ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਰਾਜ ਫੋ ਤੋਂ ਮਹਾਰਾਜ ਬੁੱਧ ਰਾਜਾ ਕੋ

ਵਿਸਤਾਰ
ਹੋਰ ਪੜੋ
ਪਿਆਰ ਦਾ ਬੁੱਧ ਰਾਜਾ ਚਾਹੁੰਦਾ ਹੈ ਕਿ ਤੁਸੀਂ ਉਸਦੇ ਰਾਜ ਫੋ, F-O, ਦੇ ਬੁੱਧ ਰਾਜਾ ਕੋ, K-O ਨਾਲ ਗੱਲ ਕਰੋ। "ਫੋ" ਦਾ ਅਰਥ ਹੈ "ਜੀਵਨ।" ਨਮਸਕਾਰ, ਮਹਾਰਾਜ ਬੁੱਧ ਰਾਜਾ ਕੋ, ਜੋ ਇਸ ਗ੍ਰਹਿ ਧਰਤੀ ਤੋਂ ਪੰਜ ਜ਼ੀਲੀਅਨ ਤੋਂ ਵੱਧ ਪ੍ਰਕਾਸ਼-ਸਾਲ ਦੂਰ ਤੋਂ ਆਏ ਹਨ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਇਹ ਜ਼ਰੂਰ ਇੱਕ ਲੰਮਾ ਸਫ਼ਰ ਰਿਹਾ ਹੋਵੇਗਾ। ਉਮੀਦ ਹੈ, ਤੁਸੀਂ ਠੀਕ ਮਹਿਸੂਸ ਕਰੋਗੇ। ਕੀ ਤੁਸੀਂ ਇੱਥੇ ਪਹੁੰਚ ਕੇ ਠੀਕ ਹੋ? "ਹਾਂਜੀ।" ਕੀ ਸਾਡਾ ਮਾਹੌਲ ਤੁਹਾਨੂੰ ਕਿਸੇ ਤਰ੍ਹਾਂ ਪਰੇਸ਼ਾਨ ਕਰਦਾ ਹੈ? "ਨਹੀਂ, ਨਹੀਂ। ਸਾਡੇ ਕੋਲ ਆਪਣੀ ਰੱਖਿਆ ਲਈ ਉਪਕਰਣ ਹਨ। ” ਗ੍ਰਹਿ ਧਰਤੀ 'ਤੇ ਤੁਹਾਡਾ ਸਵਾਗਤ ਹੈ, ਬੁੱਧ ਰਾਜਾ ਕੋ ਅਤੇ ਤੁਹਾਡੀ ਸੇਵਾ ਵਿੱਚ। ਤੁਸੀਂ ਇੱਥੇ ਕਿੰਨਾ ਚਿਰ ਰਹੋਗੇ? "ਅੱਠ ਦਿਨ।" ਮੈਨੂੰ ਉਮੀਦ ਹੈ ਕਿ ਤੁਸੀਂ ਇਸ ਗ੍ਰਹਿ 'ਤੇ ਰਹਿੰਦਿਆਂ ਚੰਗਾ ਮਹਿਸੂਸ ਕਰੋਗੇ।

ਕੀ ਕੋਈ ਅਜਿਹੀ ਗੱਲ ਹੈ ਜੋ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋਗੇ? "ਹਾਂਜੀ, ਹਾਂਜੀ, ਮੈਂ ਚਾਹੁੰਦਾ ਹਾਂ। ਫੋ ਧਰਤੀ ਤੋਂ ਗ੍ਰਹਿ ਧਰਤੀ ਤੱਕ ਦੀ ਯਾਤਰਾ ਵਿੱਚ ਵਿਸ਼ੇਸ਼ ਪੁਲਾੜ ਯਾਨ ਦੁਆਰਾ ਸੱਤ ਮਹੀਨੇ ਅਤੇ ਪੰਜ ਦਿਨ ਲੱਗੇ।" ਵੈਸੇ, ਸ਼੍ਰੀਮਾਨ ਜੀ, ਕੀ ਇਹ ਉਨ੍ਹਾਂ ਰਹੱਸਮਈ UFOs ਵਿੱਚੋਂ ਇੱਕ ਵਰਗਾ ਹੈ ਜੋ ਆਉਂਦੇ ਅਤੇ ਜਾਂਦੇ ਰਹਿੰਦੇ ਹਨ? ਕੀ ਇਹ ਉਹਨਾਂ ਵਿੱਚੋਂ ਇੱਕ ਵਰਗਾ ਲੱਗਦਾ ਹੈ? ਹਾਂਜੀ? ਵਾਹ। ਕੀ ਇਹ ਇੱਕ ਗੋਲ ਆਕਾਰ ਹੈ ਜਾਂ ਇੱਕ ਸਿਗਾਰ ਆਕਾਰ ਹੈ, ਸ਼੍ਰੀਮਾਨ ਜੀ, ਜਾਂ ਇੱਕ ਵਰਗਾਕਾਰ ਆਕਾਰ, ਜਾਂ ਇੱਕ ਤਿਕੋਣ ਆਕਾਰ? ਇਹ ਕਿਸ ਤਰ੍ਹਾਂ ਦਾ ਹੈ? "ਗੋਲ ਆਕਾਰ।" ਅਤੇ ਇਹ UFO ਕਿੰਨੇ ਲੋਕਾਂ ਨੂੰ ਚੁੱਕ ਸਕਦਾ ਹੈ? "ਅੱਠ।" ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਇਹ ਬਹੁਤ, ਬਹੁਤ ਦਿਲਚਸਪ ਹੈ।

ਤੁਹਾਡੇ ਨਾਗਰਿਕ, ਫੋ ਧਰਤੀ ਵਿੱਚ ਤੁਹਾਡੇ ਲੋਕ... ਇਹ ਇੱਕ ਬੁੱਧ ਧਰਤੀ ਵਰਗਾ ਹੈ, ਸਵਰਗ ਵਰਗਾ, ਠੀਕ ਹੈ ਨਾ, ਸ਼੍ਰੀਮਾਨ ਜੀ? "ਹਾਂਜੀ, ਇਹ ਹੈ।" ਕੀ ਤੁਹਾਡੇ ਕੋਲ ਸਾਡੇ ਵਾਂਗ ਹਰ ਤਰ੍ਹਾਂ ਦੇ ਫਲ, ਰੁੱਖ, ਅਤੇ ਸਬਜ਼ੀਆਂ ਹਨ? ਨਹੀਂ? ਫਿਰ ਤੁਹਾਡੇ ਕੋਲ ਇਸ ਤਰ੍ਹਾਂ ਦੇ ਦ੍ਰਿਸ਼ ਲਈ ਕੀ ਹੈ? "ਹਰ ਤਰ੍ਹਾਂ ਦੇ ਰੁੱਖਾਂ, ਪਹਾੜਾਂ ਅਤੇ ਨਦੀਆਂ ਦੇ ਨਾਲ ਸੁੰਦਰ ਦ੍ਰਿਸ਼, ਪਰ ਉਹ ਬਹੁਤ ਹੀ ਸ਼ਾਨਦਾਰ ਅਤੇ ਸੁੰਦਰ ਹਨ - ਇਹ ਪਹਾੜਾਂ, ਨਦੀਆਂ ਜਾਂ ਰੁੱਖਾਂ ਅਤੇ ਇੱਥੋਂ ਦੇ ਦ੍ਰਿਸ਼ਾਂ ਵਰਗਾ ਨਹੀਂ ਹੈ। ਬਹੁਤ ਜ਼ਿਆਦਾ ਸੁੰਦਰ। ਇਹ ਇੱਕ ਤਰ੍ਹਾਂ ਦਾ ਅਲੌਕਿਕ ਹੈ। ਕੀ ਤੁਹਾਡੇ ਖੇਤਰ ਵਿੱਚ ਜਾਨਵਰ-ਲੋਕ ਹਨ? "ਨਹੀਂ, ਨਹੀਂ।"

ਤੁਹਾਡੀ ਧਰਤੀ ਦੇ ਲੋਕ, ਤੁਹਾਡੀ ਸਵਰਗੀ ਧਰਤੀ ਦੇ ਲੋਕ, ਕੀ ਉਹ ਸਾਡੇ ਵਰਗੇ ਦਿਖਾਈ ਦਿੰਦੇ ਹਨ? "ਨਹੀਂ। ਉਹ ਸਰੀਰਕ ਨਹੀਂ ਹਨ। ਉਹ ਭੌਤਿਕ ਰੂਪ ਵਿੱਚ ਪ੍ਰਗਟ ਹੋ ਸਕਦੇ ਹਨ, ਪਰ ਆਮ ਤੌਰ 'ਤੇ ਭੌਤਿਕ ਨਹੀਂ ਹੁੰਦੇ। ਉਹ ਸੋਹਣੇ ਲੋਕ ਹਨ, ਲੰਬੇ ਹਨ, ਅਤੇ ਰੱਬੀ-ਦਿੱਖ ਵਾਲੇ ਹਨ। ਭੌਤਿਕ ਰੂਪ ਵਿੱਚ ਵੀ, ਜੇਕਰ ਤੁਹਾਡੇ ਕੋਲ ਬ੍ਰਹਮ ਅੱਖਾਂ ਹਨ, ਤਾਂ ਤੁਸੀਂ ਉਨ੍ਹਾਂ ਨੂੰ ਸਵਰਗੀ ਪਹਿਰਾਵੇ ਵਿੱਚ, ਸੁੰਦਰ ਵਾਲਾਂ, ਸੁੰਦਰ ਅੱਖਾਂ, ਅਤੇ ਸੁੰਦਰ ਚਿਹਰੇ ਦੇ ਗੁਣਾਂ ਨਾਲ ਦੇਖ ਸਕਦੇ ਹੋ।" ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਓਹ, ਠੀਕ ਹੈ। ਮਾਫ਼ ਕਰਨਾ, ਮੇਰੇ ਕੋਲ ਆਪਣੇ ਲੋਕਾਂ ਲਈ ਬਹੁਤ ਸਾਰੇ ਸਵਾਲ ਹਨ। ਮੈਨੂੰ ਪਤਾ ਹੈ ਕਿ ਇਹ ਕਿਵੇਂ ਦਾ ਹੈ ਭਾਵੇਂ ਮੈਂ ਉੱਥੇ ਨਾ ਵੀ ਹੋਵਾਂ। ਮੈਨੂੰ ਪਤਾ ਹੈ, ਪਰ ਇਹ ਸਾਰੇ ਸਵਾਲ ਧਰਤੀ ਦੇ ਲੋਕਾਂ ਲਈ ਹਨ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ, ਸਬਰ ਰੱਖਣ ਲਈ।

ਹੁਣ, ਕੀ ਤੁਸੀਂ ਕਿਰਪਾ ਕਰਕੇ ਮੈਨੂੰ ਦੱਸੋਗੇ ਕਿ ਸਾਡੀ ਨਿਮਰ ਧਰਤੀ 'ਤੇ ਤੁਹਾਡੀ ਪਵਿੱਤਰ ਯਾਤਰਾ ਦਾ ਕੀ ਉਦੇਸ਼ ਹੈ? "ਹਾਂਜੀ। ਸਭ ਤੋਂ ਪਹਿਲਾਂ, ਤੁਹਾਨੂੰ ਅਤੇ ਇਸ ਧਰਤੀ ਦੇ ਸਾਰੇ ਲੋਕਾਂ ਨੂੰ ਵਧਾਈਆਂ ਦੇਣ ਲਈ ਸਭ ਤੋਂ ਵੱਡੀ ਜੰਗ ਤੋਂ ਬਚਣ ਲਈ ਜੋ ਵਾਪਰ ਸਕਦੀ ਸੀ। ਇਹ ਉਨ੍ਹਾਂ ਸਾਰੀਆਂ ਜੰਗਾਂ ਨਾਲੋਂ ਵੀ ਇੱਕ ਭੈੜੀ ਜੰਗ ਹੋ ਸਕਦੀ ਸੀ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਜਾਣਦੇ ਸੀ। ਅਤੇ ਨਾਲ ਹੀ, ਤੁਹਾਨੂੰ ਇੱਕ ਤੋਹਫ਼ਾ ਪੇਸ਼ ਕਰਨ ਲਈ, ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਰਾਜੇ ਲਈ। ਇਹ ਤੋਹਫ਼ਾ ਸਾਡੀ ਦੁਨੀਆਂ ਵੱਲੋਂ ਤੁਹਾਨੂੰ ਇੱਕ ਬ੍ਰਹਮ ਜੀਵਨ ਹੈ।" ਓਹ, ਸਿਰਫ਼ ਮੇਰੇ ਲਈ? ਇਸ ਧਰਤੀ ਦੇ ਲੋਕਾਂ ਨੂੰ ਨਹੀਂ? "ਨਹੀਂ, ਨਹੀਂ, ਕਿਉਂਕਿ ਉਹਨਾਂ ਕੋਲ ਇਸਨੂੰ ਪ੍ਰਾਪਤ ਕਰਨ ਲਈ ਕਾਫ਼ੀ ਯੋਗਤਾ ਨਹੀਂ ਹੈ।" ਹਾਂਜੀ, ਮਾਫ਼ ਕਰਨਾ, ਮੈਂ ਸਮਝਦੀ ਹਾਂ, ਪਰ ਜੇਕਰ ਕੁਝ ਮਨੁੱਖ ਸੱਚਮੁੱਚ ਤੁਹਾਡੀ ਧਰਤੀ ਦੇ ਨਾਗਰਿਕਾਂ ਵਾਂਗ ਇੱਕ ਬ੍ਰਹਮ ਜੀਵਨ ਦੀ ਇੱਛਾ ਰੱਖਦੇ ਹਨ, ਤਾਂ ਕੀ ਇਹ ਸੰਭਵ ਹੈ ਕਿ ਉਹ ਪ੍ਰਾਰਥਨਾ ਕਰਕੇ, ਮੰਗ ਕੇ, ਬੇਨਤੀ ਕਰਕੇ, ਤਪੱਸਿਆ ਕਰਕੇ, ਜਾਂ ਕਿਸੇ ਕਿਸਮ ਦਾ ਮੈਡੀਟੇਸ਼ਨ ਕਰਕੇ ਇਸਨੂੰ ਪ੍ਰਾਪਤ ਕਰ ਸਕਣ? ਕੀ ਇਹ ਸੰਭਵ ਹੈ? "ਨਹੀਂ, ਨਹੀਂ ਹੋ ਸਕਦਾ।"

ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਉਂ? "ਹਾਂਜੀ। ਕਿਉਂਕਿ ਸਭ ਤੋਂ ਪਹਿਲਾਂ, ਇੱਕ ਮਨੁੱਖ ਕੋਲ ਇਸ ਬਾਰੇ ਸੋਚਣ ਦੀ ਇੱਛਾ ਸ਼ਕਤੀ ਵੀ ਨਹੀਂ ਹੈ, ਅਤੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਇੰਨੀਆਂ ਸੁਹਿਰਦ ਨਹੀਂ ਹੋ ਸਕਦੀਆਂ ਕਿਉਂਕਿ ਇਸ ਸੰਸਾਰ ਵਿੱਚ ਅਨਾਦਿ ਕਾਲ ਤੋਂ ਪ੍ਰਦੂਸ਼ਣ ਕਾਰਨ।" ਵਾਹ, ਮਾਫ਼ ਕਰਨਾ। ਮੈਨੂੰ ਇਹ ਸੁਣ ਕੇ ਦੁੱਖ ਹੋਇਆ। "ਅਤੇ ਨਾਲ ਹੀ, ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਰਾਜਾ, ਦੂਰੀ ਬਹੁਤ ਜ਼ਿਆਦਾ ਹੈ ਕਿ ਉਹ ਸਾਡੇ ਤੱਕ ਵੀ ਨਹੀਂ ਪਹੁੰਚ ਸਕਦੇ।" ਓਹ, ਹਾਂਜੀ, ਮੈਂ ਸਮਝਦੀ ਹਾਂ। ਪਰ ਸਾਨੂੰ ਮਿਲਣ ਆਉਣ ਅਤੇ ਆਪਣੀ ਸ਼ਕਤੀ ਤੋਂ ਕੁਝ ਅਸੀਸ ਲਿਆਉਣ ਲਈ ਤੁਹਾਡਾ ਧੰਨਵਾਦ। ਅਸੀਂ, ਪ੍ਰਮਾਤਮਾ ਦੇ ਨਾਮ ਤੇ ਅਤੇ ਇਸ ਧਰਤੀ ਦੀ ਨਿਮਰ ਮਨੁੱਖਤਾ ਦੇ ਨਾਮ ਤੇ, ਤੁਹਾਡਾ ਪਿਆਰ ਅਤੇ ਸਨਮਾਨ ਨਾਲ ਨਮਸਕਾਰ ਕਰਦੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਜਦ ਤੁਸੀਂ ਵਾਪਸ ਜਾਂਦੇ ਹੋਂ ਤੁਸੀਂ ਸਾਡੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਆਪਣੇ ਲੋਕਾਂ ਤੱਕ ਵਾਪਸ ਲੈ ਕੇ ਆਓ।

ਓਹ, ਵੈਸੇ, ਕੀ ਤੁਹਾਡੀ ਧਰਤੀ ਦੇ ਲੋਕ, ਤੁਹਾਡੀ ਬਖਸ਼ਿਸ਼ ਦੇ ਕਾਰਨ, ਹਮੇਸ਼ਾ ਲਈ ਜੀਉਂਦੇ ਹਨ? "ਹਾਂਜੀ, ਉਹ ਹਮੇਸ਼ਾ ਲਈ ਜੀਉਂਦੇ ਹਨ - ਖੁਸ਼ੀ ਨਾਲ, ਅਨੰਦ ਨਾਲ, ਸਮਝਦਾਰੀ ਨਾਲ, ਆਰਾਮ ਨਾਲ, ਆਦਿ।" ਵਾਹ, ਇਹ ਬਹੁਤ ਵਧੀਆ ਹੈ, ਬਹੁਤ ਵਧੀਆ। ਮੈਂ ਚਾਹੁੰਦੀ ਹਾਂ ਕਿ ਇਸ ਧਰਤੀ ਦੇ ਲੋਕ ਇੱਕ ਅਜਿਹੀ ਵਿਸ਼ੇਸ਼-ਅਧਿਕਾਰ ਵਾਲੀ, ਪਵਿੱਤਰ ਜੀਵਨ ਸ਼ੈਲੀ ਨੂੰ ਜਾਣ ਸਕਣ। ਤਾਂ, ਜੇਕਰ ਮੈਨੂੰ ਤੁਹਾਡੀ ਕਿਰਪਾ ਤੋਂ ਇਸ ਬ੍ਰਹਮ ਜੀਵਨ ਦਰਜੇ ਦੀ ਦਾਤ ਮਿਲ ਜਾਵੇ, ਬੁੱਧ ਰਾਜਾ, ਤਾਂ, ਮੈਂ ਕਦੇ ਨਹੀਂ ਮਰਾਂਗੀ? ਕੀ ਮੈਂ ਹਮੇਸ਼ਾ ਲਈ ਜੀਵਾਂਗੀ? ਭਾਵੇਂ ਮੈਂ ਕਿਤੇ ਵੀ ਹੋਵਾਂ? ਹਾਂਜੀ? "ਬਿਲਕੁਲ, ਬਿਲਕੁਲ।" ਵਾਹ, ਤੁਹਾਡਾ ਬਹੁਤ ਧੰਨਵਾਦ।

ਮਹਾਰਾਜ, ਮੈਂ ਸੱਚਮੁੱਚ ਇਸ ਧਰਤੀ 'ਤੇ ਹਮੇਸ਼ਾ ਲਈ ਨਹੀਂ ਰਹਿਣਾ ਚਾਹਾਂਗੀ, ਕਿਉਂਕਿ ਭੌਤਿਕ ਸਰੀਰ ਤੁਹਾਡੀ ਬੁੱਧ ਧਰਤੀ ਵਾਂਗ ਸ਼ੁੱਧ ਅਤੇ ਆਰਾਮਦਾਇਕ ਨਹੀਂ ਹੈ। ਇਸ ਲਈ, ਮੈਂ ਜਿੰਨਾ ਚਿਰ ਹੋ ਸਕੇ ਜੀਵਾਂਗੀ ਜਦੋਂ ਤੱਕ ਸਰੀਰ ਹਾਰ ਨਹੀਂ ਮੰਨਦਾ। ਮੈਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਘਰ ਜਾਣ ਵਿੱਚ ਕੋਈ ਇਤਰਾਜ਼ ਨਹੀਂ। ਮੈਂ ਇਸ ਸੰਸਾਰ ਦੀ ਸੇਵਾ ਜਨਮ ਦਰ ਜਨਮ ਕਰ ਚੁੱਕੀ ਹਾਂ, ਕਈ ਜਨਮ ਪਹਿਲਾਂ ਹੀ। ਘਰ ਜਾਣ ਦਾ ਸਮਾਂ ਹੋ ਗਿਆ ਹੈ। ਮੇਰਾ ਮਤਲਬ ਹੈ ਕਿ ਆਤਮਾ ਆਜ਼ਾਦ ਹੋਵੇ, ਆਤਮਿਕ ਜੀਵਨ ਦਾ ਆਨੰਦ ਮਾਣਨ ਲਈ, ਅਤੇ ਸਰੀਰਕ, ਕਰਮ ਅਤੇ ਬਦਲੇ ਦੇ ਭਾਰੀ ਭਾਰ ਅਤੇ ਉਨ੍ਹਾਂ ਸਾਰੇ ਸੰਬੰਧਿਤ ਮੁੱਦਿਆਂ ਦਾ ਬੋਝ ਨਾ ਪਵੇ। ਪਰ ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਹੋ ਸਕਦਾ ਹੈ ਕਿ ਮੈਂ ਇਸ ਬ੍ਰਹਮ ਜੀਵਨ ਨੂੰ ਕਿਸੇ ਤਰੀਕੇ ਨਾਲ ਵਰਤਾਂ। ਮੈਨੂੰ ਅਜੇ ਪਤਾ ਨਹੀਂ। ਮੈਨੂੰ ਇਸ ਬਾਰੇ ਸੋਚਣਾ ਪਵੇਗਾ, ਸਰੀਰਕ ਤੌਰ 'ਤੇ, ਸਰੀਰਕ ਮਨ ਅਤੇ ਸਰੀਰਕ ਸੋਚ ਨਾਲ। ਜਾਂ ਕੀ ਤੁਸੀਂ ਮੈਨੂੰ ਕੁਝ ਸੁਝਾਉਣ ਲਈ ਬਹੁਤ ਦਿਆਲੂ ਹੋਵੋਗੇ? ਇਸਨੂੰ ਸਭ ਤੋਂ ਵਧੀਆ ਕਿਵੇਂ ਵਰਤਣਾ ਹੈ?

"ਪਿਆਰੇ ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਰਾਜੇ, ਇਹ ਲੰਬੇ ਸਮੇਂ ਤੱਕ ਜੀਉਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ, ਪਰ ਇਹ ਇੱਕ ਅਧਿਕਾਰ ਹੈ, ਇੱਕ ਵਿਸ਼ੇਸ਼ ਅਧਿਕਾਰ ਹੈ, ਕਿ ਤੁਸੀਂ ਕਿਸੇ ਵੀ ਗ੍ਰਹਿ 'ਤੇ, ਕਿਤੇ ਵੀ ਰਹਿਣ ਲਈ ਚੁਣਦੇ ਹੋ, ਹਮੇਸ਼ਾ ਲਈ ਜ਼ਿੰਦਾ ਰਹਿ ਸਕਦੇ ਹੋ। ਜਾਂ ਤੁਸੀਂ ਇਸਨੂੰ ਨਾ-ਵਰਤਣਾ ਚੁਣ ਸਕਦੇ ਹੋ, ਪਰ ਤੁਹਾਨੂੰ ਅਜੇ ਵੀ ਪੂਰੇ ਬ੍ਰਹਿਮੰਡ ਵਿੱਚ ਇੱਕ ਅਜਿਹੇ ਵਿਅਕਤੀ ਵਜੋਂ ਸਤਿਕਾਰਿਆ ਜਾਂਦਾ ਹੈ ਜਿਸ ਕੋਲ ਇਹ ਖਿਤਾਬ ਰੱਖਣ ਦਾ ਸਨਮਾਨ ਹੈ, ਇੱਕ ਬ੍ਰਹਮ ਜੀਵਨ ਸ਼ੈਲੀ ਵਿੱਚ ਹਮੇਸ਼ਾ ਲਈ ਜੀਉਣ ਦੀ ਸ਼ਕਤੀ।" ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ, ਫੋ ਦੇ ਮਹਾਰਾਜ ਬੁੱਧ ਰਾਜਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਾਫ਼ ਕਰਨਾ, ਅੱਜ ਮੇਰੀ ਆਵਾਜ਼ ਚੰਗੀ ਨਹੀਂ ਹੈ - ਬਹੁਤ ਜ਼ਿਆਦਾ ਤਣਾਅ। ਇਸ ਭੌਤਿਕ ਖੇਤਰ ਵਿੱਚ ਮੇਰੇ ਕੰਮ ਦਾ ਬਹੁਤ ਜ਼ਿਆਦਾ ਤਣਾਅ ਹੈ। ਇਹ ਤੁਹਾਡੀ ਧਰਤੀ ਵਾਂਗ ਇੰਨਾ ਆਰਾਮਦਾਇਕ ਅਤੇ ਅਨੰਦਮਈ ਨਹੀਂ ਹੈ।

ਵਿਦਿਅਕ ਉਦੇਸ਼ਾਂ ਲਈ, ਕੀ ਤੁਸੀਂ ਕਿਰਪਾ ਕਰਕੇ ਇਸ ਬਾਰੇ ਹੋਰ ਵਿਸਥਾਰ ਵਿੱਚ ਦੱਸ ਸਕਦੇ ਹੋ ਕਿ ਬ੍ਰਹਮ ਜੀਵਨ ਦਾ ਅਧਿਕਾਰ-ਰੱਖਣ ਵਾਲੇ ਇੱਕ ਜੀਵ ਨੂੰ ਕਿਸ ਕਿਸਮ ਦਾ ਵਿਸ਼ੇਸ਼ ਅਧਿਕਾਰ, ਕਿਸ ਕਿਸਮ ਦੀ ਸ਼ਕਤੀ ਅਤੇ ਕਿਸ ਤਰ੍ਹਾਂ ਦਾ ਦਰਜਾ ਮਿਲੇਗਾ? ਜੇ ਇਹ ਸਾਨੂੰ ਦੱਸਣਾ ਸੰਭਵ ਹੋਵੇ। ਤੁਹਾਡਾ ਧੰਨਵਾਦ। "ਇੱਕ ਬ੍ਰਹਮ-ਜੀਵਨ ਜੀਵ ਕੋਲ ਬਹੁਤ ਸਾਰੇ, ਬਹੁਤ ਸਾਰੇ, ਬਹੁਤ ਸਾਰੇ ਵਿਸ਼ੇਸ਼ ਅਧਿਕਾਰ, ਸ਼ਕਤੀਆਂ ਅਤੇ ਯੋਗਤਾਵਾਂ ਹੋਣਗੀਆਂ। ਉਹ ਬਹੁਤ ਜ਼ਿਆਦਾ ਹਨ ਕਿ ਉਨ੍ਹਾਂ ਦੀ ਸੂਚੀ ਵੀ ਨਹੀਂ ਦਿੱਤੀ ਜਾ ਸਕਦੀ।" ਕੀ ਮੁੱਖ ਨੁਕਤਿਆਂ ਵਾਂਗ, ਉਨ੍ਹਾਂ ਵਿੱਚੋਂ ਕੁਝ ਕੁ ਹੀ ਕਹਿਣਾ ਸੰਭਵ ਹੈ? "ਓਹ, ਹਾਂਜੀ, ਕਰ ਸਕਦੇ। ਖੈਰ, ਸਪੱਸ਼ਟ ਤੌਰ 'ਤੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਹਮੇਸ਼ਾ ਲਈ ਇੱਕ ਬ੍ਰਹਮ ਰੁਤਬੇ, ਵਿਸ਼ੇਸ਼ ਅਧਿਕਾਰ, ਆਰਾਮ, ਸ਼ਕਤੀ ਵਿੱਚ ਰਹਿ ਸਕਦੇ ਹੋ, ਅਤੇ ਤੁਹਾਨੂੰ ਉਹ ਸਭ ਕੁਝ ਮਿਲ ਸਕਦਾ ਹੈ ਜਿਸਦੀ ਤੁਹਾਨੂੰ ਲੋੜ ਹੈ, ਜੋ ਵੀ ਤੁਸੀਂ ਚਾਹੁੰਦੇ ਹੋ, ਸੁਤੰਤਰ ਰੂਪ ਵਿੱਚ।"

ਹਾਂਜੀ, ਸ਼੍ਰੀਮਾਨ ਜੀ। ਮੇਰੇ ਮਾਮਲੇ ਨੂੰ ਛੱਡ ਕੇ, ਮੈਨੂੰ ਯਕੀਨ ਨਹੀਂ ਹੈ ਕਿ ਇਹ ਉਸ ਸਾਰੇ ਕਰਮ ਦੇ ਬੋਝ ਨੂੰ ਪਾਰ ਕਰ ਸਕਦਾ ਹੈ ਜੋ ਮੇਰੇ ਨਿਮਰ ਵਿਅਕਤੀ ਨੂੰ ਇਸ ਗ੍ਰਹਿ ਦੇ ਜੀਵਾਂ ਦੀ ਮਦਦ ਕਰਨ ਲਈ ਚੁੱਕਣਾ ਪੈਂਦਾ ਹੈ। "ਓਹ, ਹਾਂਜੀ, ਹਾਂਜੀ। ਉਹ ਅਸੀਂ ਸਮਝਦੇ ਹਾਂ। ਅਤੇ ਸਾਨੂੰ ਇਸ ਗੱਲ ਦਾ ਅਫ਼ਸੋਸ ਹੈ, ਤੁਹਾਡੇ ਸਾਰੇ ਦੁੱਖਾਂ ਲਈ, ਉਹ ਸਾਰੇ ਦਰਦ ਜੋ ਤੁਹਾਨੂੰ ਸਹਿਣੇ ਪੈਂਦੇ ਹਨ।" ਇਹ ਠੀਕ ਹੈ, ਸ਼੍ਰੀਮਾਨ ਜੀ। ਇਹ ਸਹਿਣਯੋਗ ਹੈ, ਇਹ ਸਹਿਣਯੋਗ ਹੈ। ਅਤੇ ਇਹ ਦੂਜਿਆਂ ਦੀ ਮਦਦ ਕਰਦਾ ਹੈ, ਇਸ ਲਈ ਇਹ ਇਸਦੇ ਯੋਗ ਹੈ। ਪਰ ਤੁਹਾਡਾ ਤੋਹਫ਼ਾ ਇੱਕ ਅਜਿਹਾ ਵੱਡਾ ਸਨਮਾਨ ਹੈ, ਕਿ ਇਹ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ ਸਭ ਕੁਝ ਬਖਸ਼ੇ। ਭਾਵੇਂ ਤੁਹਾਡੇ ਕੋਲ ਇਸ ਧਰਤੀ ਦੇ ਸਾਰੇ ਮਨੁੱਖਾਂ ਲਈ ਕੋਈ ਤੋਹਫ਼ਾ ਨਹੀਂ ਹੈ, ਫਿਰ ਵੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਕ ਇੰਨੀ ਦੂਰ ਦੀ ਧਰਤੀ ਤੋਂ ਇੱਥੇ ਆਏ ਹੋ, ਆਪਣੇ ਆਪ ਹੀ ਇਸ ਧਰਤੀ 'ਤੇ ਜੀਵਨ ਲਈ ਆਪਣੀਆਂ ਅਸੀਸਾਂ ਅਤੇ ਆਪਣੀ ਤਰੱਕੀ ਲਿਆਉਂਦੇ ਹੋਏ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਪ੍ਰਮਾਤਮਾ ਤੁਹਾਨੂੰ ਹੋਰ ਅਸੀਸ ਦੇਵੇ।

"ਹਾਂਜੀ, ਹਾਂਜੀ, ਸਾਨੂੰ ਵੀ ਅਫ਼ਸੋਸ ਹੈ, ਪਰ ਸਾਡਾ ਇਸ ਦੁਨੀਆਂ ਦੇ ਮਨੁੱਖਾਂ ਅਤੇ ਜੀਵਾਂ ਨਾਲ ਬਹੁਤਾ ਨਾਤਾ ਨਹੀਂ ਹੈ, ਜਿਵੇਂ ਕਿ ਕੁਝ ਹੋਰ ਬੁੱਧ ਰਾਜਿਆਂ ਦਾ ਹੋਵੇਗਾ।" ਇਹ ਠੀਕ ਹੈ, ਇਹ ਠੀਕ ਹੈ, ਮਹਾਰਾਜ। ਇਹ ਕਿਸੇ ਇੱਕ ਫ਼ਰਜ਼ ਵਾਂਗ ਨਹੀਂ ਹੈ ਕਿ ਸਾਰੇ ਬੁੱਧ ਰਾਜਿਆਂ ਨੂੰ ਇਸ ਗ੍ਰਹਿ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਨ ਲਈ ਆਉਣਾ ਚਾਹੀਦਾ ਹੈ, ਕਿਉਂਕਿ ਉਥੇ ਇੱਕ ਵੱਖਰਾ ਕਰਮ ਹੈ, ਇੱਕ ਵੱਖਰਾ ਸਬੰਧ, ਨਾਤਾ ਹੈ, ਹਾਂਜੀ। ਪਰ ਫਿਰ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਕੋਲ ਆਏ ਹੋ ਅਤੇ ਸ਼ਾਂਤੀ ਦਾ ਸਮਰਥਨ ਕਰਦੇ ਰਹੇ ਹੋ, ਅਤੇ ਅਜੇ ਵੀ ਕਰਦੇ ਹੋ, ਅਤੇ ਇਸ ਗ੍ਰਹਿ ਦੇ ਵਾਤਾਵਰਣ ਨੂੰ ਉੱਚਾ ਚੁੱਕਣ ਅਤੇ ਇਸ ਸੰਸਾਰ ਦੇ ਜੀਵਾਂ ਦੀ ਮਦਦ ਅਤੇ ਲਾਭ ਲਈ ਸਾਡੇ ਨਾਲ ਮਿਲ ਕੇ ਕੰਮ ਕਰਨ ਲਈ। ਅਸੀਂ ਤੁਹਾਡਾ ਬਹੁਤ, ਬਹੁਤ, ਬਹੁਤ ਧੰਨਵਾਦ ਕਰਦੇ ਹਾਂ। ਚੁੱਪ-ਚਾਪ, ਤੁਸੀਂ ਵੀ ਸਾਡੀ ਮਦਦ ਕਰਦੇ ਰਹੇ ਹੋ, ਅਤੇ ਹੁਣ ਤੁਸੀਂ ਕੁਝ ਕਾਰਨਾਂ ਕਰਕੇ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਲਈ ਇੱਥੇ ਆਏ ਹੋ - ਸ਼ਾਂਤੀ ਪ੍ਰਾਪਤੀ, ਅਤੇ ਕੁਝ ਅਜੇ ਵੀ ਚੱਲ-ਰਹੇ ਵਿਕਾਸ ਲਈ । ਅਸੀਂ ਤੁਹਾਨੂੰ ਸੱਚਮੁੱਚ ਪਿਆਰ ਕਰਦੇ ਹਾਂ ਅਤੇ ਤੁਹਾਡਾ ਧੰਨਵਾਦ ਕਰਦੇ ਹਾਂ।

ਮੈਂ ਭੌਤਿਕ ਸੰਸਾਰ ਵਿੱਚ ਹਾਂ ਅਤੇ ਇਹ ਤੁਹਾਡੇ ਰਾਜ ਤੋਂ ਬਹੁਤ ਦੂਰ ਹੈ, ਪਰ ਕੀ ਤੁਹਾਡੇ ਨਾਲ ਸੰਪਰਕ ਕਰਨਾ ਜਾਂ ਜੁੜਨਾ ਸੰਭਵ ਹੈ? "ਓਹ, ਹਾਂਜੀ, ਹਾਂਜੀ, ਤੁਸੀਂ ਕਰ ਸਕਦੇ ਹੋ। ਅਤੇ ਜੇ ਕੋਈ ਲੋੜ ਹੈ ਅਤੇ ਅਸੀਂ ਮਦਦ ਕਰ ਸਕਦੇ ਹਾਂ, ਤਾਂ ਕਿਰਪਾ ਕਰਕੇ ਸਾਨੂੰ ਦੱਸੋ।" ਓਹ, ਇਹ ਤਾਂ ਬਹੁਤ ਵਧੀਆ ਹੈ। ਇਹ ਤੁਹਾਡੀ ਬਹੁਤ ਹਮਦਰਦੀ ਅਤੇ ਉਦਾਰਤਾ ਹੈ। ਇਸ ਗ੍ਰਹਿ 'ਤੇ ਰਹਿਣ ਵਾਲੇ ਅੱਠ ਦਿਨਾਂ ਵਿੱਚ, ਕੀ ਤੁਸੀਂ ਕੁਝ ਖਾਸ ਕਰਨ ਦੀ ਯੋਜਨਾ ਬਣਾ ਰਹੇ ਹੋ? "ਨਹੀਂ, ਸੱਚਮੁੱਚ ਨਹੀਂ। ਸ਼ਾਇਦ ਸਾਡੇ ਵਾਪਸ ਜਾਣ ਤੋਂ ਪਹਿਲਾਂ ਕੁਦਰਤੀ ਤੌਰ 'ਤੇ ਅਤੇ ਆਪਣੇ ਆਪ ਹੀ ਸਾਡੀ ਕੁਝ ਊਰਜਾ ਅਤੇ ਆਸ਼ੀਰਵਾਦ ਦੇ ਦੇਵੋ।" ਓਹ, ਇਹ ਤਾਂ ਬਹੁਤ ਵਧੀਆ ਹੈ। ਇਹ ਤੁਹਾਡੀ ਬਹੁਤ ਉਦਾਰਤਾ ਹੈ। ਕੀ ਇਹ ਤੁਹਾਨੂੰ ਅਧਿਆਤਮਿਕ ਤੌਰ 'ਤੇ, ਜਾਂ ਸਰੀਰਕ ਤੌਰ 'ਤੇ, ਜਾਂ ਭਾਵਨਾਤਮਕ ਤੌਰ 'ਤੇ, ਜਾਂ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਏਗਾ? "ਨਹੀਂ, ਨਹੀਂ, ਭਾਵੇਂ ਇਹ ਹੋ ਵੀ ਜਾਵੇ, ਅਸੀਂ ਆਪਣੀ ਧਰਤੀ 'ਤੇ ਜਲਦੀ ਠੀਕ ਹੋ ਸਕਦੇ ਹਾਂ, ਜਿੱਥੇ ਊਰਜਾ ਬਹੁਤ ਸ਼ੁੱਧ ##ਅਤੇ ਇਲਾਜ ਕਰਨ ਵਾਲੀ ਹੈ, ਅਤੇ ਇਹ ਕੁਦਰਤੀ ਤੌਰ 'ਤੇ ਸਾਨੂੰ ਠੀਕ ਕਰਦੀ ਹੈ ਜੇਕਰ ਸਾਨੂੰ ਕਿਸੇ ਵੀ ਤਰੀਕੇ ਨਾਲ ਕੋਈ ਮਾੜਾ ਪ੍ਰਭਾਵ ਪੈਂਦਾ ਹੈ।" ਵਾਹ, ਇਹ ਵਧੀਆ ਹੈ, ਇਹ ਵਧੀਆ ਹੈ। ਇਹ ਚੰਗੀ ਗੱਲ ਹੈ। ਇਹ ਸੁਣ ਕੇ ਚੰਗਾ ਲੱਗਿਆ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ।

ਕੀ ਤੁਸੀਂ ਕਿਸੇ ਵੀ ਤਰ੍ਹਾਂ ਅੱਠ ਦਿਨਾਂ ਤੋਂ ਵੱਧ ਰਹਿ ਸਕਦੇ ਹੋ? "ਨਹੀਂ, ਅਸੀਂ ਨਹੀਂ ਕਰ ਸਕਦੇ। ਧਰਤੀ ਦਾ ਵਾਯੂਮੰਡਲ ਬਹੁਤ ਜ਼ਿਆਦਾ ਭਾਰੀ ਹੈ, ਬਹੁਤ ਜ਼ਿਆਦਾ ਨਕਾਰਾਤਮਕਤਾ ਅਤੇ ਬਹੁਤ ਜ਼ਿਆਦਾ ਨੁਕਸਾਨਦੇਹ ਊਰਜਾ ਨਾਲ ਭਰਿਆ ਹੋਇਆ ਹੈ। ਜੇ ਅਸੀਂ ਜ਼ਿਆਦਾ ਦੇਰ ਰੁਕੇ, ਤਾਂ ਅਸੀਂ ਵਾਪਸ ਨਹੀਂ ਜਾ ਸਕਾਂਗੇ। ਭਾਵੇਂ ਅਸੀਂ ਪਹਿਲਾਂ ਹੀ ਆਪਣੀ ਸ਼ਕਤੀ ਅਤੇ ਵਿਸ਼ੇਸ਼ ਤਕਨਾਲੋਜੀ ਅਤੇ ਉਪਕਰਣਾਂ ਦੁਆਰਾ ਸੁਰੱਖਿਅਤ ਹਾਂ, ਜੇ ਅਸੀਂ ਜ਼ਿਆਦਾ ਦੇਰ ਤੱਕ ਰੁਕਦੇ ਹਾਂ, ਤਾਂ ਇਹ ਸਭ ਸਾਨੂੰ ਕਾਇਮ ਨਹੀਂ ਰੱਖ ਸਕੇਗਾ ਅਤੇ ਅਸੀਂ ਘਰ ਵਾਪਸ ਨਹੀਂ ਜਾ ਸਕਾਂਗੇ ਅਤੇ ਆਪਣੀ ਸਥਿਤੀ ਅਤੇ ਸ਼ਕਤੀ ਨੂੰ ਪਹਿਲਾਂ ਵਾਂਗ ਨਹੀਂ ਰੱਖ ਸਕਾਂਗੇ। ਇਸ ਲਈ, ਬੇਝਿਜਕ ਅਸੀਂ ਅੱਠ ਦਿਨ ਰਹਾਂਗੇ ਅਤੇ ਫਿਰ ਸਾਨੂੰ ਜਾਣਾ ਪਵੇਗਾ। ਪਰ ਅਸੀਂ ਹਮੇਸ਼ਾ ਤੁਹਾਡੇ ਨਾਲ ਜੁੜ ਸਕਦੇ ਹਾਂ ਅਤੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ।"

ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਤੁਹਾਡੇ ਸਭ ਤੋਂ ਉੱਚੇ ਅਧਿਆਤਮਿਕ ਤੋਹਫ਼ੇ ਲਈ ਤੁਹਾਡਾ ਧੰਨਵਾਦ। ਮੈਂ ਬਹੁਤ ਪ੍ਰਭਾਵਿਤ ਹਾਂ। ਮੈਨੂੰ ਅਜੇ ਵੀ ਸੋਚਣਾ ਪਵੇਗਾ ਕਿ ਇਸਨੂੰ ਕਿਵੇਂ ਅਤੇ ਕੀ ਵਰਤਣਾ ਹੈ। ਆਉਣ ਲਈ, ਅਤੇ ਦੂਰ-ਦੁਰਾਡੇ ਤੋਂ ਹੋਰ ਬੁੱਧ ਰਾਜਿਆਂ ਦੇ ਨਾਲ, ਇੰਨੀ ਜ਼ਿਆਦਾ ਸਹਾਇਕ ਅਤੇ ਆਸ਼ੀਰਵਾਦ ਵਾਲੀ ਊਰਜਾ ਲੈ ਕੇ, ਧਰਤੀ ਦੇ ਸਾਰੇ ਜੀਵਾਂ ਦੇ ਨਾਮ 'ਤੇ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਅਸੀਂ ਤੁਹਾਡਾ ਬਹੁਤ, ਬਹੁਤ, ਬਹੁਤ ਧੰਨਵਾਦ ਕਰਦੇ ਹਾਂ। ਅਤੇ ਮੈਨੂੰ ਲੱਗਦਾ ਹੈ ਕਿ ਤੁਹਾਡੀ ਧਰਤੀ ਅਤੇ ਤੁਹਾਡੇ ਲੋਕਾਂ ਨੂੰ ਕਦੇ ਵੀ ਉਸ ਤੋਂ ਵੱਧ ਕਿਸੇ ਚੀਜ਼ ਦੀ ਲੋੜ ਨਹੀਂ ਪਵੇਗੀ ਜੋ ਤੁਸੀਂ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹੋ। ਪਰ ਜੇਕਰ ਕੋਈ ਲੋੜ ਹੋਵੇ, ਤਾਂ ਕਿਰਪਾ ਕਰਕੇ ਮੈਨੂੰ ਦੱਸਣਾ। ਤੁਹਾਡਾ ਧੰਨਵਾਦ। ਕਿਰਪਾ ਕਰਕੇ ਇਕ ਚੰਗਾ ਆਰਾਮ ਕਰੋ ਅਤੇ ਸਾਨੂੰ ਛੱਡਣ ਤੋਂ ਪਹਿਲਾਂ ਠੀਕ ਹੋ ਜਾਓ। ਪ੍ਰਮਾਤਮਾ ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਲੋਕਾਂ ਦੇ ਨਾਲ ਹਮੇਸ਼ਾ ਰਹੇ।

Photo Caption: “ਪ੍ਰਮਾਤਮਾ ਹਰ ਰੂਪ ਅਤੇ ਆਕਾਰ ਬਣਾਉਂਦਾ ਹੈ, ਇਸ ਲਈ ਦੁਨੀਆਂ ਖੁਸ਼ਬੂਦਾਰ ਅਤੇ ਵਧੀਆ ਹੈ”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-10-21
784 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-21
675 ਦੇਖੇ ਗਏ
ਧਿਆਨਯੋਗ ਖਬਰਾਂ
2026-10-21
1869 ਦੇਖੇ ਗਏ
ਧਿਆਨਯੋਗ ਖਬਰਾਂ
2026-10-20
4938 ਦੇਖੇ ਗਏ
ਧਿਆਨਯੋਗ ਖਬਰਾਂ
2026-10-20
864 ਦੇਖੇ ਗਏ
34:13
ਧਿਆਨਯੋਗ ਖਬਰਾਂ
2026-10-20
278 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-10-20
284 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-20
993 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ