ਉਥੇ ਕਾਲੀ ਅੱਗ ਸੀ, ਜੋ ਇੱਕੋ ਸਮੇਂ ਬਹੁਤ ਠੰਢੀ ਅਤੇ ਗਰਮ ਮਹਿਸੂਸ ਹੋ ਰਹੀ ਸੀ। ਅਤੇ ਉਥੇ ਕੁਝ ਜੀਵ ਵੀ ਸਨ ਜਿਨ੍ਹਾਂ ਦੇ ਆਕਾਰ ਮਨੁੱਖਾਂ ਵਰਗੇ ਲੱਗਦੇ ਸਨ। ਉਹ ਸੜੀਆਂ-ਹੋਈਆਂ ਲਾਸ਼ਾਂ ਵਾਂਗ ਸਨ, ਜ਼ੋਂਬੀਆਂ ਵਾਂਗ। ਉਨ੍ਹਾਂ ਨੇ ਮੇਰੇ 'ਤੇ ਹਮਲਾ ਕੀਤਾ, ਮੈਨੂੰ ਨਿਸ਼ਾਨਾ ਬਣਾਇਆ, ਅਤੇ ਮੈਨੂੰ ਵੱਢਿਆ। ਇਹ ਬਹੁਤ ਭਿਆਨਕ ਸੀ, ਅਤੇ ਮੈਂ ਬਹੁਤ ਡਰ ਗਿਆ ਸੀ। ਮੈਨੂੰ ਇੰਝ ਲੱਗਾ ਜਿਵੇਂ ਮੇਰੇ ਅੰਗ ਘੋੜਿਆਂ ਨਾਲ ਬੱਝੇ ਹੋਏ ਹੋਣ ਜੋ ਵੱਖ-ਵੱਖ ਦਿਸ਼ਾਵਾਂ ਵਿੱਚ ਦੌੜ ਰਹੇ ਹੋਣ। ਇਸਨੇ ਸੱਚਮੁੱਚ ਮੈਨੂੰ ਪਾੜ ਦਿੱਤਾ ਅਤੇ ਤਬਾਹ ਕਰ ਦਿੱਤਾ। ਮੇਰੇ ਪਿਛਲੇ ਸੰਸਾਰਿਕ ਜੀਵਨ ਬਾਰੇ ਵੀ ਉਥੇ ਇੱਕ ਡੂੰਘਾ ਪਛਤਾਵਾ ਸੀ, ਅਤੇ ਮੈਂ ਸੋਚਿਆ ਕਿ ਮੈਂ ਇੱਕ ਵਿਅਰਥ, ਸਵਾਰਥੀ ਜੀਵਨ ਜੀ ਰਿਹਾ ਸੀ। ਫਿਰ ਅਚਾਨਕ, ਮੇਰੇ ਬਿਲਕੁਲ ਨੇੜੇ ਇੱਕ ਸੁਨਹਿਰੀ ਰੌਸ਼ਨੀ ਫਟ ਗਈ। ਇਹ ਮੈਨੂੰ ਸਪੱਸ਼ਟ ਸੀ ਕਿ ਇਹ ਸੁਨਹਿਰੀ ਰੌਸ਼ਨੀ ਸਦੀਵੀ ਜੀਵਨ ਹੈ (ਸੀ)। ਇਹ ਪੂਰਨ ਪਿਆਰ, ਪੂਰਨ ਸ਼ਾਂਤੀ, ਪੂਰਨ ਸੁਰੱਖਿਆ, ਅਤੇ ਸੰਪੂਰਨਤਾ ਸੀ । ਹਰ ਕੋਈ ਕੁਦਰਤੀ ਤੌਰ 'ਤੇ ਇਸ ਰੋਸ਼ਨੀ ਵਿੱਚ ਜੜਿਆ ਹੋਇਆ ਹੈ।ਮੇਰੇ ਖੱਬੇ ਪਾਸੇ, ਜਿਵੇਂ ਉਥੇ ਇਕ ਦੋ ਮੀਲ (3.2 ਕਿਲੋਮੀਟਰ)-ਚੌੜਾ ਟੋਆ ਹੈ ਜਿਸ ਵਿੱਚੋਂ ਸੰਤਰੀ, ਪੀਲੀਆਂ, ਲਾਲ ਰੰਗ ਦੀਆਂ ਲਾਟਾਂ ਨਿਕਲ ਰਹੀਆਂ ਹਨ, ਅਤੇ ਇੱਕੋ ਸਮੇਂ ਲੱਖਾਂ ਹੀ ਚੀਕਾਂ ਆ ਰਹੀਆਂ ਹਨ। ਇੱਕ ਭੂਤ ਮੇਰੀ ਸੱਜੀ ਬਾਂਹ ਨੂੰ ਫੜ ਲੈਂਦਾ ਅਤੇ ਖਿੱਚ ਲੈਂਦਾ ਅਤੇ ਮੇਰੀ ਬਾਂਹ ਨੂੰ ਪਾੜ ਦਿੰਦਾ। ਮੇਰੀ ਪੂਰੀ ਬਾਂਹ ਉਤਾਰ ਦਿਤੀ ਜਾਂਦੀ ਸੀ, ਅਤੇ ਮੈਨੂੰ ਚਮੜੀ ਲਟਕਦੀ, ਨਾੜੀਆਂ ਅਤੇ ਖੂਨ ਦਿਖਾਈ ਦਿੰਦਾ ਸੀ। ਉਹ ਇਸਨੂੰ ਉਤਾਰ ਦਿੰਦਾ ਸੀ, ਅਤੇ ਕੁਝ ਸਕਿੰਟਾਂ ਬਾਅਦ ਇਹ ਦੁਬਾਰਾ ਚਾਲੂ ਹੋ ਜਾਂਦਾ ਸੀ, ਅਤੇ ਉਹ ਦੁਬਾਰਾ ਉਹੀ ਕੰਮ ਕਰਦਾ ਸੀ। ਅਤੇ ਉਹ ਮੇਰੀ ਬਾਂਹ ਫੜੀ ਰਖਦਾ, ਮੇਰੇ ਵੱਲ ਦੇਖ ਰਿਹਾ, ਹੱਸ ਰਿਹਾ, ਕਿਉਂਕਿ ਉਹ ਸਿਰਫ਼ ਡਰ ਦੇਖਣਾ ਚਾਹੁੰਦਾ ਹੈ, ਮੇਰੇ ਚਿਹਰੇ 'ਤੇ ਡਰ। ਮੇਰੇ ਲਈ ਹਫੜਾ-ਦਫੜੀ ਪ੍ਰਮਾਤਮਾ ਤੋਂ ਵੱਖ ਹੋਣਾ ਸੀ, ਇਹ ਜਾਣਦੇ ਹੋਏ ਕਿ ਮੈਂ ਜਿੰਨੀ ਮਰਜ਼ੀ ਪ੍ਰਾਰਥਨਾ ਕਰ ਸਕਦਾ ਹਾਂ, (ਪਰ) ਮੈਂ ਆਪਣੀਆਂ ਪ੍ਰਾਰਥਨਾਵਾਂ ਉਸ ਤੱਕ ਨਹੀਂ ਪਹੁੰਚਾ ਸਕਦਾ। ਇਹ ਖਤਮ ਹੋ ਚੁੱਕਿਆ ਹੈ। ਮੈਨੂੰ ਤੁਰੰਤ ਅਹਿਸਾਸ ਹੋਇਆ ਕਿ ਜਿੰਨਾ ਚਿਰ ਤੁਸੀਂ ਜੀ ਰਹੇ ਹੋ, ਜਿੰਨਾ ਚਿਰ ਤੁਸੀਂ ਸਾਹ ਲੈ ਰਹੇ ਹੋ, ਅਤੇ ਇਸ ਧਰਤੀ 'ਤੇ ਚੱਲ ਰਹੇ ਹੋ, ਤੁਹਾਡੇ ਕੋਲ ਯਿਸੂ ਨੂੰ ਪ੍ਰਾਰਥਨਾ ਕਰਨ, ਆਪਣੇ ਗੋਡਿਆਂ 'ਤੇ ਡਿੱਗਣ, ਪ੍ਰਮਾਤਮਾ ਨੂੰ ਤੁਹਾਡੀ ਜ਼ਿੰਦਗੀ ਵਿੱਚ ਆਉਣ, ਆਪਣੀ ਜ਼ਿੰਦਗੀ ਬਚਾਉਣ ਅਤੇ ਆਪਣੀ ਜ਼ਿੰਦਗੀ ਨੂੰ ਪ੍ਰਮਾਤਮਾ ਨੂੰ ਸੌਂਪਣ ਦਾ ਇਕ ਮੌਕਾ ਹੈ।ਮੈਨੂੰ ਅਹਿਸਾਸ ਹੋਇਆ ਕਿ ਮੈਂ ਮਰ ਗਿਆ ਸੀ। ਅਤੇ ਮੈਨੂੰ ਤੁਰੰਤ ਪਤਾ ਲੱਗ ਗਿਆ ਕਿ ਇਹ ਇੱਕ ਭੂਤ ਸੀ ਅਤੇ ਇਹ ਮੈਨੂੰ ਨਰਕ ਵਿੱਚ ਲਿਜਾ ਰਿਹਾ ਸੀ। ਇਹ ਭੂਤ ਮੈਨੂੰ ਤਸੀਹੇ ਦੇਣਾ ਸ਼ੁਰੂ ਕਰ ਰਿਹਾ ਹੈ, ਇਹ ਹੋਰ ਭੂਤ ਉੱਪਰ ਆ ਰਹੇ ਹਨ, ਅਤੇ ਉਹ ਮੈਨੂੰ ਫੜ ਰਹੇ ਹਨ ਅਤੇ ਮੈਨੂੰ ਖਿੱਚ ਰਹੇ ਹਨ, ਅਤੇ ਉਹ ਮੈਨੂੰ ਡੰਗ ਮਾਰ ਰਹੇ ਹਨ, ਅਤੇ ਉਹ ਮੈਨੂੰ ਤਸੀਹੇ ਦੇ ਰਹੇ ਹਨ। ਇਹ ਸਭ ਤੋਂ ਭਿਆਨਕ, ਭਿਆਨਕ ਅਹਿਸਾਸ ਹੈ। ਅਤੇ ਇਹੀ ਉਹ ਸੀ ਜਿਸ ਵਿੱਚੋਂ ਮੈਂ ਲੰਘ ਰਿਹਾ ਸੀ। ਇਹ ਭੂਤ ਮੈਨੂੰ ਮੇਰੇ ਸਥਾਈ ਸਥਾਨ 'ਤੇ ਲਿਜਾ ਰਿਹਾ ਸੀ ਤਾਂ ਜੋ ਮੈਨੂੰ ਹਮੇਸ਼ਾ ਲਈ ਉੱਥੇ ਰੱਖ ਸਕੇ, ਕਦੇ ਵੀ ਨਾ ਹਿੱਲਿਆ ਜਾ ਸਕੇ। ਅਚਾਨਕ ਹੀ, ਮੈਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਨਿਰਾਸ਼ਾਜਨਕ ਅਹਿਸਾਸ ਹੋਇਆ। ਮੈਨੂੰ ਪਤਾ ਸੀ ਕਿ ਮੈਂ ਇਸ ਵਿੱਚੋਂ ਕਦੇ ਬਾਹਰ ਨਹੀਂ ਆਵਾਂਗਾ। ਕਦੇ ਨਹੀਂ। ਸਾਰੀ ਸਦੀਵਤਾ ਲਈ। ਮੈਨੂੰ ਇਹ ਸੱਚਮੁੱਚ ਸਪੱਸ਼ਟ ਕਰਨ ਦਿਓ। ਇੱਕ ਵਾਰ ਜਦੋਂ ਤੁਸੀਂ ਮਰ ਜਾਂਦੇ ਹੋ ਅਤੇ ਨਰਕ ਵਿੱਚ ਚਲੇ ਜਾਂਦੇ ਹੋ, ਤਾਂ ਕੋਈ ਉਮੀਦ ਨਹੀਂ ਰਹਿੰਦੀ। ਕੋਈ ਛੁਟਕਾਰਾ ਨਹੀਂ ਹੈ। ਕੋਈ ਮੋੜ ਨਹੀਂ ਹੈ। ਵਾਪਸ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਤੁਸੀਂ ਮਰ ਗਏ। ਇਹ ਬਸ ਗਲ ਖਤਮ। ਤੁਰੰਤ, ਇਹ ਭੂਤ ਜਿਸ ਨਾਲ ਮੈਂ ਲੜ ਰਿਹਾ ਸੀ, ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਭੂਤ ਨੇ ਤੁਰੰਤ ਛੱਡ ਦਿੱਤਾ। ਅਤੇ ਜਿਵੇਂ ਹੀ ਭੂਤ ਨੇ ਅਜਿਹਾ ਕੀਤਾ, ਮੈਨੂੰ ਬਹੁਤ ਤੇਜ਼ੀ ਨਾਲ ਲਿਜਾਇਆ ਗਿਆ। ਅਗਲੀ ਗੱਲ ਜੋ ਤੁਸੀਂ ਜਾਣਦੇ ਹੋ, ਮੈਂ ਸਵਰਗ ਦੇ ਦਰਵਾਜਿਆਂ 'ਤੇ ਹਾਂ। ਜਿੰਨਾ ਮੈਨੂੰ ਨਰਕ ਵਿੱਚ ਤਸੀਹੇ ਦਿੱਤੇ ਗਏ ਸਨ, ਜਿੰਨਾ ਮੈਂ ਨਰਕ ਵਿੱਚ ਡਰਿਆ ਹੋਇਆ ਸੀ, ਹੁਣ ਮੇਰੇ ਅੰਦਰ ਸਭ ਤੋਂ ਵੱਧ ਖੁਸ਼ੀ ਦੀ ਭਾਵਨਾ ਸੀ ਜਿਸਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ। ਇਹ ਸਰੀਰ ਵਿੱਚ ਤੁਹਾਡੇ ਦੁਆਰਾ ਅਨੁਭਵ-ਕੀਤੇ ਜਾਣ ਵਾਲੀ ਕਿਸੇ ਵੀ ਚੀਜ਼ ਤੋਂ ਪਰੇ ਹੈ। ਇੱਥੇ ਸਵਰਗ ਵਿੱਚ, ਤੁਸੀਂ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਹੋ।ਆਦਿ...
ਕਿਉਂਕਿ ਜਿਸ ਭੌਤਿਕ ਸਰੀਰ ਨੂੰ ਪ੍ਰਮਾਤਮਾ ਨੇ ਤੁਹਾਨੂੰ ਬਣਾਇਆ ਹੈ ਉਹ ਪ੍ਰਮਾਤਮਾ ਦਾ ਸੰਪੂਰਨ ਰੂਪ ਹੈ। ਅਤੇ ਉਥੇ ਇੱਕ ਗੁਪਤ ਸਵਿੱਚ, ਜਾਂ ਜਿਸਨੂੰ ਤੁਸੀਂ ਬਟਨ ਕਹਿੰਦੇ ਹੋ, ਜੋ ਬ੍ਰਹਮਤਾ ਕਿਰਿਆਸ਼ੀਲ ਕਰ ਸਕਦੀ ਹੈ ਅਤੇ ਇਸਨੂੰ ਤੁਹਾਡੇ ਅਧਿਆਤਮਿਕ ਲਾਭ ਅਤੇ ਤੁਹਾਡੀ ਅਧਿਆਤਮਿਕ ਮੁਕਤੀ ਲਈ ਕੰਮ ਕਰਨ ਦੇ ਸਕਦੀ ਹੈ। ਨਰਕ ਵਿੱਚ, ਤੁਹਾਡੇ ਕੋਲ ਹੁਣ ਇਹ ਹੋਰ ਨਹੀਂ ਹੈ। ਇਹ ਇੱਕ ਵੱਖਰੀ ਬਣਤਰ ਹੈ। ਬਹੁਤ ਸਾਰੀਆਂ ਚੀਜ਼ਾਂ ਗੁੰਮ ਹਨ। ਸਰੀਰਕ ਛੋਹ ਵੀ ਅਵੈਧ ਹੈ। ਇਸ ਲਈ ਬਹੁਤ ਸਾਰੇ ਲੋਕ ਮਰਨ ਤੋਂ ਬਾਅਦ, ਉਹ ਆਪਣੇ ਆਪ ਨੂੰ ਉੱਥੇ ਪਏ ਇੱਕ ਸਰੀਰ ਦੇ ਰੂਪ ਵਿੱਚ ਦੇਖਦੇ ਹਨ, ਅਤੇ ਉਹ ਆਪਣੇ ਆਲੇ-ਦੁਆਲੇ ਵਾਪਰਨ ਵਾਲੀ ਹਰ ਚੀਜ਼ ਨੂੰ ਦੇਖਦੇ ਹਨ। ਪਰ ਉਹ ਜ਼ਿੰਦਾ ਰਿਸ਼ਤੇਦਾਰਾਂ ਨੂੰ ਛੂਹ ਨਹੀਂ ਸਕਦੇ, ਉਨ੍ਹਾਂ ਨਾਲ ਗੱਲ ਨਹੀਂ ਕਰ ਸਕਦੇ, ਉਨ੍ਹਾਂ ਨੂੰ ਮੁਰਦਿਆਂ, ਜਾਂ ਲਗਭਗ-ਮੁਰਦਿਆਂ, ਜਾਂ ਤਕਰੀਬਨ-ਮੁਰਦਿਆਂ ਵੱਲ ਧਿਆਨ ਦੇਣ ਲਈ ਕੁਝ ਨਹੀਂ ਕਰ ਸਕਦੇ। ਕਿਉਂਕਿ ਉਨ੍ਹਾਂ ਦਾ ਸਰੀਰ ਉੱਥੇ ਹੈ, ਪਰ ਅਸਲ ਸਰੀਰ, ਅਸਲ ਵਿਅਕਤੀ ਚਲਾ ਗਿਆ ਹੈ - ਬ੍ਰਹਮ ਨਾਲ ਜੁੜਨ ਦੀ ਸਾਰੀ ਸ਼ਕਤੀ ਦੇ ਨਾਲ ਚਲਾ ਗਿਆ ਹੈ।ਇਸ ਲਈ, ਜੇਕਰ ਤੁਸੀਂ ਅਜੇ ਵੀ ਜ਼ਿੰਦਾ ਹੋ, ਤਾਂ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਉਹ ਸੰਪਰਕ ਕਦੇ ਨਾ ਟੁੱਟੇ। ਭਾਵੇਂ ਤੁਹਾਨੂੰ ਉਸ ਤੋਂ ਪਹਿਲਾਂ ਦੇ ਆਪਣੇ ਪਾਪਾਂ ਨੂੰ, ਜਾਂ ਪਿਛਲੇ ਜੀਵਨ ਕਾਲ ਦੇ ਕੁਝ ਪਾਪਾਂ ਨੂੰ ਛੁਡਾਉਣ ਲਈ ਨਰਕ ਜਾਣਾ ਪਵੇ, ਤੁਹਾਡੇ ਕੋਲ ਅਜੇ ਵੀ ਉਹ ਕਨੈਕਸ਼ਨ ਸਵਿੱਚ ਹੈ। ਅਤੇ ਜੀਵਤ ਮਾਲਕ ਦੀ ਭੂਮਿਕਾ ਇਸਨੂੰ ਵਾਪਸ ਚਾਲੂ ਕਰਨ ਵਿੱਚ ਤੁਹਾਡੀ ਮਦਦ ਕਰਨਾ ਹੈ। ਅਤੇ ਫਿਰ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿੱਥੇ। ਜਾਂ ਇਸ ਤੋਂ ਬਾਅਦ ਇਹ ਹਮੇਸ਼ਾ ਲਈ ਪੂਰੀ ਤਰ੍ਹਾਂ ਖੁੱਲ੍ਹਾ ਹੈ। ਜਦੋਂ ਤੱਕ ਤੁਸੀਂ ਬ੍ਰਹਿਮੰਡ ਦੇ ਨਿਯਮ ਦੇ ਵਿਰੁੱਧ ਕੁਝ ਨਹੀਂ ਕਰਦੇ, ਭਾਵੇਂ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕਿ ਕੀ ਸਹੀ ਹੈ ਅਤੇ ਕੀ ਗਲਤ, ਫਿਰ ਤੁਹਾਨੂੰ ਬਚਾਇਆ ਨਹੀਂ ਜਾ ਸਕਦਾ। ਸਿਰਫ਼ ਭੌਤਿਕ ਜੀਵਨ ਵਿੱਚ ਇਹ ਬਿਹਤਰ ਹੈ।ਬੇਸ਼ੱਕ, ਮੈਂ ਨਰਕ ਵਿੱਚ ਗਈ ਅਤੇ ਬਹੁਤ ਸਾਰੀਆਂ ਰੂਹਾਂ ਨੂੰ ਵੀ ਬਚਾਇਆ। ਪਰ, ਮੈਂ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਜਾਂ ਬੱਚਿਆਂ ਜਾਂ ਦੋਸਤਾਂ ਨਾਲ ਆਉਂਦੀ ਹਾਂ ਜੋ ਤੁਹਾਡੇ ਨਾਲ ਇਕ ਖੂਨ ਦੀ ਰੇਖਾ ਰਾਹੀਂ ਜਾਂ ਪਿਆਰ ਜਾਂ ਕੁਝ ਅਸਾਧਾਰਨ ਚੀਜ਼ਾਂ ਰਾਹੀਂ ਜੁੜੇ ਹੋਏ ਹਨ, ਅਤੇ ਤੁਸੀਂ ਸਾਰੀ ਉਮਰ ਇੱਕ ਦੂਜੇ ਦੀ ਮਦਦ ਕਰਦੇ ਹੋ। ਇਸ ਲਈ ਜੀਵਨ ਨਾਲ, ਭੌਤਿਕ ਜੀਵਨ ਨਾਲ ਇੱਕ ਸਬੰਧ ਹੈ। ਭੌਤਿਕ ਜੀਵਨ ਇੱਕ ਅਜਿਹਾ ਸਾਧਨ ਹੈ ਜੋ ਗੈਰਹਾਜ਼ਰ ਨਹੀਂ ਹੋ ਸਕਦਾ। ਇਥੋਂ ਤਕ ਸਾਰੇ ਬੁੱਧਾਂ, ਬੋਧੀਸਤਵਾਂ, ਸੰਤਾਂ ਅਤੇ ਰਿਸ਼ੀਆਂ, ਇੱਥੋਂ ਤੱਕ ਕਿ ਯਿਸੂ ਮਸੀਹ ਨੂੰ ਵੀ, ਦੂਜੇ ਜੀਵਾਂ ਦੀ ਮਦਦ ਕਰਨ ਲਈ ਹੇਠਾਂ ਆਉਣ ਲਈ, ਅਤੇ ਫਿਰ ਘਰ ਵਾਪਸ ਜਾਣ ਲਈ, ਉਸੇ 'ਤੇ ਨਿਰਭਰ ਕਰਦੇ ਹੋਏ, ਸਵਰਗ ਨਾਲ ਉਸ ਸੰਬੰਧ ਦੀ ਜ਼ਰੂਰਤ ਹੈ।ਮੈਂ ਬਿਹਤਰ ਜਾਣਦੀ ਹਾਂ, ਬੇਸ਼ੱਕ, ਕਿਉਂਕਿ ਮੈਂ ਤ੍ਰਿਏਕ ਵਿੱਚੋਂ ਇੱਕ ਹਾਂ। ਬੇਸ਼ੱਕ, ਜੋ ਕੁਝ ਤੁਸੀਂ ਕਹਿੰਦੇ ਹੋ, "ਪ੍ਰਭੂ ਯਿਸੂ," ਉਹ ਮੈਂ ਵੀ ਹਾਂ। ਜੋ ਕੁਝ ਤੁਸੀਂ ਕਹਿੰਦੇ ਹੋ ਪ੍ਰਭੂ ਯਿਸੂ ਨੂੰ ਪਤਾ ਹੈ, ਉਹ ਮੈਨੂੰ ਵੀ ਪਤਾ ਹੈ। ਉਦਾਹਰਣ ਵਜੋਂ, ਇਸ ਤਰ੍ਹਾਂ। ਪਰ ਅਸੀਂ ਹੱਥ-ਪੈਰ ਜਾਂ ਕਿਸੇ ਹੋਰ ਚੀਜ਼ ਨਾਲ ਬੱਝੇ ਹੋਏ ਨਹੀਂ ਹਾਂ। ਅਧਿਆਤਮਿਕ ਖੇਤਰ ਵਿੱਚ, ਅਧਿਆਤਮਿਕ ਤੌਰ 'ਤੇ ਬਹੁਤ ਉਚ-ਵਿਕਸਤ ਲੋਕਾਂ ਨੂੰ ਇੱਕ ਦੂਜੇ ਨੂੰ ਸਮਝਣ ਜਾਂ ਇਕੱਠੇ ਕੰਮ ਕਰਨ ਲਈ ਭੌਤਿਕ ਚੀਜ਼ਾਂ ਦੀ ਲੋੜ ਨਹੀਂ ਹੁੰਦੀ। ਸਿਰਫ ਇਸ ਭੌਤਿਕ ਸੰਸਾਰ ਵਿੱਚ, ਤੁਹਾਨੂੰ ਭਾਸ਼ਾ ਦੀ ਲੋੜ ਹੈ, ਤੁਹਾਨੂੰ ਪ੍ਰਗਟਾਵੇ ਦੀ ਲੋੜ ਹੈ, ਕੁਝ ਅਮੂਰਤ ਵਿਆਖਿਆਵਾਂ ਨੂੰ ਸਮਝਣ ਲਈ ਤੁਹਾਨੂੰ ਹਰ ਤਰ੍ਹਾਂ ਦੇ ਯੰਤਰਾਂ ਦੀ ਲੋੜ ਹੈ।ਤਾਂ ਅੱਜ ਇਹ ਇਸ ਤਰ੍ਹਾਂ ਹੈ। ਮੈਂ ਬਸ ਆਪਣਾ ਧੰਨਵਾਦ ਪ੍ਰਗਟ ਕਰਨਾ ਚਾਹੁੰਦੀ ਹਾਂ। ਟ੍ਰਿਨਿਟੀ ਦੁਆਰਾ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ ਜਿਸਦਾ ਮੈਂ ਇੱਕ ਹਿੱਸਾ ਹਾਂ। ਅਜੇ ਵੀ ਬਹੁਤ ਸਾਰੀਆਂ ਚੀਜ਼ਾਂ ਮਨੁੱਖਾਂ ਨੂੰ ਕਰਨੀਆਂ ਪੈਣਗੀਆਂ। ਜਾਨਵਰ-ਲੋਕ ਕੁਝ ਵੱਖ-ਵੱਖ ਤਰੀਕਿਆਂ ਨਾਲ ਕਰਦੇ ਹਨ। ਮੈਨੂੰ ਮੁਆਫ ਕਰੋ। ਮੈਨੂੰ ਹੁਣ ਤੁਹਾਨੂੰ ਛੱਡਣਾ ਪਵੇਗਾ। ਸ਼ਾਇਦ ਆਪਾਂ ਕਦੇ ਫਿਰ ਗੱਲ ਕਰਾਂਗੇ, ਕਿਉਂਕਿ ਮੈਂ ਇਸ ਸਮੇਂ ਆਪਣੇ ਆਪ ਨੂੰ ਭੌਤਿਕ ਸੰਸਾਰ ਵਿੱਚ ਨਹੀਂ ਰੱਖ ਸਕਦੀ। ਮੈਨੂੰ ਮਨੁੱਖਤਾ ਅਤੇ ਸਾਰੇ ਜੀਵਾਂ ਲਈ, ਇੱਥੋਂ ਤੱਕ ਕਿ ਦੂਜੇ ਗ੍ਰਹਿਆਂ 'ਤੇ ਵੀ, ਅੰਦਰ ਜਾ ਕੇ ਹੋਰ ਕੰਮ ਕਰਨੇ ਪੈਣਗੇ। ਅਤੇ ਇਸ ਤਰ੍ਹਾਂ ਦੇ ਕੁਝ ਮਾਮਲਿਆਂ ਵਿੱਚ, ਮੈਂ ਹਮੇਸ਼ਾ ਦੇਰੀ ਨਹੀਂ ਕਰ ਸਕਦੀ।ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੋ ਇਸ ਬਚਾਅ ਮਿਸ਼ਨ ਵਿੱਚ ਸ਼ਾਮਲ ਹਨ, ਕਿ ਤੁਸੀਂ ਪਛਤਾਵੇ ਵਿੱਚ ਆਪਣੀ ਇਮਾਨਦਾਰੀ ਦਿਖਾਉਂਦੇ ਹੋ ਅਤੇ ਵੀਗਨ ਬਣਦੇ ਹੋ, ਆਦਿ, ਤਾਂ ਜੋ ਅਸੀਂ ਇਸ 1% ਚੰਗੀ ਊਰਜਾ ਨਾਲ ਗ੍ਰਹਿ ਨੂੰ ਬਚਾਉਣ ਵਿੱਚ ਮਦਦ ਕਰ ਸਕੀਏ। ਤੁਹਾਡਾ ਬਹੁਤ, ਬਹੁਤ ਧੰਨਵਾਦ! ਅਤੇ ਤੁਹਾਡੀ ਰੱਖਿਆ ਹੋਵੇ, ਤੁਹਾਨੂੰ ਪ੍ਰਮਾਤਮਾ ਦੇ ਨਾਮ ਵਿੱਚ, ਸਰਬ ਉੱਚ ਅਤੇ ਸਭ ਤੋਂ ਸ਼ਕਤੀਸ਼ਾਲੀ ਤ੍ਰਿਏਕ ਦੀ ਕਿਰਪਾ ਵਿੱਚ ਅਸੀਸ ਮਿਲੇ। ਹੁਣ ਲਈ ਅਲਵਿਦਾ। ਸਾਡੀ ਧਰਤੀ 'ਤੇ ਸਭ ਕੁਝ ਬਿਹਤਰ ਹੋਵੇ। ਇਸ ਸੰਸਾਰ ਨੂੰ ਬਚਾਉਣ ਲਈ ਅਤੇ ਤੁਹਾਡੇ ਜਾਣ ਤੋਂ ਪਹਿਲਾਂ ਰੂਹਾਂ ਨੂੰ ਬਚਾਉਣ ਲਈ ਸਾਨੂੰ ਅਜੇ ਬਹੁਤ ਕੁਝ ਕਰਨਾ ਹੈ। ਇਸ ਲਈ ਚੰਗੀ ਤਰ੍ਹਾਂ ਧਿਆਨ ਰੱਖੋ, ਨਿਮਰਤਾ ਨਾਲ ਪ੍ਰਾਰਥਨਾ ਕਰਦੇ ਰਹੋ, ਇਮਾਨਦਾਰ ਬਣੋ, ਵੀਗਨ ਬਣੋ, ਪ੍ਰਮਾਤਮਾ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ, ਸਾਰੇ ਗੁਰੂਆਂ, ਸੰਤਾਂ ਅਤੇ ਰਿਸ਼ੀਆਂ, ਬੁੱਧਾਂ, ਬੋਧੀਸਤਵ ਦੇ ਸ਼ੁਕਰਗੁਜ਼ਾਰ ਬਣੋ। ਮੈਂ ਤੁਹਾਨੂੰ ਪਿਆਰ ਕਰਦੀ ਹਾਂ. ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ, ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ, ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ। ਚੰਗੇ ਬਣੇ ਰਹੋ, ਮੁਬਾਰਕ ਹੋਵੋ। ਆਮੇਨ।Photo Caption: ਪਿਆਰ ਦਾ ਇਜ਼ਹਾਰ ਕੀਤਾ ਜਾ ਸਕਦਾ ਹੈਸਭ ਤੋਂ ਸ਼ਕਤੀਸ਼ਾਲੀ ਤ੍ਰਿਏਕ ਦੀ ਸਰਬਸ਼ਕਤੀਮਾਨ-ਕਿਰਪਾ + ਪ੍ਰਾਰਥਨਾਵਾਂ, ਪਛਤਾਵਾ, ਅਤੇ ਸਾਡੇ ਸੰਸਾਰ ਦੀ ਰੱਖਿਆ ਵਿੱਚ ਵੀਗਨ ਹੋਣ ਦੀ ਦਿਆਲੂ ਸ਼ਕਤੀ। ਪੰਜ ਹਿਸਿਆਂ ਦਾ ਪੰਜਵਾਂ ਭਾਗ
2025-08-25
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡੀ ਪਛਤਾਵਾ ਸ਼ਕਤੀ, ਪ੍ਰੇਮ-ਪ੍ਰਮਾਤਮਾ ਸ਼ਕਤੀ, ਅਤੇ ਵੀਗਨ ਸ਼ਕਤੀ ਤੁਹਾਨੂੰ ਬਚਾਉਣ ਵਿੱਚ, ਤੁਹਾਡੇ ਸਰੀਰਕ ਜੀਵ ਨੂੰ ਬਚਾਉਣ ਵਿੱਚ ਸਹਾਇਤਾ ਕਰੇਗੀ। ਅਤੇ ਜੇਕਰ ਤੁਸੀਂ ਜੀਵਤ ਜਾਨਵਰਾਂ-ਲੋਕਾਂ ਦੀਆਂ ਜਾਨਾਂ ਬਚਾਉਣ ਲਈ ਇੰਨੇ ਨੇਕ, ਨਿਮਰ, ਪ੍ਰਾਰਥਨਾ-ਕਰਨ ਵਾਲੇ, ਨਿਮਰਤਾ ਨਾਲ ਪ੍ਰਾਰਥਨਾ-ਕਰਨ ਵਾਲੇ, ਅਤੇ ਵੀਗਨ ਭੋਜਨ ਖਾਣ-ਵਾਲੇ ਬਣੇ ਰਹੋਗੇ, ਤਾਂ ਤੁਸੀਂ ਇੱਕ ਸੰਤ ਹੋਵੋਗੇ। ਤੁਸੀਂ ਇਸ ਸੰਸਾਰ ਤੋਂ ਪਰੇ ਹੋਵੋਗੇ। ਇਹ ਇਸ ਸੰਸਾਰ ਨਾਲੋਂ, ਇਸ ਸੰਸਾਰ ਤੋਂ ਪਰੇ, ਅਤੇ ਅਗਲੇ, ਅਗਲੇ ਤੋਂ ਪਰੇ ਨਾਲੋਂ ਜ਼ਿਆਦਾ ਲਾਭਦਾਇਕ ਹੋਵੇਗਾ, ਕਿਉਂਕਿ ਪ੍ਰਮਾਤਮਾ ਤੁਹਾਡੀ ਦੇਖਭਾਲ ਕਰੇਗਾ। ਜੇਕਰ ਤੁਸੀਂ ਪ੍ਰਮਾਤਮਾ ਨੂੰ ਪਿਆਰ ਕਰਦੇ ਹੋ ਅਤੇ ਇਮਾਨਦਾਰੀ ਨਾਲ, ਨਿਮਰਤਾ ਨਾਲ ਤੋਬਾ ਕਰਦੇ ਹੋ, ਅਤੇ ਦੁਬਾਰਾ ਪਾਪ ਨਹੀਂ ਕਰਦੇ, ਵੀਗਨ ਬਣਦੇ ਹੋ, ਅਤੇ ਕਦੇ ਵੀ ਕਤਲ-ਕੀਤੇ ਗਏ ਜਾਨਵਰਾਂ-ਲੋਕਾਂ ਦੇ ਮਾਸ ਵਲ ਵਾਪਸ ਨਹੀਂ ਮੁੜਦੇ, ਤਾਂ ਤੁਸੀਂ ਆਜ਼ਾਦ ਹੋਵੋਗੇ, ਪੂਰੀ ਤਰ੍ਹਾਂ ਆਜ਼ਾਦ। ਤੁਸੀਂ ਉਨ੍ਹਾਂ ਮਹਿਲਾਂ ਵਿੱਚ ਘਰ ਜਾਓਗੇ ਜੋ ਪ੍ਰਮਾਤਮਾ ਨੇ ਤੁਹਾਡੇ ਲਈ ਬਣਾਈਆਂ ਹਨ। ਤੁਹਾਡੇ ਵਾਪਸ ਜਾਣ ਤੋਂ ਪਹਿਲਾਂ ਹੀ, ਤੁਹਾਡੇ ਕੋਲ ਪਹਿਲਾਂ ਹੀ ਇਕ ਜਗ੍ਹਾ ਹੁੰਦੀ ਹੈ। ਜੇ ਤੁਸੀਂ ਭੌਤਿਕ ਸਰੀਰ ਛੱਡ ਦਿੰਦੇ ਹੋ ਅਤੇ ਪਹਿਲਾਂ ਹੀ ਨਰਕ ਵਿੱਚ ਚਲੇ ਜਾਂਦੇ ਹੋ, ਤਾਂ ਬਚਾਇਆ ਜਾਣਾ, ਬਚਾਇਆ ਜਾਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ।