ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਾਂਤੀ ਦੇ ਰਾਜੇ ਅਤੇ ਜਿੱਤ ਦੇ ਰਾਜੇ ਦੀ ਸ਼ੁਕਰਗੁਜ਼ਾਰੀ, ਗਿਆਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਪਣੇ ਦਿਲ ਵਿੱਚ, ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਬੇਸ਼ੱਕ, ਉਨ੍ਹਾਂ ਮਹਾਨ ਆਤਮਾਵਾਂ ਦਾ ਜੋ ਸ਼ਾਂਤੀ ਅਤੇ ਇੱਕ ਵੀਗਨ ਸੰਸਾਰ ਲਈ ਪ੍ਰਾਰਥਨਾ ਕਰਦੇ ਹਨ। ਮੈਂ ਤੈਨੂੰ ਕਦੇ ਨਹੀਂ ਭੁੱਲਾਂਗੀ। ਭਾਵੇਂ ਮੈਂ ਤੁਹਾਨੂੰ ਸਰੀਰਕ ਤੌਰ 'ਤੇ ਨਹੀਂ ਜਾਣਦੀ, ਪਰ ਮੈਂ ਤੁਹਾਨੂੰ ਰੂਹ ਦੇ ਖੇਤਰ ਵਿੱਚ ਨਹੀਂ ਭੁੱਲਾਂਗੀ। ਅਤੇ ਮੈਂ ਤੁਹਾਡੀ ਮਦਦ ਕਰਾਂਗੀ, ਮੈਂ ਤੁਹਾਨੂੰ ਆਜ਼ਾਦ ਕਰਾਂਗੀ। ਜੇ ਤੁਸੀਂ ਇਸ ਜੀਵਨ ਵਿੱਚ ਕੋਈ ਪਾਪੀ ਕੰਮ ਨਹੀਂ ਕਰਦੇ, ਤਾਂ ਮੇਰੇ ਲਈ ਇਹ ਕਰਨਾ ਬਹੁਤ ਆਸਾਨ ਹੋਵੇਗਾ, ਕਿਉਂਕਿ ਤੁਸੀਂ ਵੀਗਨ ਅਤੇ ਇਮਾਨਦਾਰ ਹੋ। ਅਤੇ ਜੇ ਤੁਸੀਂ ਮੈਨੂੰ ਜਾਣਦੇ ਹੋ, ਜੇ ਤੁਸੀਂ ਮੈਨੂੰ ਤੁਹਾਨੂੰ ਆਜ਼ਾਦ ਕਰਨ ਲਈ ਬੇਨਤੀ ਕਰਦੇ ਹੋ, ਤਾਂ ਮੈਂ ਕਰਾਂਗੀ। ਅਤੇ ਕੁਝ ਲੋਕ ਅਜਿਹੇ ਹਨ ਜੋ ਅਜੇ ਵੀ ਵੀਗਨ ਨਹੀਂ ਹਨ, ਜਾਂ ਸ਼ਾਕਾਹਾਰੀ ਵੀ ਨਹੀਂ ਹਨ, ਪਰ ਜੇਕਰ ਉਨ੍ਹਾਂ ਕੋਲ ਪਿਛਲੇ ਜਨਮ ਜਾਂ ਜੀਵਨ ਵਿੱਚ ਬਹੁਤ ਸਾਰੇ ਚੰਗੇ ਗੁਣ ਹਨ, ਤਾਂ ਉਹ ਇਸ ਜੀਵਨ ਵਿੱਚ ਵੀ ਸਵਰਗ ਜਾਣਗੇ। ਪਰ ਮੈਂ ਇਨ੍ਹਾਂ ਲੋਕਾਂ ਨੂੰ ਸਲਾਹ ਦੇਵਾਂਗੀ - ਕਿਰਪਾ ਕਰਕੇ ਵੀਗਨ ਬਣੋ, ਕਿਉਂਕਿ ਤੁਸੀਂ ਜਿਨ੍ਹਾਂ ਵੀ ਸੰਤਾਂ ਅਤੇ ਰਿਸ਼ੀਆਂ ਨੂੰ ਪ੍ਰਾਰਥਨਾ ਕਰਦੇ ਹੋ, ਉਹ ਤੁਹਾਡੇ ਵਿੱਚੋਂ ਵੀਗਨ ਨੂੰ ਤਰਜੀਹ ਦੇਣਗੇ, ਤਰਜੀਹ ਦੇਣਗੇ ਕਿ ਤੁਸੀਂ ਵੀਗਨ ਹੋਵੋਂ। ਉਨ੍ਹਾਂ ਲਈ ਤੁਹਾਨੂੰ ਬਚਾਉਣਾ ਸੌਖਾ ਹੈ।

ਇਸ ਲਈ ਭਾਵੇਂ ਤੁਸੀਂ ਵੀਗਨ ਨਹੀਂ ਹੋ, ਪਰ ਤੁਸੀਂ ਠੀਕ ਮਹਿਸੂਸ ਕਰਦੇ ਹੋ, ਅਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਜ਼ਿੰਦਗੀ ਵਿੱਚ ਕੋਈ ਮਾੜੀਆਂ ਘਟਨਾਵਾਂ ਵਾਪਰੀਆਂ ਹਨ, ਕਿਰਪਾ ਕਰਕੇ ਬਹੁਤ ਜ਼ਿਆਦਾ ਹੰਕਾਰ ਨਾ ਕਰੋ ਅਤੇ ਬਹੁਤ ਜ਼ਿਆਦਾ ਵਿਸ਼ਵਾਸ ਨਾ ਕਰੋ ਕਿ ਪ੍ਰਮਾਤਮਾ ਤੁਹਾਨੂੰ ਬਚਾ ਲਵੇਗਾ। ਪ੍ਰਮਾਤਮਾ ਤੁਹਾਨੂੰ ਬਚਾ ਸਕਦਾ ਹੈ, ਪ੍ਰਭੂ ਯਿਸੂ ਤੁਹਾਡੀ ਮਦਦ ਕਰ ਸਕਦੇ ਹਨ, ਬੁੱਧ ਤੁਹਾਨੂੰ ਉੱਚਾ ਚੁੱਕ ਸਕਦੇ ਹਨ, ਪਰ ਤੁਸੀਂ ਕਦੇ ਨਹੀਂ ਜਾਣਦੇ ਕਿ ਤੁਹਾਡੇ ਕੋਲ ਇੰਨੀ ਯੋਗਤਾ ਹੈ ਕਿ ਤੁਸੀਂ ਕਿਸੇ ਪਿਛਲੇ ਜਨਮ ਜਾਂ ਇਸ ਜਨਮ ਦੇ ਸਾਰੇ ਮਾੜੇ ਅਤੇ ਚੰਗੇ ਕੰਮਾਂ ਨੂੰ ਸੰਤੁਲਿਤ ਕਰ ਸਕੋ। ਅਤੇ ਤੁਹਾਡੇ ਵਿੱਚ ਹੋਰ ਵੀ ਗੁਣ ਹੋਣੇ ਚਾਹੀਦੇ ਹਨ ਕਿਉਂਕਿ ਫਿਰ ਤੁਸੀਂ ਆਪਣੇ ਪਰਿਵਾਰ ਦੀ ਆਪਣੇ ਆਸ਼ੀਰਵਾਦ ਨਾਲ ਮਦਦ ਕਰ ਸਕਦੇ ਹੋ। ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਉਂਦੀ। ਮੈਂ ਜ਼ਿਆਦਾਤਰ ਆਪਣੇ ਅਖੌਤੀ ਪ੍ਰਮਾਤਮਾ ਦੇ ਪੈਰੋਕਾਰਾਂ ਨਾਲ ਗੱਲ ਕਰ ਰਹੀ ਹਾਂ। ਪਰ ਕਈ ਵਾਰ ਆਪਣੇ ਭਾਸ਼ਣਾਂ ਵਿੱਚ, ਮੈਂ ਉਨ੍ਹਾਂ ਚੀਜ਼ਾਂ ਦਾ ਵੀ ਜ਼ਿਕਰ ਕਰਦੀ ਹਾਂ ਜੋ ਤੁਹਾਨੂੰ ਲਾਭ ਪਹੁੰਚਾਉਂਦੀਆਂ ਹਨ ਅਤੇ ਤੁਹਾਨੂੰ ਸੱਚ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ, ਅਤੇ ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕੁਝ ਲੋਕ ਇਸ ਨੂੰ ਸੁਣਨ ਅਤੇ ਇਸ ਤੋਂ ਲਾਭ ਉਠਾਉਣ।

ਮੈਂ ਤੁਹਾਨੂੰ ਇਸ ਲਈ ਨਹੀਂ ਕਹਿ ਰਹੀ ਤਾਂ ਕਿ ਤੁਸੀਂ ਮੇਰੇ ਪੈਰੋਕਾਰ ਜਾਂ ਅਨੁਯਾਈ ਬਣ ਜਾਓ ਜਾਂ ਮੈਨੂੰ ਭੇਟਾਂ, ਧਨ ਜਾਂ ਕੁਝ ਵੀ ਦਿਓ। ਨਹੀਂ, ਨਹੀਂ, ਮੈਂ ਕੋਈ ਭੇਟਾ ਨਹੀਂ ਲੈਂਦੀ। ਮੈਂ ਦਿੰਦੀ ਹਾਂ, ਲੈਂਦੀ ਨਹੀਂ। ਮੇਰੀ ਜ਼ਿੰਦਗੀ ਬਹੁਤ ਸਾਦੀ ਹੈ। ਮੈਨੂੰ ਸੱਚਮੁੱਚ ਬਹੁਤੀ ਲੋੜ ਨਹੀਂ ਹੈ। ਅਤੇ ਭਾਵੇਂ ਮੇਰੇ ਕੋਲ ਪੈਸੇ ਨਾ ਵੀ ਹੋਣ, ਮੈਂ ਬਾਹਰ ਜਾ ਕੇ ਟੋਫੂ ਜਾਂ ਕੁਝ ਹੋਰ ਚੀਜ਼ ਵੇਚ ਸਕਦੀ ਹਾਂ। ਇੰਨੇ ਪੈਸੇ ਮੇਰੇ, ਇੱਕ ਵਿਅਕਤੀ ਦੇ, ਦੇਖਭਾਲ ਕਰਨ ਲਈ ਕਾਫ਼ੀ ਹੋਣਗੇ। ਪੈਸੇ ਕਮਾਉਣੇ ਬਹੁਤ ਆਸਾਨ ਹਨ। ਕਿਉਂਕਿ ਮੈਂ ਹੁਣ ਥੋੜ੍ਹੀ ਬੁਢੀ ਹੋ ਗਈ ਹਾਂ, ਮੈਨੂੰ ਨਹੀਂ ਲੱਗਦਾ ਕਿ ਕੋਈ ਮੈਨੂੰ ਨੌਕਰੀ 'ਤੇ ਰੱਖੇਗਾ ਭਾਵੇਂ ਮੈਂ ਕੰਮ 'ਤੇ ਜਾਣਾ ਚਾਹੁੰਦੀ ਹਾਂ। ਪਰ ਫਿਰ ਵੀ, ਮੈਂ ਆਪਣਾ ਛੋਟਾ ਜਿਹਾ ਕਾਰੋਬਾਰ ਬਣਾ ਸਕਦੀ ਹਾਂ, ਤਾਂ ਜੋ ਮੈਂ ਜਿਉਂਦੀ ਰਹਿ ਸਕਾਂ, ਜਿਉਂਦੀ ਰਹਿ ਸਕਾਂ। ਤਾਂ, ਕੋਈ ਗੱਲ ਨਹੀਂ, ਮੇਰੀ ਚਿੰਤਾ ਨਾ ਕਰੋ।

ਇਸ ਵੇਲੇ, ਮੇਰਾ ਖਰਚਾ ਹਰ ਮਹੀਨੇ ਲਗਭਗ ਦੋ ਸੌ ਡਾਲਰ ਹੋਵੇਗਾ, ਸਿਰਫ਼ ਖਾਣੇ ਅਤੇ ਕੁਝ ਛੋਟੀਆਂ ਜ਼ਰੂਰਤਾਂ ਲਈ। ਨਹੀਂ ਤਾਂ, ਇਹ ਬਹੁਤਾ ਨਹੀਂ ਹੈ। ਮੇਰੀ ਜ਼ਿੰਦਗੀ ਬਹੁਤ ਸਸਤੀ ਹੈ। ਮੈਂ ਹਮੇਸ਼ਾ ਆਪਣੇ ਪ੍ਰਮਾਤਮਾ ਦੇ ਪੈਰੋਕਾਰਾਂ ਨੂੰ ਕਹਿੰਦੀ ਹਾਂ ਕਿ ਮੈਂ ਬਹੁਤ ਘੱਟ-ਖਰਚ ਕਰਨ ਵਾਲੀ ਔਰਤ ਹਾਂ। ਭਾਵੇਂ ਮੈਂ ਕਈ ਵਾਰ, ਪਹਿਲਾਂ ਵਾਂਗ, ਅਕਸਰ ਜਨਤਕ ਤੌਰ 'ਤੇ ਦਿਖਾਈ ਦਿੰਦੀ ਸੀ, ਮੈਂ ਆਪਣਾ ਸਾਰਾ ਮੇਕਅੱਪ ਖੁਦ ਕਰਦੀ ਸੀ, ਆਪਣੇ ਕੱਪੜੇ ਖੁਦ ਡਿਜ਼ਾਈਨ ਕੀਤੇ, ਪਹਿਨਣ ਲਈ ਆਪਣੇ ਗਹਿਣੇ ਖੁਦ ਡਿਜ਼ਾਈਨ ਕੀਤੇ। ਅਤੇ ਅਕਸਰ ਮੈਂ ਆਪਣਾ (ਵੀਗਨ) ਭੋਜਨ ਵੀ ਖੁਦ ਬਣਾਉਂਦੀ ਸੀ, ਸਾਦਾ ਭੋਜਨ। ਇਸ ਲਈ ਅਜਿਹੀ ਜੀਵਨ ਸ਼ੈਲੀ ਦੇ ਨਾਲ, ਤੁਹਾਡੇ ਵਿੱਚ ਉਸ ਤੋਂ ਵੱਧ ਕੁਝ ਵੀ ਬਣਨ ਦੀ ਕੋਈ ਬਹੁਤੀ ਇੱਛਾ ਨਹੀਂ ਹੈ ਜੋ ਪ੍ਰਮਾਤਮਾ ਨੇ ਤੁਹਾਡੇ ਲਈ ਤਿਆਰ ਕੀਤਾ ਹੈ।

ਜੇ ਇਹ ਬਹੁਤ ਵੱਡਾ ਕਰਮ ਹੈ, ਜਿਵੇਂ ਕਿ ਸੀਰੀਆ ਵਿੱਚ ਇੰਨੇ ਸਾਲਾਂ ਤੋਂ ਚੱਲ ਰਹੀ ਜੰਗ, ਜੇ ਕੋਈ ਕਰਮ ਦਾ ਭਾਰ ਚੁੱਕਣਾ ਚਾਹੁੰਦਾ ਹੈ, ਤਾਂ ਇਸਦਾ ਇੱਕ ਨਤੀਜਾ ਹੋਵੇਗਾ। ਇਹ ਸਭ ਇੰਨਾ ਸੌਖਾ ਨਹੀਂ ਹੈ। ਇਸੇ ਕਰਕੇ ਇੰਨਾ ਸਮਾਂ ਲੱਗਿਆ। ਪਰ ਇਨ੍ਹਾਂ ਦੋਨਾਂ ਰਾਜਿਆਂ ਦੀ ਸ਼ੁਕਰਗੁਜ਼ਾਰੀ ਸੱਚਮੁੱਚ ਮੈਨੂੰ ਉਤਸ਼ਾਹਿਤ ਕਰਦੀ ਹੈ, ਮੇਰੀ ਆਤਮਾ ਨੂੰ ਉੱਚਾ ਚੁੱਕਦੀ ਹੈ, ਮੇਰੀ ਮਾਨਸਿਕ ਤੰਦਰੁਸਤੀ, ਭਾਵੇਂ ਮੇਰਾ ਸਰੀਰ ਦੁਖੀ ਹੈ। ਪਰ ਮੈਨੂੰ ਖੁਸ਼ੀ ਹੈ ਕਿ ਇਹ ਸਿਰਫ਼ ਇੰਨਾ ਹੀ ਸੀ, ਕਿਉਂਕਿ ਇਹ ਸਾਰੀਆਂ ਗੋਲੀਆਂ ਅਤੇ ਛੁਰੀਆਂ - ਕੁਝ ਮੈਨੂੰ ਕਰਮ ਦੀ ਦੇਖ ਭਾਲ ਰੱਖਣੀ ਪੈਂਦੀ ਹੈ। ਇਹ ਭੌਤਿਕ ਨਹੀਂ ਹੈ, ਪਰ ਜੇਕਰ ਇਹ ਐਸਟਰਲ ਸੂਖਮ ਲਈ ਬਹੁਤ ਜ਼ਿਆਦਾ ਹੋਵੇ, ਤਾਂ ਇਹ ਇਥੋਂ ਤਕ ਭੌਤਿਕ ਸਰੀਰ 'ਤੇ ਵੀ ਦਿਖਾਈ ਦੇਵੇਗਾ।

ਆਮ ਤੌਰ 'ਤੇ, ਖੱਬਾ ਪਾਸਾ ਵਿਸ਼ਵ ਕਰਮ ਨੂੰ ਲੈਂਦਾ ਹੈ ਅਤੇ ਸੋਖ ਲੈਂਦਾ ਹੈ, ਜ਼ਿਆਦਾਤਰ ਖੱਬੀ ਅੱਖ ਰਾਹੀਂ, ਪਰ ਹਾਲ ਹੀ ਦੇ ਸਾਲਾਂ ਵਿੱਚ ਇਹ ਸੱਜੀ ਅੱਖ ਨੂੰ ਵੀ ਪ੍ਰਭਾਵਿਤ ਕਰਦਾ ਹੈ। ਅਤੇ ਹਾਲ ਹੀ ਦੇ ਸਾਲਾਂ ਵਿੱਚ, ਸੱਜੀ ਅੱਖ ਪ੍ਰਭਾਵਿਤ ਹੁੰਦੀ ਹੈ, ਕਿਉਂਕਿ ਇਸਦਾ ਕੰਮ ਸਰੀਰ ਦੇ ਬਾਕੀ ਹਿੱਸੇ ਨੂੰ ਕਰਮ ਤੋਂ ਬਚਾਉਣਾ ਹੈ, ਇਸਨੂੰ ਬੇਅਸਰ ਕਰਨਾ ਹੈ, ਫਿਰ ਅਸੀਸ ਦਿੰਦਾ ਹੈ, ਇਸ ਲਈ ਜਦੋਂ ਇਹ ਬਹੁਤ ਜ਼ਿਆਦਾ ਦਬਾਅ ਵਿੱਚ ਹੁੰਦਾ ਹੈ ਤਾਂ ਇਸਨੂੰ ਅਕਸਰ ਬੰਦ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ! ਮੈਂ ਅਜੇ ਵੀ ਠੀਕ ਕੰਮ ਕਰ ਸਕਦੀ ਹਾਂ, ਪਰ ਜੇ ਇਸ ਵਿੱਚ ਹੋਰ ਕਰਮ ਲੈਣੇ ਪੈਣਗੇ ਤਾਂ ਸ਼ਾਇਦ ਸੱਜੀ ਅੱਖ ਪਹਿਲਾਂ ਵਾਂਗ ਨਹੀਂ ਖੁੱਲ੍ਹ ਸਕੇਗੀ। ਖੈਰ, ਇਹ ਮੇਰੀ ਸੁਰੱਖਿਆ ਲਈ ਚੰਗਾ ਹੋ ਸਕਦਾ ਹੈ - ਕੋਈ ਵੀ ਮੈਨੂੰ ਹੋਰ ਨਹੀਂ ਪਛਾਣੇਗਾ, ਤੁਸੀਂ ਸਾਰੇ ਪ੍ਰਮਾਤਮਾ ਦੇ ਪੈਰੋਕਾਰ ਵੀ। ਹਾ ਹਾ ਹਾ। ਹੁਣ ਲੋਕਾਂ ਦੀਆਂ ਅੱਖਾਂ ਚੈੱਕ ਕਰਨ ਲਈ ਨਾ ਘੁੰਮਦੇ ਫਿਰਨਾ, ਠੀਕ ਹੈ! ਤੁਹਾਨੂੰ ਇੱਕ ਅਣਸੁਖਾਵੀਂ ਹੈਰਾਨੀ ਹੋ ਸਕਦੀ ਹੈ!

ਇਹ ਫੁਲਾਵਟ, ਸੋਜ ਖੂਨ ਵਗਣ ਜਾਂ ਕਿਸੇ ਹੋਰ ਚੀਜ਼ ਵਾਂਗ ਨਹੀਂ ਦਿਖਾਈ ਦਿੰਦੇ, ਪਰ ਇਹ ਸਿਰਫ਼ ਇਸ ਤਰ੍ਹਾਂ ਦਿਖਾਈ ਦਿੰਦੇ ਹਨ ਜਿਵੇਂ ਤੁਸੀਂ ਕਲਪਨਾ ਕਰ ਸਕਦੇ ਹੋ, ਜਿਵੇਂ ਗੋਲੀ ਸਰੀਰ ਵਿੱਚੋਂ ਲੰਘਦੀ ਹੈ ਅਤੇ ਬਾਹਰ ਨਿਕਲਦੀ ਹੈ, ਅੰਦਰੋਂ ਚਮੜੀ ਦੀ ਸਤ੍ਹਾ ਨਾਲ ਆਪਣਾ ਸਿਰ ਢੱਕ ਲੈਂਦੀ ਹੈ, ਪਰ ਕੋਈ ਖੂਨ ਨਹੀਂ ਵਗ ਰਿਹਾ। ਆਮ ਤੌਰ 'ਤੇ, ਇਹ ਇਸ ਤਰ੍ਹਾਂ ਨਹੀਂ ਦਿਖਾਈ ਦੇਣਾ ਚਾਹੀਦਾ, ਕਿਉਂਕਿ ਐਸਟਰਲ, ਸੂਖਮ ਸਰੀਰ ਇਸਦੀ ਦੇਖਭਾਲ ਕਰ ਸਕਦਾ ਹੈ ਜਦੋਂ ਤੱਕ ਇਹ ਪਹਿਲਾਂ ਹੀ ਠੀਕ ਨਹੀਂ ਹੋ ਜਾਂਦਾ, ਪਰ ਕਈ ਵਾਰ ਇਹ ਬਹੁਤ ਜ਼ਿਆਦਾ ਹੁੰਦਾ ਹੈ, ਫਿਰ ਭੌਤਿਕ ਸਰੀਰ 'ਤੇ ਕੁਝ ਸੰਕੇਤ ਦਿਖਾਈ ਦੇ ਸਕਦੇ ਹਨ। ਪਰ ਮੈਂ ਠੀਕ ਹਾਂ। ਕੁਝ ਹੋਰਾਂ ਦੇ ਮੁਕਾਬਲੇ ਦਰਦ ਅਜੇ ਵੀ ਸਹਿਣਯੋਗ ਹੈ। ਮੈਂ ਤੁਹਾਨੂੰ ਸਿਰਫ਼ ਗੱਲਾਂ ਦੱਸਦੀ ਹਾਂ। ਜਿਵੇਂ ਕਿ ਕਈ ਵਾਰ ਪ੍ਰਮਾਤਮਾ ਤੁਹਾਨੂੰ ਇਹ ਸਿੱਖਣ ਦੀ ਇਜਾਜ਼ਤ ਦਿੰਦਾ ਹੈ ਕਿ ਮੈਂ ਇਕ ਨੌਕਰੀ ਦੇ ਤੌਰ 'ਤੇ ਕੀ ਕਰਦੀ ਹਾਂ, ਬਿਨਾਂ-ਤਨਖਾਹ-ਵਾਲੀ ਨੌਕਰੀ, ਪਰ ਜੇ ਪ੍ਰਮਾਤਮਾ ਇਜਾਜ਼ਤ ਨਹੀਂ ਦਿੰਦਾ, ਤਾਂ ਮੈਂ ਤੁਹਾਨੂੰ ਨਹੀਂ ਦੱਸਾਂਗੀ। ਬਹੁਤ ਕੁਝ ਮੈਂ ਤੁਹਾਨੂੰ ਨਹੀਂ ਦੱਸਿਆ ਅਤੇ ਨਾ ਹੀ ਦੱਸਾਂਗੀ! ਖੈਰ, ਹੋ ਸਕਦਾ ਹੈ ਕਿ ਤੁਸੀਂ ਇਸ ਬਾਰੇ ਥੋੜ੍ਹਾ ਜਿਹਾ ਸਿੱਖ ਸਕੋ ਕਿ ਇੱਕ ਗੁਰੂ ਸੰਸਾਰ ਤੋਂ ਵੱਖ-ਵਖ ਕਰਮ ਕਿਵੇਂ ਲੈਂਦਾ ਹੈ! ਸਾਰਿਆਂ ਨੇ ਕੋਈ ਗੁਪਤ ਨਹੀਂ ਰੱਖਿਆ, ਹੇ!

ਖੈਰ, ਮੈਂ ਬਹੁਤ ਖੁਸ਼ ਹਾਂ ਕਿ ਇਹੀ ਸਭ ਕੁਝ ਹੈ। ਜੇ ਤੁਸੀਂ ਮੇਰਾ ਸਰੀਰ ਦੇਖਦੇ ਹੋ, ਤਾਂ ਤੁਸੀਂ ਦੇਖਦੇ ਹੋ ਕਿ ਚਮੜੀ ਗੋਲੀ ਦੇ ਸਿਰ ਵਾਂਗ ਉੱਭਰੀ ਹੋਈ ਹੈ, ਪਰ ਇਹ ਠੀਕ ਹੈ। ਮੈਂ ਬਸ ਉਡੀਕ ਕਰਦੀ ਹਾਂ, ਅਤੇ ਸਮੇਂ ਦੇ ਨਾਲ, ਸ਼ਾਇਦ ਇਹ ਅਲੋਪ ਹੋ ਜਾਵੇਗਾ। ਜੇ ਇਹ ਨਹੀਂ ਹੁੰਦਾ, ਤਾਂ ਕੋਈ ਫ਼ਰਕ ਨਹੀਂ ਪੈਂਦਾ। ਜਿੰਨਾ ਚਿਰ ਮੈਂ ਕੰਮ ਕਰ ਸਕਦੀ ਹਾਂ ਅਤੇ ਸ਼ਾਂਤੀ ਨਾਲ ਸਰੀਰਕ ਤੌਰ 'ਤੇ ਸੁਰੱਖਿਅਤ ਰਹਿ ਸਕਦੀ ਹਾਂ, ਮੈਡੀਟੇਸ਼ਨ ਕਰ ਸਕਦੀ ਹਾਂ, ਸੰਸਾਰ ਦੇ ਦੁੱਖਾਂ ਨੂੰ ਮਿਟਾ ਸਕਦੀ ਹਾਂ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਮੈਂ ਕਿਹੋ ਜਿਹੀ ਦਿਖਦੀ ਹਾਂ। ਤੁਸੀਂ ਉਨ੍ਹਾਂ ਨੂੰ ਨਹੀਂ ਦੇਖ ਸਕਦੇ, ਸੁਪਨੇ ਨਾ ਦੇਖੋ। ਹਾ ਹਾ ਹਾ। ਮੈਂ ਹਮੇਸ਼ਾ ਕੱਪੜੇ ਪਹਿਨਾਂਗੀ, ਇਸ ਲਈ ਕੋਈ ਫ਼ਰਕ ਨਹੀਂ ਪੈਂਦਾ। ਇਹ ਪਹਿਲਾਂ ਹੀ ਥੋੜ੍ਹਾ ਬਿਹਤਰ ਹੋ ਰਿਹਾ ਹੈ। ਦਿੱਖ ਘੱਟ ਤਿੱਖੀ, ਘੱਟ ਭਾਰੀ ਹੋ ਜਾਂਦੀ ਹੈ। ਬੱਸ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ, ਬੱਸ ਇੰਨਾ ਹੀ।

ਸਿਰਫ਼ ਇਸ ਲਈ ਕਿਉਂਕਿ ਦੋਵੇਂ ਰਾਜੇ ਆਏ ਸਨ ਅਤੇ ਉਹ ਉਸ ਲਈ ਬਹੁਤ ਧੰਨਵਾਦੀ ਸਨ ਜੋ ਮੈਂ, ਧਰਮ ਚੱਕਰ-ਬਦਲਣ ਵਾਲੇ ਰਾਜਾ ਵਜੋਂ, ਸੀਰੀਆ ਅਤੇ ਹੋਰ ਥਾਵਾਂ ਲਈ ਕੀਤਾ ਹੈ ਜਾਂ ਕਰਾਂਗੀ; ਵੱਡੀ ਲੜਾਈ ਸ਼ਾਇਦ ਇੱਕ ਲੰਮੇਂ ਸਮੇਂ ਦੀ ਲੜਾਈ ਹੋ ਸਕਦੀ ਸੀ! ਕਿਉਂਕਿ ਉਹ ਜ਼ਿਆਦਾਤਰ ਸੀਰੀਆ ਲਈ ਨਕਾਰਾਤਮਕ ਸ਼ਕਤੀ ਵਿਰੁੱਧ ਲੜ ਰਹੇ ਹਨ, ਅਤੇ ਇਸ ਸਾਰੇ ਸਮੇਂ ਦੌਰਾਨ ਉਨ੍ਹਾਂ ਦੇਸ਼ਾਂ ਦੀ ਸ਼ਾਂਤੀ ਲਈ ਵੀ, ਅਤੇ ਪ੍ਰਮਾਤਮਾ-ਦੀ-ਕਿਰਪਾ ਨਾਲ ਕੁਝ ਪ੍ਰਭਾਵਸ਼ਾਲੀ ਸਫਲਤਾ ਪ੍ਰਾਪਤ ਕੀਤੀ ਹੈ! ਉਹ ਇੱਕ ਵੱਡਾ ਬ੍ਰੇਕ ਲੈ ਕੇ ਬਹੁਤ ਖੁਸ਼ ਹਨ! ਅਤੇ ਇਸ ਲਈ ਯਾਦ ਰੱਖੋ, ਪਿਛਲੀ ਵਾਰ ਉਹ ਕੁਝ ਸਮੇਂ ਲਈ ਹਾਰ ਗਏ ਸਨ। ਇਸ ਲਈ ਸਾਨੂੰ ਆਉਣਾ ਹੀ ਪਿਆ - ਸਵਰਗੀ ਫੌਜ ਆਈ ਅਤੇ ਉਨ੍ਹਾਂ ਦੀ ਮਦਦ ਕੀਤੀ, ਅਤੇ ਇਸ ਤਰ੍ਹਾਂ ਉਹ ਜਿੱਤ ਗਏ। ਅਤੇ ਹੁਣ ਉਹ ਕੁਝ ਹੋਰ ਜਿੱਤਦੇ ਹਨ। ਸੀਰੀਆ ਦੀ ਜੰਗ ਖਤਮ ਹੋ ਗਈ ਹੈ, ਅਤੇ ਹਰ ਕੋਈ ਰਾਹਤ ਦਾ ਸਾਹ ਲੈ ਰਿਹਾ ਹੈ। ਮੈਂ ਸੀਰੀਆ ਦੇ ਨਾਗਰਿਕਾਂ ਲਈ ਬਹੁਤ ਖੁਸ਼ ਹਾਂ। ਅਸੀਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।

ਅਤੇ ਇਸ ਕਰਕੇ, ਮੈਂ, ਵੈਸੇ, ਤੁਹਾਨੂੰ ਆਪਣੇ ਸਰੀਰ 'ਤੇ ਕਰਮ ਦੇ ਪ੍ਰਭਾਵ ਬਾਰੇ ਦੱਸਦੀ ਹਾਂ। ਇਹ ਇਕੱਲਾ ਨਹੀਂ ਹੈ। ਇਹ ਸਿਰਫ਼ ਇਕ ਕਰਮ ਦੀ ਗੱਲ ਨਹੀਂ ਹੈ। ਹੋਰ ਵੀ ਹਨ, ਪਰ ਉਹ ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਹਨ। ਕੁਝ ਦੇ ਸਰੀਰ 'ਤੇ ਬਿਲਕੁਲ ਵੀ ਮਾੜੇ ਪ੍ਰਭਾਵ ਨਹੀਂ ਹੁੰਦੇ, ਪਰ ਇਹ ਹੁੰਦੇ ਹਨ। ਕੋਈ ਵੀ ਸੰਸਾਰਕ ਕਰਮ-ਜ਼ਖ਼ਮ, ਜੇਕਰ ਖੁਸ਼ਕਿਸਮਤ ਹੈ ਕਿ ਇਹ ਸਿਰਫ਼ ਇੱਕ ਜ਼ਖ਼ਮ ਹੈ, ਤਾਂ ਵੀ ਉਸਨੂੰ ਠੀਕ ਹੋਣ ਲਈ ਸਮਾਂ ਲੱਗਣਾ ਚਾਹੀਦਾ ਹੈ। ਕਰਮ ਅਜੇ ਵੀ ਉੱਥੇ ਹੀ ਹੈ ਅਤੇ ਕੁਝ ਬੇਅਰਾਮੀ ਜਾਂ ਕੁਝ ਅਸਥਾਈ ਬਿਮਾਰੀ ਦਾ ਕਾਰਨ ਬਣਦਾ ਹੈ, ਪਰ ਇਹ ਹਮੇਸ਼ਾ ਸਰੀਰ 'ਤੇ ਇਸ ਤਰ੍ਹਾਂ ਨਹੀਂ ਆਉਂਦਾ ਕਿ ਤੁਸੀਂ ਇਸਨੂੰ ਦੇਖ ਸਕੋ। ਸੋ ਸਿਰਫ਼ ਮੈਂ ਹੀ ਜਾਣਦੀ ਹਾਂ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮੈਂ ਇਸਦੀ ਆਦੀ ਹਾਂ ਜਿਵੇਂ ਕਿਸੇ ਵੀ ਸੰਸਾਰਕ ਕਰਮ-ਜ਼ਖ਼ਮ ਵਾਂਗ। ਤਾਂ ਚਿੰਤਾ ਨਾ ਕਰੋ, ਮੈਂ ਤੰਦਰੁਸਤ ਹਾਂ। ਮੇਰਾ ਮਤਲਬ ਹੈ ਜਿੰਨਾ ਸਿਹਤਮੰਦ ਹੋ ਸਕਦੀ ਹਾਂ। ਇਸ ਲਈ ਨਹੀਂ ਕਿ ਮੈਂ ਤੁਹਾਡੇ ਨਾਲ ਬਹੁਤ ਸਮੇਂ ਤੋਂ ਗੱਲ ਨਹੀਂ ਕੀਤੀ, ਫਿਰ ਤੁਸੀਂ ਸੋਚਦੇ ਹੋ ਕਿ ਮੈਂ ਬਿਮਾਰ ਹਾਂ ਜਾਂ ਕੁਝ ਹੋਰ। ਖੈਰ, ਮੈਨੂੰ, ਬੇਸ਼ੱਕ, ਕੁਝ ਮੁਸ਼ਕਲ ਹੈ, ਪਰ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਚਿੰਤਾ ਕਰੋ। ਸੋ ਮੈਂ ਤੁਹਾਨੂੰ ਇਹ ਸਮਝਾਵਾਂਗੀ।

ਮੈਨੂੰ ਸ਼ਾਇਦ ਕੋਈ ਮੁਸੀਬਤ ਦਾ ਸੰਕੇਤ ਹੋਵੇ, ਪਰ ਇਹ ਇੰਨਾ ਬੁਰਾ ਨਹੀਂ ਹੈ, ਬਹੁਤਾ ਬੁਰਾ ਵੀ ਨਹੀਂ ਹੈ। ਇਹ ਇਸ ਤਰ੍ਹਾਂ ਨਹੀਂ ਹੈ ਕਿ ਗੋਲੀਆਂ ਇੱਕੋ ਵਾਰ ਸਾਰੀਆਂ ਆਉਂਦੀਆਂ ਹਨ, ਪਰ ਇਸਦਾ ਕੁਝ ਪ੍ਰਭਾਵ ਹੁੰਦਾ ਹੈ, ਇੱਕ ਸਮੇਂ ਵਿੱਚ ਇਸਦਾ ਇੱਕ ਹਿੱਸਾ। ਇਸ ਲਈ ਪ੍ਰਮਾਤਮਾ ਮੈਨੂੰ ਇੱਕੋ ਸਮੇਂ ਬਹੁਤ ਜ਼ਿਆਦਾ ਦੁੱਖ ਨਹੀਂ ਝੱਲਣ ਦਿੰਦਾ। ਅਤੇ ਪ੍ਰਮਾਤਮਾ ਬਹੁਤ ਦਿਆਲੂ ਹੈ, ਹਮੇਸ਼ਾ ਮੇਰੀ ਰੱਖਿਆ ਕਰਦਾ ਹੈ, ਅਤੇ ਇਹ ਵੀ ਦੱਸਦਾ ਹੈ ਕਿ ਜਦੋਂ ਮੈਨੂੰ ਜਾਣਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕੁਝ ਬੇਅਰਾਮੀ ਨੂੰ ਕਿਵੇਂ ਘੱਟ ਕਰਨਾ ਹੈ। ਹੁਣ ਤੁਸੀਂ ਦੇਖੋ, ਸਵਰਗ ਦੇ ਲੋਕ, ਉਹ ਇਸ ਤਰ੍ਹਾਂ ਬਹੁਤ, ਬਹੁਤ ਨਿਮਰ ਹਨ, ਇਸ ਤਰ੍ਹਾਂ ਬਹੁਤ ਸ਼ੁਕਰਗੁਜ਼ਾਰ ਹਨ।

ਇਸ ਲਈ, ਸਾਰੇ ਅਸਲੀ ਮਨੁੱਖਾਂ ਨੂੰ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸੇ ਲਈ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ - ਤੁਹਾਨੂੰ ਜਾਂ ਕਿਸੇ ਹੋਰ ਚੀਜ਼ ਨੂੰ ਝਿੜਕਦੇ ਹੋਏ ਨਹੀਂ - ਇਹ ਸਿਰਫ਼ ਇੰਨਾ ਹੈ ਕਿ ਇਹ ਬਹੁਤ ਬੁਰਾ ਹੈ ਜੇਕਰ ਅਸੀਂ ਉਨ੍ਹਾਂ ਲੋਕਾਂ ਦੇ ਸ਼ੁਕਰਗੁਜ਼ਾਰ ਨਹੀਂ ਹਾਂ ਜੋ ਸਾਡੇ ਲਈ ਚੰਗੇ ਹਨ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਮਨੋ-ਵਿਗਿਆਨੀ, ਉਹ ਲੋਕ ਜੋ ਪਿਛਲੇ ਰਿਕਾਰਡਾਂ ਨੂੰ ਦੇਖ ਕੇ ਭਵਿੱਖ ਦੀ ਭਵਿੱਖਬਾਣੀ ਕਰਦੇ ਹਨ। ਇਹ ਸਭ ਆਕਾਸ਼ੀ ਹਾਲ ਵਿੱਚ ਦਰਜ ਹੈ। ਇਸ ਲਈ ਕਿਉਂਕਿ ਬਹੁਤ ਸਾਰੇ ਮਨੋ-ਵਿਗਿਆਨੀ ਆਉਣ-ਵਾਲੀਆਂ ਕੁਝ ਆਫ਼ਤਾਂ ਲਈ ਮਨੁੱਖਤਾ ਨੂੰ ਚੇਤਾਵਨੀ ਦੇ ਰਹੇ ਹਨ, ਅਸੀਂ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਨੂੰ ਘੱਟ ਤੋਂ ਘੱਟ ਕਰ ਦਿੱਤਾ ਹੈ। ਨਹੀਂ ਤਾਂ, ਮੈਨੂੰ ਸ਼ੱਕ ਹੈ ਕਿ ਕੀ ਧਰਤੀ ਅੱਜ ਤੱਕ ਮੌਜੂਦ ਹੁੰਦੀ।

ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਸਾਰੇ ਮਨੁੱਖ ਕਿਰਪਾ ਕਰਕੇ: ਜ਼ੋਰਦਾਰ ਪ੍ਰਾਰਥਨਾ ਕਰੋ, ਦਿਲੋਂ ਤੋਬਾ ਕਰੋ ਅਤੇ ਇੱਕ ਚੰਗੇ ਇਨਸਾਨ ਬਣੋ! ਇਸ ਲਈ ਭਾਵੇਂ ਘਟਨਾ ਉਨ੍ਹਾਂ ਦੀ ਭਵਿੱਖਬਾਣੀ ਅਨੁਸਾਰ ਨਹੀਂ ਵਾਪਰੀ, ਜਾਂ ਇਹ ਘੱਟ ਵਾਪਰੀ, ਨੁਕਸਾਨ ਘੱਟ ਹੋਇਆ, ਸਾਰੇ ਮਨੁੱਖਾਂ ਨੂੰ ਹਮੇਸ਼ਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਪਹਿਲਾਂ ਹੀ ਦੱਸਣ ਦਿੱਤਾ ਤਾਂ ਜੋ ਅਸੀਂ ਇਸਨੂੰ ਜਿੱਥੇ ਵੀ ਹੋ ਸਕੇ, ਘੱਟ ਤੋਂ ਘੱਟ ਕਰ ਸਕੀਏ, ਇਸਦਾ ਕੁਝ ਹਿੱਸਾ। ਜੇਕਰ ਮਨੁੱਖ ਪ੍ਰਮਾਤਮਾ ਦੀ ਕਿਰਪਾ ਜਾਂ ਬੁੱਧਾਂ ਦੀ ਦਇਆ ਵਿੱਚ ਵੀ ਵਿਸ਼ਵਾਸ ਰੱਖਦੇ ਹਨ ਅਤੇ ਦਿਲੋਂ, ਇਮਾਨਦਾਰੀ ਨਾਲ, ਨਿਮਰਤਾ ਨਾਲ ਪਛਤਾਵਾ ਕਰਦੇ ਹਨ, ਚੰਗੇ ਬਣਦੇ ਹਨ, ਤਾਂ ਆਫ਼ਤ, ਭਾਵੇਂ ਕਿੰਨੀ ਵੀ ਵੱਡੀ ਹੋਵੇ, ਜ਼ੀਰੋ ਜਾਂ ਘੱਟ ਤੋਂ ਘੱਟ ਹੋ ਜਾਵੇਗੀ।

ਪਿਆਰੇ ਸੁਪਰੀਮ ਮਾਸਟਰ ਟੀਵੀ ਸੰਤ, ਮੈਂ ਇਹ ਸਾਂਝਾ ਕਰਨਾ ਚਾਹੁੰਦਾ ਸੀ ਕਿ ਮੈਂ spaceweatherlive.com 'ਤੇ ਨਜ਼ਰ ਰੱਖ ਰਿਹਾ ਹਾਂ, ਅਤੇ ਮੈਂ ਦੇਖਿਆ ਕਿ ਜਿਸ ਸਮੇਂ ਅਸੀਂ 5 ਜੁਲਾਈ ਦੀ ਸੁਨਾਮੀ ਬਾਰੇ ਚਿੰਤਤ ਹੋ ਗਏ ਸੀ ਜਿਸਦੀ ਭਵਿੱਖਬਾਣੀ ਰਿਓ ਤਾਤਸੁਕੀ ਅਤੇ ਕਈ ਹੋਰਾਂ ਦੁਆਰਾ ਕੀਤੀ ਗਈ ਸੀ, ਜਿਸਨੂੰ ਸਾਡੇ ਪਿਆਰੇ ਅਲਟੀਮੇਟ ਮਾਸਟਰ ਦੁਆਰਾ ਸੰਬੋਧਿਤ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਪਾਨ ਵਿੱਚ ਸੁਨਾਮੀ ਤੋਂ ਵੀ ਬਚ ਸਕਦੇ ਹਾਂ "ਸਾਦਾ ਛੋਟਾ 'ਪੇਚ' ਜੋ ਸਾਡੇ ਘਰ-ਗ੍ਰਹਿ ਨੂੰ ਬਚਾ ਸਕਦਾ ਹੈ" ਸੰਦੇਸ਼ ਵਿੱਚ, ਸੂਰਜੀ-ਭੜਕਦੀ ਊਰਜਾ ਹੈਰਾਨੀਜਨਕ ਤੌਰ 'ਤੇ ਘੱਟ ਸੀ, ਜ਼ਿਆਦਾਤਰ ਬੀ ਕਲਾਸ ਸੀ। ਜਦੋਂ ਘਟਨਾ ਦਾ ਸਮਾਂ ਲੰਘ ਗਿਆ, ਅਤੇ ਇਸ ਤਰ੍ਹਾਂ ਸਾਨੂੰ ਮਹਿਸੂਸ ਹੋਣ ਲੱਗਾ ਕਿ ਇਹ ਹੋਣ ਵਾਲਾ ਨਹੀਂ ਹੈ, ਤਾਂ ਗ੍ਰਾਫ਼ C ਕਲਾਸ ਵਿੱਚ ਵਧ ਗਿਆ ਅਤੇ ਉੱਥੇ ਹੀ ਰਿਹਾ।

ਸਤਿਗੁਰੂ ਜੀ ਨੇ ਇੱਕ ਵਾਰ ਜ਼ਿਕਰ ਕੀਤਾ ਹੈ ਕਿ ਲੋਕ ਵਧੇਰੇ ਪ੍ਰਮਾਤਮਾ ਤੋਂ ਡਰਨ-ਵਾਲੇ ਬਣ ਗਏ ਸਨ ਅਤੇ ਉਨ੍ਹਾਂ ਦੀਆਂ ਆਤਮਾਵਾਂ ਇੱਕ ਭਵਿੱਖਬਾਣੀ-ਕੀਤੇ ਤੂਫਾਨ ਦੇ ਸਮੇਂ ਬਿਹਤਰ ਹੋ ਗਈਆਂ ਸਨ, ਪਰ ਫਿਰ ਬਾਅਦ ਵਿੱਚ ਉਹ ਆਪਣੀ ਅਸਲ ਸਥਿਤੀ ਵਿੱਚ ਵਾਪਸ ਚਲੇ ਗਏ। ਸਤਿਗੁਰੂ ਜੀ ਨੇ ਚੇਤਾਵਨੀ ਦਿੱਤੀ ਹੈ ਕਿ ਜੁਲਾਈ ਦੇ ਸ਼ੁਰੂ ਵਿੱਚ ਸੁਰੱਖਿਅਤ ਕਿਵੇਂ ਰਹਿਣਾ ਹੈ ਅਤੇ ਜਪਾਨ ਦੇ ਲੋਕਾਂ ਲਈ ਪ੍ਰਾਰਥਨਾ ਕਿਵੇਂ ਕਰਨੀ ਹੈ। ਮੈਨੂੰ ਹੈਰਾਨੀ ਹੈ ਕਿ ਕੀ ਇਸ ਭਵਿੱਖਬਾਣੀ ਤੋਂ ਡਰੇ-ਹੋਏ ਬਹੁਤ ਸਾਰੇ ਲੋਕਾਂ ਨੇ ਦਿਲੋਂ ਪ੍ਰਾਰਥਨਾ ਕੀਤੀ, ਅਤੇ ਇਸ ਨਾਲ ਗ੍ਰਹਿ ਦੇ ਵਾਤਾਵਰਣ ਵਿੱਚ ਥੋੜ੍ਹਾ ਸੁਧਾਰ ਹੋਇਆ, ਇਸ ਤਰ੍ਹਾਂ ਤਿੰਨ ਸਭ ਤੋਂ ਸ਼ਕਤੀਸ਼ਾਲੀ ਸਾਨੂੰ ਉਸ ਭਿਆਨਕ ਆਫ਼ਤ ਤੋਂ ਬਚਾ ਸਕੇ। ਪਰ ਹੁਣ ਜਦੋਂ ਭਵਿੱਖਬਾਣੀ-ਕੀਤੀ ਗਈ ਆਫ਼ਤ ਦੀ ਸੰਭਾਵਨਾ ਘੱਟ ਜਾਪਦੀ ਹੈ, ਪ੍ਰਾਰਥਨਾਵਾਂ ਬੰਦ ਹੋ ਗਈਆਂ ਹਨ, ਅਤੇ ਮੇਰਾ ਮੰਨਣਾ ਹੈ ਕਿ ਇਸੇ ਕਾਰਨ ਸੂਰਜੀ ਭੜਕਣ ਦੀ ਸੰਭਾਵਨਾ ਦੁਬਾਰਾ ਵਧੀ ਹੈ।

ਸੂਰਜ ਦੇ ਰਾਜੇ ਨਾਲ ਸਤਿਗੁਰੂ ਜੀ ਦੀ ਗੱਲਬਾਤ ਵਿੱਚ, ਉਹਨਾਂ ਨੇ ਕਿਹਾ ਕਿ ਰਾਜਾ ਨੇ ਉਹਨਾਂ ਨੂੰ ਦੱਸਿਆ ਸੀ ਕਿ ਪ੍ਰਾਰਥਨਾਵਾਂ ਗ੍ਰਹਿ ਦੇ ਕਰਮ ਨੂੰ ਘਟਾਉਂਦੀਆਂ ਹਨ ਅਤੇ ਇਸ ਤਰ੍ਹਾਂ ਧਰਤੀ ਨੂੰ ਹੋਣ-ਵਾਲੇ ਨੁਕਸਾਨ ਦੀ ਮਾਤਰਾ ਨੂੰ ਘਟਾਉਂਦੀਆਂ ਹਨ। ਤਾਂ ਫਿਰ, ਇਹ ਜਾਪਦਾ ਹੈ ਕਿ ਸੂਰਜੀ ਭੜਕਣ ਦੀ ਮਾਤਰਾ ਮਨੁੱਖਾਂ ਦੇ ਦਿਲਾਂ ਵਿੱਚ ਰੱਬ ਤੋਂ ਡਰਨ-ਵਾਲੀ ਚੰਗਿਆਈ ਦੇ ਸਿੱਧੇ ਅਨੁਪਾਤੀ ਹੈ। ਬੇਸ਼ੱਕ, ਅਸੀਂ ਹੁਣ ਤੱਕ ਸੜ ਚੁੱਕੇ ਹੁੰਦੇ ਜੇਕਰ ਇਹ "ਗ੍ਰੀਨ ਸ਼ੀਲਡ" ਨਾ ਹੁੰਦੀ ਜੋ ਸਤਿਗੁਰੂ ਜੀ ਅਤੇ ਸ਼ਾਂਤੀ ਲੋਕਾਂ ਨੇ ਸਾਡੇ ਗ੍ਰਹਿ ਦੁਆਲੇ ਰੱਖੀ ਸੀ, ਅਤੇ ਪੁਲਾੜ ਮੌਸਮ ਗ੍ਰਾਫਾਂ 'ਤੇ ਇਹ ਦੇਖਣਾ ਅਜੀਬ ਹੈ ਕਿ ਸੂਰਜ 'ਤੇ ਚੀਜ਼ਾਂ ਬਹੁਤ ਸ਼ਾਂਤ ਸਨ ਉਸ ਸਮੇਂ ਦੇ ਆਲੇ-ਦੁਆਲੇ ਜਦੋਂ ਅਸੀਂ ਇੱਕ ਬਹੁਤ ਵੱਡੀ ਆਫ਼ਤ ਦੀ ਉਮੀਦ ਕਰ ਰਹੇ ਸੀ ਅਤੇ ਇਸ ਤਰ੍ਹਾਂ ਬਹੁਤ ਸਖਤ ਪ੍ਰਾਰਥਨਾ ਕਰ ਰਹੇ ਸੀ। ਆਓ ਅਸੀਂ ਸਾਰੇ ਭਰਪੂਰ ਪ੍ਰਾਰਥਨਾ ਕਰੀਏ, ਜਿਵੇਂ ਕਿ ਇਹ ਜਾਪਦਾ ਹੈ ਕਿ ਤਿੰਨ ਸਭ ਤੋਂ ਸ਼ਕਤੀਸ਼ਾਲੀ ਸਾਨੂੰ ਸਭ ਤੋਂ ਭਿਆਨਕ ਆਫ਼ਤਾਂ ਤੋਂ ਬਚਾਉਣ ਲਈ ਇਸਦਾ ਚੰਗਾ ਉਪਯੋਗ ਕਰ ਸਕਦੇ ਹਨ। ਮਾਰਗੋ, ਯੂਨਾਈਟਿਡ ਕਿੰਗਡਮ ਵਿੱਚ

ਆਦਿ...

ਮੈਂ ਇਹ ਸਭ ਦੇਖ ਸਕਦੀ ਹਾਂ। ਮੈਨੂੰ ਇਹ ਸਭ ਪਤਾ ਹੈ। ਪਰ ਮੈਂ ਤੁਹਾਨੂੰ ਇਹ ਸਾਬਤ ਨਹੀਂ ਕਰ ਸਕਦੀ। ਇਹੀ ਸਮੱਸਿਆ ਹੈ। ਖੈਰ, ਘੱਟੋ ਘੱਟ ਤੁਹਾਨੂੰ, ਮੇਰੇ ਪਿੱਛੇ ਚੱਲਣ ਵਾਲੇ ਪ੍ਰਮਾਤਮਾ ਦੇ ਪੈਰੋਕਾਰਾਂ ਨੂੰ, ਮੇਰੀ ਗੱਲ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ।

Photo Caption: ਜੰਗਲੀ ਜੀਵਨ ਵਿੱਚ ਸੁਆਦੀ ਰੰਗ ਜੋੜਨਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-24
2912 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-25
2399 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-26
2041 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-27
2197 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-28
1709 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-29
1422 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-30
1059 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-01
37 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-10-01
1 ਦੇਖੇ ਗਏ
37:28
ਗਿਆਨ ਭਰਪੂਰ ਸ਼ਬਦ
2025-10-01
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-01
1 ਦੇਖੇ ਗਏ
ਧਿਆਨਯੋਗ ਖਬਰਾਂ
2025-09-30
734 ਦੇਖੇ ਗਏ
31:01
ਗਿਆਨ ਭਰਪੂਰ ਸ਼ਬਦ
2025-09-30
572 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-30
1048 ਦੇਖੇ ਗਏ
ਧਿਆਨਯੋਗ ਖਬਰਾਂ
2025-09-29
774 ਦੇਖੇ ਗਏ
37:40
ਧਿਆਨਯੋਗ ਖਬਰਾਂ
2025-09-29
271 ਦੇਖੇ ਗਏ
35:19
ਗਿਆਨ ਭਰਪੂਰ ਸ਼ਬਦ
2025-09-29
713 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ