ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਹਾਰਾਜੇ ਬੁੱਧ ਰਾਜਾ ਲੋਜ਼ ਅਤੇ ਬੁੱਧ ਰਾਜਾ ਸੋ ਦੀ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨਾਲ ਮੁਲਾਕਾਤ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੁੱਧ ਰਾਜਾ ਲੋਜ਼ ਦੀ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨਾਲ ਮੁਲਾਕਾਤ 15 ਜੂਨ, 2026

ਸਾਰੀਆਂ ਸੁੰਦਰ ਰੂਹਾਂ, ਮੈਂ ਦੂਰ ਦੁਰਾਡੇ ਬੁੱਧ ਗ੍ਰਹਿਆਂ ਦੇ ਬੁੱਧ ਰਾਜਿਆਂ ਨਾਲ ਹੋਣ ਵਾਲੀਆਂ ਸਾਰੀਆਂ ਮੁਲਾਕਾਤਾਂ ਦੀਆਂ ਗੱਲਾਂ ਨੂੰ ਸਾਫ਼-ਸੁਥਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ, ਅਤੇ ਮੈਂ ਇੱਥੇ ਅਤੇ ਉੱਥੇ ਕੁਝ ਸ਼ਬਦ ਜੋੜਨ ਤੋਂ ਵੱਧ ਕੁਝ ਨਹੀਂ ਕਰ ਸਕਦੀ ਤਾਂ ਜੋ ਗੱਲਬਾਤ ਨੂੰ ਤੁਹਾਡੇ ਸਾਰਿਆਂ ਦੁਆਰਾ ਸਮਝਣ ਲਈ ਹੋਰ ਸਪੱਸ਼ਟ ਬਣਾਇਆ ਜਾ ਸਕੇ। ਕਿਰਪਾ ਕਰਕੇ ਸਮਝੋ ਕਿ ਮੈਂ ਸੱਚਮੁੱਚ ਬਹੁਤ ਹੀ ਵਿਅਸਤ ਹਾਂ। ਇਸ ਲਈ, ਜੇ ਮੈਂ ਉਨ੍ਹਾਂ ਨੂੰ ਹੋਰ ਸੰਗਠਿਤ ਕਰਨ ਦੀ ਕੋਸ਼ਿਸ਼ ਕਰਦੀ ਰਹਾਂਗੀ, ਤਾਂ ਇਹ ਬਹੁਤ ਹੀ ਸਮਾਂ ਲਵੇਗਾ। ਇਸ ਲਈ, ਮੈਂ ਬੁੱਧ ਰਾਜਿਆਂ ਨਾਲ ਮੁਲਾਕਾਤਾਂ ਨੂੰ ਇੱਕ-ਇੱਕ ਕਰਕੇ, ਇੱਕ ਤੋਂ ਬਾਅਦ ਇੱਕ ਭੇਜਾਂਗੀ। ਕੁਝ ਛੋਟੇ ਹਨ, ਕਿਉਂਕਿ ਮੈਂ ਇਸ ਪ੍ਰੋਜੈਕਟ ਵਿੱਚ ਨਵੀਂ ਸੀ ਅਤੇ ਮੈਨੂੰ ਅਸਲ ਵਿੱਚ ਨਹੀਂ ਪਤਾ ਸੀ ਕਿ ਕੀ ਪੁੱਛਣਾ ਹੈ। ਇਸ ਲਈ, ਹੁਣ ਮੈਂ ਜੋ ਵੀ ਰਿਕਾਰਡ ਕੀਤਾ ਹੈ, ਉਹ ਭੇਜ ਰਹੀ ਹਾਂ; ਘੱਟੋ ਘੱਟ ਇਹ ਕੁਝ ਨਾ ਹੋਣ ਨਾਲੋਂ ਤਾਂ ਬਿਹਤਰ ਹੈ।

ਵੈਸੇ ਵੀ, ਭਾਵੇਂ ਬੁੱਧ ਰਾਜਿਆਂ ਨਾਲ ਮੁਲਾਕਾਤਾਂ ਵਿਚ ਕੁਝ ਗੱਲਬਾਤ ਦੂਜਿਆਂ ਨਾਲੋਂ ਛੋਟੀਆਂ ਹੁੰਦੀਆਂ ਹਨ, ਪਰ ਉਨ੍ਹਾਂ ਦੀਆਂ ਜ਼ਿਆਦਾਤਰ ਬੁੱਧ-ਭੂਮੀਆਂ ਚਰਿੱਤਰ, ਗੁਣਵੱਤਾ, ਅਤੇ ਆਸ਼ੀਰਵਾਦ ਅਤੇ ਕਿਰਪਾ ਵਿੱਚ ਇੱਕੋ ਜਿਹੀਆਂ ਹਨ। ਇਸ ਲਈ, ਜੇਕਰ ਤੁਸੀਂ ਇੱਕ ਬੁੱਧ-ਭੂਮੀ ਨੂੰ ਜਾਣਦੇ ਹੋ, ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਦੂਜੀ ਨੂੰ ਜਾਣਦੇ ਹੋ। ਹਰੇਕ ਬੁੱਧ ਰਾਜੇ ਦਾ ਵੱਖਰਾ ਆਸ਼ੀਰਵਾਦ ਅਤੇ ਕਿਰਪਾ ਹੁੰਦੀ ਹੈ। ਇਸ ਲਈ, ਤੁਸੀਂ ਸ਼ਾਇਦ ਉਨ੍ਹਾਂ ਬੁੱਧ ਰਾਜਿਆਂ ਵਿੱਚੋਂ ਇੱਕ ਨੂੰ ਚੁਣਨਾ ਚਾਹੋਗੇ ਜਿਨ੍ਹਾਂ ਨੂੰ ਮੈਂ ਇੱਥੇ ਪੇਸ਼ ਕਰ ਰਹੀ ਹਾਂ ਤਾਂ ਜੋ ਉਹ ਤੁਹਾਡਾ ਗੁਰੂ ਬਣ ਸਕੇ। ਬਸ ਉਨ੍ਹਾਂ ਦਾ ਨਾਮ ਜਪੋ, ਉਨ੍ਹਾਂ ਨੂੰ ਰਾਜਾ ਜਾਂ ਬੁੱਧ ਜਾਂ ਗੁਰੂ ਕਹੋ। ਫਿਰ ਉਹ ਤੁਹਾਨੂੰ ਆਪਣੀ ਸੁੱਖਣਾ ਅਨੁਸਾਰ ਅਸੀਸ ਦੇਣਗੇ। ਇਸ ਲਈ, ਭਾਵੇਂ ਇਹ ਛੋਟੀ ਗੱਲਬਾਤ ਹੋਵੇ ਜਾਂ ਲੰਬੀ, ਤੁਸੀਂ ਇਸਨੂੰ ਉਵੇਂ ਹੀ ਲਓ। ਨਹੀਂ ਤਾਂ, ਇਹ ਤੁਹਾਨੂੰ ਕਦੇ ਨਹੀਂ ਦਿਖਾਈ ਦੇਵੇਗਾ। ਇਸ ਸਮੇਂ ਵੀ, ਮੈਨੂੰ ਨਹੀਂ ਪਤਾ ਕਿ ਮੈਂ ਉਨ੍ਹਾਂ ਸਾਰੇ ਬੁੱਧ ਰਾਜਿਆਂ ਨਾਲ ਗੱਲ ਕਰ ਸਕਾਂਗੀ ਜੋ ਇੰਨੇ ਸਮੇਂ ਤੋਂ ਉਡੀਕ ਕਰ ਰਹੇ ਹਨ। ਤਾਂ, ਤੁਸੀਂ ਉਹ ਲੈ ਲਓ ਜੋ ਪਹਿਲਾਂ ਹੀ ਉਥੇ ਹੈ।

ਅਤੇ ਇਸ ਪ੍ਰੋਜੈਕਟ ਵਿੱਚ ਪਹਿਲੀ ਮੁਲਾਕਾਤ ਮਹਾਰਾਜ ਬੁੱਧ ਰਾਜਾ ਲੋਜ਼, L-O-Z ਨਾਲ ਹੈ, ਜੋ ਕਿ ਬੁੱਧ-ਭੂਮੀ ਪੀਏ, P-A ਤੋਂ ਹੈ। ਮਹਾਰਾਜ ਬੁੱਧ ਰਾਜਾ ਲੋਜ਼, ਬੁੱਧ-ਧਰਤੀ ਪੀਏ (PA) ਤੋਂ, ਕੀ ਤੁਸੀਂ ਅਜੇ ਤੱਕ ਆਪਣੀ ਧਰਤੀ 'ਤੇ ਘਰ ਨਹੀਂ ਪਹੁੰਚੇ? "ਨਹੀਂ।" ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਉਂ? ਬੁੱਧ ਰਾਜਾ ਲੋਜ਼ ਆਪਣੀ ਧਰਤੀ 'ਤੇ ਇਸ ਲਈ ਨਹੀਂ ਪਹੁੰਚ‌ਿਆ ਕਿਉਂਕਿ ਸ਼ਾਂਤੀ ਬੁੱਧ ਰਾਜੇ ਨੇ ਉਸਨੂੰ ਧਰਤੀ 'ਤੇ ਹੋਰ ਸਮਾਂ ਰਹਿਣ ਲਈ ਕਿਹਾ ਹੈ। LOZ ਦਾ ਅਰਥ ਹੈ "ਜ਼ੀਰੋ ਡਰ"। ਉਸਦੇ ਬੁੱਧ-ਰਾਜ ਦਾ ਨਾਮ ਪੀਏ ਹੈ, ਜਿਸਦਾ ਅਰਥ ਹੈ "ਕਰਮ-ਮੁਕਤ"। ਤਾਂ, ਵੈਸੇ, ਜੇਕਰ ਤੁਸੀਂ ਸਾਡੀ ਧਰਤੀ ਤੋਂ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹੋ ਤਾਂ ਕਿੰਨਾ ਸਮਾਂ ਲੱਗੇਗਾ? ਇੱਥੋਂ ਬੁੱਧ ਰਾਜਾ ਲੋਜ਼ ਦੀ ਬੁੱਧ-ਭੂਮੀ ਤੱਕ, "ਦੋ ਮਹੀਨੇ ਅਤੇ 15 ਦਿਨ ਲੱਗਣਗੇ। ਇਹ ਯਾਤਰਾ, ਬੇਸ਼ੱਕ, ਭੌਤਿਕ ਯਾਤਰਾ ਤੋਂ ਵੱਖਰੀ ਹੈ। ਬੁੱਧ ਰਾਜਾ ਲੋਜ਼ ਦੀ ਧਰਤੀ ਤੱਕ "ਭੌਤਿਕ ਯਾਤਰਾ" ਸ਼ਾਇਦ ਸੰਭਵ ਨਹੀਂ ਹੋਵੇਗੀ। ਇੱਥੋਂ ਤੁਹਾਡੀ ਧਰਤੀ ਕਿੰਨੀ ਦੂਰ ਹੈ, ਸ੍ਰੀ ਮਾਨ ਜੀ? ਇੱਥੋਂ ਬੁੱਧ ਰਾਜਾ ਲੋਜ਼ ਦੀ ਬੁੱਧ-ਭੂਮੀ "ਛੇ ਬਿਲੀਅਨ ਸਤ ਸੌ ਮਿਲੀਅਨ ਪ੍ਰਕਾਸ਼ ਸਾਲ ਤੋਂ ਵੱਧ ਦੂਰ ਹੈ।" ਤੁਸੀਂ ਸਾਡੇ ਕੋਲ ਇੱਥੇ ਜਾਂ ਕਿਤੇ ਵੀ ਜਾਣ ਲਈ ਕਿਸ ਤਰ੍ਹਾਂ ਦਾ ਵਾਹਨ ਵਰਤਦੇ ਹੋ? ਇੱਕ UFO ਵਾਂਗ? "ਹਾਂਜੀ।"

ਅਤੇ ਬੁੱਧ ਰਾਜਾ ਲੋਜ਼, ਤੁਸੀਂ ਸਾਡੇ ਗ੍ਰਹਿ 'ਤੇ ਕਿੰਨਾ ਚਿਰ ਰਹਿਣ ਦਾ ਇਰਾਦਾ ਰੱਖਦੇ ਹੋ? ਬੁੱਧ ਰਾਜਾ ਲੋਜ਼ ਸਾਡੇ ਗ੍ਰਹਿ 'ਤੇ 12 ਦਿਨ ਰਹਿਣ ਦਾ ਇਰਾਦਾ ਰੱਖਦਾ ਹੈ, ਵਿਸ਼ੇਸ਼ ਉਪਕਰਣਾਂ ਨਾਲ ਜੋ ਆਪਣੇ ਆਪ ਨੂੰ ਅਤੇ ਆਪਣੇ ਸਾਥੀਆਂ ਨੂੰ ਸਾਡੇ ਗ੍ਰਹਿ ਦੇ ਖੁਰਦਰੇਪਣ ਅਤੇ ਭਾਰੀ ਵਾਤਾਵਰਣ ਤੋਂ ਬਚਾਉਣਗੇ। ਸਰਬਸ਼ਕਤੀਮਾਨ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਸਾਥੀਆਂ ਨੂੰ ਤੁਹਾਡੀ ਲੰਬੀ ਯਾਤਰਾ ਅਤੇ ਭਵਿੱਖ ਦੀਆਂ ਸਾਰੀਆਂ ਗਤੀਵਿਧੀਆਂ ਦੌਰਾਨ ਅਸੀਸ ਦੇਵੇ ਅਤੇ ਰੱਖਿਆ ਕਰੇ। ਆਮੇਨ। ਤੁਹਾਡੀ ਫੇਰੀ ਅਤੇ ਤੁਹਾਡੇ ਆਸ਼ੀਰਵਾਦ ਅਤੇ ਸਾਡੀ ਦੁਨੀਆ ਨੂੰ ਤੋਹਫ਼ੇ ਲਈ ਤੁਹਾਡਾ ਸਾਰਿਆਂ ਦਾ ਫਿਰ ਤੋਂ ਧੰਨਵਾਦ। ਜੇਕਰ ਇਸ ਦੁਨੀਆਂ ਦਾ ਕੋਈ ਵੀ ਵਿਅਕਤੀ ਸੱਚਮੁੱਚ ਬੁੱਧ ਰਾਜਾ ਲੋਜ਼ ਵਿੱਚ ਵਿਸ਼ਵਾਸ ਰੱਖਦਾ ਹੈ ਇੱਕ ਕਰਮ-ਰਹਿਤ ਜੀਵਨ ਲਈ, ਉਨ੍ਹਾਂ ਦੇ ਪਵਿੱਤਰ ਨਾਮ ਨੂੰ ਸ਼ਰਧਾ ਨਾਲ ਯਾਦ ਕਰਦਾ ਅਤੇ ਜਪਦਾ ਹੈ, ਤਾਂ ਉਹ ਪੀਏ ਬੁੱਧ-ਭੂਮੀ ਵਿੱਚ ਪੁਨਰ ਜਨਮ ਲੈ ਸਕਦਾ ਹੈ। ਅਸੀਂ ਇਸ ਦੇ ਨਾਲ ਹੀ ਤੁਹਾਡੇ ਸਾਰੇ ਸੰਤ ਨਾਗਰਿਕਾਂ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਸ਼ੁਭਕਾਮਨਾਵਾਂ ਦਿੰਦੇ ਹਾਂ। ਆਮੇਨ।

ਮਹਾਰਾਜ ਬੁੱਧ ਰਾਜਾ ਸੋ ਦੀ ਪਰਮ ਗੁਰੂ ਚਿੰਗ ਹਾਈ (ਵੀਗਨ) ਨਾਲ ਮੁਲਾਕਾਤ

ਆਹ, ਅੱਜ 16 ਤਰੀਕ ਹੋਣੀ ਚਾਹੀਦੀ ਹੈ। ਸ਼ਾਂਤੀ ਦੇ ਬੁੱਧ ਰਾਜਾ ਨੇ ਮੈਨੂੰ ਇੱਕ ਸੁਨੇਹਾ ਭੇਜਿਆ, "ਕੀ ਤੁਸੀਂ ਕਿਰਪਾ ਕਰਕੇ ਬੁੱਧ ਰਾਜਾ ਸੋ ਦਾ ਸਵਾਗਤ ਕਰ ਸਕਦੇ ਹੋ?" ਬੇਸ਼ੱਕ, ਬੇਸ਼ੱਕ। ਕਿਰਪਾ ਕਰਕੇ ਅੰਦਰ ਆਓ। ਕਿਰਪਾ ਕਰਕੇ ਦਾਖਲ ਹੋਵੋ। ਨਮਸਕਾਰ, ਮਹਾਰਾਜ ਬੁੱਧ ਰਾਜਾ ਸੋ। S-O। ਤੁਸੀਂ ਕਿਥੋ ਆਏ ਹੋ? "ਰੂਪ ਤੋਂ, R-U-P।" ਕੀ ਇਹ ਕੋਈ ਗ੍ਰਹਿ ਹੈ? ਕੀ ਇਹ ਇੱਕ ਰਾਜ ਹੈ? ਹਾਂਜੀ? ਕੀ ਇਹ ਅਮਿਤਾਭ ਬੁੱਧ ਦੀ ਧਰਤੀ ਵਰਗਾ ਹੈ? ਹਾਂਜੀ? ਹਾਂਜੀ। ਤਾਂ, ਤੁਸੀਂ ਬੁੱਧਾਂ ਵਿੱਚੋਂ ਇੱਕ ਹੋ। ਜੀ ਆਇਆਂ ਨੂੰ, ਮਹਾਰਾਜ। ਮੈਨੂੰ ਮੁਆਫ ਕਰੋ। ਮੈਂ ਹਾਲ ਹੀ ਵਿੱਚ ਬਹੁਤ ਸਖਤ ਕੰਮ ਕਰਦੀ ਰਹੀ ਹਾਂ, ਇਸ ਲਈ ਜਦੋਂ ਤੁਸੀਂ ਆਏ ਤਾਂ ਮੈਂ ਤੁਰੰਤ ਤੁਹਾਡਾ ਸਵਾਗਤ ਨਹੀਂ ਕੀਤਾ। ਤੁਸੀਂ ਸਾਡੇ ਗ੍ਰਹਿ 'ਤੇ ਕਿੰਨਾ ਸਮਾਂ ਰਹੇ ਹੋ? ਕਿੰਨੇ ਦਿਨ? ਓਹ, ਤੁਸੀਂ ਹੁਣੇ ਆਏ ਹੋ।

ਤੁਹਾਡੀ ਬੁੱਧ ਭੂਮੀ ਸਾਡੇ ਤੋਂ ਕਿੰਨੀ ਦੂਰ ਹੈ? "ਸਾਡੇ ਗ੍ਰਹਿ ਤੋਂ ਨੌਂ ਬਿਲੀਅਨ ਨੌਂ ਸੌ ਹਜ਼ਾਰ ਮਿਲੀਅਨ ਤੋਂ ਵਧ ਪ੍ਰਕਾਸ਼ ਸਾਲ ਦੂਰ।" ਤੁਹਾਡੀ ਧਰਤੀ 'ਤੇ ਕਿੰਨੇ ਨਾਗਰਿਕ/ਪੈਰੋਕਾਰ ਹਨ? "ਛੇ ਮਿਲੀਅਨ ਨੌਂ ਸੌ ਹਜ਼ਾਰ ਤੋਂ ਵੱਧ ਨਾਗਰਿਕ।" ਕੀ ਤੁਹਾਡੀ ਧਰਤੀ ਅਮਿਤਾਭ ਬੁੱਧ ਦੀ ਧਰਤੀ ਦੇ ਬਰਾਬਰ ਹੋ ਸਕਦੀ ਹੈ, ਘੱਟ ਜਾਂ ਵੱਧ, ਮੇਰਾ ਮਤਲਬ ਹੈ, ਗੁਣਵੱਤਾ, ਚਮਕ, ਸੁੰਦਰ ਧੰਨਤਾ ਵਿੱਚ? "ਹਾਂਜੀ।" ਸਾਡੀ ਨਿਮਰ ਦੁਨੀਆਂ ਵਿੱਚ ਆਉਣ ਲਈ ਤੁਹਾਡਾ ਧੰਨਵਾਦ, ਜਿਸ ਕੋਲ ਤੁਹਾਨੂੰ ਪੇਸ਼ ਕਰਨ ਲਈ ਕੁਝ ਨਹੀਂ ਹੈ, ਜਾਂ ਇੱਥੋਂ ਤੱਕ ਕਿ ਤੁਹਾਡੇ ਆਉਣ ਦਾ ਸਵਾਗਤ ਨਹੀਂ ਕੀਤਾ ਗਿਆ, ਅਤੇ ਤੁਹਾਡੇ ਲਈ ਇੱਕ ਸ਼ਾਨਦਾਰ ਸਵਾਗਤ ਪਾਰਟੀ ਨਹੀਂ ਕੀਤੀ ਗਈ। ਸਾਨੂੰ ਮਾਫ਼ ਕਰ ਦਿਓ। "ਕਿਰਪਾ ਕਰਕੇ ਚਿੰਤਾ ਨਾ ਕਰੋ, ਇਹ ਸਾਡੇ ਲਈ ਕੋਈ ਮਹੱਤਵਪੂਰਨ ਮਾਮਲਾ ਨਹੀਂ ਹੈ। ਸਾਨੂੰ ਤੁਹਾਨੂੰ ਨਿੱਜੀ ਤੌਰ 'ਤੇ ਦੇਖਣ ਦਾ ਬਹੁਤ ਸੁਭਾਗ ਪ੍ਰਾਪਤ ਹੋਇਆ ਹੈ..."

ਤੁਸੀਂ ਕਿੰਨਾ ਚਿਰ ਰਹਿ ਸਕਦੇ ਹੋ, ਸ੍ਰੀ ਮਾਨ ਜੀ? "ਪੰਦਰਾਂ ਦਿਨ, ਰਹਿ ਸਕਦੇ ਹਾਂ।" "ਸੋ" ਤੁਹਾਡਾ ਨਾਮ ਹੈ। ਕੀ ਇਸਦਾ ਸਾਡੇ ਗ੍ਰਹਿ 'ਤੇ ਕੋਈ ਅਰਥ ਹੈ? "ਨਹੀਂ।" ਤੁਹਾਡੇ ਦੇਸ਼ ਦੇ ਨਾਏ ਨਾਮ ਦਾ ਅਰਥ "ਸੁਰੱਖਿਆ" ਜਾਂ "ਸਲਾਮਤੀ ਹੈ?" "ਸੁਰੱਖਿਆ।" "ਫੇਰੀ ਦਾ ਉਦੇਸ਼: ਸ਼ਾਂਤੀ ਖ਼ਬਰਾਂ ਦੀ ਰਿਪੋਰਟ, ਵਧਾਈਆਂ, ਅਤੇ ਇਸ ਗ੍ਰਹਿ ਲਈ ਇੱਕ ਤੋਹਫ਼ਾ।" ਤੁਹਾਡਾ ਧੰਨਵਾਦ, ਸ੍ਰੀ ਮਾਨ ਜੀ। ਤੁਹਾਡੀ ਇੱਥੇ ਯਾਤਰਾ ਵਿੱਚ ਕਿੰਨਾ ਸਮਾਂ ਲੱਗਿਆ? "ਸਾਢੇ ਸੱਤ ਮਹੀਨੇ, ਧਰਤੀ ਦਾ ਸਮਾਂ, ਇੱਥੇ ਪਹੁੰਚਣ ਲਈ।" ਸਾਰੇ ਰਾਹ ਇੱਥੇ ਪਹੁੰਚਣ ਲਈ ਤੁਹਾਡੇ ਅਸਾਧਾਰਨ ਯਤਨਾਂ ਲਈ, ਤੁਹਾਡਾ ਧੰਨਵਾਦ। ਮੈਂ ਬਹੁਤ ਧੰਨਵਾਦੀ ਹਾਂ ਅਤੇ ਪ੍ਰਭਾਵਿਤ ਹਾਂ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਅਸੀਸ ਦੇਵੇ ਅਤੇ ਤੁਹਾਨੂੰ ਅਤੇ ਤੁਹਾਡੇ ਨਾਗਰਿਕਾਂ ਨੂੰ ਸਭ ਤੋਂ ਵਧੀਆ ਦੇਵੇ।

ਬੁੱਧ ਰਾਜਾ ਇੱਕ ਤੋਹਫ਼ਾ ਲੈ ਕੇ ਆਇਆ। ਉਹ ਤੋਹਫ਼ਾ ਕਾਹਦੇ ਲਈ ਹੈ, ਸ੍ਰੀ ਮਾਨ ਜੀ? "ਸੁਰੱਖਿਆ।" ਕੀ ਉਹ ਸੁਰੱਖਿਆ ਮੇਰੇ ਲਈ ਨਿੱਜੀ ਹੈ ਜਾਂ ਗ੍ਰਹਿ ਲਈ, ਇਸ ਸੰਸਾਰ ਲਈ ਹੈ? "ਇਸ ਸੰਸਾਰ ਲਈ।" ਇਸ ਗ੍ਰਹਿ ਦੇ ਸਾਰੇ ਜੀਵਾਂ ਦੇ ਨਾਮ ਤੇ, ਤੁਹਾਡਾ ਧੰਨਵਾਦ, ਮਹਾਰਾਜ ਬੁੱਧ ਰਾਜਾ ਸੋ। "ਯੁੱਧ ਦੇ ਕਰਮ ਤੋਂ ਸੁਰੱਖਿਆ।" ਇਸਦਾ ਮਤਲਬ ਹੈ ਕਿ ਤੁਸੀਂ ਨਾਗਰਿਕਾਂ ਨੂੰ, ਇਸ ਧਰਤੀ ਦੇ ਸਾਰੇ ਜੀਵਾਂ ਨੂੰ ਕੁਝ ਸ਼ਾਂਤੀ ਦਿੰਦੇ ਹੋ। ਕੀ ਇਹ ਸਹੀ ਹੈ, ਸ੍ਰੀ ਮਾਨ ਜੀ? "ਹਾਂਜੀ।" ਤੁਹਾਡੇ ਜਾਣ ਤੋਂ ਬਾਅਦ, ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਕੀ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ? "ਹਾਂਜੀ।" ਸੁਰੱਖਿਆ ਦਾ ਤੋਹਫ਼ਾ ਹਰ ਕਿਸੇ ਲਈ ਹੈ? "ਉਨ੍ਹਾਂ ਸਾਰਿਆਂ ਲਈ ਜੋ ਯੁੱਧ ਤੋਂ ਸੁਰੱਖਿਆ ਲਈ ਦਿਲੋਂ ਪ੍ਰਾਰਥਨਾ ਕਰਦੇ ਹਨ," ਬੁੱਧ ਰਾਜਾ ਸੋ ਉਨ੍ਹਾਂ ਦੀ ਰੱਖਿਆ ਕਰਨ ਵਿੱਚ ਮਦਦ ਕਰੇਗਾ। ਕੀ ਕੋਈ ਅਜਿਹਾ ਭਾਗਸ਼ਾਲੀ ਜੀਵ ਹੈ ਜੋ ਤੁਹਾਡੀ ਕਿਰਪਾ ਹੇਠ ਤੁਹਾਡੀ ਧਰਤੀ 'ਤੇ ਆ ਕੇ ਵੱਸ ਸਕਦਾ ਹੈ? ਹਾਂ ਜਾਂ ਨਾ? "ਨਹੀਂ"? ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਉਂ? "ਇਸ ਗ੍ਰਹਿ ਤੋਂ ਕੋਈ ਵੀ ਸੁਰਖਿਆ ਧਰਤੀ 'ਤੇ ਨਹੀਂ ਜਾ ਸਕਦਾ, ਕਿਉਂਕਿ ਉਨ੍ਹਾਂ ਕੋਲ ਕਾਫ਼ੀ ਯੋਗਤਾ ਨਹੀਂ ਹੈ। ਇਸ ਲਈ ਮਾਫ਼ ਕਰਨਾ।"

ਤੁਸੀਂ ਸਾਡੇ ਗ੍ਰਹਿ 'ਤੇ ਕਿੰਨਾ ਚਿਰ ਰਹਿ ਸਕਦੇ ਹੋ? ਨਹੀਂ? ਤੁਹਾਨੂੰ ਤੁਰੰਤ ਜਾਣਾ ਪਵੇਗਾ, ਹੈਂਜੀ? "ਹਾਂਜੀ।" ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਕਿਉਂ? "ਇਸ ਸੰਸਾਰ ਦਾ ਕਰਮ ਬਹੁਤ ਭਾਰੀ ਹੈ" ਬੁੱਧ ਰਾਜੇ ਸੋ ਦੇ ਰਹਿਣ ਲਈ। ਕੀ ਤੁਸੀਂ ਇਕੱਲੇ ਆਉਂਦੇ ਹੋ, ਸ੍ਰੀ ਮਾਨ ਜੀ, ਜਾਂ ਆਪਣੇ ਸਾਥੀਆਂ ਨਾਲ? ਰਾਜਾ ਸੋ ਆਪਣੇ ਦਰਬਾਰ ਦੇ ਕੁਝ ਸਭ ਤੋਂ ਉੱਚੇ ਕੌਂਸਲਰ ਨਾਲ ਆਇਆ। ਇਹ ਰਵਾਨਗੀ ਦਾ ਸਮਾਂ ਹੈ। ਇਸ ਗ੍ਰਹਿ 'ਤੇ ਤੁਹਾਡੀ ਅਸੁਵਿਧਾ ਅਤੇ ਬੇਅਰਾਮੀ ਲਈ ਅਸੀਂ ਦੁਬਾਰਾ ਮੁਆਫ਼ੀ ਚਾਹੁੰਦੇ ਹਾਂ। ਤੁਹਾਡੀ ਘਰ ਵਾਪਸੀ ਦੀ ਯਾਤਰਾ ਵਧੇਰੇ ਖੁਸ਼ਹਾਲ, ਅਨੰਦਮਈ ਅਤੇ ਸੁਰੱਖਿਅਤ ਹੋਵੇ। ਤੁਹਾਡਾ ਧੰਨਵਾਦ, ਸ੍ਰੀ ਮਾਨ ਜੀ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪੈਰੋਕਾਰਾਂ ਜਾਂ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦੇਵੇ। ਜੇ ਕੁਝ ਹੈ, ਤਾਂ ਅਸੀਂ ਤੁਹਾਡੇ ਨਾਲ ਬਾਅਦ ਵਿੱਚ ਸੰਪਰਕ ਕਰ ਸਕਦੇ ਹਾਂ। ਤੁਹਾਨੂੰ ਅਤੇ ਤੁਹਾਡੇ ਸ਼ਾਨਦਾਰ ਨਾਗਰਿਕਾਂ ਨੂੰ ਪਿਆਰ। ਤੁਹਾਨੂੰ ਅਤੇ ਤੁਹਾਡੇ ਸਾਰਿਆਂ ਨੂੰ ਹਮੇਸ਼ਾ ਪ੍ਰਮਾਤਮਾ ਦਾ ਪਿਆਰ ਅਤੇ ਅਸੀਸ ਮਿਲੇ। ਆਮੇਨ।

ਸ਼ਾਂਤੀ ਬੁੱਧ ਰਾਜਾ, ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਮੁਲਾਕਾਤ ਨਾਲ ਕੁਝ ਹੋਰ ਕਰਾਂ ਜੋ ਤੁਸੀਂ ਆਪਣੇ ਵੱਲੋਂ ਆਯੋਜਿਤ ਕੀਤੀ ਹੈ? "ਨਹੀਂ।" ਕੀ ਬੁੱਧ ਰਾਜਾ ਸੋ ਸਾਡੀ ਮੁਲਾਕਾਤ ਦੇ ਸਬੰਧ ਵਿਚ ਅਤੇ ਉਸ ਤੋਂ ਬਾਅਦ ਖੁਸ਼ ਹੈ? "ਹਾਂਜੀ, ਬੇਸ਼ਕ।" ਠੀਕ ਹੈ ਫਿਰ। ਕੀ ਕੋਈ ਹੋਰ ਬੁੱਧ ਰਾਜਾ ਹੈ ਜਿਸਨੂੰ ਤੁਸੀਂ ਚਾਹੁੰਦੇ ਹੋ ਕਿ ਮੈਂ ਹੁਣ ਵੇਖਾਂ? ਹਾਂ ਜਾਂ ਨਹੀਂ? "ਨਹੀਂ।" ਤਾਂ, ਕਿਸੇ ਵੀ ਬੁੱਧ ਰਾਜੇ ਨਾਲ ਅਗਲੀ ਮੁਲਾਕਾਤ ਕਦੋਂ ਹੋਵੇਗੀ? ਤਾਂ ਜੋ ਮੈਂ ਤਿਆਰ ਰਹਾਂ। "ਦੋ ਦਿਨ।" ਫਿਰ, ਪਰਸੋਂ। "ਹਾਂਜੀ।" ਅਤੇ, ਸਵੇਰ ਜਾਂ ਦੁਪਹਿਰ ਜਾਂ ਰਾਤ? "ਸਵੇਰ।" ਕੀ ਮੈਂ ਬੁੱਧ ਰਾਜੇ ਦਾ ਨਾਮ ਜਾਣ ਸਕਦੀ ਹਾਂ ਜਿਹੜਾ ਮੈਨੂੰ ਮਿਲਣ ਆਵੇਗਾ? "ਅੱਗੇ ਮਹਾਰਾਜ ਬੁੱਧ ਰਾਜਾ ਯੋ, Y-O ਹੋਵੇਗਾ, ਬੁੱਧ ਰਾਜਾ ਯੋ ਡੂ, D-U ਦੇਸ਼ ਤੋਂ ਹੋਣਗੇ।" ਤੁਹਾਡਾ ਧੰਨਵਾਦ, ਸ਼ਾਂਤੀ ਬੁੱਧ ਰਾਜਾ, ਤੁਹਾਡੀ ਸਾਰੀ ਦਿਆਲਤਾ ਲਈ। ਆਪਾਂ ਫਿਰ ਗੱਲ ਕਰਾਂਗੇ। ਮੈਨੂੰ ਯਾਦ ਕਰਵਾਉਣਾ। ਮੈਨੂੰ ਪਹਿਲਾਂ ਹੀ ਯਾਦ ਕਰਵਾ ਦਿਓ ਜਾਂ ਜੋ ਵੀ ਤੁਸੀਂ ਕਰ ਸਕਦੇ ਹੋ ਕਰਨਾ, ਤਾਂ ਜੋ ਮੈਂ ਨਾ ਭੁੱਲਾਂ। ਤੁਹਾਡਾ ਧੰਨਵਾਦ।

ਵੈਸੇ, ਸ਼ਾਂਤੀ ਬੁੱਧ ਰਾਜਾ, ਕੀ ਤੁਸੀਂ ਇਸ ਗ੍ਰਹਿ 'ਤੇ ਆਉਣ-ਵਾਲੇ ਸਾਰੇ ਬੁੱਧ ਰਾਜਿਆਂ ਨੂੰ ਦੱਸ ਸਕਦੇ ਹੋ, ਉਨ੍ਹਾਂ ਦਾ ਆਉਣ ਲਈ ਅਤੇ ਜਿੰਨਾ ਚਿਰ ਉਹ ਰਹਿ ਸਕਦੇ ਹਨ, ਰਹਿਣ ਲਈ ਬਿਲਕੁਲ ਸਵਾਗਤ ਹੈ, ਅਤੇ ਅਸੀਂ ਉਨ੍ਹਾਂ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਾਂ। ਮੇਰਾ ਮਤਲਬ ਹੈ, ਇਸ ਦੁਨੀਆਂ ਦੇ ਨਾਗਰਿਕ ਅਤੇ ਮੈਂ ਖੁਦ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ। ਇਸ ਤਰ੍ਹਾਂ, ਤੀਜੇ ਬੁੱਧ ਰਾਜਾ ਦੀ ਫੇਰੀ ਸਮਾਪਤ ਹੁੰਦੀ ਹੈ। ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਸਾਰੇ ਜੋ ਸ਼ਾਮਲ ਹੋਏ।

ਬੁੱਧ ਰਾਜਾ ਸੋ ਦੀ ਫੇਰੀ ਤੋਂ ਬਾਅਦ ਤਿੰਨ ਸੰਦੇਸ਼ ਹਨ। ਪਹਿਲਾ ਇੱਕ ਯੂਨਾਇਟਡ ਅਤਿਅੰਤ ਸ਼ਕਤੀਸ਼ਾਲੀ ਸ਼ਕਤੀਸ਼ਾਲੀ ਟ੍ਰਿਨਿਟੀ ਵੱਲੋਂ ਹੈ। ਸਿਰਫ਼ ਇੱਕ ਵਾਕ: "ਸ਼ਾਂਤੀ ਇੱਥੇ ਹੈ।" ਦੂਜਾ ਸੁਨੇਹਾ ਸ਼ਾਂਤੀ ਬੁੱਧ ਰਾਜਾ ਵੱਲੋਂ ਮੇਰੀ ਨਿੱਜੀ ਸੁਰੱਖਿਆ ਸੰਬੰਧੀ ਹੈ। ਤੀਜਾ ਸੁਨੇਹਾ, MAPA ਵੱਲੋਂ: "ਪਿਆਰੀ ਧੀ, ਅਸੀਂ ਵਧੀਆ ਕੀਤਾ। ਜ਼ੀਰੋ ਫੇਲ।" ਤੁਹਾਡਾ ਧੰਨਵਾਦ, ਸ੍ਰੀ ਮਾਨ ਜੀ। ਤੁਹਾਨੂੰ ਪਿਆਰ ਕਰਦੀ ਹਾਂ, ਪ੍ਰਮਾਤਮਾ ਜੀਓ। ਤੁਹਾਨੂੰ ਪਿਆਰ ਕਰਦੀ ਹਾਂ, ਮਾਪਾ। ਚੌਥਾ ਸੰਦੇਸ਼, ਸ਼ਾਂਤੀ ਬੁੱਧ ਰਾਜਾ ਵੱਲੋਂ: "ਸਤਿਗੁਰੂ ਜੀ, ਤੁਹਾਡੀ ਦੁਨੀਆਂ ਦੇ ਲੋਕਾਂ ਪੂਜਾ ਕੀਤੀ ਜਾ ਰਹੀ ਹੈ।" ਮੈਂ ਚਾਹੁੰਦੀ ਹਾਂ ਕਿ ਦੁਨੀਆਂ ਦੇ ਲੋਕ ਇਸ ਦੀ ਬਜਾਏ ਪ੍ਰਮਾਤਮਾ ਦੀ ਪੂਜਾ ਕਰਨ - ਪ੍ਰਮਾਤਮਾ ਦੀ ਪੂਜਾ, ਪ੍ਰਮਾਤਮਾ ਨੂੰ ਪਿਆਰ ਕਰਨ, ਪ੍ਰਮਾਤਮਾ ਦਾ ਕਹਿਣਾ ਮੰਨਣ, ਪ੍ਰਮਾਤਮਾ ਦੀ ਉਸਤਤ ਕਰਨ, ਪ੍ਰਮਾਤਮਾ ਦਾ ਧੰਨਵਾਦ ਕਰਨ। ਇਸ ਧਰਤੀ ਦੇ ਸਾਰੇ ਜੀਵਾਂ ਦੇ ਨਾਮ ਤੇ - ਉਨ੍ਹਾਂ ਵਿੱਚੋਂ ਜ਼ਿਆਦਾਤਰ ਇੰਨੇ ਅਣਜਾਣ ਹਨ ਕਿ ਉਹ ਤੁਹਾਨੂੰ ਨਹੀਂ ਪਛਾਣਦੇ - ਮੈਨੂੰ ਮਾਫ਼ ਕਰਨਾ, ਪਿਤਾ ਜੀ। ਪੰਜਵਾਂ ਸੰਦੇਸ਼, ਸ਼ਾਂਤੀ ਬੁੱਧ ਰਾਜਾ ਵਲੋਂ: "ਸ਼ਾਂਤੀ ਸੁਰੱਖਿਅਤ ਹੈ।" ਤੁਹਾਡਾ ਧੰਨਵਾਦ, ਮੇਰੇ ਪਿਆਰੇ, ਸ਼ਾਂਤੀ ਬਾਰੇ ਗੱਲ ਕਰਨ ਅਤੇ ਮੈਨੂੰ ਰਿਪੋਰਟ ਕਰਨ ਲਈ। ਤੁਹਾਡਾ ਧੰਨਵਾਦ।

Photo Caption: "ਬਸੰਤ ਦੀ ਹਵਾ ਤੁਹਾਡੇ ਗੀਤ ਨੂੰ ਦਿਲ ਤੋਂ ਚੁੰਮਦੀ ਹੈ ਇੱਕ ਚਮਕਦਾਰ ਅਤੇ ਆਸ਼ਾਵਾਦੀ ਦਿਨ ਲਈ"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-10-21
784 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-21
675 ਦੇਖੇ ਗਏ
ਧਿਆਨਯੋਗ ਖਬਰਾਂ
2026-10-21
1869 ਦੇਖੇ ਗਏ
ਧਿਆਨਯੋਗ ਖਬਰਾਂ
2026-10-20
4938 ਦੇਖੇ ਗਏ
ਧਿਆਨਯੋਗ ਖਬਰਾਂ
2026-10-20
864 ਦੇਖੇ ਗਏ
34:13
ਧਿਆਨਯੋਗ ਖਬਰਾਂ
2026-10-20
278 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-10-20
284 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-20
993 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ