ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤਾਂ, ਸ਼ਾਇਦ ਅਸੀਂ ਪੱਛਮੀ ਲੋਕਾਂ, ਕਾਕੇਸ਼ੀਅਨਾਂ ਨੂੰ, ਕੁਝ ਪੁੱਛਣ ਦੇਵਾਂਗੇ। ਸ੍ਰੀ ਮਾਨ ਨਿਊਮੈਨ? ਜਾਂ ਬਜ਼ੁਰਗ ਆਦਮੀਂ? ਕੋਈ ਹੋਰ ਸਵਾਲ? ਕਿਉਂਕਿ ਜੇ ਤੁਸੀਂ ਚੀਨੀਆਂ ਨੂੰ ਮੈਨੂੰ ਸਵਾਲ ਪੁੱਛਣ ਦਿਓਗੇ, ਤਾਂ ਉਹ ਅਗਲੇ ਸਾਲ ਤੱਕ ਮੈਨੂੰ ਪੁੱਛਣਗੇ; ਉਹ ਕਦੇ ਖਤਮ ਨਹੀਂ ਹੋਣਗੇ। ਉਹ ਗਿਆਨ ਦੇ ਬਹੁਤ ਪਿਆਸੇ ਹਨ - ਚੀਨੀ ਲੋਕ। ਤੁਸੀਂ ਇਹ ਚਾਹੁੰਦੇ ਹੋ? ਕਿਸੇ ਨੂੰ ਜਾ ਕੇ ਉਨ੍ਹਾਂ ਦੀ ਮਦਦ ਕਰਨ ਲਈ ਕਹੋ। ਕੋਈ ਪੁੱਛਣਾ ਚਾਹੁੰਦਾ ਹੈ? ਨਹੀਂ ਤਾਂ, ਤੁਸੀਂ ਇੰਨਾ ਇੰਤਜ਼ਾਰ ਕੀਤਾ ਅਤੇ ਤੁਸੀਂ ਮੈਨੂੰ ਕੁਝ ਨਹੀਂ ਪੁੱਛਦੇ। ਹੋ ਸਕਦਾ ਹੈ ਕਿ ਤੁਸੀਂ ਦੁਪਹਿਰ ਦੇ ਖਾਣੇ ਦੀ ਉਡੀਕ ਕਰ ਰਹੇ ਹੋ। ਇਹੀ ਹੈ ਜੋ ਇਹ ਹੈ। ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਕਿਹਾ? ਫਿਰ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਬੱਸ ਸਿੱਧਾ [ਦੁਪਹਿਰ ਦੇ ਖਾਣੇ ਲਈ] ਜਾਓ। ਠੀਕ ਹੈ। (ਤੁਸੀਂ ਹੁਣੇ ਹੀ ਧਰਮ-ਧਰੋਹ ਬਾਰੇ ਸਮਝਾਇਆ ਹੈ।) ਹਾਂਜੀ । (ਜਦੋਂ ਮੈਂ "ਸ਼ਕਿਆਮੁਨੀ ਬੁੱਧ ਦੀ ਜੀਵਨੀ" ਪੜ੍ਹਦੀ ਹਾਂ, ਤਾਂ ਇਹ ਕਹਿੰਦਾ ਹੈ ਕਿ ਬੁੱਧ ਦੇ ਗਿਆਨ ਪ੍ਰਾਪਤ ਕਰਨ ਤੋਂ ਪਹਿਲਾਂ, ਉਸਨੇ 96 ਕਿਸਮਾਂ ਦੇ ਪਾਖੰਡਾਂ ਨੂੰ ਹਰਾ ਦਿੱਤਾ ਸੀ। ਕੀ ਇਹ ਸੱਚ ਹੈ? ਫਿਰ ਉਹ ਇੱਕ ਬੁੱਧ ਬਣ ਗਿਆ। ਇਸ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਸਦੀ ਬੋ-ਸ਼ੁਨ (ਪਾਪੀਆਸ) ਨਾਮਕ ਰਾਖਸ਼ ਨਾਲ ਲੜਾਈ ਹੋਈ ਸੀ। ਤੁਸੀਂ ਇਸਨੂੰ ਕਿਵੇਂ ਸਮਝਾਉਂਦੇ ਹੋ?) ਇਹ ਧਰੋਹ ਨਹੀਂ ਹਨ, ਸਿਰਫ਼ ਭਰਮ ਹਨ। ਲੋਕ ਹਮੇਸ਼ਾ ਇਸਦਾ ਗਲਤ ਅਨੁਵਾਦ ਕਰਦੇ ਹਨ। ਬਹੁਤ ਸਾਰੀਆਂ ਚੀਜ਼ਾਂ ਦਾ ਗਲਤ ਅਨੁਵਾਦ ਕੀਤਾ ਗਿਆ ਹੈ। ਇਸਦਾ ਮਤਲਬ ਸੀ ਕਿ ਉਸਨੂੰ ਖੁਦ ਆਪਣੇ ਭਰਮਾਂ, ਪੱਖਪਾਤਾਂ, ਗਲਤਫਹਿਮੀਆਂ ਨਾਲ ਸੰਘਰਸ਼ ਕਰਨਾ ਪਿਆ ਅਤੇ ਉਨ੍ਹਾਂ ਸਾਰਿਆਂ ਨੂੰ ਖਤਮ ਕਰਨਾ ਪਿਆ। ਉਦਾਹਰਣ ਵਜੋਂ, ਮੇਰੇ ਬਹੁਤ ਸਾਰੇ ਪੈਰੋਕਾਰ ਹਨ ਜੋ ਮੇਰੇ ਨਕਸ਼ੇ-ਕਦਮਾਂ 'ਤੇ ਚੱਲਦੇ ਹਨ। ਉਹਨਾਂ ਨੂੰ ਕਦੇ ਵੀ ਕੋਈ [ਅਧਿਆਤਮਿਕ] ਅਨੁਭਵ ਨਹੀਂ ਹੋਇਆ ਸੀ, ਕਦੇ ਕਿਸੇ ਧਰਮ ਵਿੱਚ ਵਿਸ਼ਵਾਸ ਨਹੀਂ ਸੀ, ਕਦੇ ਵੀ ਗਿਆਨ ਪ੍ਰਾਪਤੀ ਦਾ ਕੋਈ ਅਨੁਭਵ ਨਹੀਂ ਸੀ, ਅਤੇ ਨਾ ਹੀ ਉਹ ਮੈਡੀਟੇਸ਼ਨ ਕਰਨਾ ਜਾਣਦੇ ਸਨ। ਉਹ ਵੀਗਨ ਵੀ ਨਹੀਂ ਸਨ। ਫਿਰ ਮੈਂ ਉਨ੍ਹਾਂ ਨੂੰ ਏਬੀਸੀ ਤੋਂ ਪੜ੍ਹਾਉਂਦੀ ਹਾਂ। ਪਹਿਲਾਂ, ਵੀਗਨ ਬਣੋ। ਉਪਦੇਸ਼ਾਂ ਦੀ ਪਾਲਣਾ ਕਰੋ। ਮਾਰਨ ਅਤੇ ਝੂਠ ਬੋਲਣ ਤੋਂ ਪਰਹੇਜ਼ ਕਰੋ। ਇੱਕ ਚੰਗੇ ਨਾਗਰਿਕ ਬਣੋ। ਇੱਕ ਚੰਗੇ ਪਤੀ ਜਾਂ ਪਤਨੀ ਬਣੋ। ਇੱਕ ਵਧੀਆ ਪੁੱਤਰ ਜਾਂ ਧੀ ਬਣੋ। ਅਤੇ ਮਾਪਿਆਂ ਪ੍ਰਤੀ ਵਫ਼ਾਦਾਰ, ਦੇਸ਼ ਦੇ ਨੇਤਾ ਪ੍ਰਤੀ ਵਫ਼ਾਦਾਰ, ਅਤੇ ਦੇਸ਼ ਭਗਤ, ਆਦਿ ਬਣੋ। ਵੀਗਨ ਖੁਰਾਕ ਤੁਹਾਡੀ ਹਮਦਰਦੀ ਪੈਦਾ ਕਰਨ ਵਿੱਚ ਮਦਦ ਕਰਨ ਲਈ ਹੈ। ਫਿਰ ਮੈਂ ਤੁਹਾਨੂੰ ਗਿਆਨ ਦਿੰਦੀ ਹਾਂ। ਮੈਂ ਤੁਹਾਨੂੰ ਤੁਹਾਡੇ ਗਿਆਨ ਦੀ ਜਗ੍ਹਾ ਨੂੰ ਤੁਰੰਤ ਪਛਾਣਨ ਵਿੱਚ ਮਦਦ ਕਰਦੀ ਹਾਂ। ਹਰ ਕੋਈ ਤੁਰੰਤ ਇਹ ਨਹੀਂ ਮੰਨਦਾ ਕਿ ਗੁਰੂ ਜੋ ਕਹਿੰਦਾ ਹੈ ਉਹ ਸੱਚ ਹੈ। ਪਹਿਲਾਂ ਤਾਂ, ਉਨ੍ਹਾਂ ਨੂੰ ਅਜੇ ਵੀ ਸ਼ੱਕ ਹੋਵੇਗਾ, ਕਿਉਂਕਿ ਉਨ੍ਹਾਂ ਦੇ ਪਹਿਲਾਂ ਤੋਂ ਬਹੁਤ ਸਾਰੇ ਹੀ ਵਿਚਾਰ ਹਨ ਕਿ ਇੱਕ ਗੁਰੂ ਕਿਵੇਂ ਹੋਣਾ ਚਾਹੀਦਾ ਹੈ। ਜਿਵੇਂ ਕਿ ਇੰਨੀ ਲੰਬੀ ਦਾੜ੍ਹੀ ਹੋਣੀ, ਜਾਂ ਇੰਨਾ ਲੰਬਾ ਹੋਣਾ, ਉਦਾਹਰਣ ਵਜੋਂ। ਹਰ ਕਿਸੇ ਦਾ ਆਪਣਾ ਪੱਖਪਾਤ ਹੁੰਦਾ ਹੈ। ਨਾਲੇ, ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਅਤੇ ਧਰਮ-ਗ੍ਰੰਥ ਪੜ੍ਹੇ ਹੋਣਗੇ। ਜੇ ਮੈਂ ਜੋ ਕਹਿੰਦੀ ਹਾਂ ਉਹ ਉਨ੍ਹਾਂ ਦੀ ਸਮਝ ਤੋਂ ਵੱਖਰਾ ਹੈ, ਤਾਂ ਉਹ ਸੋਚ ਸਕਦੇ ਹਨ ਕਿ ਮੈਂ ਗਲਤ ਹਾਂ, ਜਦੋਂ ਕਿ ਅਸਲ ਵਿੱਚ ਉਹ ਗਲਤ ਹਨ। ਉਦਾਹਰਣ ਵਜੋਂ ਇਸ ਤਰਾਂ। ਸੋ ਉਹਨਾਂ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਇਕ ਬਹੁਤ ਸਮਾਂ ਲੱਗਦਾ ਹੈ। ਉਸ ਸਮੇਂ ਸ਼ਾਕਿਆਮੁਨੀ ਬੁੱਧ ਵਾਂਗ, ਉਸਨੂੰ ਆਪਣੀਆਂ ਸਾਰੀਆਂ ਅਖੌਤੀ ਸ਼ੈਤਾਨੀ ਰੁਕਾਵਟਾਂ, ਰੁਕਾਵਟਾਂ, ਧਰਮ ਵਿਰੋਧੀ-ਵਿਚਾਰਾਂ, ਭਰਮਾਂ ਆਦਿ ਨੂੰ ਕੱਟਣਾ ਪਿਆ। ਮੈਂ ਵੀ ਇਸ ਵਿੱਚੋਂ ਲੰਘੀ ਸੀ। ਗਿਆਨ ਪ੍ਰਾਪਤੀ ਤੋਂ ਬਾਅਦ ਮੈਨੂੰ ਸਭ ਕੁਝ ਸਮਝ ਨਹੀਂ ਆਈ। ਮੈਨੂੰ ਕਈ ਸਾਲ ਲੱਗ ਗਏ। ਮੈਨੂੰ ਆਪਣੀਆਂ ਗਲਤਫਹਿਮੀਆਂ ਨਾਲ ਜੂਝਣਾ ਪਿਆ। ਪੂਰੀ ਤਰ੍ਹਾਂ ਸਮਝਣ ਤੋਂ ਪਹਿਲਾਂ, ਮੈਨੂੰ ਇਸਨੂੰ ਆਪਣੇ ਆਪ ਨੂੰ ਸਮਝਾਉਣਾ ਪਿਆ ਜਾਂ ਕਿਸੇ ਗਿਆਨਵਾਨ ਗੁਰੂ ਤੋਂ ਪੁੱਛਣਾ ਪਿਆ। ਪਹਿਲਾਂ ਵਾਂਗ, ਜਦੋਂ ਮੈਨੂੰ ਹੁਣੇ ਹੀ ਗਿਆਨ ਹੋਇਆ ਸੀ, ਮੈਂ ਸੋਚਿਆ ਕਿ ਮੈਨੂੰ ਆਪਣਾ ਸਿਰ ਮੁੰਨ ਦੇਣਾ ਚਾਹੀਦਾ ਹੈ, ਇਹ ਸੋਚ ਕੇ ਕਿ ਤੁਹਾਡੇ ਵਾਂਗ ਲੰਬੇ ਵਾਲ ਵਧਾਉਣਾ ਵਧੀਆ ਨਹੀਂ ਹੈ। ਬਾਅਦ ਵਿੱਚ, ਮੈਂ ਸੋਚਿਆ, “ਇਸਦਾ ਗਿਆਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।" ਮੈਨੂੰ ਖੁਦ ਵੀ ਆਪਣੇ ਭਰਮਾਂ, ਸ਼ੈਤਾਨੀ ਰੁਕਾਵਟਾਂ ਅਤੇ ਪੱਖਪਾਤਾਂ ਨੂੰ ਖਤਮ ਕਰਨਾ ਪਿਆ। ਇੱਥੇ ਬਹੁਤ ਸਾਰੀਆਂ ਮੂਰਖਤਾਪੂਰਨ ਚੀਜ਼ਾਂ ਸਾਨੂੰ ਬੰਨ੍ਹਦੀਆਂ ਹਨ। ਕੋਈ ਹੋਰ ਸਵਾਲ? ਕੀ ਤੁਸੀਂ ਸੰਤੁਸ਼ਟ ਹੋ? (ਇੱਕ ਹੋਰ ਸਵਾਲ।) (ਤੁਹਾਡਾ ਧੰਨਵਾਦ।) (ਉਦਾਹਰਣ ਵਜੋਂ, ਅਸੀਂ ਚੀਨੀ ਇਹ ਕਹਿਣਾ ਪਸੰਦ ਕਰਦੇ ਹਾਂ ਕਿ "ਆਪਣੇ ਸੁਭਾਅ ਨੂੰ ਵੇਖਣ ਲਈ ਆਪਣਾ ਦਿਲ ਪ੍ਰਗਟ ਕਰੋ।") ਹਾਂਜੀ । (ਕੀ ਤੁਹਾਡੇ ਕੋਲ "ਆਪਣੇ ਸੁਭਾਅ ਨੂੰ ਵੇਖਣ ਲਈ ਆਪਣੇ ਦਿਲ ਨੂੰ ਪ੍ਰਗਟ ਕਰੋ?" ਬਾਰੇ ਕੋਈ ਵਿਸ਼ੇਸ਼ ਵਿਆਖਿਆ ਹੈ?) ਇਸਦਾ ਸਿੱਧਾ ਅਰਥ ਹੈ ਤੁਰੰਤ ਗਿਆਨ ਪ੍ਰਾਪਤੀ। ਉਸ ਸਮੇਂ, ਤੁਸੀਂ ਆਪਣੇ ਦਿਲ ਨੂੰ ਦੇਖੋਗੇ ਅਤੇ ਆਪਣੇ ਅਸਲੀ ਸੁਭਾਅ ਨੂੰ ਮਹਿਸੂਸ ਕਰੋਗੇ। ਇਸਦਾ ਅਰਥ ਇੱਕੋ ਹੈ: ਤੁਰੰਤ ਗਿਆਨ, ਤੁਰੰਤ ਗਿਆਨ, ਅਤੇ "ਆਪਣੇ ਦਿਲ ਨੂੰ ਸਮਝਣਾ ਅਤੇ ਆਪਣੇ ਸੁਭਾਅ ਨੂੰ ਵੇਖਣਾ" ਸਭ ਇੱਕੋ ਜਿਹੇ ਹਨ। (ਸੋ, ਜਦੋਂ ਇੱਕ ਗਿਆਨਵਾਨ ਵਿਅਕਤੀ ਆਪਣੇ ਦਿਲ ਨੂੰ ਵੇਖਦਾ ਹੈ, ਤਾਂ ਉਸਦਾ ਦਿਲ ਕਿਹੋ ਜਿਹਾ ਦਿਖਾਈ ਦਿੰਦਾ ਹੈ?) ਇਹ ਇੰਨਾ ਵੱਡਾ ਹੈ। ਭਾਰ ਲਗਭਗ ਦੋ ਕਿਲੋਗ੍ਰਾਮ। ਅਤੇ ਇਹ ਲਾਲ ਹੈ। ਠੀਕ ਹੈ। ਕੀ ਤੁਸੀਂ ਸੰਤੁਸ਼ਟ ਹੋ? ਤੁਹਾਨੂੰ ਜਵਾਬ ਪਹਿਲਾਂ ਹੀ ਪਤਾ ਸੀ - ਤਾਂ ਫਿਰ ਅਜਿਹਾ ਮੂਰਖਤਾ-ਭਰਿਆ ਸਵਾਲ ਕਿਉਂ ਪੁੱਛਦੇ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਇੱਕ ਮੂਰਖਤਾਪੂਰਨ ਜਵਾਬ ਦੇਵਾਂ? (ਸਤਿਗੁਰੂ ਜੀ, ਇਹ ਇਕ ਜਵਾਬ ਨਹੀਂ ਹੈ।) ਹਾਂਜੀ । ਬਿਲਕੁਲ ਨਹੀਂ। (ਇਸੇ ਕਰਕੇ ਮੈਂ ਤੁਹਾਡਾ ਅਸਲ ਜਵਾਬ ਸੁਣਨਾ ਚਾਹੁੰਦੀ ਹਾਂ।) ਇਸਦਾ ਜਵਾਬ ਨਹੀਂ ਦਿੱਤਾ ਜਾ ਸਕਦਾ। ਤੁਸੀਂ ਮੈਨੂੰ ਅਜਿਹੀ ਚੀਜ਼ ਬਾਰੇ ਪੁੱਛ ਰਹੇ ਹੋ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਕੁਝ ਅਮੂਰਤ, ਅਤੇ ਚਰਚਾ ਨਹੀਂ ਕੀਤੀ ਜਾ ਸਕਦੀ, ਫਿਰ ਵੀ ਤੁਸੀਂ ਚਾਹੁੰਦੇ ਹੋ ਕਿ ਮੈਂ ਇਸਨੂੰ ਸ਼ਬਦਾਂ ਵਿੱਚ, ਇਸ਼ਾਰਿਆਂ ਨਾਲ, ਅਤੇ ਭਾਸ਼ਾ ਵਿੱਚ ਸਮਝਾਵਾਂ। ਕੀ ਇਹ ਤਰਕਹੀਣ ਨਹੀਂ ਹੈ? ਕੀ ਤੁਹਾਨੂੰ ਇਹ ਪਹਿਲਾਂ ਹੀ ਨਹੀਂ ਪਤਾ ਸੀ? ਅਤੇ ਫਿਰ ਵੀ ਤੁਸੀਂ ਮੈਨੂੰ ਪਰੇਸ਼ਾਨ ਕਰਨ ਲਈ ਅਜੇ ਵੀ ਬੇਤੁਕੇ ਸਵਾਲ ਪੁੱਛਦੇ ਹੋ, ਜਿਵੇਂ ਤੁਹਾਡੇ ਕੋਲ ਕਰਨ ਲਈ ਕੁਝ ਬਿਹਤਰ ਨਾ ਹੋਵੇ। (ਸਤਿਗੁਰੂ ਜੀ।) ਜਾਂ ਸਿਰਫ਼ ਸਮਾਂ ਬਰਬਾਦ ਕਰ ਰਹੇ ਹੋ? (ਸਾਡਾ ਇਰਾਦਾ ਕੋਈ ਬੇਤੁਕਾ ਸਵਾਲ ਪੁੱਛਣ ਦਾ ਨਹੀਂ ਸੀ। ਮੈਂ ਇੱਕ ਵਿਹਾਰਕ ਸਵਾਲ ਪੁੱਛਿਆ।) ਮੈਨੂੰ ਪਤਾ ਸੀ। ਮੈਂ ਤਾਂ ਉਸ ਨਾਲ ਮਜ਼ਾਕ ਕਰ ਰਹੀ ਸੀ। ("ਅਗਿਆਨਤਾ" ਕੀ ਹੈ, ਜਿਸਦਾ ਜ਼ਿਕਰ ਬੁੱਧ ਧਰਮ ਵਿੱਚ ਅਕਸਰ ਕੀਤਾ ਜਾਂਦਾ ਹੈ?) ਹਾਂਜੀ । ਸਮਝ ਗਈ। (ਅਗਿਆਨਤਾ ਦਾ ਅਸਲ ਅਰਥ ਕੀ ਹੈ?) ਹਾਂਜੀ । ਚੀਨੀ ਭਾਸ਼ਾ ਵਿੱਚ "ਅਗਿਆਨਤਾ" ਲਈ ਦੋ ਅੱਖਰ ਹਨ। ਪਹਿਲੇ ਅੱਖਰ ਦਾ ਅਰਥ ਹੈ "ਨਹੀਂ" ਅਤੇ ਦੂਜੇ ਦਾ ਅਰਥ ਹੈ "ਸਮਝਣਾ"। ਸੋ ਇਕੱਠੇ ਇਸਦਾ ਅਰਥ ਹੈ "ਸਮਝ ਨਾ ਹੋਣਾ।" ਤੁਸੀਂ ਕੁਝ ਨਹੀਂ ਸਮਝਦੇ। ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿੱਥੋਂ ਆਏ ਹੋ, ਤੁਸੀਂ ਇੱਥੇ ਕਿਉਂ ਹੋ, ਮੌਤ ਤੋਂ ਬਾਅਦ ਤੁਸੀਂ ਕਿੱਥੇ ਜਾਓਗੇ। ਤੁਸੀਂ ਕੁਝ ਨਹੀਂ ਸਮਝਦੇ। ਇਸਨੂੰ "ਅਗਿਆਨਤਾ" ਕਿਹਾ ਜਾਂਦਾ ਹੈ। ਇਸਦੇ ਉਲਟ ਨੂੰ "ਖੁੱਲਾ ਦਿਮਾਗ਼" ਜਾਂ "ਗਿਆਨ" ਕਿਹਾ ਜਾਂਦਾ ਹੈ - ਇਹ ਸਭ ਸਮਝ ਬਾਰੇ ਹੈ, ਠੀਕ ਹੈ? (ਫਿਰ ਕੀ ਪ੍ਰਮਾਤਮਾ ਗਿਆਨਵਾਨ ਹੈ?) ਉਹ ਹੈ। ਕਿਉਂਕਿ ਉਹ ਬਹੁਤ ਸਚੇਤ, ਜਾਣੂ ਹੈ। ਉਹ ਜਾਣਦਾ ਹੈ ਕਿ ਇਹ ਭਰਮ-ਭਰਾ ਸੰਸਾਰ ਸਾਡੇ ਲਈ ਚੰਗਾ ਨਹੀਂ ਹੈ, ਪਰ ਉਹ ਇਸਨੂੰ ਇਸ ਤਰਾਂ ਰਹਿਣ ਦਿੰਦਾ ਹੈ - ਸਾਨੂੰ ਦੁੱਖ ਦੇ ਰਿਹਾ । ਇਸਦਾ ਮਤਲਬ ਹੈ ਕਿ ਉਹ ਸਮਝਦਾ ਹੈ। ਉਹ ਇਹ ਜਾਣਬੁੱਝ ਕੇ ਕਰਦਾ ਹੈ। ਸੋ, ਤੁਸੀਂ ਉਨਾਂ ਨੂੰ ਗਿਆਨਵਾਨ ਆਖ ਸਕਦੇ ਹੋ। ਮੈਂ ਲੋਕਾਂ ਦੀ ਦੇਖਭਾਲ ਕਰਨਾ ਪਸੰਦ ਕਰਾਂਗੀ। ਲੋਕ ਜ਼ਿਆਦਾ ਬਦਕਿਸਮਤ ਹਨ। ਜਿੱਥੋਂ ਤੱਕ ਪ੍ਰਮਾਤਮਾ ਦਾ ਸਵਾਲ ਹੈ - ਉਨ੍ਹਾਂ ਬਾਰੇ ਚਿੰਤਾ ਨਾ ਕਰੋ। ਹਰ ਕੋਈ ਪਹਿਲਾਂ ਹੀ ਉਨ੍ਹਾਂ ਦੀ ਪੂਜਾ ਕਰਦਾ ਹੈ ਸਾਨੂੰ ਆਪਣੇ ਕੰਮ ਵਿੱਚ ਹੀ ਧਿਆਨ ਦੇਣਾ ਚਾਹੀਦਾ ਹੈ। ਇਹ ਹੈ ਕਿਉਂਕਿ ਤੁਸੀਂ ਪੁੱਛਿਆ ਸੀ ਕਿ ਮੈਂ ਇਸ ਤਰਾਂ ਜਵਾਬ ਦਿੱਤਾ। ਜਦੋਂ ਮੈਂ ਪੱਛਮੀ ਲੋਕਾਂ ਨਾਲ ਗੱਲ ਕਰਦੀ ਹਾਂ, ਮੈਂ ਉਨ੍ਹਾਂ ਨੂੰ ਪ੍ਰਮਾਤਮਾ ਨੂੰ ਨੀਵਾਂ ਦਿਖਾਉਣ ਲਈ ਨਹੀਂ ਕਹਿੰਦੀ । ਦਰਅਸਲ, ਸਾਨੂੰ ਉਸ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀਂ ਹੈ - ਅਤੇ ਨਾ ਹੀ ਅਸੀਂ ਕਰ ਸਕਦੇ ਹਾਂ। ਉਹ ਹਰ ਜਗ੍ਹਾ ਹੈ। ਉਹ ਸਾਡੇ ਅੰਦਰ ਹੈ। ਅਸੀਂ ਉਨ੍ਹਾਂ ਨੂੰ ਦੂਰ ਨਹੀਂ ਸੁੱਟ ਸਕਦੇ। ਮੇਰਾ ਮਤਲਬ ਸੀ...ਮੇਰਾ ਮਤਲਬ ਸੀ, ਕਿਉਂਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਹੀ ਸੀ, ਮੈਂ ਸੋਚਿਆ ਕਿ ਮੈਂ ਵੀ ਮੂਡ ਨੂੰ ਥੋੜ੍ਹਾ ਹਲਕਾ ਕਰਾਂ। ਬਸ ਇੱਕ ਛੋਟਾ ਜਿਹਾ ਮਜ਼ਾਕ। ਪ੍ਰਮਾਤਮਾ ਠੀਕ ਹਨ। ਉਹ ਠੀਕ ਹਨ। ਇਹੀ ਹੈ ਜੋ ਉਹ ਹਨ। ਅਸੀਂ ਉਨ੍ਹਾਂ ਦੀ ਆਲੋਚਨਾ ਨਹੀਂ ਕਰ ਸਕਦੇ। ਦਰਅਸਲ, ਅਸੀਂ ਉਨ੍ਹਾਂ ਦਾ ਨਿਰਣਾ ਨਹੀਂ ਕਰ ਸਕਦੇ ਅਤੇ ਇਹ ਨਹੀਂ ਕਹਿ ਸਕਦੇ ਕਿ ਉਹ ਇਸ ਤਰਾਂ ਹੈ ਜਾਂ ਉਸ ਤਰਾਂ ਹੈ। ਉਹ ਅਸਲ ਵਿੱਚ ਬਹੁਤ ਮਹਾਨ ਹੈ, ਪਰ ਬਹੁਤ “ਛੋਟਾ” ਵੀ ਹੈ। ਉਹ ਸਭ ਤੋਂ ਉੱਚਾ ਹੈ, ਅਤੇ ਸਭ ਤੋਂ ਨੀਵਾਂ ਵੀ। ਸਭ ਕੁਝ ਪ੍ਰਮਾਤਮਾ ਦਾ ਹੈ ਅਤੇ ਪ੍ਰਮਾਤਮਾ ਹਰ ਚੀਜ਼ ਵਿੱਚ ਹੈ। (ਹਾਲ ਹੀ ਵਿੱਚ ਮੈਂ ਟਾਈਮ ਮੈਗਜ਼ੀਨ ਵਿੱਚ ਸੋਮਾਲੀਆ ਬਾਰੇ ਇੱਕ ਫੋਟੋ ਦੇਖੀ।) ਇਸਨੂੰ ਦੇਖਣ ਤੋਂ ਬਾਅਦ ਮੈਂ ਬਹੁਤ ਪਰੇਸ਼ਾਨ ਹੋ ਗਈ।) ਸੋਮਾਲੀਆ? (ਸੋਮਾਲੀਆ।) (ਸੋਮਾਲੀਆ…) ਓਹ, ਹਾਂਜੀ, ਹਾਂਜੀ, ਹਾਂਜੀ। ਜੰਗ। (ਹਾਂਜੀ । ਉਸ ਪਛੜੇ ਖੇਤਰ ਵਿੱਚ ਜੰਗ।) ਹਾਂਜੀ, ਹਾਂਜੀ । (ਉੱਥੇ ਬੱਚੇ ਭੁੱਖੇ ਮਰ ਰਹੇ ਹਨ।) ਮੈਂ ਸੱਮਝਦੀ ਹਾਂ। (ਫੋਟੋ ਵਿੱਚ ਇੱਕ ਬੱਚਾ ਅੱਖਾਂ ਬੰਦ ਕਰਕੇ ਆਪਣੀ ਮਾਂ ਤੋਂ ਦੁੱਧ ਚੁੰਘਦਾ ਦਿਖਾਇਆ ਗਿਆ ਸੀ, ਅਤੇ ਉਸਦੀਆਂ ਅੱਖਾਂ ਮੱਖੀਆਂ ਨਾਲ ਢੱਕੀਆਂ ਹੋਈਆਂ ਸਨ।) (ਜੇ ਪ੍ਰਮਾਤਮਾ ਮਨੁੱਖਾਂ ਨੂੰ ਬਣਾਉਣ ਵਿੱਚ ਸਿਆਣਾ ਹੈ…) ਤਾਂ ਕੀ? ਉਸਦੀਆਂ ਅੱਖਾਂ ਬੰਦ ਸਨ? (ਉਹ ਆਪਣੀ ਮਾਂ ਦਾ ਦੁੱਧ ਚੁੰਘ ਰਿਹਾ ਸੀ।) ਇਹ ਸਮਝੇ, ਇਹ ਸਮਝੇ, ਇਹ ਸਮਝੇ। (ਹਾਂਜੀ । ਤਸਵੀਰ ਦੇਖਣ ਤੋਂ ਬਾਅਦ ਮੇਰਾ ਅਹਿਸਾਸ ਸੀ: ਜੇ ਪ੍ਰਮਾਤਮਾ ਨੇ ਇਨਸਾਨਾਂ ਨੂੰ ਬਣਾਇਆ ਹੈ, ਤਾਂ ਭੁੱਖ ਅਤੇ ਇੰਨਾ ਦੁੱਖ ਕਿਉਂ ਪੈਦਾ ਕੀਤਾ?) ਮੈਂ ਤੁਹਾਨੂੰ ਕੀ ਦੱਸਾਂ? ਅਸੀਂ ਆਪ ਹੀ ਦੁੱਖ ਮੰਗਦੇ ਹਾਂ। ਇਹ ਅਸਲ ਵਿੱਚ ਇਸ ਤਰਾਂ ਹੈ। ਪਰ ਅਸੀਂ ਖੁਦ ਵੀ ਪ੍ਰਮਾਤਮਾ ਹਾਂ, ਕਿਉਂਕਿ ਪ੍ਰਮਾਤਮਾ ਸਾਡੇ ਅੰਦਰ ਹੈ। ਅਸਲ ਵਿੱਚ, ਸਾਡੇ ਕੋਲ ਦੋ ਵਿਕਲਪ ਹਨ। ਸੰਸਾਰ ਦੀ ਉਤਪਤੀ ਤੋਂ ਲੈ ਕੇ ਹੁਣ ਤੱਕ… ਮੈਂ ਅੱਜ ਦੀ ਗੱਲ ਨਹੀਂ ਕਰ ਰਹੀ, ਕਿਉਂਕਿ ਅਸੀਂ ਸਿਰਫ਼ ਅੱਜ ਪੈਦਾ ਨਹੀਂ ਹੋਏ । ਅਸੀਂ ਜੋ ਕੁਝ ਵੀ ਬਣਾਇਆ ਹੈ - ਸੜਕਾਂ ਅਤੇ ਘਰ ਸਮੇਤ - ਇੱਕ ਦਿਨ ਵਿੱਚ ਨਹੀਂ ਬਣਾਇਆ ਗਿਆ। ਤਾਂ, ਅਸੀਂ ਇੱਥੇ ਜਿਸ ਬਾਰੇ ਗੱਲ ਕਰ ਰਹੇ ਹਾਂ ਉਹ ਹੈ: ਸੰਸਾਰ ਦੀ ਸ਼ੁਰੂਆਤ ਤੋਂ ਹੀ, ਸਾਡੇ ਕੋਲ ਚੰਗਾ ਕਰਨ ਅਤੇ ਬੁਰਾ ਕਰਨ ਵਿਚਕਾਰ ਇੱਕ ਚੋਣ ਕਰਨ ਦਾ ਮੌਕਾ ਰਿਹਾ ਹੈ। ਕਈ ਵਾਰ ਅਸੀਂ ਚੰਗਾ ਕਰਨ ਦੀ ਚੋਣ ਕੀਤੀ, ਅਤੇ ਕਿਉਂਕਿ ਅਸੀਂ ਚੰਗੇ ਕੰਮ ਕੀਤੇ, ਸੰਸਾਰ ਵਿੱਚ ਚੰਗੀਆਂ ਚੀਜ਼ਾਂ ਸਨ, ਜਿਵੇਂ ਕਿ ਸੁੰਦਰ ਮਹਿਲ, ਚੰਗੇ ਲੋਕ, ਅਤੇ ਕੁਝ ਖੁਸ਼ਹਾਲ ਹਾਲਾਤ। ਹਾਲਾਂਕਿ, ਕਈ ਵਾਰ ਅਸੀਂ ਬੁਰਾ ਕਰਨਾ ਚੁਣਿਆ। ਸਮੇਂ ਦੀ ਸ਼ੁਰੂਆਤ ਤੋਂ ਹੀ, ਕਰਮ ਸਿਰਫ਼ ਅੱਜ ਹੀ ਨਹੀਂ, ਸਗੋਂ ਜੀਵਨ ਤੋਂ ਬਾਅਦ ਜੀਵਨ ਇਕੱਠਾ ਕਰਦੇ ਆ ਰਹੇ ਹਨ। ਸੋ, ਅੱਜ ਸਾਡੇ ਕੋਲ ਜੋ ਵੀ ਚੰਗੀਆਂ ਚੀਜ਼ਾਂ ਹਨ, ਉਹ ਹਨ ਕਿਉਂਕਿ ਅਸੀਂ ਮਨੁੱਖਾਂ ਨੇ ਸੰਸਾਰ ਦੀ ਸ਼ੁਰੂਆਤ ਤੋਂ ਹੀ ਚੰਗਿਆਈ ਨੂੰ ਚੁਣਿਆ ਸੀ। ਜਿੱਥੋਂ ਤੱਕ ਅਸੀਂ ਹੁਣ ਜੋ ਦੁੱਖ ਜਾਂ ਨਿਰਾਸ਼ਾ ਅਨੁਭਵ ਕਰਦੇ ਹਾਂ, ਉਹ ਹੈ ਕਿਉਂਕਿ, ਜੀਵਨ ਦਰ ਜੀਵਨ, ਅਸੀਂ ਮਨੁੱਖਾਂ ਨੇ ਬੁਰਾ ਕਰਨਾ ਚੁਣਿਆ ਹੈ। ਇਸੇ ਕਰਕੇ ਸਾਡਾ ਸੰਸਾਰ ਹਫੜਾ-ਦਫੜੀ ਵਾਲਾ ਹੈ - ਕੁਝ ਥਾਵਾਂ ਚੰਗੀਆਂ ਹਨ, ਕੁਝ ਮਾੜੀਆਂ। ਸੋ, ਜੇਕਰ ਅਸੀਂ ਹੋਰ ਦੁੱਖ ਨਹੀਂ ਝੱਲਣਾ ਚਾਹੁੰਦੇ, ਤਾਂ ਸਾਨੂੰ ਬਦਲਣਾ, ਮੁੜਨਾ ਪਵੇਗਾ ਅਤੇ ਸਿਰਫ਼ ਚੰਗੇ ਕੰਮ ਕਰਨੇ ਪੈਣਗੇ, ਜੋ ਕਿ ਮੈਂ ਤੁਹਾਨੂੰ ਕਰਨਾ ਸਿਖਾਉਂਦੀ ਹਾਂ। ਜੇਕਰ ਤੁਸੀਂ ਸਿਰਫ਼ ਚੰਗੇ ਕੰਮ ਕਰੋਗੇ, ਤਾਂ ਤੁਹਾਨੂੰ ਭਵਿੱਖ ਵਿੱਚ ਸਿਰਫ਼ ਚੰਗੀਆਂ ਚੀਜ਼ਾਂ ਹੀ ਮਿਲਣਗੀਆਂ। (ਫਿਰ, ਸੋਮਾਲੀਆ ਦੇ ਲੋਕਾਂ ਬਾਰੇ ਕੀ?) ਜਦੋਂ ਉਨ੍ਹਾਂ ਦਾ ਸਮਾਂ ਪੂਰਾ ਹੋਵੇਗਾ, ਉਹ ਜਾਗ ਜਾਣਗੇ; ਉਹ ਦੁੱਖਾਂ ਤੋਂ ਤੰਗ ਆ ਜਾਣਗੇ। (ਪਰ ਉਹ ਸੁਣ ਨਹੀਂ ਸਕਦੇ ਕਿ ਤੁਸੀਂ ਕੀ ਕਹਿ ਰਹੇ ਹੋ।) ਉਹ ਸੁਣ ਸਕਦੇ ਹਨ। ਉਹ ਸੁਣ ਸਕਦੇ ਹਨ। (ਉਹ ਤੁਹਾਨੂੰ ਕਿਵੇਂ ਸੁਣ ਸਕਦੇ ਹਨ? ਤੁਸੀਂ ਸੋਮਾਲੀਆ ਨਹੀਂ ਗਏ।) ਕੋਈ ਜ਼ਰੂਰਤ ਨਹੀਂ। ਉਹ ਸੁਣ ਸਕਦੇ ਹਨ ਕਿ ਮੈਂ ਇੱਥੇ ਕੀ ਕਹਿ ਰਹੀ ਹਾਂ। ਉਨ੍ਹਾਂ ਦੀਆਂ ਰੂਹਾਂ ਇਸਨੂੰ ਸੁਣਦੀਆਂ ਹਨ। ਸਾਡੀਆਂ ਆਤਮਾਵਾਂ ਸਰਵ ਵਿਆਪਕ ਹਨ। ਰੂਹਾਂ ਨੂੰ ਸੰਚਾਰ ਕਰਨ ਲਈ ਭਾਸ਼ਾ ਦੀ ਲੋੜ ਨਹੀਂ ਹੁੰਦੀ, ਨਾ ਹੀ ਮਾਈਕ੍ਰੋਫ਼ੋਨ ਜਾਂ ਟੈਲੀਵਿਜ਼ਨ ਦੀ ਲੋੜ ਹੁੰਦੀ ਹੈ। ਇਹ ਸਿਰਫ਼ ਮਨ ਲਈ ਹਨ। ਮੈਂ ਇੱਥੇ ਜੋ ਕਹਿ ਰਹੀ ਹਾਂ, ਸੋਮਾਲੀਆ ਵਿੱਚ ਲੋਕ ਸੁਣ ਸਕਦੇ ਹਨ। ਪਰ ਉਨ੍ਹਾਂ ਦਾ ਸਮਾਂ ਅਜੇ ਪੂਰਾ ਨਹੀਂ ਹੋਇਆ। ਜਦੋਂ ਉਨ੍ਹਾਂ ਦਾ ਸਮਾਂ ਪੂਰਾ ਹੁੰਦਾ ਹੈ, ਉਹ… ਉਨ੍ਹਾਂ ਨੇ ਇਹ ਅੱਜ ਹੀ ਸੁਣ ਲਿਆ ਹੈ। ਬੀਜ ਬੀਜਿਆ ਜਾ ਚੁੱਕਾ ਹੈ, ਅਤੇ ਇਹ ਪੁੰਗਰਨਾ ਸ਼ੁਰੂ ਹੋ ਗਿਆ ਹੈ। ਕੁਝ ਸਾਲਾਂ ਬਾਅਦ, ਜਾਂ ਉਨ੍ਹਾਂ ਦੇ ਅਗਲੇ ਜੀਵਨ ਵਿੱਚ, ਮੈਂ ਆਵਾਂਗੀ ਅਤੇ ਉਨ੍ਹਾਂ ਨਾਲ ਸਿੱਧਾ ਗੱਲ ਕਰਾਂਗੀ, ਜਾਂ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਵਾਂਗੀ, ਜਾਂ ਹੋਰ ਗੁਰੂ ਉਨ੍ਹਾਂ ਨੂੰ ਬਚਾਉਣ ਲਈ ਆਉਣਗੇ। ਇਹ ਸਿਰਫ਼ ਸਮੇਂ ਦੀ ਗੱਲ ਹੈ। ਇਸੇ ਲਈ ਇਸ ਸੰਸਾਰ ਵਿੱਚ ਕੋਈ ਵੀ ਗਿਆਨਵਾਨ ਗੁਰੂ ਸਮਚੇ ਸੰਸਾਰ ਲਈ ਲਾਭਦਾਇਕ ਹੈ। ਮੈਂ ਸਿਰਫ਼ ਤੁਹਾਡੇ ਨਾਲ ਗੱਲ ਨਹੀਂ ਕਰ ਰਹੀ। ਸਾਰਾ ਸੰਸਾਰ ਮੈਨੂੰ ਸੁਣ ਸਕਦਾ ਹੈ। ਉਨ੍ਹਾਂ ਦਾ ਅਵਚੇਤਨ ਮੈਨੂੰ ਸੁਣ ਸਕਦਾ ਹੈ, ਉਨ੍ਹਾਂ ਦਾ ਮਨ ਨਹੀਂ। (ਫਿਰ, ਕੀ ਏਲੀਅਨ ਤੁਹਾਨੂੰ ਸੁਣਨਗੇ?) ਉਹ ਸੁਣਦੇ ਹਨ। (ਜੇਕਰ ਏਲੀਅਨ ਇਸ ਸੂਰਜੀ ਮੰਡਲ ਵਿੱਚ ਨਹੀਂ ਹਨ, ਜਾਂ ਆਕਾਸ਼ਗੰਗਾ ਵਿੱਚ ਨਹੀਂ ਹਨ, ਤਾਂ ਉਹ ਤੁਹਾਨੂੰ ਕਿਵੇਂ ਸੁਣ ਸਕਦੇ ਹਨ? ਕੀ ਉਹ ਸੁਣਨ ਲਈ ਅਖੌਤੀ "ਦਿਲ" ਦੀ ਵਰਤੋਂ ਵੀ ਕਰਦੇ ਹਨ?) ਆਤਮਾਵਾਂ, ਆਤਮਾਵਾਂ - ਅਸੀਂ ਆਤਮਾਵਾਂ ਹਾਂ। ਮੂਲ ਰੂਪ ਵਿੱਚ, ਅਸੀਂ ਸਾਰੇ ਇੱਕ ਪ੍ਰਣਾਲੀ ਨਾਲ ਸਬੰਧਤ ਹਾਂ। ਅਸੀਂ ਨਹੀਂ… ਉਦਾਹਰਣ ਵਜੋਂ, ਤੁਹਾਡੇ ਪੈਰ, ਹੱਥ, ਅਤੇ ਨਹੁੰ ਸਾਰੇ ਤੁਹਾਡਾ ਹਿੱਸਾ ਹਨ। ਪਰ ਇੱਕ ਕੀੜੀ ਇੰਨੀ ਛੋਟੀ ਹੁੰਦੀ ਹੈ ਕਿ ਇਹ ਸਿਰਫ਼ ਤੁਹਾਡਾ ਹੱਥ ਹੀ ਦੇਖ ਸਕਦੀ ਹੈ - ਤੁਹਾਡਾ ਪੂਰਾ ਸਰੀਰ ਨਹੀਂ। ਇਸੇ ਤਰ੍ਹਾਂ, ਕਿਉਂਕਿ ਅਸੀਂ ਹੁਣ ਅਗਿਆਨਤਾ ਨਾਲ ਘਿਰੇ ਹੋਏ ਹਾਂ, ਅਸੀਂ ਸਿਰਫ਼ ਆਪਣੇ ਆਪ ਨੂੰ ਵਿਅਕਤੀਗਤ ਤੌਰ 'ਤੇ ਦੇਖਦੇ ਹਾਂ। ਸਾਨੂੰ ਇਹ ਅਹਿਸਾਸ ਨਹੀਂ ਹੈ ਕਿ ਇੱਕ ਕਿਸਮ ਦਾ "ਕਨੈਕਸ਼ਨ ਸਿਸਟਮ" ਹੈ ਜੋ ਪੂਰੇ ਬ੍ਰਹਿਮੰਡ ਨੂੰ ਆਪਸ ਵਿੱਚ ਜੋੜਦਾ ਹੈ। ਸੋ, ਅਸੀਂ ਸਾਰੇ ਆਪਸ ਵਿੱਚ ਜੁੜੇ ਹੋਏ ਹਾਂ। ਇਸੇ ਲਈ ਬੁੱਧ ਧਰਮ ਵਿੱਚ ਕਿਹਾ ਜਾਂਦਾ ਹੈ ਕਿ "ਸਮੂਹਿਕ ਕਰਮ" ਹੁੰਦੇ ਹਨ। ਇਸਦਾ ਮਤਲਬ ਹੈ ਕਿ ਜੇਕਰ ਇੱਕ ਜਾਂ ਦੋ ਲੋਕ ਕੁਝ ਕਰਦੇ ਹਨ, ਤਾਂ ਬਹੁਤ ਸਾਰੇ ਹੋਰ ਪ੍ਰਭਾਵਿਤ ਹੋ ਸਕਦੇ ਹਨ। ਇਹ ਸੱਚਮੁੱਚ ਵਾਪਰਦਾ ਹੈ! ਬਾਈਬਲ ਵਿੱਚ, ਇਹ ਕਿਹਾ ਗਿਆ ਹੈ ਕਿ ਰਾਜਾ ਡੇਵਿਡ… ਕੀ ਤੁਸੀਂ ਰਾਜਾ ਡੇਵਿਡ ਨੂੰ ਜਾਣਦੇ ਹੋ? ਉਸਨੇ ਕੁਝ ਗਲਤ ਕੀਤਾ, ਅਤੇ ਪ੍ਰਮਾਤਮਾ ਨੇ ਉਸਨੂੰ ਅਤੇ ਉਸਦੇ ਪੂਰੇ ਦੇਸ਼ ਨੂੰ ਤਿੰਨ ਜਾਂ ਚਾਰ ਦਿਨਾਂ ਲਈ ਸਜ਼ਾ ਦਿੱਤੀ। ਰਾਜਾ ਡੇਵਿਡ, ਉਸਨੇ ਕੁਝ ਗਲਤ ਕੀਤਾ ਅਤੇ ਇਸਦਾ ਅਸਰ ਕੁਝ ਦਿਨਾਂ ਲਈ ਪੂਰੇ ਦੇਸ਼ 'ਤੇ ਪਿਆ। ਤਾਂ, ਬੁੱਧ ਧਰਮ ਅਤੇ ਈਸਾਈ ਧਰਮ ਵਿੱਚ ਵੀ ਇਹੀ ਗੱਲ ਹੈ, ਸਿਰਫ਼ ਤੁਹਾਨੂੰ ਇਹ ਸਾਬਤ ਕਰਨ ਲਈ ਕਿ ਅਸੀਂ ਇੱਕ ਹਾਂ। Photo Caption: ਸਿਰਫ਼ ਇੱਕ ਸੋਹਣਾ ਚਿਹਰਾ ਹੀ ਨਹੀਂ, ਲਾਭਦਾਇਕ ਵੀ!