱਢ ਸਕਦੇ ਹਨ? ਉਨ੍ਹਾਂ ਕੋਲ ਪੜ੍ਹਾਈ ਕਰਨ ਲਈ ਸਮਾਂ ਨਹੀਂ ਹੈ, ਸੋ ਉਨ੍ਹਾਂ ਨੇ ਸੋਚਿਆ ਕਿ ਭਿਕਸ਼ੂਆਂ ਕੋਲ ਉਨ੍ਹਾਂ ਨਾਲੋਂ ਜ਼ਿਆਦਾ ਪੜ੍ਹਾਈ ਕਰਨ ਲਈ ਸਮਾਂ ਹੈ, ਕਿ ਭਿਕਸ਼ੂ ਸਭ ਕੁਝ ਜਾਣਦੇ ਹਨ। ਭਿਕਸ਼ੂ ਉਨ੍ਹਾਂ ਨੂੰ ਸਿਖਾ ਸਕਦਾ ਹੈ, ਅਤੇ ਭਿਕਸ਼ੂ ਪਵਿੱਤਰ ਹੈ, ਸੋ ਭਿਕਸ਼ੂ ਇੱਕ ਸੰਤ ਹੈ, ਅਤੇ ਉਸ ਕੋਲ ਕੁਝ ਅਸੀਸ ਸ਼ਕਤੀ ਹੈ। ਉਹ ਇਹ ਸਭ ਮੰਨਦੇ ਹਨ, ਸੋ ਉਹ ਉਨ੍ਹਾਂ ਦਾ ਪਾਲਣ ਕਰਦੇ ਹਨ, ਕਿਉਂਕਿ ਇਹ ਮੇਰੇ ਪਾਲਣ ਨਾਲੋਂ ਸੌਖਾ ਹੈ। ਬਹੁਤ ਸਾਰੇ ਲੋਕ ਉਨ੍ਹਾਂ ਨੂੰ ਇੱਕ ਬੁੱਧ ਵੀ ਕਹਿੰਦੇ ਹਨ, ਅਤੇ ਉਨ੍ਹਾਂ ਕੋਲ ਆਪਣੀਆਂ ਮੂਰਤੀਆਂ ਵੀ ਬੁੱਧ ਜਿੰਨੀਆਂ ਵੱਡੀਆਂ ਬਣਾਈਆਂ ਹੋਈਆਂ ਹਨ, ਤਾਂ ਜੋ ਲੋਕਾਂ ਨੂੰ ਇਥੋਂ ਤਕ ਇਹਦੇ ਲਈ ਪੈਸੇ ਦੇਣੇ ਪੈਂਦੇ ਜਾਂ ਇਸ ਨੂੰ ਮੱਥਾ ਟੇਕਣਾ ਪੈਂਦਾ ਹੈ, ਜਿਵੇਂ ਕਿ ਬੁੱਧ ਲਈ, ਖੁਦ ਬੁੱਧ ਨੂੰ ਮੰਨਣ ਦੀ ਬਜਾਏ । ਇਸ ਤਰਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਰ ਜਗ੍ਹਾ ਹੁੰਦੀਆਂ ਹਨ।ਜਾਂ ਭਾਵੇਂ ਕੋਈ ਭਿਕਸ਼ੂ ਜੋ ਮੰਦਰ ਵਿੱਚ ਨਹੀਂ ਰਹਿ ਰਿਹਾ ਹੈ, ਫਿਰ ਵੀ ਬਾਹਰ ਜਾਂਦਾ ਹੈ ਅਤੇ ਬੁੱਧ ਦੀ ਤਸਵੀਰ ਨੂੰ ਬਹੁਤ ਮਹਿੰਗੀ ਕੀਮਤ 'ਤੇ ਵੇਚਦਾ ਹੈ, ਕੁਝ ਲੋਕਾਂ ਨੇ ਸ਼ਿਕਾਇਤ ਕੀਤੀ। ਜਿਵੇਂ ਬੁੱਧ ਦੀ ਤਸਵੀਰ ਵੇਚਣ ਲਈ ਕੁਝ ਸਾਮਾਨ ਹੈ ਤਾਂ ਜੋ ਉਹ ਇਸ 'ਤੇ ਗੁਜ਼ਾਰਾ ਕਰ ਸਕੇ। ਅਤੇ ਉਹ ਆਪਣੇ ਆਪ ਨੂੰ "ਦੂ ਤਾਂਗ" ਵੀ ਕਹਿੰਦਾ ਹੈ। ਇਸਦਾ ਅਰਥ ਹੈ "ਦੂ ਕੋਨ", ਜਿਸਦਾ ਅਰਥ ਹੈ "ਗੈਂਗਸਟਰ"। ਔ ਲੈਕ (ਵੀਐਤਨਾਮ) ਵਿੱਚ ਇਸਨੂੰ ਸਿਰਫ਼ "ਦੂ ਥੁ, ਦੂ ਥੁਕ" ਕਹੋ, "ਦੂ ਤਾਂਗ।" ਸੋ "ਦੂ ਤਾਂਗ" "ਦੂ ਕੋਨ" ਤੋਂ ਇੱਕ ਵੱਖਰਾ ਸ਼ਬਦ ਹੈ। ਕਿਉਂਕਿ ਜਦੋਂ ਉਹ ਗੱਲ ਕਰਦੇ ਹਨ, ਉਹ ਵਿਅਕਤੀ, ਉਹ ਭਿਕਸ਼ੂ ਟੈਲੀਵਿਜ਼ਨ 'ਤੇ ਗੱਲ ਕਰਦਾ ਸੀ ਜਦੋਂ ਮੈਂ ਦੇਖਿਆ, ਉਹ ਬਾਹਰੋਂ ਬੋਲਦਾ ਸੀ, ਅਸਲ ਵਿੱਚ "ਦੂ ਕੋਨ" ਹੈ। ਆਵਾਜ਼ ਅਤੇ ਢੰਗ ਸਭ ਨਕਲੀ ਹਨ।ਉਹ ਬੁੱਧ ਦੇ ਬਹੁਤ ਸਾਰੇ ਨਾਵਾਂ ਦਾ ਜਾਪ ਕਰਦਾ ਹੈ, ਜਿਵੇਂ ਉਹ ਬੁੱਧ ਦੇ ਬਹੁਤ ਸਾਰੇ ਨਾਵਾਂ ਨੂੰ ਜਾਣਦਾ ਹੋਵੇ। ਫਿਰ ਵੀ ਇਸਦਾ ਕੀ ਫਾਇਦਾ ਹੈ? ਜਿਸ ਤਰੀਕੇ ਨਾਲ ਤੁਸੀਂ ਦੁੱਧ ਕਹਿੰਦੇ ਹੋ, ਉਹੀ ਤਰੀਕਾ ਨਹੀਂ ਹੈ ਜਿਵੇਂ ਤੁਸੀਂ ਦੁੱਧ ਪੀਂਦੇ ਹੋ, ਭਾਵ ਜੇਕਰ ਤੁਸੀਂ ਬੁੱਧ ਦੇ ਨਾਮਾਂ ਦਾ ਆਪਣੀ ਪੂਰੀ ਇਮਾਨਦਾਰੀ ਅਤੇ ਸਤਿਕਾਰ, ਅਤੇ ਗਿਆਨਵਾਨ ਬੁੱਧੀ ਨਾਲ ਜਾਪ ਕਰਦੇ ਹੋ, ਤਾਂ ਇਹ ਇੱਕ ਅਸਲੀ ਜਾਪ ਹੈ, ਨਾ ਕਿ ਇੰਨੇ ਸਾਰੇ ਨਾਮ ਮੂੰਹ-ਜ਼ਬਾਨੀ ਸਿੱਖਣਾ ਅਤੇ ਫਿਰ ਦਰਸ਼ਕਾਂ ਦੇ ਸਾਹਮਣੇ ਇਸ ਤਰਾਂ ਦਿਖਾਵਾ ਕਰਨਾ। ਉਸ ਵਰਗੇ ਕੁਝ ਅਖੌਤੀ ਭਿਕਸ਼ੂ, ਰੌਲਾ ਪਾਉਂਦੇ ਹਨ, ਅਤੇ/ਜਾਂ ਇੱਥੋਂ ਤੱਕ ਕਿ ਜਿੱਥੇ ਵੀ ਜਾਂਦੇ ਹਨ - ਆਪਣੇ ਦੇਸ਼ ਵਿੱਚ ਜਾਂ ਵਿਦੇਸ਼ੀ ਧਰਤੀ 'ਤੇ - ਪੁਲਿਸ ਨੂੰ ਵਾਧੂ ਮਿਹਨਤ ਕਰਨ ਲਈ ਮਜਬੂਰ ਕਰਦੇ ਹਨ!!ਅਤੇ ਇੱਥੋਂ ਤੱਕ ਕਿ ਬਹੁਤ ਸਾਰੇ ਬਹੁ-ਰੰਗੀ ਬਸਤਰ ਪਹਿਨਣਾ ਜਿਵੇਂ ਕਿ ਬੁੱਧ ਧਰਮ ਇੱਕ ਕਿਸਮ ਦਾ ਮਜ਼ਾਕ ਹੈ - ਇਹ ਇੱਕ ਫੈਸ਼ਨ ਹੈ, ਫੈਸ਼ਨੇਬਲ ਕਿਸਮ ਦਾ ਸਟਾਈਲ ਜਾਂ ਕੁਝ ਹੋਰ। ਮੇਰੇ ਪ੍ਰਮਾਤਮਾ, ਅਤੇ ਉਹ ਸਾਰੇ "ਬੁੱਧ" ਹਰ ਜਗ੍ਹਾ ਉੱਗ ਰਹੇ ਹਨ। ਅਤੇ ਤੁਸੀਂ ਉਨ੍ਹਾਂ ਦਾ ਪਾਲਣ ਕਰਦੇ ਹੋ, ਤੁਹਾਨੂੰ ਸ਼ਾਕਾਹਾਰੀ ਜਾਂ ਵੀਗਨ ਜਾਂ ਕੁਝ ਵੀ ਖਾਣ ਦੀ ਜ਼ਰੂਰਤ ਨਹੀਂ ਹੈ, ਬਸ ਇੱਕ "ਬੁੱਧ ਤਸਵੀਰ" ਖਰੀਦੋ ਜਾਂ/ਅਤੇ ਉਸਦੀ ਕਾਰ ਅਤੇ ਭੋਜਨ ਲਈ ਪੈਸੇ ਦਾਨ ਕਰੋ! ਤੁਹਾਨੂੰ ਪੰਜ ਉਪਦੇਸ਼ਾਂ ਨੂੰ ਮੰਨਣ ਦੀ ਲੋੜ ਨਹੀਂ ਹੈ, ਕੁਝ ਵੀ ਨਹੀਂ। ਸੋ ਉਹਨਾਂ ਨੂੰ ਕੁਝ ਡਾਲਰ ਦੇਣੇ ਵਧੇਰੇ ਸੌਖਾ ਹੈ ਅਤੇ ਤੁਹਾਡੇ ਕੋਲ ਇੱਕ ਇੱਕ "ਗੁਰੂ" ਹੈ, ਨਹੀਂ ਤਾਂ ਉਹ ਤੁਹਾਨੂੰ ਕੁਝ ਨਹੀਂ ਦਿੰਦਾ। ਉਹ ਸਿਰਫ਼ ਤੁਹਾਨੂੰ ਗਾਲ੍ਹਾਂ ਕੱਢਦਾ ਹੈ, ਬੁੱਧਾਂ, ਯਿਸੂ ਮਸੀਹ ਜਾਂ ਪ੍ਰਮਾਤਮਾ ਵਿੱਚ ਤੁਹਾਡੇ ਮਾਸੂਮ ਵਿਸ਼ਵਾਸ ਦਾ ਫਾਇਦਾ ਉਠਾਉਂਦਾ ਹੈ। ਸੋ ਉਹ ਸਿਰਫ਼ ਪ੍ਰਸਿੱਧੀ ਅਤੇ ਪੈਸੇ ਲਈ ਹਨ। ਉਹ ਤੁਹਾਡੇ ਲਈ ਕੁਝ ਨਹੀਂ ਕਰ ਸਕਦੇ। ਉਹ ਆਪਣੇ ਆਪ ਨੂੰ ਵੀ ਰੋਸ਼ਨ, ਗਿਆਨਵਾਨ ਨਹੀਂ ਕਰ ਸਕਦੇ। ਉਹ ਆਪਣੇ ਆਪ ਨੂੰ ਵੀ ਆਜ਼ਾਦ ਨਹੀਂ ਕਰ ਸਕਦੇ। ਉਹ ਤੁਹਾਨੂੰ ਕਿਵੇਂ ਆਜ਼ਾਦ ਕਰ ਸਕਣਗੇ? ਉਨ੍ਹਾਂ ਕੋਲ ਕੋਈ ਸ਼ਕਤੀ ਨਹੀਂ ਹੈ। ਸ਼ਕਤੀ, ਇਹ ਉਨ੍ਹਾਂ ਕੋਲ ਇਹ ਅੰਦਰੋਂ ਹੋਣੀ ਚਾਹੀਦੀ ਹੈ।ਬੁੱਧ ਆਪਣੇ ਸਾਰੇ ਭਿਕਸ਼ੂਆਂ ਵਾਂਗ ਦਿਖਾਈ ਦਿੰਦੇ ਸਨ, ਪਰ ਉਨ੍ਹਾਂ ਦੀ ਸ਼ਕਤੀ ਆਨੰਦ ਦੀ ਸ਼ਕਤੀ ਤੋਂ, ਸਰੀਪੁੱਤਰ ਜਾਂ ਹੋਰ ਭਿਕਸ਼ੂਆਂ ਦੀ ਸ਼ਕਤੀ ਤੋਂ ਵੱਖਰੀ ਸੀ। ਉਵੇਂ ਜਿਵੇਂ ਬੁੱਧ ਇੱਕ ਵੱਡਾ, ਬੋਹੜ ਦਾ ਰੁੱਖ ਹੈ, ਅਤੇ ਭਿਕਸ਼ੂ ਸਿਰਫ਼ ਪੌਦੇ ਹਨ ਅਤੇ ਵੱਡੇ ਤੋਂ ਵੱਡੇ ਹੁੰਦੇ ਜਾ ਰਹੇ ਹਨ, ਪਰ ਉਹ ਕਦੇ ਵੀ ਬੁੱਧ ਜਿੰਨਾ ਪ੍ਰਾਚੀਨ, ਸ਼ਕਤੀਸ਼ਾਲੀ, ਸ਼ਾਨਦਾਰ ਨਹੀਂ ਹੋ ਸਕਦੇ, ਉਸਦੀ ਤੁਲਨਾ ਵਿੱਚ ਜਿਵੇਂ ਕਿ ਉਹ ਇੱਕ ਮਹਾਨ ਪ੍ਰਾਚੀਨ ਰੁੱਖ ਹੋਵੇ। ਅਤੇ ਇਹ ਅਖੌਤੀ ਭਿਕਸ਼ੂ ਜੋ ਇੱਧਰ-ਉੱਧਰ ਭੱਜਦੇ ਫਿਰਦੇ ਹਨ ਅਤੇ ਆਪਣੇ ਆਪ ਨੂੰ ਬੁੱਧ ਕਹਿੰਦੇ ਹਨ ਜਾਂ ਇਸ਼ਾਰਾ ਕਰਦੇ ਹਨ ਜਾਂ ਲੋਕਾਂ ਨੂੰ ਉਨ੍ਹਾਂ ਨੂੰ ਬੁੱਧ ਕਹਿਣ ਦਿੰਦੇ ਹਨ, ਉਨ੍ਹਾਂ ਕੋਲ ਕੁਝ ਵੀ ਨਹੀਂ ਹੈ। ਉਹ ਸ਼ਾਇਦ ਇੱਕ ਛੋਟੀ ਜਿਹੀ ਤੂਈ ਹੀ ਹੋਵੇ, ਜੇ ਕੁਝ ਹੋਵੇ ਵੀ, ਅਤੇ ਇੰਨੀਆਂ ਵੱਡੀਆਂ ਗੱਲਾਂ ਕਰਨ ਅਤੇ "ਚਲੋ ਮਸ਼ਹੂਰ ਹੋਈਏ" ਅਤੇ "ਬੁੱਧ ਇਹ, ਬੁੱਧ ਉਹ" - ਘਿਣਾਉਣਾ ਹੈ।ਮੇਰੀ ਸੱਚਾਈ ਨੂੰ ਮਾਫ਼ ਕਰ ਦਿਓ, ਕਿਉਂਕਿ ਜੇ ਮੈਂ ਤੁਹਾਨੂੰ ਝੂਠ ਦਸਦੀ ਹਾਂ, ਤਾਂ ਬੁੱਧ ਮੈਨੂੰ ਨਰਕ ਵਿੱਚ ਸਜ਼ਾ ਦੇਣਗੇ। ਜੇ ਮੈਂ ਤੁਹਾਨੂੰ ਝੂਠ ਬੋਲਾਂਗੀ ਤਾਂ ਪ੍ਰਮਾਤਮਾ ਮੈਨੂੰ ਖ਼ਤਮ ਸੰਸਾਰ ਵਿੱਚ ਨਿਕਾਲਾ ਦੇ ਦੇਣਗੇ, ਜਾਂ ਮੈਨੂੰ ਹਮੇਸ਼ਾ ਲਈ ਨਰਕ ਵਿੱਚ ਸਜ਼ਾ ਦੇਣਗੇ। ਪਰ ਇਹ ਬਾਹਰ ਉੱਥੇ, ਬਹੁਤ ਸਾਰੇ ਨਕਲੀ ਬੁੱਧ ਉੱਥੇ, ਉਹ ਕੁਝ ਵੀ ਕਹਿੰਦੇ ਹਨ। ਉਹ ਝੂਠ ਬੋਲਣ ਤੋਂ ਨਹੀਂ ਝਿਜਕਦੇ, ਤੁਹਾਨੂੰ ਧੋਖਾ ਦੇਣ ਤੋਂ ਨਹੀਂ ਝਿਜਕਦੇ, ਤਾਂ ਜੋ ਉਹ ਹੋਰ ਮਸ਼ਹੂਰ, ਹੋਰ ਅਮੀਰ ਬਣ ਸਕਣ, ਆਪਣਾ ਪੇਟ ਭਰ ਸਕਣ ਅਤੇ ਨਵੇਂ ਕੱਪੜੇ ਪਾ ਸਕਣ ਜਾਂ ਕੋਈ ਵੀ ਕੱਪੜੇ ਜੋ ਉਹ ਪਹਿਨਣਾ ਚਾਹੁੰਦੇ ਹਨ। ਮੈਂ ਉਹ ਸਾਰੇ ਕੱਪੜੇ ਪਾਏ ਹਨ ਕਿਉਂਕਿ ਮੈਂ ਉਨ੍ਹਾਂ ਨੂੰ ਇਸ ਤਰਾਂ ਡਿਜ਼ਾਈਨ ਕੀਤਾ ਹੈ ਕਿ ਲੋਕ ਉਨ੍ਹਾਂ ਨੂੰ ਦੇਖ ਸਕਣ ਅਤੇ ਫਿਰ ਜੇਕਰ ਉਹ ਚਾਹੁਣ ਤਾਂ ਖਰੀਦ ਸਕਣ, ਜਾਂ ਨਾ ਖਰੀਦਣ । ਅਸੀਂ ਕਦੇ ਵੀ ਕਿਸੇ ਨੂੰ ਮਜਬੂਰ ਨਹੀਂ ਕਰਦੇ, ਨਾ ਹੀ ਇਸ਼ਾਰਾ ਕਰਦੇ ਹਾਂ ਅਤੇ ਨਾ ਹੀ ਕਿਸੇ ਨੂੰ ਮੇਰਾ ਕੋਈ ਵੀ ਉਤਪਾਦ ਖਰੀਦਣ ਲਈ ਮਜਬੂਰ ਕਰਦੇ ਹਾਂ। ਉਹ ਬਸ ਉਨ੍ਹਾਂ ਨੂੰ ਪਸੰਦ ਕਰਦੇ ਹਨ।ਸ਼ੁਰੂ ਵਿੱਚ, ਮੈਂ ਉਨ੍ਹਾਂ ਨੂੰ ਬਣਾਉਣ ਬਾਰੇ ਨਹੀਂ ਸੋਚਿਆ ਸੀ, ਪਰ ਮੈਂ ਕੁਝ ਮੌਕਿਆਂ 'ਤੇ ਸਰਕਾਰਾਂ ਅਤੇ ਉਸ ਸਭ ਨੂੰ ਦੇਖਣ ਲਈ ਆਪਣੇ ਲਈ ਕੁਝ ਬਣਾਏ। ਮੇਰੇ ਕੋਲ ਕੋਈ ਕੱਪੜੇ ਨਹੀਂ ਸਨ, ਸੋ ਮੈਂ ਕੁਝ ਡਿਜ਼ਾਈਨ ਕੀਤੇ। ਅਤੇ ਫਿਰ ਲੋਕਾਂ ਨੇ ਉਹਨਾਂ ਨੂੰ ਦੇਖਿਆ, ਉਹਨਾਂ ਨੂੰ ਪਸੰਦ ਆਇਆ, ਸੋ ਉਹ ਉਹਨਾਂ ਨੂੰ ਚਾਹੁੰਦੇ ਸਨ। ਸੋ ਮੈਨੂੰ ਉਨ੍ਹਾਂ ਲਈ ਹੋਰ ਡਿਜ਼ਾਈਨ ਕਰਨਾ ਪਿਆ ਅਤੇ ਇਹ ਇੱਕ ਕਾਰੋਬਾਰ ਵਾਂਗ ਬਣ ਗਿਆ। ਇਹ ਇਸ ਤਰਾਂ ਇਰਾਦਾ ਨਹੀਂ ਸੀ। ਪਰ ਮੈਨੂੰ ਵੀ ਪੈਸੇ ਦੀ ਲੋੜ ਹੈ। ਸੁਪਰੀਮ ਮਾਸਟਰ ਟੈਲੀਵਿਜ਼ਨ ਦੀ ਕੀਮਤ ਲਈ ਲੱਖਾਂ ਡਾਲਰ ਕੌਣ ਦੇਵੇਗਾ?ਇਸ ਸੰਸਾਰ ਵਿੱਚ ਬਹੁਤ ਕੁਝ ਮੁਫ਼ਤ ਨਹੀਂ ਹੈ, ਬਹੁਤ ਕੁਝ ਨਹੀਂ ਹੈ । ਸੋ ਸਾਨੂੰ ਕਰਨਾ ਪਵੇਗਾ। ਨਹੀਂ ਤਾਂ, ਕਿਉਂ? ਕੀ ਮੈਨੂੰ ਆਪਣੇ ਪੈਰੋਕਾਰਾਂ ਨੂੰ ਦਾਨ ਕਰਨ ਲਈ ਮਜਬੂਰ ਕਰਨਾ ਪਵੇਗਾ? ਮੇਰੇ ਕੱਪੜਿਆਂ ਲਈ, ਮੇਰੇ ਖਾਣੇ ਲਈ, ਇੱਥੋਂ ਤੱਕ ਕਿ ਮੇਰੇ ਵਿਗਵੈਮ ਲਈ ਵੀ? ਜੇ ਮੇਰੇ ਕੋਲ ਪੈਸੇ ਨਹੀਂ ਹਨ, ਤਾਂ ਮੈਂ ਇਹ ਸਭ ਕਿਵੇਂ ਪੁਗਾ ਸਕਦੀ ਹਾਂ? ਅਤੇ ਫਿਰ ਗਰੀਬ ਲੋਕਾਂ ਨੂੰ ਦਾਨ ਕਰਨਾ, ਕੁਝ ਬੇਚਾਰੇ ਜਾਨਵਰ-ਲੋਕਾਂ ਦੀ ਮਦਦ ਕਰਨੀ, ਅਤੇ ਸੁਪਰੀਮ ਮਾਸਟਰ ਟੈਲੀਵਿਜ਼ਨ ਬਣਾਓਣਾ, ਇਹੀ ਮੁੱਖ ਨੁਕਤਾ ਹੈ, ਸੱਚ ਨੂੰ ਫੈਲਾਉਣ ਲਈ, ਪ੍ਰਮਾਤਮਾ ਤੋਂ ਅਸ਼ੀਰਵਾਦ ਫੈਲਾਉਣ ਲਈ। ਜੇ ਮੈਂ ਇਸ ਭੌਤਿਕ ਸਰੀਰ ਦੀ ਪ੍ਰਤਿਭਾ ਦੀ ਵਰਤੋਂ ਨਹੀਂ ਕਰਦੀ, ਤਾਂ ਮੈਂ ਬਸ ਕਰ ਰਹੀ ਹਾਂ... ਮੈਂ ਕੁਝ ਨਹੀਂ ਕਰ ਸਕਦੀ। ਮੈਂ ਬਸ ਬੇਕਾਰ ਹਾਂ, ਹੋਰ ਵੀ ਬੇਕਾਰ, ਭਾਵੇਂ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਵੀ ਬਹੁਤ ਬੇਕਾਰ ਹਾਂ, ਕਿਉਂਕਿ ਮੈਂ ਬਹੁਤ ਬੋਲਦੀ ਹਾਂ ਅਤੇ ਬਹੁਤ ਸਾਰੇ ਲੋਕ ਵੀਗਨ ਨਹੀਂ ਬਣ ਰਹੇ। ਸੰਸਾਰ ਦੇ ਸਾਰੇ ਲੋਕ ਅਜੇ ਵੀ ਸ਼ਾਕਾਹਾਰੀ ਨਹੀਂ ਬਣੇ ਹਨ ਤਾਂ ਜੋ ਅਸੀਂ 96% ਦੇ ਕੋਟਾ ਨੂੰ ਪੂਰਾ ਕਰ ਸਕੀਏ।ਅਤੇ ਬਾਕੀ, ਉਹ ਸ਼ੈਤਾਨ ਹਨ, ਸੋ ਤੁਸੀਂ ਉਨ੍ਹਾਂ ਦੀ ਦੇਖਭਾਲ ਵੀ ਨਹੀਂ ਕਰ ਸਕਦੇ, ਉਨ੍ਹਾਂ 'ਤੇ ਵੀਗਨ ਜਾਂ ਕੁਝ ਵੀ ਹੋਣ ਦਾ ਭਰੋਸਾ ਨਹੀਂ ਕਰ ਸਕਦੇ। ਉਹ ਬਸ ਲਾਸ਼ਾਂ ਖਾਂਦੇ ਹਨ। ਜਾਂ ਜੇ ਮੈਂ ਉਨ੍ਹਾਂ ਨੂੰ ਫੜ ਸਕੀ, ਤਾਂ ਉਨ੍ਹਾਂ ਨੂੰ ਨਰਕ ਵਿੱਚ ਭੇਜ ਦਿੱਤਾ ਜਾਵੇਗਾ। ਮੈਂ ਇਸ 'ਤੇ ਡਟੀ ਹੋਈ ਹਾਂ। ਬਹੁਤ ਸਾਰੇ ਪਹਿਲਾਂ ਹੀ ਵੱਖ-ਵੱਖ ਸੰਸਾਰਾਂ ਵਿੱਚ ਚਲੇ ਗਏ ਹਨ, ਜਿਵੇਂ ਕਿ ਜੋਸ਼ੀਲੇ ਭੂਤ, ਜੋਸ਼ੀਲੇ ਭੂਤ ਰਾਜਾ ਆਪਣੇ ਸਾਥੀਆਂ ਨਾਲ। ਉਹ ਸਾਰੇ ਵੱਖ-ਵੱਖ ਸਵਰਗਾਂ ਵਿੱਚ ਚਲੇ ਗਏ ਹਨ ਜੋ ਮੈਂ ਉਨ੍ਹਾਂ ਲਈ ਪ੍ਰਮਾਤਮਾ ਦੀ ਕਿਰਪਾ ਨਾਲ ਬਣਾਏ ਹਨ। ਅਤੇ ਬਾਕੀ ਸਾਰੇ ਇਨਸਾਨ ਅਤੇ ਮਿਸ਼ਰਤ ਇਨਸਾਨ ਜਾਂ ਗ਼ੈਰ-ਮਨੁੱਖੀ ਹਨ। ਜੇਕਰ ਇਹ ਸਾਬਕਾ-ਨਕਾਰਾਤਮਕ ਜੀਵ ਮੇਰੇ ਦੁਆਰਾ-ਬਣਾਏ-ਗਏ ਸਵਰਗਾਂ ਵਿੱਚ ਨਾ ਜਾਂਦੇ ਤਾਂ ਸਾਡੇ ਉੱਤੇ ਹੋਰ ਵੀ ਸ਼ੈਤਾਨੀ ਪ੍ਰਭਾਵ ਪੈਂਦਾ। ਅਤੇ ਬਹੁਤ ਸਾਰੇ ਪਹਿਲਾਂ ਹੀ ਫੜੇ ਗਏ ਹਨ ਅਤੇ ਨਰਕ ਵਿੱਚ ਪਾ ਦਿੱਤੇ ਗਏ ਹਨ। ਨਹੀਂ ਤਾਂ, ਤੁਹਾਡੇ ਕੋਲ ਇਹ ਨਕਾਰਾਤਮਕ ਦਾਨਵ ਜਾਂ ਭੂਤ, ਜਾਂ ਭੂਤਨੇ, ਜੋ ਵੀ ਹੋਣ, ਬੁਰੇ ਵਾਲੇ, ਇੱਧਰ-ਉੱਧਰ ਭੱਜਦੇ-ਫਿਰਦੇ, ਲੋਕਾਂ ਲਈ ਮੁਸੀਬਤ ਖੜ੍ਹੀ ਕਰਦੇ, ਹੋਰ ਵੀ ਹੁੰਦੇ।ਕਿਉਂਕਿ ਅੱਜਕੱਲ੍ਹ ਲੋਕਾਂ ਕੋਲ ਕਾਫ਼ੀ ਨੈਤਿਕ ਮਿਆਰ ਨਹੀਂ ਹਨ, ਕਾਫ਼ੀ ਨੇਕ ਸ਼ਕਤੀ ਨਹੀਂ ਹੈ, ਕਾਫ਼ੀ ਆਸ਼ੀਰਵਾਦ ਨਹੀਂ ਹੈ। ਜੇਕਰ ਉਹ ਇਸਦੀ ਵਰਤੋਂ ਕਰਨਾ ਚਾਹੁੰਦੇ ਹਨ ਤਾਂ ਇਹ ਸਾਰੀ ਉਨ੍ਹਾਂ ਦੀ ਸ਼ਕਤੀ ਹੈ। ਪਰ ਨਹੀਂ, ਉਹ ਹੇਠਾਂ ਵੱਲ ਜਾ ਰਹੇ ਹਨ, ਮਾਇਆ ਦੀਆਂ ਸਾਰੀਆਂ ਬੁਰੀਆਂ, ਨਕਾਰਾਤਮਕ ਗੱਲਾਂ, ਬਚੇ-ਹੋਏ ਭੂਤਾਂ ਅਤੇ ਦਾਨਵਾਂ ਤੋਂ ਸੁਣ ਰਹੇ ਹਨ। ਪਰ ਮੈਂ ਹਰ ਵਾਰ ਜਦੋਂ ਵੀ ਹੋ ਸਕੇ ਉਨ੍ਹਾਂ ਨੂੰ ਫੜ ਰਹੀ ਹਾਂ। ਉਹ ਬਸ ਭੱਜ ਰਹੇ ਹਨ, ਲੁਕ ਰਹੇ ਹਨ ਅਤੇ ਇਹ ਸਭ ਕੁਝ। ਅਤੇ ਬਹੁਤ ਸਾਰੇ ਮਨੁੱਖੀ ਸਰੀਰਾਂ ਵਿੱਚ ਲੁਕੇ ਹੋਏ ਹਨ - ਅਸੀਂ ਉਨ੍ਹਾਂ ਨੂੰ ਕਾਬੂ-ਕੀਤੇ ਗਏ ਕਹਿੰਦੇ ਹਾਂ। ਇਹ ਉਹ ਹਨ ਜੋ ਕਾਬੂ ਵਿੱਚ ਹਨ। ਇਸ ਤੋਂ ਇਲਾਵਾ, ਤੁਸੀਂ ਸਾਰੇ ਭੂਤਾਂ ਅਤੇ ਦਾਨਵਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਇਹ ਉਹ ਮਨੁੱਖ ਹਨ ਜਿਨ੍ਹਾਂ ਨੂੰ ਅਖੌਤੀ ਭੂਤ ਕਿਹਾ ਜਾਂਦਾ ਹੈ, ਕਿਉਂਕਿ ਉਹ ਆਪਣੀ ਘੱਟ ਊਰਜਾ ਅਤੇ ਆਪਣੀ ਲਾਲਚੀ ਇੱਛਾ ਜਾਂ ਅਪਵਿੱਤਰ ਕਿਸਮ ਦੀ ਜੀਵਨ ਸ਼ੈਲੀ ਜਾਂ ਸੋਚ ਜਾਂ ਪ੍ਰਵਿਰਤੀ ਦੁਆਰਾ ਉਨ੍ਹਾਂ ਨੂੰ ਸੱਦਾ ਦਿੰਦੇ ਹਨ, ਸੋ ਭੂਤ ਉਨ੍ਹਾਂ ਦੇ ਨੇੜੇ ਜਾ ਸਕਦੇ ਹਨ ਅਤੇ ਆਪਣੀ ਉਪਯੋਗਤਾ ਲਈ ਉਨ੍ਹਾਂ ਦਾ ਸਰੀਰ ਲੈ ਸਕਦੇ ਹਨ। ਕਈ ਵਾਰ ਉਹ ਕਿਸੇ ਚੀਜ਼ ਲਈ ਉਸ ਵਿਅਕਤੀ ਦੇ ਸਰੀਰ ਵਿੱਚ ਜਾਂਦੇ ਹਨ ਜਾਂ ਕਿਸੇ ਨੂੰ ਮਾਰ ਦਿੰਦੇ ਹਨ ਤਾਂ ਜੋ ਉਹ ਲਾਸ਼ ਨੂੰ ਖਾ ਸਕਣ।ਕਈ ਵਾਰ ਉਹ ਬਾਹਰ ਨਿਕਲ ਜਾਂਦੇ ਹਨ, ਉਹ ਹਮੇਸ਼ਾ ਮਨੁੱਖੀ ਸਰੀਰ ਵਿੱਚ ਨਹੀਂ ਰਹਿੰਦੇ। ਕੁਝ ਰਹਿੰਦੇ ਹਨ, ਪਰ ਕੁਝ ਨਹੀਂ ਰਹਿੰਦੇ। ਉਹ ਇਸਨੂੰ ਸਿਰਫ਼ ਇੱਕ ਹੋਟਲ ਦੇ ਕਮਰੇ ਵਾਂਗ ਵਰਤਦੇ ਹਨ ਅਤੇ ਜੋ ਵੀ ਕਰ ਸਕਦੇ ਹਨ ਉਹ ਕਰਦੇ ਹਨ। ਅਤੇ ਉਹ ਵਿਅਕਤੀ ਜਿਸਨੂੰ ਕਾਬੂ ਕੀਤਾ ਗਿਆ ਹੈ, ਉਹ ਬੇਵੱਸ ਹੈ, ਆਪਣੇ ਆਪ ਨੂੰ ਉਸ ਦੁਸ਼ਟ ਆਤਮਾ ਤੋਂ ਮੁਕਤ ਕਰਨ ਲਈ ਕੁਝ ਨਹੀਂ ਕਰ ਸਕਦਾ ਅਤੇ ਜੋ ਵੀ ਉਹ ਚਾਹੁੰਦੀ ਹੈ ਕਰ ਸਕਦੀ ਹੈ। ਅਤੇ ਇਹੀ ਹਾਲ ਕਿਸੇ ਵੀ ਹੋਰ ਮਨੁੱਖ ਨਾਲ ਹੋਵੇਗਾ ਜਦੋਂ ਉਹ ਨੇਕ ਜੀਵਨ ਸ਼ੈਲੀ ਵੱਲ ਵਾਪਸ ਨਹੀਂ ਮੁੜਦੇ, ਜੇਕਰ ਉਹ ਵੀਗਨ ਅਤੇ ਪਛਤਾਵਾ ਕਰਨ ਵਰਗੀ ਪਰਉਪਕਾਰੀ ਜੀਵਨ ਸ਼ੈਲੀ ਨਹੀਂ ਚੁਣਦੇ। ਉਨ੍ਹਾਂ ਨੂੰ ਬੱਸ ਇਹੀ ਕਰਨਾ ਜ਼ਰੂਰੀ ਹੈ, ਸੱਚਮੁੱਚ ਪਛਤਾਵਾ ਕਰਨਾ ਹੈ, ਦਿਲੋਂ ਮਾਫ਼ੀ ਮੰਗਣੀ ਹੈ, ਨਿਮਰਤਾ ਨਾਲ ਮਾਫ਼ੀ ਮੰਗਣੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਉਹ ਉਨ੍ਹਾਂ ਵਰਗੇ ਹੀ ਹੋਣਗੇ ਜਿਨ੍ਹਾਂ ਕੋਲ ਪਹਿਲਾਂ ਹੀ ਹੋਰ ਮਨੁੱਖੀ ਸਰੀਰ ਹਨ। ਫਿਰ ਜਾਂਚ, ਸਕ੍ਰਨਿੰਗ ਪੂਰੀ ਹੋਣ ਤੋਂ ਥੋੜ੍ਹੀ ਦੇਰ ਬਾਅਦ, ਜੇ ਉਹ ਅਜੇ ਵੀ ਪ੍ਰਮਾਤਮਾ ਦੇ ਰਾਹ ਦੀ ਪਾਲਣਾ ਨਹੀਂ ਕਰਦੇ, ਤਾਂ ਉਹ ਵੀ ਸ਼ੈਤਾਨਾਂ ਦੇ ਗੁਲਾਮ ਬਣ ਜਾਣਗੇ ਜਿਵੇਂ ਕਿ ਉਨ੍ਹਾਂ ਵਿੱਚੋਂ ਕੁਝ ਪਹਿਲਾਂ ਹੀ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਹਨ।ਜਾਂ ਇੱਕ ਨਕਲੀ ਭਿਕਸ਼ੂ, ਇੱਕ ਨਕਲੀ ਗੁਰੂ ਦੀ ਪਾਲਣਾ ਕਰਨਾ ਅਤੇ ਉਹਨਾਂ ਨੂੰ "ਬੁੱਧ" ਵਜੋਂ ਅਤੇ ਇਸ ਤਰਾਂ ਦੀ ਵਡਿਆਈ ਦੇਣਾ। ਅਜਿਹਾ ਕਰਨ ਨਾਲ, ਤੁਹਾਡੇ ਕੋਲ ਇੱਕ ਸਦਾ ਲਈ ਨਰਕ-ਭਰਿਆ ਕਰਮ ਵੀ ਹੋਵੇਗਾ, ਕਿਉਂਕਿ ਤੁਸੀਂ ਅਸਲੀ ਬੁੱਧ ਦਾ ਅਪਮਾਨ ਕਰ ਰਹੇ ਹੋ। ਉਹ ਸਿਰਫ਼ ਸਾਧਾਰਨ ਅਤੇ ਸਾਦੇ, ਬਦਸੂਰਤ, ਪਾਪੀ ਅਤੇ ਬਹੁਤ ਹੀ ਨੀਵੇਂ ਪੱਧਰ ਦੇ ਹਨ, ਅਤੇ ਤੁਸੀਂ ਉਨ੍ਹਾਂ ਦੀ ਤੁਲਨਾ ਬੁੱਧਾਂ ਨਾਲ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਨਾਲ ਇੱਕ ਬਹੁਤ ਵੱਡਾ ਪਾਪ ਕਰ ਰਹੇ ਹੋ, ਅਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹੋ। ਮੈਂ ਤੁਹਾਨੂੰ ਸਭ ਸੱਚ ਦੱਸ ਰਹੀ ਹਾਂ। ਮੈਂ ਕਿਸੇ ਨੂੰ ਨਾਰਾਜ਼ ਕਰਨ ਤੋਂ ਨਹੀਂ ਡਰਦੀ, ਕਿਉਂਕਿ ਜੇ ਮੈਂ ਉਨ੍ਹਾਂ ਨੂੰ ਨਾਰਾਜ਼ ਕਰ ਰਹੀ ਹਾਂ, ਤਾਂ ਉਹ ਵੀ ਇਸਦੇ ਹੱਕਦਾਰ ਹਨ। ਕਿਉਂਕਿ ਉਹ ਬੁੱਧ ਕਹਾਉਣ ਦੇ ਲਾਇਕ ਨਹੀਂ ਹਨ। ਬਿਲਕੁਲ ਨਹੀਂ! ਬੁੱਧ ਦੇ ਨਹੁੰ ਧੋਣ ਦੇ ਵੀ ਯੋਗ ਨਹੀਂ। ਅਤੇ ਉਹ ਹਿੰਮਤ ਕਰਦੇ ਹਨ, ਉਹ ਜਨਤਾ ਵਿੱਚ ਖੁੱਲ੍ਹ ਕੇ ਕਹਿਣ ਦੀ ਹਿੰਮਤ ਕਰਦੇ ਹਨ ਕਿ ਉਹ ਇੱਕ ਬੁੱਧ ਹਨ, ਜਾਂ ਇਸ਼ਾਰਾ ਕਰਦੇ ਹਨ ਕਿ ਪੈਰੋਕਾਰ ਉਨ੍ਹਾਂ ਨੂੰ ਬੁੱਧ ਕਹਿਣ। ਬਸ ਕੁਝ ਸਧਾਰਨ ਸ਼ਬਦ ਸਿਖਾਉਂਦੇ। ਕੋਈ ਵੀ ਇਸ ਤਰਾਂ ਸਿਖਾ ਸਕਦਾ ਹੈ, ਕਿਉਂਕਿ ਪ੍ਰਾਚੀਨ ਗਿਆਨ ਦੀਆਂ ਕਿਤਾਬਾਂ ਮੌਜ਼ੂਦ ਹਨ। ਜਾਂ ਤੁਸੀਂ ਦੂਜੇ ਗੁਰੂਆਂ ਦੀ ਨਕਲ ਕਰ ਸਕਦੇ ਹੋ, ਜਿਵੇਂ ਕਿ ਟ੍ਰਾਨ ਤਾਮ ਨੇ ਮੇਰੀ ਨਕਲ ਕੀਤੀ, ਜਾਂ ਉਨ੍ਹਾਂ ਨੂੰ ਕੁਝ ਹਰਕਤਾਂ ਸਿਖਾ ਸਕਦੇ ਹੋ। ਇਹ ਬਿਲਕੁਲ ਇੱਕ ਡਾਂਸ ਟੀਚਰ ਵਾਂਗ ਹੈ, ਉਨ੍ਹਾਂ ਨੂੰ ਇੱਕ ਡਾਂਸ ਸਿਖਾਓ, ਬੱਸ ਇੰਨਾ ਹੀ। ਨਾ ਕੋਈ ਸ਼ਕਤੀ ਹੈ ਨਾ ਕੁਝ। ਉਹ ਜਿਸ ਕਿਸੇ ਚੀਜ਼ ਦੀ ਵੀ ਕਲਪਨਾ ਕਰਦੇ ਹਨ, ਜਾਂ ਕੁਝ ਐਸਟਰਲ (ਸੂਖਮ,) ਹਰੀ ਰੋਸ਼ਨੀ ਦੇਖਦੇ ਹਨ, ਅਤੇ ਫਿਰ ਸੋਚਦੇ ਹਨ ਕਿ ਉਹ ਬੁੱਧ ਦੀ ਰੋਸ਼ਨੀ ਹੈ। ਨਹੀਂ, ਨਹੀਂ, ਨਹੀਂ, ਇਹ ਇੰਨਾ ਸੌਖਾ ਨਹੀਂ ਹੈ।Photo Caption: ਆਜ਼ਾਦ ਜੰਗਲ ਵਿੱਚ ਵਧਣਾ-ਫੁੱਲਣਾ ਸਭ ਤੋਂ ਵਧੀਆ ਲਈ ਪਰਮਾਤਮਾ ਦਾ ਸ਼ੁਕਰਾਨਾ!ਆਪਣੇ ਆਪ ਨੂੰ ਬਚਾਉਣਾ ਕਿੰਨਾ ਸੌਖਾ ਹੈ!! ਪੰਦਰਾਂ ਹਿਸਿਆਂ ਦਾ ਗਿਆਰਵਾਂ ਭਾਗ
2025-06-29
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗਿਰਜਾਘਰ ਗਿਰਜਾਘਰ ਨਹੀਂ ਹੈ, ਇਹ ਕਸਾਈਖਾਨਾ ਹੈ। ਸਾਰੇ ਸ਼ਰਧਾਲੂਆਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਚਰਚ ਨੂੰ ਇਕ ਕਸਾਈਖਾਨੇ ਵਿੱਚ ਬਦਲ ਦੇਣ ਅਤੇ ਲੋਕਾਂ ਨੂੰ ਗਰਭਪਾਤ ਕਰਵਾਉਣ ਲਈ ਵੀ ਉਤਸ਼ਾਹਿਤ ਕਰਨ, ਵਿਦੇਸ਼ੀ ਗਰਭਪਾਤ ਲਈ ਵੀ ਟੈਕਸ ਦੇ ਪੈਸੇ ਲੈਣ। ਕੋਈ ਸੋਚ ਵੀ ਨਹੀਂ ਸਕਦਾ ਕਿ ਜੇ ਤੁਸੀਂ ਉਹ ਬੱਚਾ ਹੋ । ਕੋਈ ਕਲਪਨਾ ਵੀ ਨਹੀਂ ਕਰੇਗਾ ਕਿ ਤੁਸੀਂ ਉਹ ਗਊ-ਵਿਅਕਤੀ ਹੋ ਅਤੇ ਉਹ ਗਾਂ ਦਾ ਬੱਚਾ, ਵਛਾ। ਮੈਂ ਤੁਹਾਨੂੰ ਬਹੁਤਾ ਦੋਸ਼ ਨਹੀਂ ਦਿੰਦੀ । ਮੈਨੂੰ ਤੁਹਾਨੂੰ ਸਾਰਾ ਸੱਚ ਦੱਸਣਾ ਪਵੇਗਾ, ਇਹ ਉਮੀਦ ਕਰਦੇ ਹੋਏ ਕਿ ਤੁਹਾਡੇ ਕੋਲ ਸੁਣਨ ਲਈ ਕੰਨ ਅਤੇ ਸਮਝਣ ਲਈ ਦਿਲ ਹੋਵੇ।ਕਿਉਂਕਿ ਬਹੁਤ ਸਾਰੇ ਨਕਲੀ ਅਧਿਆਪਕ ਹਨ। ਉਨ੍ਹਾਂ ਕੋਲ ਇੱਕ ਵੱਡਾ ਗਿਰਜਾਘਰ ਹੈ, ਵੱਡਾ ਮੰਦਰ ਹੈ, ਪਰ ਉਹ ਤੁਹਾਨੂੰ ਸਹੀ ਗੱਲ ਨਹੀਂ ਸਿਖਾਉਂਦੇ। ਕੁਝ ਭਿਕਸ਼ੂ ਅਜੇ ਵੀ ਕੁੱਤੇ-ਲੋਕਾਂ ਨੂੰ ਮਾਰ ਕੇ ਖਾਂਦੇ ਹਨ ਅਤੇ ਕੁੱਤੇ-ਲੋਕਾਂ ਤੋਂ ਸੱਤ ਸੁਆਦੀ ਪਕਵਾਨ ਬਣਾ ਕੇ ਖਾਂਦੇ ਹਨ। ਭਿਕਸ਼ੂ, ਭਿਕਸ਼ੂ ਦੇ ਚੋਲੇ ਵੀ ਪਹਿਨ ਕੇ। ਉਸ ਬਾਰੇ ਕਲਪਨਾ ਕਰੋ ? ਅਤੇ ਫਿਰ ਸ਼ਰਾਬ ਪੀਂਦੇ ਹਾਂ ਅਤੇ ਕੁਝ ਵੀ, ਅਤੇ ਜੂਆ ਖੇਡਦੇ ਹਾਂ, ਅਤੇ ਕੁੜੀਆਂ ਅਤੇ ਔਰਤਾਂ ਤੋਂ ਕੰਮ ਕਰਵਾਉਂਦੇ ਹਾਂ, ਇੱਥੋਂ ਤੱਕ ਕਿ ਬੱਚਿਆਂ ਤੋਂ ਵੀ ਅਤੇ ਉਹ ਸਭ ਕੁਝ, ਅਤੇ ਲੋਕਾਂ ਨੂੰ ਧੋਖਾ ਦੇ ਕੇ ਉਨ੍ਹਾਂ ਦੀ ਜਾਇਦਾਦ, ਉਨ੍ਹਾਂ ਦੇ ਗਹਿਣੇ ਅਤੇ ਉਨ੍ਹਾਂ ਦੇ ਪੈਸੇ ਹੜੱਪ ਲੈਂਦੇ ਹਾਂ। ਬਹੁਤ ਸਾਰੇ ਅਖੌਤੀ ਭਿਕਸ਼ੂ ਅਜਿਹਾ ਕਰ ਰਹੇ ਹਨ।