ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਹਰ ਮੁਲਾਕਾਤ ਵਿਚ ਸਤਿਗੁਰੂ ਜੀ ਦਾ ਪਿਆਰ ਅਤੇ ਗਿਆਨ, ਬਾਰਾਂ ਹਿਸਿਆਂ ਦਾ ਬਾਰਵਾਂ  ਭਾਗ।

ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਮਾਫ਼ ਕਰਨਾ, ਸਤਿਗੁਰੂ ਜੀ, ਮੈਂ ਤੁਹਾਨੂੰ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ।) (ਸਤਿਗੁਰੂ ਜੀ, ਸਟੀਵ ਬਰਨਸਮੈਨ, ਮੈਂ ਹਿਊਸਟਨ ਪੋਸਟ ਵਿੱਚ ਕੰਮ ਕਰਦਾ ਹਾਂ।) ਠੀਕ ਹੈ। (ਤੁਹਾਨੂੰ ਮਿਲਕੇ ਅੱਛਾ ਲਗਿਆ।) ਤੁਹਾਨੂੰ ਮਿਲਕੇ ਅੱਛਾ ਲਗਿਆ। (ਮੈਨੂੰ ਮਾਫ਼ੀ ਮੰਗਣੀ ਚਾਹੀਦੀ ਹੈ।) ਕੋਈ ਗੱਲ ਨਹੀਂ, ਪਿਆਰੇ। (ਮੈ ਇਥੇ ਦੇਰ ਨਾਲ ਪਹੁੰਚ‌ਿਆ ਹਾਂ।) ਮੈਨੂੰ ਪਤਾ ਹੈ ਕਿ ਤੁਹਾਡੇ ਕੋਲ ਬਹੁਤ ਕੰਮ ਹੈ। ਮੈਂ ਤੁਹਾਡੇ ਨਾਲ ਇੱਕ ਜਾਂ ਦੋ ਮਿੰਟ ਬਿਤਾਉਣਾ ਚਾਹੁੰਦਾ ਸੀ।) ਹਾਂਜੀ, ਬਿਲਕੁਲ। ਬਾਕੀ ਸਾਰੇ, ਕਿਰਪਾ ਕਰਕੇ ਖਾਓ। ਠੀਕ ਹੈ। ਜਾਂ, ਤੁਸੀਂ ਇੱਥੇ ਬੈਠ ਕੇ ਸਾਡੇ ਨਾਲ ਕਿਉਂ ਨਹੀਂ ਖਾਂਦੇ? ਨਹੀਂ। ਖਾਓ ਜਾਂ ਗੱਲ ਕਰੋ, ਇਹ ਠੀਕ ਹੈ। ਮੈਂ ਓਨਾ ਜ਼ਿਆਦਾ ਨਹੀਂ ਖਾਂਦੀ। ਮੈਂ ਇੱਥੇ ਸਿਰਫ਼ ਲੋਕਾਂ ਲਈ ਹਾਂ। (ਕੀ ਮੈਂ ਇਥੇ ਬੈਠ ਸਕਦਾ ਹਾਂ?) ਕਿਰਪਾ ਕਰਕੇ, ਕਿਤੇ ਵੀ ਬੈਠ ਜਾਓ।

(ਤੁਹਾਡਾ ਮਾਰਗ ਕਾਫ਼ੀ ਆਸਾਨ ਹੈ ਜਾਂ "ਤੁਰੰਤ", ਸ਼ਾਇਦ ਗਲਤ ਸ਼ਬਦ ਹੈ, ਪਰ ਕੁਝ ਅਜਿਹਾ ਜੋ… (ਅੰਦਰ।) ਉਹ ਅੰਦਰ ਹੈ।) ਬਸ ਆਪਣੇ ਆਪ ਨੂੰ ਜਾਣਨਾ।

(ਮੇਰੇ ਨਾਲ ਇਸ ਬਾਰੇ ਗਲ ਕਰੋ।) ਤੁਸੀਂ ਦੇਖੋ, ਅਸੀਂ ਸਭ ਕੁਝ ਜਾਣਦੇ ਹਾਂ। ਅਸੀਂ ਇਸ ਸੰਸਾਰ ਵਿੱਚ ਆਪਣੇ ਆਪ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਜਾਣਦੇ ਹਾਂ। ਸੋ, ਜੋ ਵੀ ਮੇਰੇ ਕੋਲ ਆਉਂਦਾ ਹੈ, ਜੇਕਰ ਉਹ ਉਸ ਚੀਜ਼ ਦੀ ਭਾਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੋ ਸਦੀਵੀ ਹੈ, ਜੋ ਖੁਦ ਉਹ ਆਪ ਹਨ, ਜੋ ਉਹਨਾਂ ਨੂੰ ਖੁਸ਼ ਕਰੇਗਾ, ਤਾਂ ਮੈਂ ਉਹਨਾਂ ਨੂੰ ਦਿਖਾਵਾਂਗੀ ਕਿ ਇੱਕੋ ਇੱਕ ਚੀਜ਼ ਜਾਣਨ ਯੋਗ ਤੁਸੀਂ ਖੁਦ ਹੋ। (ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਭਾਵ ਹੈ ਇਹ ਦੁਨਿਆਵੀ ਤਰੀਕਿਆਂ ਨਾਲ ਹੈ।) ਹਾਂਜੀ । ਤਾਂ, ਮੈਂ ਸਮਝਾਵਾਂਗੀ ਕਿਉਂਕਿ ਮੈਂ ਪਹਿਲਾਂ ਹੀ ਉਸ ਤੋਂ ਬਹੁਤ ਜਲਦੀ ਹਾਂ।

ਤੁਸੀਂ ਦੇਖੋ, ਜਿਸ "ਖੁਦ" ਨੂੰ ਤੁਸੀਂ ਹੁਣ ਜਾਣਦੇ ਹੋ, ਉਹ ਸ਼ਾਇਦ ਸਟੀਵ-ਕੁਝ ਹੈ। ਮਿਸਟਰ ਐਂਡ ਮਿਸਿਜ਼ ਤੋਂ ਪੈਦਾ ਹੋਇਆ। ਫਲਾਣੀ ਅਤੇ ਫਲਾਣੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ। ਅਤੇ ਇਸ ਸਾਰੀ ਜਾਣਕਾਰੀ ਦੇ ਨਾਲ, ਤੁਸੀਂ ਕਿਤਾਬਾਂ ਤੋਂ, ਮਾਪਿਆਂ ਤੋਂ, ਅਧਿਆਪਕਾਂ ਤੋਂ, ਦੋਸਤਾਂ ਤੋਂ ਸਿੱਖਦੇ ਹੋ। ਪਰ ਇਹ ਅਸਲੀ ਤੁਸੀਂ ਨਹੀਂ ਹੋ। ਕਿਉਂਕਿ ਤੁਹਾਡੇ ਜਨਮ ਤੋਂ ਪਹਿਲਾਂ, ਤੁਸੀਂ ਸਟੀਵ ਬਰਨਸਮੈਨ ਨਹੀਂ ਸੀ। ਅਤੇ ਤੁਹਾਡੇ ਕੋਲ ਇਹ ਸਾਰੀ ਜਾਣਕਾਰੀ ਨਹੀਂ ਸੀ ਜਿਸਨੂੰ ਤੁਸੀਂ "ਆਪਣੇ ਆਪ ਨੂੰ" ਕਹਿੰਦੇ ਹੋ। ਸੋ, ਜਦੋਂ ਅਸੀਂ ਇਸਨੂੰ ਚੰਗੀ ਤਰਾਂ ਦੇਖਦੇ ਹਾਂ, ਤਾਂ ਸਾਡੇ ਕੋਲ ਕੁਝ ਵੀ ਨਹੀਂ ਰਹਿੰਦਾ। ਜੇ ਅਸੀਂ ਸੱਚਮੁੱਚ ਇਸ ਅਖੌਤੀ ਸਟੀਵ ਬਰਨਸਮੈਨ ਨਾਲ ਉਸੇ ਤਰ੍ਹਾਂ ਜੁੜੇ ਰਹੀਏ ਜਿਵੇਂ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ, ਤਾਂ ਅਸਲ ਵਿੱਚ ਤੁਹਾਡੇ ਕੋਲ ਕੁਝ ਵੀ ਨਹੀਂ ਹੈ। ਕਿਉਂਕਿ ਤੁਹਾਡੇ ਕੋਲ ਸਿਰਫ਼ ਕਿਤਾਬੀ ਗਿਆਨ, ਜਾਣਕਾਰੀ ਹੈ, ਤੁਹਾਡੇ ਕੋਲ ਸਿਰਫ਼ ਰੋਜ਼ਾਨਾ ਜ਼ਿੰਦਗੀ ਦੇ ਤਜਰਬੇ ਹਨ, ਦੂਜੇ ਲੋਕਾਂ ਨਾਲ ਸੰਪਰਕ ਹੈ ਜਾਂ ਸਥਿਤੀਆਂ ਹਨ। ਅਤੇ ਇਹ ਤੁਸੀਂ ਨਹੀਂ ਹੋ। (ਠੀਕ ਹੈ।) ਇਹ ਸਿਰਫ਼ ਸਥਿਤੀ ਅਤੇ ਜਾਣਕਾਰੀ ਹੈ।

(ਮੈਨੂੰ ਆਪਣੇ ਪੈਰੋਕਾਰਾਂ ਲਈ ਮਾਰਗ ਬਾਰੇ ਦੱਸੋ।) ਕੀ ਉਹ ਤੁਹਾਡੇ ਕੋਲ ਆਉਂਦੇ ਹਨ ਅਤੇ ਤੁਹਾਡਾ ਮੁੱਖ ਦਫਤਰ ਕਿੱਥੇ ਹੈ? ਕੀ ਉਨ੍ਹਾਂ ਕੋਲ ਪੜ੍ਹਾਈ ਦਾ ਕੋਈ ਮਾਰਗ ਹੈ, ਇਸ ਤਰਾਂ ਕਹਿੰਦੇ ਹਾਂ, ਜਿਸ ਵਿੱਚ ਮਹੀਨੇ ਜਾਂ ਸਾਲ ਲੱਗਣਗੇ?) ਉੇਹ ਕਿਵੇਂ ਕੰਮ ਕਰਦਾ ਹੈ?) ਇਹ ਬਾਹਰੋਂ ਓਨਾ ਕੰਮ ਨਹੀਂ ਕਰਦਾ ਜਿੰਨਾ ਅੰਦਰੋਂ। ਦਰਅਸਲ, ਜਦੋਂ ਮੈਂ ਲੋਕਾਂ ਨੂੰ ਸਿਖਾਉਂਦੀ ਹਾਂ, ਤਾਂ ਭਾਸ਼ਾ ਦੀ ਕੋਈ ਲੋੜ ਨਹੀਂ ਹੁੰਦੀ। ਪਰ ਅਸੀਂ ਭਾਸ਼ਣਾਂ ਵਿੱਚ ਭਾਸ਼ਾ ਦੀ ਵੀ ਵਰਤੋਂ ਕਰਦੇ ਹਾਂ। ਜਦੋਂ ਵੀ ਮੈਨੂੰ ਕਿਤੇ ਬੋਲਣ ਲਈ ਜਾਣ ਦੀ ਲੋੜ ਹੁੰਦੀ ਹੈ, ਜਾਂ ਤਾਈਵਾਨ (ਫਾਰਮੋਸਾ) ਵਿੱਚ ਮੇਰੇ ਹੈੱਡਕੁਆਰਟਰ ਵਿੱਚ ਬੋਲਣ ਦੀ ਲੋੜ ਹੁੰਦੀ ਹੈ, ਅਤੇ ਜਦੋਂ ਮੈਂ ਬੋਲਦੀ ਹਾਂ, ਤਾਂ ਲੋਕ ਆਪਣੀਆਂ ਕੁਝ ਗਲਤ ਧਾਰਨਾਵਾਂ, ਜਾਂ ਆਪਣੇ ਕੁਝ ਪੱਖਪਾਤਾਂ, ਬਹੁਤ ਸਾਰੀਆਂ ਚੀਜ਼ਾਂ ਨੂੰ ਸਪੱਸ਼ਟ ਕਰਦੇ ਹਨ ਜਿਨ੍ਹਾਂ ਬਾਰੇ ਉਹ ਆਪਣੇ ਆਪ ਤੋਂ ਸਵਾਲ ਕਰਦੇ ਹਨ। ਅਤੇ ਇਹ ਪਹਿਲਾ ਹਿੱਸਾ ਹੈ।

ਅਤੇ ਜਦੋਂ ਉਹ ਉੱਚੇ ਹਿੱਸੇ ਨੂੰ ਸਵੀਕਾਰ ਕਰਨ ਲਈ ਤਿਆਰ ਹੁੰਦੇ ਹਨ, ਤਾਂ ਮੈਂ ਨਹੀਂ ਬੋਲਦੀ। ਫਿਰ ਮੈਂ ਉਨ੍ਹਾਂ ਨੂੰ ਚੁੱਪ-ਚਾਪ ਸਿਖਾਵਾਂਗੀ, ਉਨ੍ਹਾਂ ਦੇ ਆਪਣੇ ਗਿਆਨ ਦੀ ਵਰਤੋਂ ਕਰਕੇ ਉਨਾਂ ਨੂੰ ਸਿਖਾਉਣ ਲਈ। ਕਿਉਂਕਿ ਸਾਡੇ ਸਾਰਿਆਂ ਦੇ ਅੰਦਰ ਇਹ ਗਿਆਨ ਹੈ। ਮੈਨੂੰ ਸਿਰਫ਼ ਇਹੀ ਕਰਨ ਦੀ ਲੋੜ ਹੈ ਕਿ ਉਹ ਮੁੜਨ ਅਤੇ ਆਪਣੀ ਮਹਾਨਤਾ ਅਤੇ ਸਿਆਣਪ ਵੱਲ ਵੇਖਣ, ਅਤੇ ਹੌਲੀ-ਹੌਲੀ ਉਹ ਇਸਨੂੰ ਪਛਾਣ ਲੈਣਗੇ।

(ਠੀਕ ਹੈ। ਜਦੋਂ ਤੁਸੀਂ ਨਹੀਂ ਬੋਲਦੇ, ਜਦੋਂ ਕੋਈ ਵਿਅਕਤੀ ਉਸ ਬਿੰਦੂ 'ਤੇ ਹੁੰਦਾ ਹੈ ਜਿੱਥੇ ਸਤਿਗੁਰੂ ਜੀ ਲਈ ਬੋਲਣਾ ਜ਼ਰੂਰੀ ਨਹੀਂ ਹੁੰਦਾ, ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ? ਇੱਕ ਤਰ੍ਹਾਂ ਦਾ ਦਿਲੋਂ-ਦਿਲੋਂ…) ਹਾਂਜੀ, ਹਾਂਜੀ, ਹਾਂਜੀ, ਬੱਸ ਇਹੀ ਹੈ।

(ਕੀ ਇਹ ਇੱਕ ਧਿਆਨ, ਮੈਡੀਟੇਸ਼ਨ ਦਾ ਮਾਰਗ ਹੈ ਜੋ ਤੁਸੀਂ ਪੇਸ਼ ਕਰਦੇ ਹੋ?) ਹਾਂਜੀ, ਸਾਨੂੰ ਮੈਡੀਟੇਸ਼ਨ ਵੀ ਕਰਨਾ ਪਵੇਗਾ। ਅਸੀਂ ਆਪਣੇ ਅਸਲੀ ਸਵੈ ਨੂੰ ਪਛਾਣਨ ਲਈ ਅੰਦਰ ਵੱਲ ਮੁੜਦੇ ਹਾਂ। ਇਹ ਸ਼ਾਇਦ ਇਸਦੇ ਲਈ ਵਧੇਰੇ ਢੁਕਵਾਂ ਹੈ। (ਕੀ ਇਹ ਆਤਮਾ ਨੂੰ ਤੇਜ਼ ਕਰਨ ਵਾਂਗ ਹੈ, ਆਤਮਾ ਨੂੰ ਵਿਅਕਤੀ ਦੇ ਅੰਦਰ ਵਿਕਸਤ ਹੋਣ ਦੇਣਾ?) ਆਪਣੇ ਪਹਿਲਾਂ ਤੋਂ ਹੀ ਮਹਾਨ ਸਵੈ ਨੂੰ ਪਛਾਣਨਾ ਸ਼ੁਰੂ ਕਰਨਾ। ਇੱਕ ਇੱਕ ਕਰਕੇ।

(ਮੈਨੂੰ ਦੱਸੋ, ਕਿਰਪਾ ਕਰਕੇ, ਤੁਸੀਂ ਕਿੰਨੇ ਸਮੇਂ ਤੋਂ ਇਕ ਗੁਰੂ ਵਜੋਂ ਸਿਖਾਉਂਦੇ ਰਹੇ ਹੋ?) ਹੁਣ ਸੱਤ, ਅੱਠ ਸਾਲ ਹੋ ਗਏ ਹਨ। (ਅਤੇ ਤੁਸੀਂ ਕਹੋਗੇ ਕਿ ਤੁਹਾਡੇ ਕਿੰਨੇ ਪੈਰੋਕਾਰ ਹਨ, ਜਾਂ ਕਿੰਨੇ ਲੋਕ ਇਸ ਮਾਰਗ ਜਾਂ ਤੁਹਾਡੇ ਪ੍ਰੋਗਰਾਮ ਵਿੱਚੋਂ ਲੰਘੇ ਹਨ?) ਮੈਨੂੰ ਲੱਗਦਾ ਹੈ ਕਿ ਹਜ਼ਾਰਾਂ ਹੀ। ਜਾਂ ਇਸ ਤੋਂ ਵੀ ਵੱਧ, ਉਸ ਨਾਲੋਂ ਵਧ ਜੋ ਮੈਨੂੰ ਯਾਦ ਹੈ ਅਤੇ ਪਛਾਣਿਆ ਜਾ ਸਕਦਾ ਹੈ। (ਠੀਕ ਹੈ। ਅਮਰੀਕਾ ਦੇ ਅੰਦਰ ਕਿਵੇਂ ਹੈ?) ਕੀ ਤੁਸੀਂ ਕਾਫ਼ੀ ਸਰਗਰਮ ਹੋ? ਕੀ ਤੁਹਾਡੇ ਅਮਰੀਕਾ ਵਿੱਚ ਬਹੁਤ ਸਾਰੇ ਪੈਰੋਕਾਰ ਹਨ?) ਜ਼ਰੂਰ ਕਈ ਹਜ਼ਾਰਾਂ ਹੀ ਹੋਣਗੇ, ਪਰ ਮੇਰੇ ਕੋਲ ਹੁਣ ਸਹੀ ਗਿਣਤੀ ਨਹੀਂ ਹੈ। ਕਿਉਂਕਿ ਮੈਂ ਵੀ ਇੱਥੇ ਬਹੁਤਾ ਸਮਾਂ ਨਹੀਂ ਰਹਿੰਦੀ ਅਤੇ ਨਾ ਹੀ ਅਕਸਰ। (ਠੀਕ ਹੈ। ਕੀ ‌‌‌ਹਿਊਸਟਨ ਨੂੰ ਇਹ ਤੁਹਾਡਾ ਪਹਿਲਾ ਦੌਰਾ ਹੈ?) ਨਹੀਂ, ਨਹੀਂ। ਇਹ… (ਮੈਨੂੰ ਲੱਗਦਾ ਹੈ ਕਿ ਦੂਜਾ ਹੈ।) ਦੂਜਾ ਜਾਂ ਤੀਜਾ। ਦੂਜਾ।

(ਠੀਕ ਹੈ। ਇਥੇ ਹਿਊਸਟਨ ਵਿੱਚ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਧਾਰਮਿਕ ਸਮਝਦੇ ਹਨ।) ਲੋਕ, ਇੱਕ ਪ੍ਰਚਲਿਤ ਅਰਥਾਂ ਵਿੱਚ, ਇਸਨੂੰ ਇੱਕ ਬਹੁਤ ਹੀ ਧਾਰਮਿਕ ਸਥਾਨ ਮੰਨਦੇ ਹਨ, (ਹਾਂਜੀ।) ਇੱਕ ਅਜਿਹੀ ਜਗ੍ਹਾ ਜਿੱਥੇ ਬਹੁਤ ਸਾਰੇ ਚਰਚ ਅਤੇ ਬਹੁਤ ਸਾਰੀਆਂ ਜੋੜਮੇਲ ਹੁੰਦੇ ਹਨ।) ਸਮਝੇ। ਹਾਂਜੀ ।

(ਕੀ ਤੁਸੀਂ ਇਸਨੂੰ ਇਕ ਧਾਰਮਿਕ ਜਾਂ ਇਕ ਅਧਿਆਤਮਿਕ ਸਥਾਨ ਸਮਝਦੇ ਹੋ?) ਹਾਂਜੀ, ਇਹ ਕਿਸੇ ਤਰ੍ਹਾਂ ਧਾਰਮਿਕ ਹੈ। ਅਤੇ ਇਹ ਹੋਰ ਵੀ ਸੰਪੂਰਨ ਹੋਵੇਗਾ ਜੇਕਰ ਅਜਿਹੀ ਜਗ੍ਹਾ ਦੇ ਲੋਕਾਂ ਨੂੰ ਸਵੈ-ਗਿਆਨ, ਤੁਸੀਂ ਜਾਣਦੇ ਹੋ, ਸਵੈ-ਪਛਾਣ ਵਿਧੀ ਦੀ ਪੇਸ਼ਕਸ਼ ਕੀਤੀ ਜਾਵੇ, ਸਿਰਫ਼ ਪਿਛਲੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸੁਣਨ ਅਤੇ ਇਸਦਾ ਬਹੁਤਾ ਹਿੱਸਾ ਨਾ ਸਮਝਣ ਦੀ ਬਜਾਏ। ਇਹ ਵਧੇਰੇ ਧਾਰਮਿਕ ਹੋਵੇਗਾ ਜੇਕਰ ਲੋਕ ਸੱਚਮੁੱਚ ਪੁਰਾਣੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸਮਝਦੇ ਅਤੇ ਆਪਣੇ ਆਪ ਨੂੰ ਵੀ ਸਮਝਦੇ। ਕਿਉਂਕਿ ਸਾਰੇ ਗੁਰੂਆਂ ਨੇ ਇਹੀ ਸਿਖਾਇਆ ਸੀ: ਆਪਣੇ ਆਪ ਨੂੰ ਜਾਣੋ ਅਤੇ ਇਹ ਜਾਣੋ ਕਿ "ਪ੍ਰਮਾਤਮਾ ਦਾ ਰਾਜ ਤੁਹਾਡੇ ਅੰਦਰ ਹੈ।"

ਬਹੁਤ ਸਾਰੇ ਲੋਕ ਵੱਖ-ਵੱਖ ਜੋੜਮੇਲਾਂ ਵਿੱਚ ਜਾਂਦੇ ਹਨ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਪ੍ਰਮਾਤਮਾ ਦਾ ਰਾਜ ਕਿੱਥੇ ਹੈ। ਉਨ੍ਹਾਂ ਨੇ ਇਸ ਬਾਰੇ ਸੁਣਿਆ ਸੀ, ਪਰ ਉਨ੍ਹਾਂ ਨੇ ਇਸਨੂੰ ਕਦੇ ਨਹੀਂ ਦੇਖਿਆ। ਸੋ, ਸਾਡਾ ਤਰੀਕਾ ਲੋਕਾਂ ਨੂੰ ਤੁਰੰਤ ਇਹ ਜਾਣਨਾ ਸਿਖਾਉਣਾ ਹੈ ਕਿ ਤੁਹਾਡਾ ਪ੍ਰਮਾਤਮਾ ਦਾ ਰਾਜ ਕਿੱਥੇ ਹੈ ਅਤੇ ਇਹ ਕਿਹੋ ਜਿਹਾ ਦਿਖਾਈ ਦਿੰਦਾ ਹੈ - ਘੱਟੋ ਘੱਟ, ਅਧਿਆਤਮਿਕ ਤੌਰ 'ਤੇ ਗਲ ਕਰਦਿਆਂ। ਸੋ, ਤੁਸੀਂ ਪ੍ਰਮਾਤਮਾ ਤੋਂ (ਅੰਦਰੂਨੀ ਸਵਰਗੀ) ਰੌਸ਼ਨੀ ਦੇਖ ਸਕਦੇ ਹੋ, ਤੁਸੀਂ ਪ੍ਰਮਾਤਮਾ ਨੂੰ ਸੁਣ ਸਕਦੇ ਹੋ, ਤੁਸੀਂ ਹਰ ਰੋਜ਼ ਹੋਰ ਬੁੱਧੀਮਾਨ ਅਤੇ ਸਿਆਣੇ ਅਤੇ ਹੋਰ ਪਿਆਰ ਕਰਨ ਵਾਲੇ ਬਣੋਗੇ। ਬਹੁਤ ਹੀ ਠੋਸ ਅਤੇ ਵਿਹਾਰਕ ਅਨੁਭਵ - ਇਸ ਬਾਰੇ ਗੱਲ ਕਰਨ ਅਤੇ ਇਸ ਬਾਰੇ ਇਸ਼ਤਿਹਾਰ ਦੇਣ ਲਈ ਨਹੀਂ, ਸਗੋਂ ਇਸਨੂੰ ਜਾਣਨ, ਇਸਦਾ ਸੁਆਦ ਲੈਣ, ਅਤੇ ਹਰ ਰੋਜ਼ ਹੋਰ ਵੀ ਬਹੁਤ ਕੁਝ ਪ੍ਰਾਪਤ ਕਰਨ ਲਈ।

ਇੱਕ ਵੱਖਰਾ ਵਿਅਕਤੀ ਬਣਨ ਲਈ - ਵੱਖਰਾ, ਪਰ ਸਵੈ-ਵਿਅਕਤੀ, ਸੱਚਾ ਸਵੈ। ਉਹ ਨਹੀਂ ਜਿਸਨੂੰ ਤੁਸੀਂ ਤੁਸੀਂ ਜਾਣਕਾਰੀ ਅਤੇ ਲੋਕਾਂ ਦੀ ਪਛਾਣ ਦੁਆਰਾ ਪਛਾਣਦੇ ਹੋ, ਸਗੋਂ ਤੁਹਾਡਾ ਅਸਲੀ ਸਵੈ, ਤੁਹਾਡਾ ਸੱਚਾ ਸਵੈ - ਤੁਹਾਡੇ ਜਨਮ ਤੋਂ ਪਹਿਲਾਂ ਅਤੇ ਤੁਹਾਡੇ ਮਰਨ ਤੋਂ ਬਾਅਦ। ਉਹ ਵਿਅਕਤੀ ਕੀ ਹੈ? ਤਾਂ ਅਸੀਂ ਤੁਹਾਨੂੰ ਜਾਨਣ ਦਿੰਦੇ ਹਾਂ। ਠੀਕ ਹੈ? (ਠੀਕ ਹੈ, ਬਹੁਤ ਵਧੀਆ।) ਹਾਂਜੀ । (ਤੁਹਾਡਾ ਬਹੁਤ ਧੰਨਵਾਦ।) ਤੁਹਾਡਾ ਸਵਾਗਤ ਹੈ। ਮੈਨੂੰ ਉਮੀਦ ਹੈ ਕਿ ਮੈਂ ਤੁਹਾਡੇ ਲਈ ਬਹੁਤ ਤੇਜ਼ ਨਹੀਂ ਸੀ। (ਸਿਰਫ਼ ਕੁਝ ਥਾਵਾਂ 'ਤੇ।) ਠੀਕ ਹੈ। ਤੁਸੀਂ ਮੈਨੂੰ ਦੁਬਾਰਾ ਪੁੱਛ ਸਕਦੇ ਹੋ। (ਮੈਂ ਇਹ ਸਮਝ ਗਿਆ।) ਤੁਹਾਡਾ ਧੰਨਵਾਦ। ਵਧੀਆ।

(ਤੁਹਾਡਾ ਦੁਬਾਰਾ ਧੰਨਵਾਦ। ਮੈਂ ਤੁਹਾਡੇ ਇਸ ਸਮੇਂ ਦੀ ਕਦਰ ਕਰਦਾ ਹਾਂ।) ਤੁਸੀਂ ਇੱਥੇ ਕਿੰਨਾ ਚਿਰ ਰਹੋਗੇ?) ਹੁਣ ਤੱਕ, ਮੈਨੂੰ ਲੱਗਦਾ ਹੈ ਕਿ ਅਸੀਂ ਐਤਵਾਰ ਦੀ ਯੋਜਨਾ ਬਣਾ ਰਹੇ ਹਾਂ। (ਠੀਕ ਹੈ, ਅਤੇ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਐਤਵਾਰ ਤੋਂ ਬਾਅਦ ਕਿੱਥੇ ਜਾਓਗੇ?) ਮੈਨੂੰ ਲਗਦਾ ਹੈ… (ਮੈਂ ਸਮਝਦਾ ਹਾਂ ਕਿ ਤੁਸੀਂ ਸੀ…) LA, ਲਾਸ ਏਂਜਲਸ ਨੂੰ ਵਾਪਸ ਜਾਵਾਂਗੇ। (...ਦੱਖਣੀ ਕੈਲੀਫੋਰਨੀਆ ਵਿੱਚ।) ਹਾਂਜੀ, ਹਾਂਜੀ । (ਕੀ ਤੁਸੀਂ ਉੱਥੇ ਵਾਪਸ ਜਾ ਰਹੇ ਹੋ ਜਾਂ?) ਹਾਂਜੀ ।

(ਠੀਕ ਹੈ। ਕੀ ਤੁਹਾਡੇ ਕੋਲ ਇੱਥੇ ਸੰਯੁਕਤ ਰਾਜ ਅਮਰੀਕਾ ਵਿੱਚ ਕੋਈ ਸੈਂਟਰ ਵਰਗਾ ਕੁਝ ਹੈ? ਕੀ ਉੱਥੇ ਹੈ... ਅਤੇ ਇਸ ਤੋਂ, ਮੇਰਾ ਮਤਲਬ ਇੱਕ ਇਮਾਰਤ ਹੈ…) ਸਮਝੇ। ਅਸੀਂ ਇੰਨਾ ਜ਼ਿਆਦਾ ਇਮਾਰਤਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ। ਸੋ, ਅਸੀਂ ਜੋ ਵੀ ਖਰੀਦਦੇ ਹਾਂ - ਅਸੀਂ ਕੁਝ ਥਾਵਾਂ ਖਰੀਦੀਆਂ ਹਨ - ਜਿਨਾਂ ਵਿਚ ਛੋਟੀਆਂ ਇਮਾਰਤਾਂ, ਉਦਾਹਰਣ ਵਜੋਂ, ਘਰ ਜਾਂ ਫਾਰਮ ਹਾਊਸ, ਪਹਿਲਾਂ ਹੀ ਮੌਜੂਦ ਸਨ। ਸੋ, ਅਸੀਂ ਉਨ੍ਹਾਂ ਨੂੰ ਲੋਕਾਂ ਲਈ ਮੈਡੀਟੇਸ਼ਨ ਕਰਨ, ਸਵਾਲ ਪੁੱਛਣ, ਜਾਂ ਆਰਾਮ ਕਰਨ, ਜਾਂ ਕੁਝ ਵੀਗਨ ਭੋਜਨ ਦਾ ਸੁਆਦ ਲੈਣ ਜਾਂ ਕੁਝ ਪਵਿੱਤਰ ਸਿੱਖਿਆਵਾਂ ਦੇਖਣ ਲਈ ਥਾਵਾਂ ਵਿੱਚ ਬਦਲ ਦਿੱਤਾ। ਬਸ ਇਹੀ ਹੈ।

(ਕੀ ਤੁਹਾਡੇ ਕੋਲ ਇਹ ਇਥੇ ਅਮਰੀਕਾ ਵਿੱਚ ਹਨ?) ਹਾਂਜੀ, ਸਾਡੇ ਕੋਲ ਹਨ । (ਉਹ ਕਿੱਥੇ ਸਥਿਤ ਹਨ?) ਉਦਾਹਰਣ ਵਜੋਂ, LA, ਲਾਸ ਏਂਜਲਸ ਵਾਲਾ। ਅਤੇ ਇੱਥੇ, ਉਹ ਇਸਨੂੰ ਕਰਨ ਲਈ ਇੱਕ ਜਗ੍ਹਾ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਹੁਣ ਉਹ ਇਹ ਕਰ ਰਹੇ ਹਨ… (ਇੱਥੇ ਇੱਕ ਨਿੱਜੀ ਘਰ ਦੀ ਵਰਤੋਂ ਕਰਦੇ ਹੋਏ।) ਹਾਂਜੀ, ਨਿੱਜੀ ਘਰ ਵਿੱਚ। (ਪਰ ਉਨ੍ਹਾਂ ਦਾ ਨਿਊ ਜਰਸੀ ਵਿੱਚ ਇੱਕ ਸੈਂਟਰ ਹੈ।) ਹਾਂਜੀ । (ਉਨ੍ਹਾਂ ਕੋਲ ਲਾਸ ਏਂਜਲਸ ਵਿੱਚ ਇੱਕ ਹੈ।) ਹਾਂਜੀ । ਅਤੇ ਹੋਰ ਬਹੁਤ ਸਾਰੀਆਂ ਥਾਵਾਂ - ਸੈਨ ਹੋਜ਼ੇ ਵਿੱਚ।

(ਕੀ ਉਨ੍ਹਾਂ ਕੋਲ ਇਹ ਹੈ…) ਕਿਹੜਾ ਨਾਮ ਵਰਤਿਆ ਜਾਂਦਾ ਹੈ? ਕੀ ਤੁਸੀਂ ਇਹਨਾਂ ਸੈਂਟਰਾਂ ਲਈ ਵੱਖ-ਵੱਖ ਨਾਮ ਵਰਤਦੇ ਹੋ ਜਾਂ?) (ਉਹਨਾਂ ਸਾਰਿਆਂ ਨੂੰ ਸੁਪਰੀਮ ਮਾਸਟਰ ਚਿੰਗ ਹਾਈ ਅੰਤਰਰਾਸ਼ਟਰੀ ਐਸੋਸੀਏਸ਼ਨ ਕਿਹਾ ਜਾਂਦਾ ਹੈ।) ਠੀਕ ਹੈ, ਇਹੀ ਉਹ ਆਪਣੇ ਆਪ ਨੂੰ ਕਹਿੰਦੇ ਹਨ, ਹਾਂਜੀ । (ਕੀ ਤੁਸੀਂ ਕੁਝ ਵੀਗਨ ਭੋਜਨ ਖਾਂਦੇ ਹੋ?) (ਮੈਂ ਇਹ ਬਹੁਤ ਪਸੰਦ ਕਰਾਂਗਾ। ਤੁਹਾਨੂੰ ਮੈਨੂੰ ਮਾਫ਼ ਕਰਨਾ ਪਵੇਗਾ, ਪਰ ਮੈਂ ਬਹੁਤ ਹੀ ਤੰਗ ਸਮਾਂ-ਸਾਰਣੀ 'ਤੇ ਹਾਂ।) ਸਮਾਂ ਨਹੀਂ ਹੈ। (ਸਟੀਵ, ਇਹ ਬਹੁਤ ਵਧੀਆ ਸੀ ਕਿ ਤੁਸੀਂ ਇਥੇ ਆਏ।)

(ਕੀ ਮੈਂ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਤੁਹਾਡੇ ਨਾਲ ਸੰਪਰਕ ਕਰ ਸਕਦਾ ਹਾਂ।) (ਇਹ ਠੀਕ ਹੈ।) (ਬਸ ਕੁਝ ਫਾਲੋ-ਅੱਪ ਕਰਨ ਲਈ…) (ਇੱਥੇ ਇੱਕ ਡਾਕਟਰ ਹੈ, ਜੋ ਕੋਈ ਅਜਿਹਾ ਵਿਅਕਤੀ ਹੋ ਸਕਦਾ ਹੈ ਜਿਸ ਨਾਲ ਤੁਸੀਂ ਗੱਲ ਕਰਨਾ ਚਾਹੋ।) (ਮੈਂ ਸੋਚ ਰਿਹਾ ਸੀ, ਮੈਂ ਸੰਪਰਕ ਕਰਨ ਲਈ ਕੁਝ ਨਾਮ ਅਤੇ ਟੈਲੀਫੋਨ ਨੰਬਰ ਲੈ ਸਕਦਾ ਹਾਂ।) (ਅਤੇ ਜੇਕਰ ਤੁਹਾਨੂੰ ਇਕ ਮੈਮੋ ਨਹੀਂ ਮਿਲਦਾ ਤਾਂ ਮੈਂ ਤੁਹਾਨੂੰ ਉਹ ਹਮੇਸ਼ਾ ਦੇ ਸਕਦਾ ਹਾਂ।) (ਠੀਕ ਹੈ। ਸ਼ਾਨਦਾਰ। ਤੁਹਾਡਾ ਦੁਬਾਰਾ ਧੰਨਵਾਦ।) ਸਟੀਵ, ਮਾਫ਼ ਕਰਨਾ ਕਿ ਤੁਸੀਂ ਸਾਡੇ ਨਾਲ ਸ਼ਾਮਲ ਨਹੀਂ ਹੋ ਸਕੇ। (ਮੈਂ ਇਸ ਦੀ ਕਦਰ ਕਰਦਾ ਹਾਂ।) (ਤੁਹਾਡਾ ਧੰਨਵਾਦ।)

ਠੀਕ ਹੈ। ਹੁਣ ਸਾਡੇ ਕੋਲ ਤੁਹਾਡੇ ਲਈ ਕੁਝ ਤੋਹਫ਼ੇ ਹਨ। ਉਸਨੂੰ ਕੁਝ (ਵੀਗਨ) ਕੇਕ ਜਾਂ ਫਲ ਦਿਓ। (ਹਾਂਜੀ।) (ਖੈਰ, ਤੁਸੀਂ ਅੱਜ ਓਵਰਟਾਈਮ ਕੀਤਾ, ਸਤਿਗੁਰੂ ਜੀ ।) ਕੋਈ ਗੱਲ ਨਹੀਂ। ਇਹ ਠੀਕ ਹੈ। ਇਹ ਸਭ ਲੋਕਾਂ ਦੇ ਭਲੇ ਲਈ ਹੈ। ਮੈਂ ਇੱਥੇ ਖਾਣ, ਆਰਾਮ ਕਰਨ ਜਾਂ ਖੇਡਣ ਲਈ ਨਹੀਂ ਹਾਂ। (ਤੁਸੀਂ ਯਕੀਨਨ ਸ਼ਬਦ ਬਾਹਰ ਕੱਢ ਦਿਤੀ ਹੈ।) ਠੀਕ ਹੈ ।

ਇਹ ਬਿਲਕੁਲ ਪੱਥਰ ਜਾਂ ਲੱਕੜ ਵਾਂਗ ਹੈ। ਪਰ "ਕੋਈ ਵਿਚਾਰ ਨਹੀਂ" ਦੀ ਧਾਰਨਾ ਕੁਝ ਹੋਰ ਹੈ। ਕਈ ਵਾਰ ਅਸੀਂ ਸ਼ਬਦਾਵਲੀ ਵਿੱਚ ਫਸ ਜਾਂਦੇ ਹਾਂ, ਪਰ ਅਸਲੀਅਤ ਵਿੱਚ, "ਕੋਈ ਵਿਚਾਰ ਨਹੀਂ" ਅਜਿਹਾ ਨਹੀਂ ਹੈ। "ਕੋਈ ਵਿਚਾਰ ਨਹੀਂ" ਦਾ ਅਰਥ ਹੈ ਕਿ ਉਸ ਸਮੇਂ, ਤੁਸੀਂ ਇੱਕ ਉੱਚੇ ਖੇਤਰ ਵਿੱਚ ਪਹੁੰਚ ਗਏ ਹੋ। ਤੁਸੀਂ ਮਾਮੂਲੀ, ਬੇਤੁਕੇ ਵਿਚਾਰਾਂ ਤੋਂ ਬਚ ਗਏ ਹੋ, ਅਤੇ ਕੁਦਰਤੀ ਤੌਰ 'ਤੇ, ਤੁਸੀਂ ਇੱਕ ਹੋਰ ਪੱਧਰ 'ਤੇ ਪਹੁੰਚ ਜਾਂਦੇ ਹੋ। ਤੁਸੀਂ ਆਪਣੇ ਸੱਚੇ ਆਪੇ ਨਾਲ, ਆਪਣੇ ਸੱਚੇ ਸੁਭਾਅ ਨਾਲ ਜੁੜਦੇ ਹੋ। ਉਸ ਪਲ, ਤੁਹਾਨੂੰ ਹੁਣ ਆਪਣੇ ਮਨ ਦੀ ਲੋੜ ਨਹੀਂ ਹੈ। (ਹਾਂਜੀ।) ਸੋ ਹੁਣ ਕੋਈ ਧਿਆਨ ਭਟਕਾਉਣ ਵਾਲੇ ਵਿਚਾਰ ਨਹੀਂ ਹਨ। ਤੁਸੀਂ ਇੱਕ ਵੱਖਰੇ ਸੰਸਾਰ ਵਿੱਚ ਪ੍ਰਵੇਸ਼ ਕਰਦੇ ਹੋ, ਇੱਕ ਅਜਿਹਾ ਸੰਸਾਰ ਜਿਸਨੂੰ ਮਨ ਜਾਂ ਇਸਦੀ ਭਾਸ਼ਾ ਨਾਲ ਸਮਝਾਇਆ ਨਹੀਂ ਜਾ ਸਕਦਾ। ਉਸ ਸਮੇਂ, ਇਸਨੂੰ "ਕੋਈ ਵਿਚਾਰ ਨਹੀਂ" ਕਿਹਾ ਜਾ ਸਕਦਾ ਹੈ। ਪਰ ਉਹ "ਕੋਈ ਵਿਚਾਰ ਨਹੀਂ" ਅਜਿਹੀ ਚੀਜ਼ ਨਹੀਂ ਹੈ ਜਿਸਨੂੰ ਤੁਸੀਂ ਜ਼ਬਰਦਸਤੀ ਦਬਾਉਂਦੇ ਹੋ ਜਾਂ ਆਪਣੇ ਆਪ ਉਭਾਰਦੇ ਹੋ।

(ਮੈਡੀਟੇਸ਼ਨ ਕਰਦੇ ਸਮੇਂ, ਕੋਈ ਧਿਆਨ ਭਟਕਾਉਣ ਵਾਲੇ ਵਿਚਾਰਾਂ ਨੂੰ "ਕੋਈ ਵਿਚਾਰ ਨਹੀਂ" ਵਿੱਚ ਕਿਵੇਂ ਬਦਲ ਸਕਦਾ ਹੈ?) ਇਹ ਥੋੜ੍ਹਾ ਮੁਸ਼ਕਲ ਹੈ; ਅਭਿਆਸ ਕਰਨ ਵਿੱਚ ਕੁਝ ਸਮਾਂ ਲੱਗਦਾ ਹੈ। ਕੁਝ ਲੋਕਾਂ ਲਈ, ਇਹ ਬਹੁਤ ਜਲਦੀ ਵਾਪਰਦਾ ਹੈ। ਕੁਝ ਲੋਕ ਦੀਖਿਆ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ "ਕੋਈ ਵਿਚਾਰ ਨਹੀਂ" ਪ੍ਰਾਪਤ ਕਰ ਲੈਂਦੇ ਹਨ। ਉਹ ਤੁਰੰਤ ਇੱਕ ਉੱਚੇ ਪੱਧਰ 'ਤੇ ਚੜ੍ਹ ਜਾਂਦੇ ਹਨ। ਉਹ ਸਾਰਾ ਕੂੜਾ ਪਿੱਛੇ ਛੱਡ ਦਿੰਦੇ ਹਨ। ਦੂਜਿਆਂ ਲਈ, ਇਸ ਵਿੱਚ ਕੁਝ ਹਫ਼ਤੇ, ਜਾਂ ਕੁਝ ਮਹੀਨੇ, ਜਾਂ ਕੁਝ ਸਾਲ ਅਭਿਆਸ ਵੀ ਲੱਗ ਸਕਦਾ ਹੈ।

ਇਸ ਵਿੱਚ ਕੁਝ ਵੀ ਨਹੀਂ ਹੈ। ਤੁਹਾਨੂੰ ਇਸਦੀ ਭਾਲ ਕਰਨੀ ਪਵੇਗੀ, ਸਮਝੇ? ਪਰ ਇਸ ਗੱਲ 'ਤੇ ਅੜ ਕੇ ਨਾ ਕਹੋ: "ਮੈਂ ਬਹੁਤ ਹਮਦਰਦ ਇਨਸਾਨ ਹਾਂ। ਦੇਖਿਆ? ਅੱਜ ਮੈਂ ਤੁਹਾਨੂੰ ਪੰਜ ਸੌ ਦਿੱਤੇ, ਅਤੇ ਉੱਥੇ, ਮੈਂ ਪੰਜ ਹਜ਼ਾਰ ਦਿੱਤੇ। ਮੈਂ ਇਸ ਤਰਾਂ ਦਾ ਇਨਸਾਨ ਹਾਂ।" ਜਦੋਂ ਤੁਸੀਂ ਇਸ ਨਾਲ ਜੁੜੇ ਰਹਿੰਦੇ ਹੋ, ਤਾਂ ਉਹ "ਸਵੈ" ਹੁੰਦਾ ਹੈ। ਪਰ ਉਹ "ਸਵੈ" ਅਸਲੀ ਨਹੀਂ ਹੈ। ਇਹ ਕਹਿਣ ਦੇ ਸਮਾਨ ਹੈ, "ਓਹ, ਮੈਂ ਬਹੁਤ ਬੁਰਾ ਹਾਂ, ਮੈਂ ਬਹੁਤ ਕਠੋਰ ਹਾਂ। ਮੈਂ ਆਪਣੀ ਪਤਨੀ ਨੂੰ ਝਿੜਕਦਾ ਹਾਂ; ਮੈਂ ਆਪਣੇ ਬੱਚਿਆਂ 'ਤੇ ਚੀਕਦੀ ਹਾਂ।" ਇਹ ਵੀ ਅਸਲੀ "ਸਵੈ" ਨਹੀਂ ਹੈ। ਜੇ ਤੁਸੀਂ ਸੋਚਦੇ ਰਹਿੰਦੇ ਹੋ ਕਿ "ਮੈਂ ਇਹ ਹਾਂ" ਜਾਂ "ਮੈਂ ਉਹ ਹਾਂ," ਤਾਂ ਤੁਸੀਂ ਦਵੈਤਾਂ ਵਿੱਚ ਫਸ ਜਾਂਦੇ ਹੋ। (ਮੈਂ ਆਪਣੇ ਆਪ ਨੂੰ ਜਾਣਦਾ ਹਾਂ, ਪਰ…) ਹਾਂਜੀ, ਬਿਲਕੁਲ। ਸੋ "ਸਵੈ" ਦੇ ਜਨਮ ਤੋਂ ਪਹਿਲਾਂ, ਉਹੀ ਅਸਲੀ "ਸਵੈ" ਹੈ। ਸਾਡੇ ਚੰਗੇ ਜਾਂ ਮਾੜੇ ਹੋਣ ਤੋਂ ਪਹਿਲਾਂ, ਕੁਝ ਵੀ ਹੋਣ ਤੋਂ ਪਹਿਲਾਂ।

(ਅਸੀਂ ਆਪਣੇ ਜਨਮ ਤੋਂ ਪਹਿਲਾਂ ਆਪਣੇ ਆਪ ਨੂੰ ਕਿਵੇਂ ਜਾਣ ਸਕਦੇ ਹਾਂ, ਸਤਿਗੁਰੂ ਜੀ?) ਤੁਹਾਨੂੰ ਇਸ ਬਾਰੇ ਸੋਚਣਾ ਪਵੇਗਾ। ਮੈਂ ਬਹੁਤ ਸਪੱਸ਼ਟ ਹਾਂ, ਪਰ… ਜਦੋਂ ਤੁਸੀਂ ਕਾਫ਼ੀ ਦੇਰ ਤੱਕ ਮੈਡੀਟੇਸ਼ਨ ਕਰਦੇ ਹੋ, ਜਾਂ ਜਦੋਂ ਤੁਸੀਂ ਸਹੀ ਤਰੀਕੇ ਨਾਲ ਮੈਡੀਟੇਸ਼ਨ ਕਰਦੇ ਹੋ, ਤਾਂ ਤੁਸੀਂ ਹੌਲੀ-ਹੌਲੀ ਆਪਣੇ ਆਪ ਨੂੰ ਉਨ੍ਹਾਂ ਪਹਿਲਾਂ ਤੋਂ ਧਾਰਨਾਵਾਂ ਤੋਂ ਮੁਕਤ ਕਰੋਗੇ। ਇਹ ਧਾਰਨਾਵਾਂ "ਮੈਂ ਬੁਰਾ ਹਾਂ," "ਮੈਂ ਚੰਗਾ ਹਾਂ," "ਮੈਂ ਸਿਆਣਾ ਹਾਂ," "ਮੈਂ ਪ੍ਰਤਿਭਾਸ਼ਾਲੀ ਹਾਂ," "ਮੈਂ ਮੂਰਖ ਹਾਂ," ਜਾਂ ਕੁਝ ਹੋਰ - ਅਤੇ ਆਪਣੇ ਸੱਚੇ ਸਵੈ ਵਿੱਚ ਵਾਪਸ ਆ ਜਾਂਦੇ ਹਨ। ਉਸ ਸਮੇਂ, ਤੁਸੀਂ ਸਭ ਕੁਝ ਜਾਣਦੇ ਹੋ, ਪਰ ਉਸੇ ਸਮੇਂ, ਤੁਸੀਂ ਕੁਝ ਵੀ ਨਹੀਂ ਜਾਣਦੇ।

(ਕੋਈ ਕੁਝ ਨਾ ਜਾਣਨ ਤੋਂ ਸਭ ਕੁਝ ਜਾਣਨ ਤੱਕ ਕਿਵੇਂ ਜਾ ਸਕਦਾ ਹੈ, ਪਰ…) ਖੈਰ, ਇਹ ਸਾਡਾ ਅਸਲੀ ਸੁਭਾਅ ਹੈ (ਹਾਂਜੀ, ਇਹ ਅਸੀਂ ਹਾਂ…) ਪਰ ਅਸੀਂ ਭੁੱਲਦੇ ਰਹਿੰਦੇ ਹਾਂ। (ਹਾਂਜੀ।) ਅਸੀਂ ਸਾਰਾ ਦਿਨ ਬਿਤਾਉਂਦੇ ਹਾਂ… (ਅਸੀਂ ਫਿਰ ਕਿਵੇਂ ਦੁਬਾਰਾ ਯਾਦ ਕਰਦੇ ਹਾਂ, ਸਤਿਗੁਰੂ ਜੀ?) ਇਸੇ ਲਈ ਵਿਦਿਆਰਥੀਆਂ ਨੂੰ ਪੜ੍ਹਾਉਣਾ ਬਹੁਤ ਚੁਣੌਤੀਪੂਰਨ ਹੈ, (ਹਾਂਜੀ।) ਹਰ ਸੰਭਵ ਤਰੀਕੇ ਨਾਲ ਕੰਮ ਕਰਨ ਲਈ। ਮੁੱਖ ਟੀਚਾ ਉਹਨਾਂ ਨੂੰ ਜਗਾਉਣ ਵਿੱਚ ਮਦਦ ਕਰਨਾ ਹੈ, ਤਾਂ ਜੋ ਉਹ ਆਪਣੇ ਗਿਆਨ ਦੀ ਵਰਤੋਂ ਜਲਦੀ ਸਮਝਣ ਲਈ ਕਰ ਸਕਣ। ਨਹੀਂ ਤਾਂ, ਮਨ 'ਤੇ ਭਰੋਸਾ ਕਰਨ ਵਿੱਚ ਬਹੁਤ ਸਮਾਂ ਲੱਗਦਾ ਹੈ। ਇਸੇ ਲਈ ਮੈਂ ਹੁਣ ਇੱਥੇ ਬੈਠੀ ਹਾਂ, ਤੁਹਾਨੂੰ ਲੈਕਚਰ ਦੇ ਰਹੀ ਹਾਂ। ਮੈਂ ਤੁਹਾਨੂੰ ਪੰਜ ਜਾਂ ਦਸ ਸਾਲ ਗੱਲ ਕਰ ਸਕਦੀ ਹਾਂ ਅਤੇ ਸਿਖਾ ਸਕਦੀ ਹਾਂ, ਅਤੇ ਇਹ ਅਜੇ ਵੀ ਉਹੀ ਰਹੇਗਾ। ਸੋ ਪਹਿਲਾਂ, ਤੁਹਾਨੂੰ ਅੰਦਰਲੇ ਗੁਰੂ ਦੇ ਮਨ ਨੂੰ ਖੋਲ੍ਹਣਾ ਪਵੇਗਾ। (ਹਾਂਜੀ।) ਤੁਹਾਨੂੰ ਸਿਰਫ਼ ਲੱਛਣਾਂ ਦਾ ਹੀ ਨਹੀਂ, ਸਗੋਂ ਮੂਲ ਕਾਰਨ ਦਾ ਇਲਾਜ ਕਰਨਾ ਪਵੇਗਾ। ਇੱਕ ਵਾਰ ਜਦੋਂ ਇਹ ਖੁੱਲ੍ਹ ਜਾਂਦਾ ਹੈ, ਤਾਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਾਂਗੀ, ਤੁਸੀਂ ਸੁਣ ਅਤੇ ਸਮਝ ਸਕਦੇ ਹੋ। ਇਸੇ ਲਈ ਤੁਸੀਂ ਪੁੱਛਦੇ ਰਹਿੰਦੇ ਹੋ, ਪਰ ਮੇਰੇ ਪੈਰੋਕਾਰ ਮੇਰੀ ਗੱਲ ਤੁਰੰਤ ਸਮਝ ਜਾਂਦੇ ਹਨ, ਜਦੋਂ ਕਿ ਬਹੁਤ ਸਾਰੇ ਹੋਰ ਪੁੱਛਦੇ ਰਹਿੰਦੇ ਹਨ ਅਤੇ ਫਿਰ ਵੀ ਨਹੀਂ ਸਮਝਦੇ। ਇਹ ਹੈ ਕਿਉਂਕਿ ਉਨ੍ਹਾਂ ਦੀ ਸਮਝ ਅਜੇ ਖੁੱਲ੍ਹੀ ਨਹੀਂ ਹੈ। (ਤੁਸੀਂ ਕਿਹਾ 7,000 ਸਾਲਾਂ ਬਾਅਦ?) ਕੁਝ ਅਜਿਹਾ। (ਵਾਹ।) ਹੋਰ ਵੀ। ਸੱਤ ਹਜ਼ਾਰ ਤੋਂ ਵੀ ਵੱਧ। ਥੋੜ੍ਹਾ ਹੋਰ।

ਹੁਣ ਕੀ ਸਮਾਂ ਹੋਇਆ ਹੈ? (ਪੌਣੇ ਦੋ ਵਜੇ ਹਨ।) ਨਹੀਂ ਤਾਂ ਸਾਡੇ ਕੋਲ ਕਦੇ ਸ਼ਾਮ ਨਹੀਂ ਹੁੰਦੀ। ਕਿਉਂਕਿ ਇਹ ਸਾਰਾ ਦਿਨ ਹੈ, ਸਾਰੀ ਰਾਤ ਹੈ। (ਤੁਸੀਂ ਕਿਉਂ ਨਹੀਂ…) ਸਤਿਗੁਰੂ ਜੀ ਨੂੰ ਆਰਾਮ ਕਰਨ ਦੀ ਲੋੜ ਹੈ।) ਇਹ ਤੁਹਾਡੇ ਤੇ ਹੈ। ਜੇ ਤੁਸੀਂ ਹੋਰ ਸਵਾਲ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਜੇ ਨਹੀਂ, ਤਾਂ ਮੈਂ ਜਾਂਦੀ ਹਾਂ। ਤੁਸੀਂ ਮਹੱਤਵਪੂਰਨ ਹੋ, ਮੈਂ ਨਹੀਂ। (ਤੁਹਾਡੇ ਬਾਰੇ ਮੇਰਾ ਇੱਕੋ ਇੱਕ ਸਵਾਲ ਹੈ…) ਗਿਆਨ। (ਗਿਆਨ।) ਠੀਕ ਹੈ। ਮੈਂ ਤੁਹਾਨੂੰ ਪੰਜ ਮਿੰਟਾਂ ਵਿੱਚ ਦੇਵਾਂਗੀ। ਤੁਹਾਡੇ ਕੋਲ ਇਹ ਹੋਵੇਗਾ। ਚਿੰਤਾ ਨਾ ਕਰੋ। ਠੀਕ ਹੈ?

(ਕੀ ਉਹ ਅਜੇ ਵੀਗਨ ਬਣ ਗਿਆ ਹੈ, ਸਤਿਗੁਰੂ ਜੀ?) ਓਹ ਮੇਰੇ, ਉਹ ਬਹੁਤ ਸਮੇਂ ਤੋਂ ਵੀਗਨ ਹੈ, (ਸੱਚਮੁੱਚ?) ਅਤੇ ਪਹਿਲਾਂ ਹੀ ਦੀਖਿਆ ਪ੍ਰਾਪਤ ਕਰ ਚੁੱਕਾ ਹੈ। (ਓਹ, ਸੱਚਮੁੱਚ?) ਉਹ ਪਹਿਲਾਂ ਹੀ ਇਕ ਵਿਦਿਆਰਥੀ ਹੈ, ਪਰ ਉਹ ਬਹੁਤ ਬੁੱਧੀਮਾਨ ਹੈ। ਉਸਨੂੰ ਬਹੁਤ ਸਾਰੇ ਤਜਰਬੇ ਹੋਏ ਹਨ, ਪਰ ਉਹ ਅਜੇ ਵੀ ਹੋਰ ਚਾਹੁੰਦਾ ਹੈ। ਇਹ ਹੈ ਜਿਵੇਂ ਇਹ ਹੈ, ਥੋੜ੍ਹਾ ਜਿਹਾ ਵਿਗੜਿਆ ਹੋਣਾ। ਉਹ ਸਾਰੇ ਇਸ ਤਰਾਂ ਦੇ ਹਨ। ਇਹ ਸਿਰਫ਼ ਇੰਨਾ ਹੈ ਕਿ ਇਹ ਦੋਵੇਂ ਵਿਦੇਸ਼ੀ ਮੇਰੇ ਵੱਲੋਂ ਥੋੜੇ ਜ਼ਿਆਦਾ ਲਾਡ-ਪਿਆਰ ਕੀਤੇ ਜਾਂਦੇ ਹਨ, (ਹਾਂਜੀ।) ਅਤੇ ਉਹ ਬਹੁਤ ਕੰਮ ਵੀ ਕਰਦੇ ਹਨ, ਬੱਸ ਇੰਨਾ ਹੀ। ਇਹ ਉਸਦੇ ਪਿਛੋਕੜ ਕਰਕੇ ਹੈ।

(ਕੱਲ੍ਹ ਤਿੰਨ ਵਜੇ, ਅਤੇ ਇਹ ਮੁਫ਼ਤ ਹੈ।) ਉਹ ਕੀ ਹੈ? (ਕਿੱਥੇ?) (ਕੱਲ੍ਹ ਤਿੰਨ ਵਜੇ।) ਓਹ। ਉਸਨੇ ਕੱਲ੍ਹ 3 ਵਜੇ ਦੀਖਿਆ ਬਾਰੇ ਗੱਲ ਕੀਤੀ। (ਕੱਲ੍ਹ ਤਿੰਨ ਵਜੇ ਦੀਖਿਆ, ਅਤੇ ਇਹ ਮੁਫ਼ਤ ਹੈ।) ਅਤੇ ਇਹ ਮੁਫ਼ਤ ਹੈ। ਹਮੇਸ਼ਾ ਮੁਫ਼ਤ। ਮੇਰੇ ਵੱਲੋਂ ਸਭ ਕੁਝ ਮੁਫ਼ਤ ਹੈ। ਕਿਉਂਕਿ ਮੈਂ ਇਸ ਸੰਸਾਰ ਦੀ ਸਭ ਕੁਝ ਦੇਣਦਾਰ ਹਾਂ। ਸੋ ਮੈਂ ਇਹ ਸਭ ਮੁਫ਼ਤ ਦਿੰਦੀ ਹਾਂ। ਉਨ੍ਹਾਂ ਕੋਲ ਕੋਈ ਨਾ ਕੋਈ ਪ੍ਰਕਿਰਿਆ ਜਾਂ ਨੌਕਰਸ਼ਾਹੀ ਜਾਂ ਅਜਿਹਾ ਕੁਝ ਹੈ - ਤੁਸੀਂ ਅਗੇ ਚਲੋ। (ਦੁਨਿਆਵੀ ਗੱਲਾਂ ਦਾ ਧਿਆਨ ਰੱਖੋ ਅਤੇ...) ਹਾਂਜੀ । ਬੱਸ ਇਹੀ। ਸੋ ਚਿੰਤਾ ਨਾ ਕਰੋ। ਤੁਸੀਂ ਆਜ਼ਾਦ ਹੋ। ਤੁਹਾਨੂੰ ਕੌਣ ਬੰਨ੍ਹਦਾ ਹੈ? ਇਕ ਭੌਤਿਕ ਸਰੀਰ ਕਿਸਨੂੰ ਚਾਹੀਦਾ ਹੈ? (ਹਾਂਜੀ।) ਤੁਸੀਂ ਪਹਿਲਾਂ ਹੀ ਚਲੇ ਗਏ ਹੋ। ਤੁਸੀਂ ਉੱਪਰ ਹੋ, ਅਤੇ ਤੁਸੀਂ ਇਸ ਵੇਲੇ ਭੌਤਿਕ ਸਰੀਰ ਨੂੰ ਨਿਰਦੇਸ਼ਤ ਕਰ ਰਹੇ ਹੋ। (ਹਾਂਜੀ।) ਤਾਂ ਬੇਸ਼ੱਕ ਤੁਹਾਡੇ ਕੋਲ ਤਜਰਬਾ ਨਹੀਂ ਹੈ। ਤੁਸੀਂ ਚਲੇ ਗਏ ਹੋ। ਅਨੁਭਵ ਦੇਖਣ ਲਈ ਕੌਣ ਹੈ? (ਜੋ ਵੀ ਹੋਰ ਹੈ, ਉਹ ਆਪਣਾ ਅਨੁਭਵ ਦੇਖ ਰਿਹਾ ਹੈ।) ਜੇਕਰ ਤੁਸੀਂ ਅਜੇ ਵੀ ਉੱਥੇ ਹੋ, ਤਾਂ ਹੀ ਤੁਸੀਂ ਅਨੁਭਵ ਦੇਖ ਸਕਦੇ ਹੋ। (ਓਹ, ਸੱਚਮੁਚ?) ਹਾਂਜੀ । (ਇਹ ਇਸ ਤਰਾਂ ਕੰਮ ਕਰਦਾ ਹੈ।) ਹਾਂਜੀ । ਠੀਕ ਹੈ। ਆਹ, ਇਹ ਕੁਝ ਵੀ ਨਹੀਂ ਹੈ। (ਤੁਹਾਡੇ ਵਾਂਗ ਗਿਆਨਵਾਨ, ਸਤਿਗੁਰੂ ਜੀ।) ਹਾਂਜੀ, ਗਿਆਨਵਾਨ।

(ਮੈਂ ਬਹੁਤ ਸਿਖਿਆ ਹੈ, ਸਤਿਗੁਰੂ ਜੀ।) ਤੁਹਾਨੂੰ (ਮੈਨੂੰ) ਬਹੁਤ ਕੁਝ ਸਿਖਾਉਣਾ ਪਵੇਗਾ। ਇਹ ਕਿਸਮਤ ਹੈ।) ਠੀਕ ਹੈ। ਜੇ ਤੁਹਾਡੇ ਕੋਲ ਸਮਾਂ ਹੈ? (ਹਾਂਜੀ।) ਤੁਸੀਂ ਮੇਰੀ ਟੇਪ ਸੁਣ ਸਕਦੇ ਹੋ, (ਮੈਨੂੰ ਸਮਝ ਆ ਗਈ ਹੈ।) ਜਾਂ ਮੇਰੀਆਂ ਕਿਤਾਬਾਂ ਪੜ੍ਹ ਸਕਦੇ ਹੋ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ। ਇਹ ਕੁਝ ਹੱਦ ਤੱਕ ਮਦਦ ਕਰਦਾ ਹੈ। (ਹਾਂਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਅਤੇ ਜੇ ਤੁਸੀਂ ਹੋਰ ਡੂੰਘਾਈ ਚਾਹੁੰਦੇ ਹੋ, ਤਾਂ ਤੁਸੀਂ ਇੱਕ ਅਸਲੀ ਦੀਖਿਆ ਲਈ ਜਾ ਸਕਦੇ ਹੋ। ਬੱਸ ਇੰਨਾ ਹੀ। ਚੋਣ ਤੁਹਾਡੀ ਹੈ। (ਤੁਹਾਡਾ ਧੰਨਵਾਦ।) ਮੈਂ ਹਮੇਸ਼ਾ ਉਪਲਬਧ ਹਾਂ। (ਠੀਕ ਹੈ। ਠੀਕ ਹੈ।) ਕਿਸੇ ਵੀ ਤਰ੍ਹਾਂ। ਤਾਂ ਤੁਸੀਂ ਉਸਨੂੰ ਦੱਸ ਦਿੱਤਾ।

ਕੀ ਕਿਸੇ ਹੋਰ ਨੂੰ ਤਸਵੀਰ ਖਿੱਚਣਾ ਪਸੰਦ ਹੈ? ਕਾਫ਼ੀ ਹੈ? ਯਕੀਨੀ ਬਣਾਓ ਕਿ ਇਹ ਵਧੀਆ ਹੈ । ਕੀ ਇਹ ਵਧੀਆ ਹੈ? ਇੱਕ ਹੋਰ ਲਓ। (ਇੱਕ ਹੋਰ? ਠੀਕ ਹੈ।) ਹਾਂਜੀ । ਜੇ ਕਦੇ। (ਮੁਸਕਰਾਉ) ਠੀਕ ਹੈ । ਅਜ ਮੈਂ ਇਕ ਚੰਗੇ ਮੂਡ ਵਿਚ ਹਾਂ। (ਠੀਕ ਹੈ। ਤੁਹਾਡਾ ਧੰਨਵਾਦ। ) ਧਿਆਨ ਰੱਖੋ। (ਤੁਹਾਡਾ ਬਹੁਤ ਧੰਨਵਾਦ।)

ਮੇਰੇ ਕੋਲ ਤੁਹਾਡੇ ਲਈ ਕੁਝ ਹੈ। (ਸਾਡੇ ਸਤਿਗੁਰੂ ਜੀ ਕੋਲ... ਲਈ ਕੁਝ ਹੈ...) ਹਰ ਕੋਈ। ਇਸ ਤਰਾਂ ਦਾ ਤੋਹਫ਼ਾ ਵੀ ਉਹੀ ਚੀਜ਼ ਹੈ। ਅੰਦਰ, ਅੰਦਰ। (ਇਹ ਇਕ ਵਿਸ਼ੇਸ਼ ਤੋਹਫਾ ਹੈ, ਇਹ ਆਸ਼ੀਰਵਾਦ ਹੈ।) ਤਾਂ ਆਓ ਉਹਨਾਂ ਨੂੰ ਇਹ ਸਾਂਝਾ ਕਰਨ ਦੇਵੋ। ਤੁਸੀਂ ਇੱਕ ਦੂਜੇ ਨਾਲ ਸਾਂਝਾ ਕਰੋ। ਠੀਕ ਹੈ? ਇਹ ਅੰਤਰਰਾਸ਼ਟਰੀ ਪਿਛੋਕੜ ਤੋਂ ਆਉਂਦਾ ਹੈ - ਔਲੈਕਸੀਜ਼ (ਵੀਐਤਨਾਮੀਜ਼), ਚੀਨੀ, ਅਮਰੀਕਨ, ਹਿਊਸਟਨ, ਕੈਲੀਫੋਰਨੀਆ, ਆਦਿ। (ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ…) ਛੇ, ਸੱਤ ਜਾਂ ਕੁਝ ਦੇਰ ਬਾਅਦ ਮਿਲਦੇ ਹਾਂ। (ਠੀਕ ਹੈ ।) ਕੋਈ ਵੀ ਸਵਾਲ ਨਹੀਂ ਸਭ ਤੋਂ ਵਧੀਆ ਸਵਾਲ ਹੈ। ਠੀਕ ਹੈ ।

ਤੁਸੀਂ ਮੈਨੂੰ ਕਾਫ਼ੀ ਦੇਖ ਲਿਆ? ਅੱਜ ਮੈਨੂੰ ਆਪਣੀਆਂ ਅੱਖਾਂ ਵਿੱਚ ਥੋੜ੍ਹੀ ਜਿਹੀ ਸਮੱਸਿਆ ਹੈ, ਸੋ ਮੈਨੂੰ ਧੁੱਪ ਦੀਆਂ ਐਨਕਾਂ ਲਗਾਉਣੀਆਂ ਪੈ ਰਹੀਆਂ ਹਨ। ਪਰ, ਜੇ ਤੁਸੀਂ ਮੇਰੀਆਂ ਅੱਖਾਂ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੀ ਤਸਵੀਰ ਦੇਖ ਸਕਦੇ ਹੋ। (ਖ਼ਿਆਲ ਰੱਖਣਾ।) ਠੀਕ ਹੈ । (ਤੁਸੀਂ ਜਾਣਦੇ ਹੋ ਮੈਂ ਕਿਵੇਂ ਹਾਂ।) ਹਾਂਜੀ ।

Photo Caption: ਅਸੀਂ ਤਬਾਹੀ ਤੋਂ ਦੁਬਾਰਾ ਉਸਾਰਾਂਗੇ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (12/12)
ਹੋਰ ਦੇਖੋ
ਗਿਆਨ ਭਰਪੂਰ ਸ਼ਬਦ - ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਭਾਸ਼ਣ (1/100)
13
ਗਿਆਨ ਭਰਪੂਰ ਸ਼ਬਦ
2025-06-04
1032 ਦੇਖੇ ਗਏ
14
ਗਿਆਨ ਭਰਪੂਰ ਸ਼ਬਦ
2025-06-03
800 ਦੇਖੇ ਗਏ
15
ਗਿਆਨ ਭਰਪੂਰ ਸ਼ਬਦ
2025-06-02
838 ਦੇਖੇ ਗਏ
16
ਗਿਆਨ ਭਰਪੂਰ ਸ਼ਬਦ
2025-05-31
1342 ਦੇਖੇ ਗਏ
17
ਗਿਆਨ ਭਰਪੂਰ ਸ਼ਬਦ
2025-05-30
900 ਦੇਖੇ ਗਏ
18
ਗਿਆਨ ਭਰਪੂਰ ਸ਼ਬਦ
2025-05-29
938 ਦੇਖੇ ਗਏ
19
ਗਿਆਨ ਭਰਪੂਰ ਸ਼ਬਦ
2025-05-28
1011 ਦੇਖੇ ਗਏ
20
ਗਿਆਨ ਭਰਪੂਰ ਸ਼ਬਦ
2025-05-27
1008 ਦੇਖੇ ਗਏ
21
ਗਿਆਨ ਭਰਪੂਰ ਸ਼ਬਦ
2025-05-26
1003 ਦੇਖੇ ਗਏ
22
ਗਿਆਨ ਭਰਪੂਰ ਸ਼ਬਦ
2025-05-24
1131 ਦੇਖੇ ਗਏ
23
ਗਿਆਨ ਭਰਪੂਰ ਸ਼ਬਦ
2025-05-23
1073 ਦੇਖੇ ਗਏ
24
ਗਿਆਨ ਭਰਪੂਰ ਸ਼ਬਦ
2025-05-22
1127 ਦੇਖੇ ਗਏ
25
ਗਿਆਨ ਭਰਪੂਰ ਸ਼ਬਦ
2025-05-21
1215 ਦੇਖੇ ਗਏ
26
ਗਿਆਨ ਭਰਪੂਰ ਸ਼ਬਦ
2025-05-20
1097 ਦੇਖੇ ਗਏ
27
ਗਿਆਨ ਭਰਪੂਰ ਸ਼ਬਦ
2025-05-19
1210 ਦੇਖੇ ਗਏ
28
ਗਿਆਨ ਭਰਪੂਰ ਸ਼ਬਦ
2025-05-17
1250 ਦੇਖੇ ਗਏ
29
ਗਿਆਨ ਭਰਪੂਰ ਸ਼ਬਦ
2025-05-16
1074 ਦੇਖੇ ਗਏ
30
ਗਿਆਨ ਭਰਪੂਰ ਸ਼ਬਦ
2025-05-15
1119 ਦੇਖੇ ਗਏ
31
ਗਿਆਨ ਭਰਪੂਰ ਸ਼ਬਦ
2025-05-14
1262 ਦੇਖੇ ਗਏ
32
ਗਿਆਨ ਭਰਪੂਰ ਸ਼ਬਦ
2025-05-13
1382 ਦੇਖੇ ਗਏ
33
ਗਿਆਨ ਭਰਪੂਰ ਸ਼ਬਦ
2025-05-12
1650 ਦੇਖੇ ਗਏ
38
ਗਿਆਨ ਭਰਪੂਰ ਸ਼ਬਦ
2025-03-05
2004 ਦੇਖੇ ਗਏ
39
ਗਿਆਨ ਭਰਪੂਰ ਸ਼ਬਦ
2025-03-04
2097 ਦੇਖੇ ਗਏ
40
ਗਿਆਨ ਭਰਪੂਰ ਸ਼ਬਦ
2025-03-03
2382 ਦੇਖੇ ਗਏ
41
ਗਿਆਨ ਭਰਪੂਰ ਸ਼ਬਦ
2024-12-14
2576 ਦੇਖੇ ਗਏ
42
ਗਿਆਨ ਭਰਪੂਰ ਸ਼ਬਦ
2024-12-13
1935 ਦੇਖੇ ਗਏ
43
ਗਿਆਨ ਭਰਪੂਰ ਸ਼ਬਦ
2024-12-12
1980 ਦੇਖੇ ਗਏ
44
ਗਿਆਨ ਭਰਪੂਰ ਸ਼ਬਦ
2024-12-11
1990 ਦੇਖੇ ਗਏ
45
ਗਿਆਨ ਭਰਪੂਰ ਸ਼ਬਦ
2024-12-10
2160 ਦੇਖੇ ਗਏ
46
ਗਿਆਨ ਭਰਪੂਰ ਸ਼ਬਦ
2024-12-09
2070 ਦੇਖੇ ਗਏ
47
ਗਿਆਨ ਭਰਪੂਰ ਸ਼ਬਦ
2024-12-07
2122 ਦੇਖੇ ਗਏ
48
ਗਿਆਨ ਭਰਪੂਰ ਸ਼ਬਦ
2024-12-06
2088 ਦੇਖੇ ਗਏ
49
ਗਿਆਨ ਭਰਪੂਰ ਸ਼ਬਦ
2024-12-05
2115 ਦੇਖੇ ਗਏ
50
ਗਿਆਨ ਭਰਪੂਰ ਸ਼ਬਦ
2024-12-04
2250 ਦੇਖੇ ਗਏ
51
ਗਿਆਨ ਭਰਪੂਰ ਸ਼ਬਦ
2024-12-03
2291 ਦੇਖੇ ਗਏ
52
ਗਿਆਨ ਭਰਪੂਰ ਸ਼ਬਦ
2024-12-02
2679 ਦੇਖੇ ਗਏ
53
ਗਿਆਨ ਭਰਪੂਰ ਸ਼ਬਦ
2024-09-28
2466 ਦੇਖੇ ਗਏ
54
ਗਿਆਨ ਭਰਪੂਰ ਸ਼ਬਦ
2024-09-27
2531 ਦੇਖੇ ਗਏ
55
ਗਿਆਨ ਭਰਪੂਰ ਸ਼ਬਦ
2024-09-26
2437 ਦੇਖੇ ਗਏ
56
ਗਿਆਨ ਭਰਪੂਰ ਸ਼ਬਦ
2024-09-25
2430 ਦੇਖੇ ਗਏ
57
ਗਿਆਨ ਭਰਪੂਰ ਸ਼ਬਦ
2024-09-24
2631 ਦੇਖੇ ਗਏ
58
ਗਿਆਨ ਭਰਪੂਰ ਸ਼ਬਦ
2024-09-23
2662 ਦੇਖੇ ਗਏ
59
ਗਿਆਨ ਭਰਪੂਰ ਸ਼ਬਦ
2024-09-21
3506 ਦੇਖੇ ਗਏ
60
ਗਿਆਨ ਭਰਪੂਰ ਸ਼ਬਦ
2024-09-20
2570 ਦੇਖੇ ਗਏ
61
ਗਿਆਨ ਭਰਪੂਰ ਸ਼ਬਦ
2024-09-19
2311 ਦੇਖੇ ਗਏ
62
ਗਿਆਨ ਭਰਪੂਰ ਸ਼ਬਦ
2024-09-18
2562 ਦੇਖੇ ਗਏ
63
ਗਿਆਨ ਭਰਪੂਰ ਸ਼ਬਦ
2024-09-17
2606 ਦੇਖੇ ਗਏ
64
ਗਿਆਨ ਭਰਪੂਰ ਸ਼ਬਦ
2024-09-16
3627 ਦੇਖੇ ਗਏ
67
ਗਿਆਨ ਭਰਪੂਰ ਸ਼ਬਦ
2024-07-13
4593 ਦੇਖੇ ਗਏ
68
ਗਿਆਨ ਭਰਪੂਰ ਸ਼ਬਦ
2024-07-12
4560 ਦੇਖੇ ਗਏ
69
ਗਿਆਨ ਭਰਪੂਰ ਸ਼ਬਦ
2024-07-11
4544 ਦੇਖੇ ਗਏ
70
28:46

By All Means Be a Vegan, Part 3 of 8

4698 ਦੇਖੇ ਗਏ
ਗਿਆਨ ਭਰਪੂਰ ਸ਼ਬਦ
2024-07-10
4698 ਦੇਖੇ ਗਏ
71
31:27

By All Means Be a Vegan Part 2 of 8

8683 ਦੇਖੇ ਗਏ
ਗਿਆਨ ਭਰਪੂਰ ਸ਼ਬਦ
2024-07-09
8683 ਦੇਖੇ ਗਏ
72
31:57

By All Means Be a Vegan Part 1 of 8

5596 ਦੇਖੇ ਗਏ
ਗਿਆਨ ਭਰਪੂਰ ਸ਼ਬਦ
2024-07-08
5596 ਦੇਖੇ ਗਏ
73
ਗਿਆਨ ਭਰਪੂਰ ਸ਼ਬਦ
2024-05-02
2712 ਦੇਖੇ ਗਏ
74
ਗਿਆਨ ਭਰਪੂਰ ਸ਼ਬਦ
2024-05-01
2715 ਦੇਖੇ ਗਏ
75
ਗਿਆਨ ਭਰਪੂਰ ਸ਼ਬਦ
2024-04-30
2823 ਦੇਖੇ ਗਏ
76
ਗਿਆਨ ਭਰਪੂਰ ਸ਼ਬਦ
2024-04-29
2776 ਦੇਖੇ ਗਏ
77
ਗਿਆਨ ਭਰਪੂਰ ਸ਼ਬਦ
2024-04-27
2474 ਦੇਖੇ ਗਏ
78
ਗਿਆਨ ਭਰਪੂਰ ਸ਼ਬਦ
2024-04-26
2670 ਦੇਖੇ ਗਏ
79
ਗਿਆਨ ਭਰਪੂਰ ਸ਼ਬਦ
2024-04-25
3007 ਦੇਖੇ ਗਏ
80
ਗਿਆਨ ਭਰਪੂਰ ਸ਼ਬਦ
2024-04-24
2792 ਦੇਖੇ ਗਏ
81
ਗਿਆਨ ਭਰਪੂਰ ਸ਼ਬਦ
2024-04-23
2691 ਦੇਖੇ ਗਏ
82
ਗਿਆਨ ਭਰਪੂਰ ਸ਼ਬਦ
2024-04-22
2696 ਦੇਖੇ ਗਏ
83
ਗਿਆਨ ਭਰਪੂਰ ਸ਼ਬਦ
2024-04-20
2798 ਦੇਖੇ ਗਏ
84
ਗਿਆਨ ਭਰਪੂਰ ਸ਼ਬਦ
2024-04-19
2638 ਦੇਖੇ ਗਏ
85
ਗਿਆਨ ਭਰਪੂਰ ਸ਼ਬਦ
2024-04-18
2975 ਦੇਖੇ ਗਏ
86
ਗਿਆਨ ਭਰਪੂਰ ਸ਼ਬਦ
2024-04-17
2986 ਦੇਖੇ ਗਏ
87
ਗਿਆਨ ਭਰਪੂਰ ਸ਼ਬਦ
2024-04-16
2946 ਦੇਖੇ ਗਏ
88
ਗਿਆਨ ਭਰਪੂਰ ਸ਼ਬਦ
2024-04-15
2688 ਦੇਖੇ ਗਏ
89
ਗਿਆਨ ਭਰਪੂਰ ਸ਼ਬਦ
2024-04-13
2883 ਦੇਖੇ ਗਏ
90
ਗਿਆਨ ਭਰਪੂਰ ਸ਼ਬਦ
2024-04-12
2947 ਦੇਖੇ ਗਏ
91
ਗਿਆਨ ਭਰਪੂਰ ਸ਼ਬਦ
2024-04-11
2942 ਦੇਖੇ ਗਏ
92
ਗਿਆਨ ਭਰਪੂਰ ਸ਼ਬਦ
2024-04-10
3068 ਦੇਖੇ ਗਏ
93
ਗਿਆਨ ਭਰਪੂਰ ਸ਼ਬਦ
2024-04-09
3184 ਦੇਖੇ ਗਏ
94
ਗਿਆਨ ਭਰਪੂਰ ਸ਼ਬਦ
2024-04-08
3189 ਦੇਖੇ ਗਏ
95
ਗਿਆਨ ਭਰਪੂਰ ਸ਼ਬਦ
2024-04-06
2848 ਦੇਖੇ ਗਏ
96
ਗਿਆਨ ਭਰਪੂਰ ਸ਼ਬਦ
2024-04-05
2880 ਦੇਖੇ ਗਏ
97
ਗਿਆਨ ਭਰਪੂਰ ਸ਼ਬਦ
2024-04-04
2846 ਦੇਖੇ ਗਏ
98
ਗਿਆਨ ਭਰਪੂਰ ਸ਼ਬਦ
2024-04-03
2880 ਦੇਖੇ ਗਏ
99
ਗਿਆਨ ਭਰਪੂਰ ਸ਼ਬਦ
2024-04-02
3130 ਦੇਖੇ ਗਏ
100
ਗਿਆਨ ਭਰਪੂਰ ਸ਼ਬਦ
2024-04-01
3757 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-11
422 ਦੇਖੇ ਗਏ
ਧਿਆਨਯੋਗ ਖਬਰਾਂ
2025-08-10
443 ਦੇਖੇ ਗਏ
34:31
ਧਿਆਨਯੋਗ ਖਬਰਾਂ
2025-08-10
1 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
688 ਦੇਖੇ ਗਏ
ਇਕ ਸੰਤ ਦਾ ਜੀਵਨ
2025-08-10
1 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-08-10
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-10
761 ਦੇਖੇ ਗਏ
ਧਿਆਨਯੋਗ ਖਬਰਾਂ
2025-08-09
3226 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ