ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਆਪ ਨੂੰ ਬਚਾਉਣਾ ਕਿੰਨਾ ਸੌਖਾ ਹੈ!! ਪੰਦਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ, ਸੁੰਦਰ ਰੂਹਾਂ, ਘੱਟੋ ਘੱਟ ਇੱਕ ਹਫ਼ਤਾ ਪਹਿਲਾਂ, ਕੁਝ ਦਿਨ ਪਹਿਲਾਂ, ਪਰ ਮੈਂ ਗੱਲ ਨਹੀਂ ਕਰ ਸਕੀ। ਮੈਂ ਬਹੁਤ ਰੁੱਝੀ ਹੋਈ ਸੀ। ਤੁਹਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਇੰਨੇ ਸਾਰੇ ਸ਼ੋਅ ਸੰਪਾਦਿਤ ਕਰਨ, ਸਮੀਖਿਆ ਕਰਨ ਲਈ ਹਨ, ਅਤੇ ਕਾਰੋਬਾਰ, ਅਤੇ ਹੋਰ ਬਹੁਤ ਸਾਰੇ ਛੋਟੇ-ਮੋਟੇ ਕੰਮ ਜੋ ਤੁਸੀਂ ਨਿੱਜੀ ਤੌਰ 'ਤੇ ਆਪਣੇ ਲਈ ਕਰਦੇ ਹੋ, ਇੱਥੋਂ ਤੱਕ ਕਿ ਧੋਣਾ ਜਾਂ ਦੰਦ ਬੁਰਸ਼ ਕਰਨੇ, ਕੁਝ ਪਕਾਉਣਾ, ਆਪਣੇ ਲਈ ਕੁਝ ਗਰਮ ਕਰਨ ਲਈ ਵੀ। ਘੱਟੋ-ਘੱਟ ਆਪਣੇ ਆਪ ਨੂੰ ਸਾਫ਼-ਸੁਥਰਾ ਰੱਖਣ ਲਈ, ਇਸ ਤਰਾਂ ਨਹੀਂ ਜਿਵੇਂ ਤੁਸੀਂ ਸੁੰਦਰ ਕੱਪੜੇ ਪਾਉਂਦੇ ਹੋ ਜਾਂ ਕੱਪੜੇ ਬਦਲਦੇ ਹੋ, ਜਾਂ ਹਰ ਰੋਜ਼ ਨਹਾਉਂਦੇ ਹੋ, ਪਰ ਤੁਹਾਨੂੰ ਫਿਰ ਵੀ ਆਪਣੇ ਆਪ ਨੂੰ ਸਾਫ਼ ਰੱਖਣ ਦੀ ਲੋੜ ਹੈ, ਕਿਉਂਕਿ ਤੁਸੀਂ ਆਪਣੇ ਆਪ ਨੂੰ ਇਸ ਤਰਾਂ ਚਾਹੁੰਦੇ ਹੋ। ਬਸ ਸਾਫ਼, ਬਣਿਆ ਹੋਇਆ ਜਾਂ ਕੁਝ ਵੀ ਨਹੀਂ। ਪਰ ਇਹ ਮੂਲ ਗੱਲ ਹੈ। ਫਿਰ ਵੀ, ਇਸ ਵਿੱਚ ਸਮਾਂ ਲੱਗਦਾ ਹੈ।

ਭਾਵੇਂ ਮੈਂ ਬਹੁਤ ਛੋਟੀ ਜਿਹੀ ਜਗ੍ਹਾ 'ਤੇ ਰਹਿੰਦੀ ਹਾਂ, ਫਿਰ ਵੀ ਮੈਨੂੰ ਅਕਸਰ ਸਫਾਈ ਕਰਨ ਦੀ ਲੋੜ ਪੈਂਦੀ ਹੈ। ਲਗਭਗ ਹਰ ਰੋਜ਼ ਉਸ ਜਗ੍ਹਾ ਨੂੰ ਸਾਫ਼ ਕਰੋ ਜਿੱਥੇ ਤੁਸੀਂ ਰਹਿੰਦੇ ਹੋ, ਕਿਉਂਕਿ ਹਵਾ ਉੱਥੇ ਮਿੱਟੀ ਉਡਾ ਦੇਵੇਗੀ, ਅਤੇ ਪੱਤੇ ਤੁਹਾਡੇ ਫਰਸ਼ 'ਤੇ ਡਿੱਗਣਗੇ, ਉਦਾਹਰਣ ਵਜੋਂ, ਭਾਵੇਂ ਇਹ ਸਿਰਫ਼ ਜ਼ਮੀਨ 'ਤੇ ਵਾਏਨਲ ਰੱਖਿਆ ਗਿਆ ਹੋਵੇ, ਜਾਂ ਉਦਾਹਰਨ ਲਈ, ਮੀਂਹ ਤੋਂ ਬਚਾਉਣ ਲਈ ਤੁਹਾਡੇ ਵਿਗਵੈਮ ਦੇ ਉੱਪਰ ਇੱਕ ਪਲਾਸਟਿਕ ਹੋਵੇ। ਇਹ ਸਭ ਕਰਨ ਦੀ ਲੋੜ ਹੈ। ਅਤੇ ਜਦੋਂ ਤੁਸੀਂ ਇਕੱਲੇ ਹੁੰਦੇ ਹੋ, ਤਾਂ ਇਹ ਬਹੁਤ ਕੰਮ ਵਰਗਾ ਲੱਗਦਾ ਹੈ। ਪਰ ਅਸਲ ਵਿੱਚ ਮੈਂ ਖੁਸ਼ ਹਾਂ। ਮੈਂ ਸੰਸਾਰ ਵਿੱਚ ਇੱਕ ਰਾਸ਼ਟਰਪਤੀ, ਰਾਜਾ ਜਾਂ ਰਾਣੀ ਹੋਣ ਨਾਲੋਂ ਵੀ ਵੱਧ ਖੁਸ਼ ਹਾਂ, ਸੱਚਮੁੱਚ, ਕਿਉਂਕਿ ਜਦੋਂ ਮੈਂ ਉਨ੍ਹਾਂ ਨੂੰ ਦੇਖਦੀ ਹਾਂ, ਉਹ ਬਹੁਤ ਮਿਹਨਤ ਕਰ ਰਹੇ ਹੁੰਦੇ ਹਨ। ਤੁਹਾਨੂੰ ਕਰਨਾ ਪਵੇਗਾ। ਨਾਗਰਿਕਾਂ ਨੂੰ ਵੀ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਚੰਗੇ ਵਾਲੇ।

ਪਰ ਸਭ ਤੋਂ ਵਧੀਆ ਇਹ ਹੋਵੇਗਾ ਕਿ ਸਾਰੇ ਨਾਗਰਿਕਾਂ ਨੂੰ ਵੀਗਨ ਖੁਰਾਕ ਵੱਲ ਲਿਜਾਇਆ ਜਾਵੇ। ਕਿਉਂਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਗ੍ਰਹਿ ਦੇ ਆਲੇ-ਦੁਆਲੇ ਕੁਝ ਸੁਰੱਖਿਆ ਰੱਖੀ ਹੈ, ਚੁੰਬਕੀ ਖੇਤਰ ਦੇ ਨਾਲ, ਇਸਦੀ ਰੱਖਿਆ ਲਈ, ਓਜ਼ੋਨ ਦੀ ਰੱਖਿਆ ਲਈ, ਚੁੰਬਕੀ ਖੇਤਰ ਦੀ ਰੱਖਿਆ ਲਈ, ਤਾਂ ਜੋ ਉਹ ਅਜੇ ਵੀ ਮਨੁੱਖਾਂ ਅਤੇ ਸਾਰੇ ਜੀਵਾਂ ਦੀ ਰੱਖਿਆ ਕਰ ਸਕਣ। ਕਿਉਂਕਿ ਜੇਕਰ ਉਨ੍ਹਾਂ (ਸੁਰਖਿਆ) ਵਿੱਚੋਂ ਕੋਈ ਵੀ ਖਤਮ ਹੋ ਜਾਂਦੀ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਜੇਕਰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ, ਤਾਂ ਹੋ ਸਕਦਾ ਹੈ ਕਿ ਗੁਰੂਤਾ ਬਲ ਵੀ ਖਰਾਬ ਹੋ ਜਾਵੇ ਜਾਂ ਬਰਬਾਦ ਹੋ ਜਾਵੇ। ਫਿਰ ਅਸੀਂ ਸਾਰੇ ਹਵਾ ਵਿੱਚ ਉੱਡਾਂਗੇ ਅਤੇ ਫਿਰ ਆਪਣੇ ਆਪ ਨੂੰ ਵਾਯੂਮੰਡਲ ਵਿੱਚ ਢਾਹਾਂਗੇ, ਅਤੇ ਹੁਣ ਕੋਈ ਨਹੀਂ ਬਚੇਗਾ, ਸਾਡੇ ਵਿੱਚੋਂ ਕੋਈ ਵੀ।

ਮੈਂ ਅੱਜ ਇੰਟਰਨੈੱਟ 'ਤੇ ਦੇਖਿਆ - ਮੈਂ ਤੁਹਾਨੂੰ ਦੱਸਿਆ ਸੀ - ਇੱਕ ਵਿਅਕਤੀ, ਉਸਨੇ ਕਿਹਾ, "ਤੁਸੀਂ ਇੱਕ ਡੋਮ (ਗੁੰਬਦ) ਦੇ ਹੇਠਾਂ ਰਹਿ ਰਹੇ ਹੋ।" D-O-M-E (ਗੁੰਬਦ)। ਉਹ ਅਖੌਤੀ ਗੁੰਬਦ, ਇਹ ਉਹੀ ਹੈ ਜਿਸਨੂੰ ਅਸੀਂ ਪਿਛਲੀ ਵਾਰ ਦੱਸੇ-ਗਏ ਚੁੰਬਕੀ ਖੇਤਰ ਦੀ ਰੱਖਿਆ ਲਈ ਬਣਾਉਂਦੇ ਰਹੇ ਹਾਂ, ਧਰਤੀ ਦੇ ਵਾਯੂਮੰਡਲ ਦੀ ਰੱਖਿਆ ਲਈ ਤਾਂ ਜੋ ਚੁੰਬਕੀ ਖੇਤਰ ਅਤੇ ਓਜ਼ੋਨ ਪਰਤ ਨੂੰ ਹੋਰ ਨੁਕਸਾਨ ਨਾ ਪਹੁੰਚੇ। ਪਰ ਇਹ ਅਜੇ ਵੀ ਖਰਾਬ ਹੋ ਸਕਦਾ ਹੈ। ਸਾਨੂੰ ਹਮੇਸ਼ਾ ਇਸ 'ਤੇ ਨਜ਼ਰ ਰੱਖਣੀ ਪੈਂਦੀ ਹੈ। ਅਤੇ ਇੱਥੋਂ ਤੱਕ ਕਿ ਧਰਤੀ ਦੀ ਰੱਖਿਆ ਲਈ ਧਰਤੀ ਦੁਆਲੇ ਲਗਾਈ ਗਈ ਸੁਰੱਖਿਆ ਪਰਤ, ਰਿੰਗ, ਮੈਨੂੰ ਨਹੀਂ ਪਤਾ ਕਿ ਇਸਨੂੰ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਜਾ ਸਕਦਾ ਹੈ ਜਾਂ ਨਹੀਂ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮਨੁੱਖ ਨਵੇਂ ਸਿਰਿਓ ਕਿੰਨੇ ਕਰਮ ਬਣਾਉਂਦੇ ਹਨ; ਪੁਰਾਣੇ ਕਰਮ ਅਤੇ ਨਵੇਂ ਕਰਮ, ਜਿਵੇਂ ਨਵੇਂ-ਬਣੇ ਕਰਮ ਵੀ।

ਪਰ ਇਸ ਵੇਲੇ, ਇਹ ਅਜੇ ਵੀ ਠੀਕ ਹੈ। ਜਿਵੇਂ ਸੂਰਜ ਸਾਡੇ ਵਾਯੂਮੰਡਲ ਵਿੱਚ ਨਹੀਂ ਜਾਵੇਗਾ ਅਤੇ ਆਪਣੀ ਅੱਗ ਨਾਲ ਸਭ ਕੁਝ ਸਾੜ ਦੇਵੇਗਾ। ਇਸ ਵੇਲੇ, ਇਹ ਅਜੇ ਵੀ ਠੀਕ ਹੈ। ਇਹ ਸਹਿਣਯੋਗ ਹੈ। ਇਹ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਬੇਸ਼ੱਕ, ਮੈਂ ਸਿਰਫ ਇੰਨਾ ਹੀ ਕਰ ਸਕਦੀ ਹਾਂ ਕਿਉਂਕਿ ਸੰਸਾਰ ਦੇ ਕਰਮ ਇੰਨੇ, ਇੰਨੇ, ਇੰਨੇ, ਇੰਨੇ ਭਾਰੀ ਹਨ, ਬਹੁਤ ਹੀ ਜਿਆਦਾ। ਬੁੱਧ ਨੇ ਪਹਿਲਾਂ ਹੀ ਕਿਹਾ ਸੀ ਕਿ ਇੱਕ ਵਿਅਕਤੀ ਦੇ ਕਰਮ ਵੀ ਪੂਰੇ ਅਸਮਾਨ ਨੂੰ ਢੱਕ ਸਕਦੇ ਹਨ, ਸਾਰੀ ਸੰਸਾਰ ਦੇ ਲੋਕਾਂ ਦੇ ਕਰਮਾਂ ਦੀ ਗੱਲ ਤਾਂ ਦੂਰ ਦੀ ਗੱਲ ਹੈ। ਮੈਨੂੰ ਅਜੇ ਵੀ ਇਸ ਨਾਲ ਜੂਝਣਾ ਪੈ ਰਿਹਾ ਹੈ, ਮੈਨੂੰ ਤੁਹਾਡੇ ਸਾਹਮਣੇ ਇਹ ਇਕਬਾਲ ਕਰਨਾ ਪਵੇਗਾ।

ਕਈ ਵਾਰ ਮੈਂ ਸੋਚਦੀ ਹਾਂ, "ਓਹ, ਸ਼ਾਇਦ ਮੈਂ ਇਹ ਨਹੀਂ ਕਰ ਸਕਦੀ। ਮੈਨੂੰ ਸੰਸਾਰਂ ਦੇ ਲੋਕਾਂ ਦੀ ਚਿੰਤਾ ਕਿਉਂ ਕਰਨੀ ਚਾਹੀਦੀ ਹੈ ਜਦੋਂ ਉਹ ਖੁਦ ਆਪਣੀ ਚਿੰਤਾ ਨਹੀਂ ਕਰਦੇ, ਆਪਣੀ ਰੱਖਿਆ ਲਈ, ਆਪਣੇ ਘਰ, ਗ੍ਰਹਿ ਘਰ ਦੀ ਰੱਖਿਆ ਲਈ ਉਪਾਅ ਨਹੀਂ ਕਰਦੇ?" ਕਈ ਵਾਰ ਮੈਂ ਤੁਹਾਨੂੰ ਇਹ ਇਕਬਾਲ ਕਰਦੀ ਹਾਂ ਕਿ ਮੈਂ ਇਸ ਤਰਾਂ ਥੱਕ ਜਾਂਦੀ ਹਾਂ, ਪਰ ਮੈਂ ਫਿਰ ਵੀ ਇਹ ਕਰਦੀ ਰਹਿੰਦੀ ਹਾਂ, ਕਿਉਂਕਿ ਮੈਂ ਲੋਕਾਂ ਨੂੰ ਪਿਆਰ ਕਰਦੀ ਹਾਂ। ਕਈ ਵਾਰ ਮੈਂ ਆਪਣੇ ਆਪ ਤੋਂ ਪੁੱਛਦੀ ਹਾਂ, "ਮੈਂ ਅਜੇ ਵੀ ਲੋਕਾਂ ਨੂੰ ਕਿਵੇਂ ਪਿਆਰ ਕਰ ਸਕਦੀ ਹਾਂ? ਮੈਂ ਜਾਨਵਰਾਂ-ਲੋਕਾਂ ਨੂੰ ਬੇਅੰਤ ਪਿਆਰ ਕਰਦੀ ਹਾਂ, ਪਰ ਮੈਂ ਫਿਰ ਵੀ ਲੋਕਾਂ ਨੂੰ ਕਿਵੇਂ ਪਿਆਰ ਕਰ ਸਕਦੀ ਹਾਂ, ਕਿਉਂਕਿ ਉਹੀ ਹਨ ਜੋ ਇਨ੍ਹਾਂ ਸਾਰੀਆਂ ਮੁਸੀਬਤਾਂ ਦਾ ਕਾਰਨ ਹਨ?" ਪਰ ਫਿਰ, ਮੈਂ ਉਨ੍ਹਾਂ ਨੂੰ ਦੋਸ਼ ਨਹੀਂ ਦੇ ਸਕਦੀ। ਉਹ ਕਮਜ਼ੋਰ ਹਨ। ਹਰ ਕੋਈ ਤਾਕਤਵਰ, ਸਿਆਣਾ, ਅਤੇ ਚੀਜ਼ਾਂ ਨੂੰ ਜਾਣਨ ਵਾਲਾ, ਅਤੇ ਇੰਨਾ ਸੰਤਮਈ ਨਹੀਂ ਹੁੰਦਾ ਕਿ ਉਹ ਸਮਝ ਸਕੇ ਕਿ ਮੈਂ ਕੀ ਕਹਿ ਰਹੀ ਹਾਂ, ਮੈਂ ਉਨ੍ਹਾਂ ਨੂੰ ਕੀ ਕਹਿ ਰਹੀ ਹਾਂ।

ਅਤੇ ਇਸ ਤੋਂ ਇਲਾਵਾ, ਪੂਰੇ ਗ੍ਰਹਿ 'ਤੇ ਬਹੁਤ ਸਾਰੇ ਅਖੌਤੀ "ਬੁੱਧ" ਘੁੰਮ ਰਹੇ ਹਨ ਅਤੇ ਬਹੁਤ ਕੁਝ ਨਹੀਂ ਕਰ ਰਹੇ ਹਨ, ਸਿਰਫ਼ ਕੁਝ ਹਰਕਤਾਂ ਸਿਖਾ ਰਹੇ ਹਨ, ਅਤੇ/ਜਾਂ ਖਾਸ ਕੱਪੜੇ ਇਕੱਠੇ ਪਾ ਰਹੇ, ਇਸਨੂੰ ਇੱਕ ਵਰਦੀ ਵਰਗਾ ਦਿਖਾ ਰਹੇ ਹਨ, ਅਤੇ/ਜਾਂ ਹੱਥਾਂ ਅਤੇ ਪੈਰਾਂ ਥੋੜ੍ਹਾ ਨੂੰ ਜਿਹਾ, ਜਾਂ ਸਰੀਰ ਨੂੰ ਥੋੜ੍ਹਾ ਜਿਹਾ ਹਿਲਾ ਰਹੇ ਹਨ, ਅਤੇ ਫਿਰ ਉਹ ਇੱਕ "ਬੁੱਧ" ਹੈ, ਅਤੇ ਇੱਥੋਂ ਤੱਕ ਕਿ "ਮੇਤ੍ਰਿਆ ਬੁੱਧ" ਵੀ ਹੈ, ਸਿਰਫ਼ ਕੋਈ ਬੁੱਧ ਨਹੀਂ! ਓਹ, ਮੈਨੂੰ ਖੁਸ਼ੀ ਹੋਵੇਗੀ ਜੇਕਰ ਉਹ ਮੇਰਾ ਕੰਮ ਸੰਭਾਲ ਸਕੇ। ਉਸਨੂੰ ਇੱਕ ਨੈਨੋ ਇੰਚ ਵੀ ਨਹੀਂ ਪਤਾ ਕਿ ਇਸ ਜੀਵਨ ਕਾਲ ਵਿੱਚ, ਇਸ ਖਾਸ ਸਮੇਂ ਵਿੱਚ ਇੱਕ ਅਸਲੀ ਬੁੱਧ ਹੋਣਾ ਕਿੰਨਾ ਨਰਕ-ਭਰਿਆ ਹੈ।

ਅਤੇ ਹੋਰ ਵੀ, ਮੇਰੇ ਕੁਝ ਅਖੌਤੀ ਸਾਬਕਾ ਪੈਰੋਕਾਰਾਂ ਨੇ, ਮੇਰੀਆਂ ਚੀਜ਼ਾਂ, ਮੇਰੀਆਂ ਸਿੱਖਿਆਵਾਂ ਚੋਰੀ ਕੀਤੀਆਂ, ਉਹਨਾਂ ਨੂੰ ਆਪਣੇ ਨਾਮ 'ਤੇ ਰੱਖ ਦਿੱਤਾ, ਅਤੇ ਫਿਰ ਲੋਕਾਂ ਨੂੰ ਮੋਹਿਤ ਵੀ ਕਰ ਸਕਦੇ ਹਨ।

ਅਤੇ ਹੁਣ ਸਾਡੇ ਕੋਲ ਔ ਲੈਕ ਵਿਚ, ਜਿਸਨੂੰ ਵੀਐਤਨਾਮ ਵੀ ਕਿਹਾ ਜਾਂਦਾ ਹੈ, ਡਿਉ ਹਾਂਗ ਤੋਂ ਇੱਕ ਦਿਲ ਦੀ ਲਾਈਨ ਹੈ: 2023 ਵਿੱਚ ਇੱਕ ਦਿਨ, ਮੈਂ ਕਿਸੇ ਕੰਮ ਬਾਰੇ ਚਰਚਾ ਕਰਨ ਲਈ ਇੱਕ ਦੋਸਤ ਨੂੰ ਮਿਲੀ, ਅਤੇ ਬਾਅਦ ਵਿੱਚ, ਅਸੀਂ ਇਕੱਠੇ ਦੁਪਹਿਰ ਦਾ ਖਾਣਾ ਖਾਣ ਦਾ ਫੈਸਲਾ ਕੀਤਾ। ਮੈਨੂੰ ਡਿਉ ਅਮ ਕੁਆਨ ਨਾਮ ਦਾ ਇੱਕ ਵੀਗਨ ਰੈਸਟੋਰੈਂਟ ਮਿਲਿਆ। ਇਹ ਇੱਕ ਬੁਫੇ ਰੈਸਟੋਰੈਂਟ ਸੀ। ਮਾਹੌਲ ਜਾਣਿਆ-ਪਛਾਣਿਆ ਜਾਪਦਾ ਸੀ, ਪਰ ਸਾਰੇ ਸਟਾਫ਼ ਦੇ ਚਿਹਰੇ ਠੰਡੇ ਅਤੇ ਉਦਾਸੀਨ, ਬੇਲਾਗ ਸਨ। ਹਾਲਾਂਕਿ, ਮੈਨੂੰ ਇੰਨੀ ਭੁੱਖ ਲੱਗੀ ਹੋਈ ਸੀ ਕਿ ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ ਅਤੇ ਤੁਰੰਤ ਆਰਡਰ ਕਰ ਦਿੱਤਾ।

ਖਾਣਾ ਖਤਮ ਕਰਨ ਤੋਂ ਬਾਅਦ, ਮੈਂ ਚੈੱਕਆਉਟ ਕਾਊਂਟਰ ਵੱਲ ਗਈ ਅਤੇ ਧਿਆਨ ਨਾਲ ਦੇਖਿਆ। ਹਾਏ ਪ੍ਰਮਾਤਮਾ, ਇਹ ਲਵਿੰਗ ਹੱਟ ਰੈਸਟੋਰੈਂਟ ਚੇਨ ਦੀ ਇੱਕ ਨਕਲ ਸੀ। ਉਨ੍ਹਾਂ ਨੇ ਕੰਧਾਂ 'ਤੇ ਬਹੁਤ ਹੀ ਲੇਕੁਅਰ ਪੇਂਟਿੰਗਾਂ ਵੀ ਟੰਗੀਆਂ ਸਨ ਅਤੇ ਕੰਧ 'ਤੇ ਲੱਗੇ ਟੀਵੀ 'ਤੇ ਇੱਕ ਯੂਟਿਊਬ ਚੈਨਲ ਚੱਲ ਰਹੀ ਸੀ। ਪਰ ਇਹ ਸੁਪਰੀਮ ਮਾਸਟਰ ਟੀਵੀ ਨਹੀਂ ਸੀ; ਇਹ ਇੱਕ ਅਜਿਹਾ ਹੀ ਚੈਨਲ ਸੀ। ਮੈਨੂੰ ਯਾਦ ਹੈ ਕਿ ਇਹ ਇੱਕ ਦ੍ਰਿਸ਼ ਦਿਖਾ ਰਹੀ ਸੀ ਜਿਸ ਵਿੱਚ ਇੱਕ ਵਿਅਕਤੀ "21ਵੀਂ ਸਦੀ ਦਾ ਮਹਾਨ ਜੀਵਤ ਗੁਰੂ" ਹੋਣ ਦਾ ਦਾਅਵਾ ਕਰਦਾ ਹੈ ਜੋ ਇੱਕ ਤੋਤੇ-ਵਿਅਕਤੀ ਨਾਲ ਖੇਡ ਰਿਹਾ ਹੈ। ਉਸ ਪਲ, ਮੈਨੂੰ ਅਹਿਸਾਸ ਹੋਇਆ ਕਿ ਮੈਂ ਗਲਤ ਰੈਸਟੋਰੈਂਟ ਵਿੱਚ ਦਾਖਲ ਹੋ ਗਈ ਹਾਂ। ਮੈਨੂੰ ਨਹੀਂ ਪਤਾ ਸੀ ਕਿ ਰੂਮਾ ਕੌਣ ਸੀ, ਪਰ ਸਪੱਸ਼ਟ ਤੌਰ 'ਤੇ, ਸਤਿਗੁਰੂ ਦੀ ਨਕਲ ਕਰਦੇ ਹੋਏ ਇੱਕ ਸਮਾਨ ਯੂਟਿਊਬ ਚੈਨਲ ਬਣਾਉਣਾ ਅਤੇ ਬਿਲਕੁਲ ਉਸੇ ਤਰ੍ਹਾਂ ਇੱਕ ਰੈਸਟੋਰੈਂਟ ਸਥਾਪਤ ਕਰਨਾ ਅਤੇ ਇਸਨੂੰ ਆਪਣਾ ਦਾਅਵਾ ਕਰਨਾ ਅਸਵੀਕਾਰਨਯੋਗ ਹੈ।

ਉਸ ਤੋਂ ਬਾਅਦ, ਉਤਸੁਕਤਾ ਦੇ ਕਾਰਨ, ਮੈਂ ਔਨਲਾਈਨ ਖੋਜ ਕੀਤੀ ਅਤੇ "GURUJI RUMA OFFICIAL" ਨਾਮ ਦਾ ਇੱਕ YouTube ਚੈਨਲ ਲੱਭਿਆ ਜਿਸਦੇ ਗਾਹਕ ਸਨ। ਸ਼ਾਇਦ ਇਹ ਲੋਕ ਆਪਣੀ ਅਧਿਆਤਮਿਕ ਯਾਤਰਾ ਵਿੱਚ ਸਹੀ ਰਸਤੇ 'ਤੇ ਚੱਲਣ ਲਈ ਇੱਕ ਗੁਰੂ ਦੀ ਦਿਲੋਂ ਭਾਲ ਕਰ ਰਹੇ ਹਨ, ਪਰ ਉਨ੍ਹਾਂ ਦਾ ਸਾਹਮਣਾ ਰੂਮਾ ਨਾਮਕ ਇੱਕ ਝੂਠੇ ਗੁਰੂ ਨਾਲ ਹੋਇਆ। ਉਸਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਵੀ ਸਤਿਗੁਰੂ ਜੀ ਦੇ ਸ਼ਬਦਾਂ ਦੀ ਨਕਲ ਕਰਦੀਆਂ ਹਨ, ਪਰ "ਕੁਆਨ ਅਮ" (ਕੁਆਨ ਯਿਨ) ਸ਼ਬਦ ਦੀ ਵਰਤੋਂ ਕਰਨ ਦੀ ਬਜਾਏ, ਉਹ ਇਸਨੂੰ "ਡਿਉ ਅਮ" (ਅਦਭੁਤ/ਦੈਵੀ ਆਵਾਜ਼) ਨਾਲ ਬਦਲਦਾ ਹੈ। ਮੈਂ ਸੱਚਮੁੱਚ ਭਾਗਸ਼ਾਲੀ ਮਹਿਸੂਸ ਕਰਦੀ ਹਾਂ ਕਿ ਮੈਂ ਰੂਮਾ ਬਾਰੇ ਜਾਣਨ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਜਾਣਦੀ ਸੀ; ਨਹੀਂ ਤਾਂ, ਮੈਂ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋਰ ਪੀੜਤ ਹੋ ਸਕਦੀ ਸੀ। ਮੈਂ ਸਤਿਗੁਰੂ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਹਰ ਕੋਈ ਇਸ ਝੂਠੇ ਸਤਿਗੁਰੂ ਬਾਰੇ ਗੱਲ ਫੈਲਾਏਗਾ ਤਾਂ ਜੋ ਹੋਰ ਲੋਕ ਉਸ ਤੋਂ ਗੁੰਮਰਾਹ ਨਾ ਹੋਣ ਅਤੇ ਧੋਖਾ ਨਾ ਖਾ ਸਕਣ। ਔ ਲੈਕ (ਵੀਐਤਨਾਮ) ਤੋਂ ਪੈਰੋਕਾਰ, ਡਿਉ ਹਾਂਗ

ਆਦਿ…

ਬੇਸ਼ੱਕ, ਮੈਨੂੰ ਤੁਹਾਨੂੰ ਦੱਸਣਾ ਪਵੇਗਾ, ਸੱਚੀ ਰੋਸ਼ਨੀ ਅਤੇ ਨਕਲੀ ਰੋਸ਼ਨੀ ਦੋਵੇਂ ਮੌਜੂਦ ਹਨ। ਨਕਲੀ ਰੌਸ਼ਨੀ ਨਰਕ ਜਾਂ ਐਸਟਰਲ (ਸੂਖਮ) ਸੰਸਾਰ ਤੋਂ ਆਈ ਸੀ। ਉਹ ਕਈ ਵਾਰ ਰੌਸ਼ਨੀ ਦੇ ਰੂਪ ਵਿੱਚ ਪ੍ਰਗਟ ਹੋ ਸਕਦੇ ਹਨ, ਪਰ ਉਹ ਮੱਧਮ ਅਤੇ ਪਿਆਰ-ਰਹਿਤ ਹਨ, ਅਸਲ ਰੌਸ਼ਨੀ ਵਾਂਗ ਨਹੀਂ। ਜੇਕਰ ਇਹ ਇਕ ਨਕਲੀ (ਝੂਠੇ) ਵਿਅਕਤੀ ਤੋਂ ਹੈ, ਜਿਵੇਂ ਕਿ ਟ੍ਰਾਨ ਤਾਮ ਜਾਂ ਰੁਮਾ, ਉਦਾਹਰਣ ਵਜੋਂ। ਪਰ ਕੁਝ ਲੋਕ ਉਸਦੇ ਨੇੜੇ ਕਿਉਂ ਜਾਣਾ ਪਸੰਦ ਕਰਦੇ ਹਨ? ਕਿਉਂਕਿ ਉਹ ਮੇਰੇ ਵਾਂਗ ਬੋਲਦਾ ਹੈ।

ਉਹ ਲੋਕਾਂ ਨੂੰ ਤੋਹਫ਼ਾ (ਗਿਫਟ) ਵੀ ਦਿੰਦਾ ਹੈ। ਕੀ? ਉਸ ਕੋਲ ਇਹ ਤੋਹਫ਼ਾ ਕਿਵੇਂ ਮੌਜ਼ੂਦ ਹੈ? ਮੈਨੂੰ ਕਈ ਸਾਲ ਮੈਡੀਟੇਸ਼ਨ ਕਰਨਾ ਪਿਆ ਅਤੇ ਉਸ ਤੋਹਫ਼ੇ ਨੂੰ ਵਾਪਸ ਲਿਆਉਣ ਲਈ ਉੱਚ ਪੱਧਰ 'ਤੇ ਜਾਣਾ ਪਿਆ। ਉਸਨੇ ਬਸ ਇਸਨੂੰ ਚੋਰੀ ਕੀਤਾ ਹੈ ਅਤੇ ਲੋਕਾਂ ਨੂੰ ਦੱਸਦਾ ਹੈ ਕਿ ਇਹ ਉਸਦਾ ਹੈ। ਅਤੇ ਜੋ ਲੋਕ ਉਸਦਾ ਪਾਲਣ ਕਰਦੇ ਹਨ ਉਹ ਇਸ ਵਿੱਚ ਵਿਸ਼ਵਾਸ ਕਰਦੇ ਹਨ, ਵਿਸ਼ਵਾਸ ਕਰਦੇ ਹਨ ਕਿ ਉਹ ਤੋਹਫ਼ਾ ਉਨ੍ਹਾਂ ਨੂੰ ਸਭ ਤੋਂ ਉੱਚੇ ਸਵਰਗ ਵਿੱਚ ਲੈ ਜਾਵੇਗਾ। ਇਹ ਬਿਲਕੁਲ ਸੱਚ ਨਹੀਂ ਹੈ, ਕਿਉਂਕਿ ਉਥੇ ਇਸ ਵਿੱਚ ਕੋਈ ਸ਼ਕਤੀ ਨਹੀਂ ਹੈ।

ਅਤੇ ਜਦੋਂ ਮੈਂ ਤੁਹਾਨੂੰ ਤੋਹਫ਼ਾ ਸਿਖਾਉਂਦੀ ਹਾਂ, ਮੈਂ ਤੁਹਾਨੂੰ ਕਹਿੰਦੀ ਹਾਂ ਕਿ ਕਿਸੇ ਹੋਰ ਨੂੰ ਨਾ ਦੱਸੋ, ਕਿਉਂਕਿ ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਇਸਨੂੰ ਗੁਆ ਦਿਓਗੇ। ਮੈਂ ਉਸਨੂੰ ਇਹ ਤੋਹਫ਼ਾ ਕਦੇ ਨਹੀਂ ਸਿਖਾਇਆ। ਤਾਂ ਫਿਰ ਉਸ ਕੋਲ ਇਸਦੀ ਥੋੜ੍ਹੀ ਜਿਹੀ ਸ਼ਕਤੀ ਕਿਵੇਂ ਹੋ ਸਕਦੀ ਹੈ, ਅਤੇ ਉਹ ਇਸਨੂੰ ਦੂਜੇ ਲੋਕਾਂ ਨੂੰ ਵੀ ਕਿਵੇਂ ਦੇ ਸਕਦਾ ਹੈ? ਭਾਵੇਂ ਮੈਂ ਉਸਨੂੰ ਦੇ ਵੀ ਦੇਵਾਂ, ਉਹ ਇਹ ਕਿਸੇ ਹੋਰ ਨੂੰ ਨਹੀਂ ਦੇ ਸਕਦਾ। ਇਹ ਸਭ ਸਿਰਫ਼ ਲਾਲਚ ਅਤੇ ਬੁਰਾਈ ਹੈ! ਸਿਰਫ਼ ਪ੍ਰਸਿੱਧੀ ਅਤੇ ਮੁਨਾਫ਼ੇ ਲਈ ਲੋਕਾਂ ਨੂੰ ਧੋਖਾ ਦੇਣਾ ਚਾਹੁੰਦਾ ਹੈ, ਫੈਂਸੀ ਘੜੀਆਂ ਖਰੀਦਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਪੂਰੀ ਕੈਬਨਿਟ ਵਿੱਚ ਇਸ ਤਰਾਂ ਰੱਖਣਾ ਚਾਹੁੰਦਾ ਹੈ।

ਉਸਦੇ ਕੋਲ ਸਿਰਫ਼ ਦੋ ਹੱਥ ਹਨ, ਵੱਧ ਤੋਂ ਵੱਧ ਉਹ ਸਿਰਫ਼ ਦੋ ਘੜੀਆਂ ਹੀ ਪਹਿਨ ਸਕਦਾ ਹੈ - ਇੱਕ ਸਮੇਂ 'ਤੇ ਦੋ ਘੜੀਆਂ, ਸਮਾਂ ਦੇਖਣ ਲਈ। ਉਸਨੂੰ ਮਹਿੰਗੀਆਂ ਘੜੀਆਂ ਖਰੀਦਣੀਆਂ ਕਿਉਂ ਪੈਦੀਆਂ ਹਨ ਅਤੇ ਉਨ੍ਹਾਂ ਨੂੰ ਇਕਠ‌ੀਆਂ ਕਿਤੇ ਰੱਖਣਾ ਕਿਉਂ ਪੈਂਦਾ ਹੈ? ਜਾਂ ਹੋ ਸਕਦਾ ਹੈ, ਸੋਮਵਾਰ ਨੂੰ ਇੱਕ, ਮੰਗਲਵਾਰ ਇੱਕ, ਹਰ ਰੋਜ਼ ਇੱਕ, ਜਾਂ ਵਾਰੀ ਵਾਰੀ ਜਾਂ ਕੁਝ ਇਸ ਤਰਾਂ। ਮੇਰੇ ਪ੍ਰਮਾਤਮਾ, ਇਹ ਸੱਚਮੁੱਚ ਲਾਲਚ ਹੈ। ਤੁਸੀਂ ਇਸ ਤਰਾਂ ਦੇ ਬੁੱਧ ਕਿਵੇਂ ਹੋ ਸਕਦੇ ਹੋ, ਇਸ ਤਰਾਂ ਦੀਆਂ ਜਮ੍ਹਾਂ ਕੀਤੀਆਂ, ਬੇਲੋੜੀਆਂ ਚੀਜ਼ਾਂ ਚਾਹੁੰਦੇ ਹੋ?

ਤੁਸੀਂ ਦੇਖੋ, ਬੁੱਧ, ਉਸ ਕੋਲ ਕੁਝ ਵੀ ਨਹੀਂ ਸੀ। ਉਸਦੇ ਸਾਰੇ ਭਿਕਸ਼ੂਆਂ ਕੋਲ ਕੁਝ ਵੀ ਨਹੀਂ ਸੀ। ਅਤੇ ਜੇਕਰ ਤੁਸੀਂ ਇੱਕ ਭਿਕਸ਼ੂ ਅਤੇ ਨਨ (ਸਾਧਵੀ) ਹੁੰਦੇ ਤਾਂ ਕੋਈ ਵੀ ਗਹਿਣੇ ਰੱਖਣਾ ਵੀ ਮਨ੍ਹਾ ਸੀ। ਮੈਂ ਇਹਨਾਂ ਨੂੰ ਪਹਿਨਦੀ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਡਿਜ਼ਾਈਨ ਕੀਤਾ। ਮੈਂ ਉਨ੍ਹਾਂ ਨੂੰ ਡਿਜ਼ਾਈਨ ਕੀਤਾ ਹੈ, ਮੈਂ ਉਨ੍ਹਾਂ ਨੂੰ ਇੱਕ ਮਾਡਲ ਵਾਂਗ ਪਹਿਨਦੀ ਹਾਂ। ਸੋ ਜੇਕਰ ਲੋਕਾਂ ਨੂੰ ਇਹ ਪਸੰਦ ਹੈ, ਤਾਂ ਉਹ ਖਰੀਦ ਸਕਦੇ ਹਨ। ਜੇ ਉਹ ਖਰੀਦਣਾ ਚਾਹੁੰਦੇ ਹਨ, ਅਸੀਂ ਇਥੋਂ ਤਕ ਕਿਸੇ ਨੂੰ ਪੁਛਦੇ ਵੀ ਨਹੀਂ ਜੇਕਰ ਉਹ ਖਰੀਦਣਾ ਚਾਹੁੰਦੇ ਹਨ ਜਾਂ ਨਹੀਂ। ਇਹ ਇਸ ਤਰਾਂ ਨਹੀਂ ਹੈ। ਇਹ ਸਭ ਉਨ੍ਹਾਂ ਦੀ ਆਪਣੀ ਚੋਣ ਹੈ।

ਸਾਡੇ ਗਰੁੱਪ ਵਿੱਚ, ਅਸੀਂ ਕਦੇ ਵੀ ਕਿਸੇ ਨੂੰ ਕੁਝ ਕਰਨ ਲਈ ਮਜਬੂਰ ਨਹੀਂ ਕਰਦੇ ਜਾਂ ਉਨ੍ਹਾਂ ਨੂੰ ਮੇਰੇ ਨਾਲ ਰਹਿਣ ਲਈ ਵੀ ਮਜਬੂਰ ਨਹੀਂ ਕਰਦੇ। ਓਹ, ਰਹਿਣਾ ਔਖਾ ਹੈ। ਜੇ ਕੋਈ ਜਾਣ ਲਈ ਕਹਿੰਦਾ ਹੈ ਜਾਂ ਚਲਾ ਜਾਂਦਾ ਹੈ, ਤਾਂ ਮੈਂ ਕਦੇ ਵੀ, ਕਦੇ ਵੀ, ਕਦੇ ਵੀ ਉਨ੍ਹਾਂ ਨੂੰ ਰਹਿਣ ਲਈ ਮਜਬੂਰ ਨਹੀਂ ਕਰਦੀ। ਇਸ ਦੇ ਉਲਟ, ਕਈ ਵਾਰ ਮੈਨੂੰ ਉਨ੍ਹਾਂ ਨੂੰ ਬਾਹਰ ਜਾਣ ਲਈ ਕਹਿਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਦਾ ਪੱਧਰ ਬਹੁਤ ਨੀਵਾਂ ਹੈ, ਉਹ ਸ਼ੈਤਾਨ ਦੇ ਬਹੁਤ ਨੇੜੇ ਹਨ ਅਤੇ ਉਹ ਸਾਡੇ ਸਮੂਹ ਵਿੱਚ ਇੱਕ ਅਸ਼ਾਂਤ ਮਾਹੌਲ ਪੈਦਾ ਕਰਦੇ ਹਨ। ਸੋ ਬਾਕੀ ਸਾਰੇ ਚੰਗਿਆਂ ਦੀ ਖ਼ਾਤਰ, ਮੈਨੂੰ ਕਿਸੇ ਨੂੰ ਜਾਣ ਲਈ ਕਹਿਣਾ ਪਵੇਗਾ। ਇਸਦੇ ਉਲਟ ਨਹੀਂ। ਅਤੇ ਮੈਂ ਚੰਗੇ ਸੋਹਣੇ ਕੱਪੜੇ ਵੀ ਪਹਿਨਦੀ ਹਾਂ ਕਿਉਂਕਿ ਇਹ ਵੀ ਮੇਰੀ ਚੋਣ ਨਹੀਂ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਜਿਵੇਂ, ਜੇ ਮੈਂ ਅੱਜ ਲੈਕਚਰ ਲਈ ਬਾਹਰ ਜਾਂਦੀ ਹਾਂ, ਤਾਂ ਮੈਨੂੰ ਕੀ ਪਹਿਨਣਾ ਚਾਹੀਦਾ ਹੈ। ਇਹ ਸਭ ਮੇਰੇ ਲਈ ਪ੍ਰਬੰਧ ਕੀਤਾ ਗਿਆ ਹੈ, ਮੇਰਾ ਮਤਲਬ ਹੈ ਅੰਦਰ। ਅਤੇ ਬਾਹਰ, ਬੇਸ਼ੱਕ, ਮੇਰੀ ਟੀਮ, ਉਹ ਮੇਰੇ ਲਈ ਕੱਪੜੇ ਬਣਾਉਂਦੀ ਹੈ। ਜਿਨ੍ਹਾਂ ਨੂੰ ਮੈਂ ਡਿਜ਼ਾਈਨ ਕੀਤਾ, ਉਨ੍ਹਾਂ ਨੇ ਇਹ ਬਣਾਏ॥ ਗਹਿਣਿਆਂ ਨਾਲ ਵੀ ਇਹੀ ਹਾਲ ਹੈ।

ਪਰ ਜਿਹੜੇ ਨਕਲੀ ਗਹਿਣੇ ਟ੍ਰਾਨ ਤਾਮ ਅਤੇ ਉਸਦੇ ਸਮੂਹ ਨੇ ਮੇਰੇ ਤੋਂ ਡਿਜ਼ਾਈਨ ਚੋਰੀ ਕੀਤੇ ਸਨ, ਉਹ ਬਹੁਤ ਹੀ ਖਰਵੇ ਹਨ। ਜਦੋਂ ਮੈਂ ਉਨ੍ਹਾਂ ਦੀਆਂ ਤਸਵੀਰਾਂ ਵੱਲ ਦੇਖਦੀ ਹਾਂ - ਉਨ੍ਹਾਂ ਨੇ ਮੈਨੂੰ ਇਹ ਦਿਖਾਈਆਂ ਸੀ, ਜਦੋਂ ਉਨ੍ਹਾਂ ਨੇ ਇਕਬਾਲ ਕੀਤਾ, ਜਦੋਂ ਮੇਰੇ ਇੱਕ ਜਾਂ ਦੋ ਪੈਰੋਕਾਰਾਂ ਨੂੰ ਟ੍ਰਾਨ ਟਾਮ ਅਤੇ ਉਸਦੀ ਟੀਮ ਦੁਆਰਾ ਇਸਨੂੰ ਵੇਚਣ ਲਈ ਧੋਖਾ ਦਿੱਤਾ ਜਾ ਰਿਹਾ ਸੀ ਅਤੇ ਕਹਿ ਰਹੇ ਸਨ ਕਿ ਇਹ ਮੇਰੇ ਵੱਲੋਂ ਹੈ। ਇਹ ਨਹੀਂ ਹੈ। ਜਦੋਂ ਮੈਂ ਦੇਖਦੀ ਹਾਂ, ਮੈਨੂੰ ਇਹ ਦਿਖਾਈ ਦਿੰਦਾ ਹੈ। ਇਹ ਬਹੁਤ ਖਰਵਾ ਹੈ, ਕੋਈ ਆਸ਼ੀਰਵਾਦ ਨਹੀਂ। ਇਹ ਮੇਰੇ ਡਿਜ਼ਾਈਨ ਵਾਂਗ ਸ਼ਾਨਦਾਰ ਅਤੇ ਸਟ੍ਰੀਮਲਾਇਨਡ ਨਹੀਂ ਹੈ। ਸੋ ਤੁਸੀਂ ਤੁਰੰਤ ਦੇਖ ਸਕਦੇ ਹੋ। ਸੋ ਜਿਹੜਾ ਵੀ ਸੋਚ ਰਿਹਾ ਹੈ ਕਿ ਉਨ੍ਹਾਂ ਤੋਂ ਖਰੀਦਣਾ ਤੇਜ਼ ਹੈ, ਤੇਜ਼, ਜ਼ਲਦੀ ਹੈ - ਤੁਹਾਨੂੰ ਇੱਕ ਨਕਲੀ ਮਿਲ ਰਿਹਾ ਹੈ, ਸ਼ਾਇਦ ਨਕਲੀ ਹੀਰਿਆਂ ਨਾਲ ਵੀ, ਅਸਲੀ ਹੀਰਾ ਨਹੀਂ, ਅਸਲੀ ਚੀਜ਼ ਨਹੀਂ। ਮੇਰੇ ਕੋਲ ਇਹ ਉਨ੍ਹਾਂ ਤੋਂ ਨਹੀਂ ਹੈ, ਸੋ ਮੈਨੂੰ ਨਹੀਂ ਪਤਾ। ਪਰ ਇਹ ਬਹੁਤ ਹੀ ਖਰਵਾ ਲੱਗਦਾ ਹੈ। ਇਹ ਸੋਹਣਾ ਨਹੀਂ ਲੱਗਦਾ। ਇਸ ਤੋਂ ਇਲਾਵਾ, ਇਸ ਵਿੱਚ ਕੋਈ ਲਾਭਦਾਇਕ ਊਰਜਾ ਨਹੀਂ ਹੈ। ਇਹ ਬਿਲਕੁਲ ਵੱਖਰੀ ਚੀਜ਼ ਹੈ, ਬਿਲਕੁਲ ਵੱਖਰੀ, ਬਿਲਕੁਲ ਸਵਰਗ ਅਤੇ ਨਰਕ ਵਾਂਗ।

Photo Caption: ਕੁਝ ਚੀਜ਼ਾਂ ਸਿਰਫ਼ ਪੁਰਾਣੇ ਘਰ-ਖੇਤਰ ਵਿੱਚ ਹੀ ਮੌਜੂਦ ਹਨ: ਤੁਹਾਡੇ ਲਈ ਮੀਲ ਪੱਥਰ ਯਾਦ ਰੱਖਣ ਅਤੇ ਵਾਪਸ ਆਉਣ ਲਈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-19
2053 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-20
1586 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-21
1242 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-22
999 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-23
487 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-23
487 ਦੇਖੇ ਗਏ
2:14

Sharing Progress to Peace in Iran

717 ਦੇਖੇ ਗਏ
ਧਿਆਨਯੋਗ ਖਬਰਾਂ
2025-06-22
717 ਦੇਖੇ ਗਏ
33:16
ਧਿਆਨਯੋਗ ਖਬਰਾਂ
2025-06-22
1 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
989 ਦੇਖੇ ਗਏ
ਸਫਲਤਾ ਦੇ ਉਦਾਹਰਣ
2025-06-22
1 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-06-22
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-22
999 ਦੇਖੇ ਗਏ
ਧਿਆਨਯੋਗ ਖਬਰਾਂ
2025-06-21
494 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ