ਵਿਸਤਾਰ
ਡਾਓਨਲੋਡ Docx
ਹੋਰ ਪੜੋ
2025 ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾਂਦਾ ਹੈ, ਜਿਸ ਵਿੱਚ ਕਈ ਭਵਿਖ ਦ੍ਰਿਸ਼ਟੀਆਂ ਅਤੇ ਦਿਵਦ੍ਰਿਸ਼ਟੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਵਿਨਾਸ਼ਕਾਰੀ ਆਫ਼ਤਾਂ ਆ ਸਕਦੀਆਂ ਹਨ, ਜਿਸਦੇ ਨਤੀਜੇ ਸਾਡੇ ਸੰਸਾਰ ਲਈ ਗੰਭੀਰ ਹੋ ਸਕਦੇ ਹਨ। ਬਰਡ ਫਲੂ, ਮਹਾਂਮਾਰੀ, ਵਾਇਰਸ, ਭੂਚਾਲ, ਫਟਣਾ!ਤਿੰਨ ਸਭ ਤੋਂ ਸ਼ਕਤੀਸ਼ਾਲੀ: ਪ੍ਰਮਾਤਮਾ, ਟਿਮ ਕੋ ਟੂ, ਅਤੇ ਪ੍ਰਮਾਤਮਾ ਦੇ ਪੁੱਤਰ ਤੋਂ ਦੈਵੀ ਸੁਰੱਖਿਆ ਲਈ ਧੰਨਵਾਦ, ਹੇਠਾਂ ਕੁਝ ਭਵਿੱਖਬਾਣੀ-ਕੀਤੀਆਂ ਆਫ਼ਤਾਂ ਹਨ ਜੋ ਜਾਂ ਤਾਂ ਨਹੀਂ ਵਾਪਰੀਆਂ ਜਾਂ ਸੰਯੁਕਤ ਤ੍ਰਿਏਕ ਸਭ ਤੋਂ ਸ਼ਕਤੀਸ਼ਾਲੀ ਦੀ ਕਿਰਪਾ ਅਤੇ ਸਾਰੇ ਦਿਲੋਂ ਨਿਮਰ ਪਛਤਾਵੇ ਕਾਰਨ ਪੈਮਾਨੇ ਵਿੱਚ ਘੱਟ ਕੀਤੀਆਂ ਗਈਆਂ ਸਨ।ਜਪਾਨ ਵਿੱਚ ਵਡਾ ਭੂਚਾਲ ਅਤੇ ਸੁਨਾਮੀ"ਜਦੋਂ ਮੈਂ ਭਾਰਤ ਵਿੱਚ ਸੀ (1998), ਮੇਰਾ ਇੱਕ ਸੁਪਨਾ ਆਇਆ ਸੀ ਜੋ ਭਵਿੱਖ ਵਿੱਚ ਹੋਣ-ਵਾਲੀ ਇੱਕ ਵੱਡੀ ਆਫ਼ਤ ਨਾਲ ਸਬੰਧਤ ਸੀ। [...] ਅਤੇ ਬਹੁਤ ਸਮਾਂ ਪਹਿਲਾਂ ਨਹੀਂ (2021), ਮੈਨੂੰ ਫਿਰ ਉਹੀ ਸੁਪਨਾ ਆਇਆ। ਇਸ ਵਾਰ, ਤਾਰੀਖ਼ ਸਾਫ਼ ਦਿਖਾਈ ਦਿੱਤੀ। 'ਅਸਲੀ ਆਫ਼ਤ ਜੁਲਾਈ 2025 ਵਿੱਚ ਵਾਪਰੇਗੀ।' ਅਚਾਨਕ, ਜਪਾਨ ਅਤੇ ਫਿਲੀਪੀਨਜ਼ ਦੇ ਵਿਚਕਾਰ ਕਿਤੇ ਸਮੁੰਦਰ ਦੇ ਹੇਠਾਂ ਇੱਕ ਧਮਾਕਾ (ਫਟਣਾ) ਹੋਇਆ। ਇਕ ਨਤੀਜੇ ਵਜੋਂ, ਸਮੁੰਦਰ ਦੀ ਸਤ੍ਹਾ ਤੋਂ ਸਾਰੀਆਂ ਦਿਸ਼ਾਵਾਂ ਵਿੱਚ ਇੱਕ ਵੱਡੀ ਲਹਿਰ ਫੈਲ ਗਈ, ਅਤੇ ਪ੍ਰਸ਼ਾਂਤ ਦੇ ਆਲੇ ਦੁਆਲੇ ਦੇ ਦੇਸ਼ਾਂ ਵਿੱਚ ਬਹੁਤ ਵੱਡੀਆਂ ਸੁਨਾਮੀਆਂ ਆਈਆਂ।" [...]ਅਸੀਂ ਅਜਿਹੇ ਭੂਚਾਲ ਦੇਖਣ ਜਾ ਰਹੇ ਹਾਂ ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖੇ। [...] ਜਪਾਨ ਵਿੱਚ ਇੱਕ ਵੱਡਾ ਭੂਚਾਲ। ਇਹਨਾਂ ਇਲਾਕਿਆਂ ਵਿੱਚ ਵੱਡੇ ਭੂਚਾਲ ਆਉਂਦੇ ਹਨ ਕਿ ਤੁਸੀਂ "ਹਾਏ ਰੱਬਾ!" ਕਹਿੰਦੇ ਹੋ। […] ਅਤੇ ਮੈਂ ਇਥੋਂ ਤਕ ਬ੍ਰਿਟਿਸ਼ ਕੋਲੰਬੀਆ ਵਿੱਚ 50,000 ਲੋਕਾਂ ਨੂੰ ਮਰਦੇ ਵੀ ਦੇਖਿਆ।ਹੁਣ ਜਪਾਨ ਵਿੱਚ ਸਾਡੇ ਦੋਸਤ, ਇੱਕ ਅਜਿਹਾ ਇਲਾਕਾ ਜਿਸਨੂੰ ਮੈਂ ਲਗਾਤਾਰ ਚੇਤਾਵਨੀ ਦਿੰਦਾ ਰਹਿੰਦਾ ਹਾਂ, ਅਤੇ ਮੈਨੂੰ ਲੱਗਿਆ ਕਿ ਸ਼ਾਇਦ ਜੁਲਾਈ ਦੇ ਮਹੀਨੇ ਵਿੱਚ, ਇਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ, ਇਸ ਇਲਾਕੇ ਵਿੱਚ, ਹੁਣੇ ਹੀ 6.2 ਦੀ ਤੀਬਰਤਾ ਦਾ ਭੂਚਾਲ ਆਇਆ।ਅਤੇ ਫਿਰ ਪਾਣੀ ਦੇ ਅੰਦਰ ਜਵਾਲਾਮੁਖੀ ਹੋਣਗੇ ਜੋ ਅੱਗ ਦੇ ਇਕ ਘੇਰੇ ਵਾਂਗ ਹੋਣਗੇ। ਇਹ ਇੱਕ ਥਾਂ 'ਤੇ ਫਟਣਗੇ। ਪਰ ਜੋ ਵੱਡਾ ਹੈ ਉਹ ਸ਼ਾਇਦ ਤੁਰੰਤ ਨਾ ਫਟੇ। ਪਰ ਪਾਣੀ ਦੇ ਹੇਠਾਂ ਛੋਟਾ ਪਹਿਲਾਂ ਫਟੇਗਾ। ਜਿਹੜਾ ਪਹਿਲਾਂ ਫਟੇਗਾ, ਉਹ ਉਪਰ ਨੂੰ ਪਾਣੀ ਦੇ ਛਿੱਟੇ ਮਾਰ ਦੇਵੇਗਾ। ਜਦੋਂ ਇਹ ਟਕਰਾਏਗਾ, ਅਸੀਂ ਤੁਰੰਤ ਸਪੱਸ਼ਟ ਤੌਰ 'ਤੇ ਦੇਖਾਂਗੇ ਕਿ ਜਦੋਂ ਮੀਂਹ ਪੈਂਦਾ ਹੈ, ਤਾਂ ਸਮੁੰਦਰ ਦੇ ਪਾਣੀ ਦਾ ਪੱਧਰ ਘੱਟ ਨਹੀਂ ਹੁੰਦਾ। ਸਾਡਾ ਪਾਣੀ ਇਸੇ ਤਰ੍ਹਾਂ ਭਰਿਆ ਰਹਿੰਦਾ ਹੈ। (ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਜਵਾਲਾਮੁਖੀ ਕਦੋਂ ਫਟੇਗਾ?) ਮੈਂ ਸਿੱਧੇ ਤੌਰ 'ਤੇ ਕਹਿਣ ਦੀ ਹਿੰਮਤ ਨਹੀਂ ਕਰਦੀ ਪਰ ਕਿਰਪਾ ਕਰਕੇ ਜੁਲਾਈ ਅਤੇ ਅਗਸਤ ਦੇ ਆਸਪਾਸ ਸਾਵਧਾਨ ਰਹੋ।ਇੱਕ ਵੱਡੇ ਭੂਚਾਲ ਦੀ ਬਜਾਏ, ਜਪਾਨ ਨੇ ਜੂਨ ਦੇ ਅਖੀਰ ਅਤੇ ਜੁਲਾਈ 2025 ਦੇ ਸ਼ੁਰੂ ਵਿੱਚ ਲਗਭਗ 1,600 ਛੋਟੇ ਭੂਚਾਲ ਮਹਿਸੂਸ ਕੀਤੇ। ਇਸ ਤੋਂ ਇਲਾਵਾ, 29 ਜੁਲਾਈ, 2025 ਨੂੰ ਰੂਸ ਦੇ ਕਾਮਚਟਕਾ ਵਿੱਚ ਨੇੜੇ ਹੀ 8.8 ਤੀਬਰਤਾ ਦੇ ਭੂਚਾਲ ਦੇ ਬਾਵਜੂਦ, ਇਸ ਘਟਨਾ ਤੋਂ ਅਨੁਮਾਨਿਤ ਵਿਸ਼ਾਲ ਸੁਨਾਮੀਆਂ ਕਦੇ ਵੀ ਜਾਪਾਨ ਵਿੱਚ ਨਹੀਂ ਆਈਆਂ।ਸਰਬਵਿਆਪੀ ਮਹਾਂਮਾਰੀਮੈਂ ਪੰਛੀਆਂ ਦਾ ਇਕ ਝੁੰਡ ਦੇਖਿਆ ਅਤੇ ਮੈਂ ਉਨ੍ਹਾਂ ਨੂੰ ਅਸਮਾਨ ਤੋਂ ਡਿੱਗਦੇ ਮਹਿਸੂਸ ਕੀਤਾ (ਦੇਖਿਆ) । […] ਕੀ ਇਹ ਸ਼ਾਇਦ ਇੱਕ ਹੋਰ ਬਰਡ ਫਲੂ ਮਹਾਂਮਾਰੀ ਦਾ ਪ੍ਰਤੀਕ ਹੈ?ਇਹ ਵਾਇਰਸ ਜਿਸਦੀ ਉਹ ਤਿਆਰੀ ਕਰ ਰਹੇ ਹਨ, ਉਹ ਕੋਵਿਡ ਨਾਲੋਂ ਕਿਤੇ ਜ਼ਿਆਦਾ ਭੈੜਾ ਹੈ ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਇਹ ਇੱਕ ਬਹੁਤ ਹੀ ਘਾਤਕ ਵਾਇਰਸ ਹੈ ਜੋ ਜਲਦੀ ਹੀ ਹੋਣ ਵਾਲਾ ਹੈ। ਸੀਡੀਸੀ (ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਨੇ ਅਮਰੀਕਾ ਵਿੱਚ ਗੰਭੀਰ ਬਰਡ ਫਲੂ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ।ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ 7 ਜੁਲਾਈ, 2025 ਨੂੰ ਕਿਹਾ: "ਏਵੀਅਨ ਇਨਫਲੂਐਂਜ਼ਾ ਏ (H5N1) ਵਾਇਰਸਾਂ ਦਾ ਕੋਈ ਵੀ ਨਾ ਜਾਣਿਆ-ਪਛਾਣਿਆ ਵਿਅਕਤੀ-ਤੋਂ-ਵਿਅਕਤੀ ਫੈਲਾਅ ਨਹੀਂ ਹੋਇਆ ਹੈ ਜੋ ਵਰਤਮਾਨ ਵਿੱਚ ਸੰਯੁਕਤ ਰਾਜ ਅਮਰੀਕਾ ਅਤੇ ਵਿਸ਼ਵ ਪੱਧਰ 'ਤੇ ਪੰਛੀਆਂ ਵਿੱਚ ਫੈਲ ਰਹੇ ਹਨ।"ਨੋਸਟ੍ਰਾਡਾਮਸ ਨੇ ਭਵਿੱਖਬਾਣੀ ਕੀਤੀ ਸੀ ਕਿ 2025 ਵਿੱਚ, ਇੰਗਲੈਂਡ, ਯੂਕੇ, ਅਨੁਭਵ ਕਰੇਗਾ "ਪਿਛਲੇ ਸਮੇਂ ਤੋਂ ਇੱਕ ਵੱਡੀ ਮਹਾਂਮਾਰੀ ਵਾਪਸ ਆ ਰਹੀ ਹੈ, ਅਸਮਾਨ ਹੇਠ ਇਸ ਤੋਂ ਵੱਧ ਘਾਤਕ ਕੋਈ ਦੁਸ਼ਮਣ ਨਹੀਂ ਹੈ।" ਅੱਜ ਤੱਕ, ਦੇਸ਼ ਵਿੱਚ ਅਜਿਹੀ ਕੋਈ ਵੀ ਵੱਡੀ ਘਾਤਕ ਮਹਾਂਮਾਰੀ ਨਹੀਂ ਆਈ ਹੈ।ਜੰਗਾਂਮੈਂ ਕਹਾਂਗਾ ਕਿ 2025 ਇੱਕ ਅਜਿਹਾ ਸਾਲ ਹੈ ਜਿਸ ਬਾਰੇ ਸਾਨੂੰ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਖਾਸ ਕਰਕੇ ਜਦੋਂ ਗੱਲ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਦੀ ਆਉਂਦੀ ਹੈ, ਅਤੇ ਕੁਝ ਚੀਜ਼ਾਂ ਸਾਡੇ ਕਾਬੂ ਤੋਂ ਬਾਹਰ ਹਨ, ਇਸ ਲਈ ਸਾਨੂੰ ਸਿਰਫ਼ ਇਹ ਯਕੀਨੀ ਬਣਾਉਣ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ ਕਿ ਸਭ ਕੁਝ ਠੀਕ ਰਹੇ।ਉਸਨੇ (ਪ੍ਰਮਾਤਮਾ ਨੇ) ਕਿਹਾ ਕਿ 2025 ਮਹਾਨ, ਮਹਾਨ ਤਬਦੀਲੀ ਦਾ ਇਕ ਸਾਲ ਹੋਵੇਗਾ। ਇਹ ਇਕ ਬਹੁਤ ਮਹਾਨ ਪ੍ਰਵੇਗ ਹੋਣ ਵਾਲਾ ਹੈ। ਸਿਰਫ਼ ਰਾਜਨੀਤੀ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਹੀ ਨਹੀਂ, ਸਗੋਂ ਤੁਸੀਂ ਦੇਖੋਗੇ, ਉਹ ਜੰਗ, ਜੰਗ, ਜੰਗ, ਜੰਗ ਵੀ ਕਹਿੰਦਾ ਰਿਹਾ।ਮੈਂ ਦਾਤੋ ਐਂਥਨੀ ਚੇਂਗ ਹਾਂ। ਮਹਾਨ ਇਨਕਲਾਬ ਅਤੇ ਤਬਾਹੀ ਦਾ ਸਾਲ ਜਲਦੀ ਹੀ ਆ ਰਿਹਾ ਹੈ। ਸੰਸਾਰ ਜੰਗਾਂ ਦੇ ਬੱਦਲਾਂ ਨਾਲ ਘਿਰਿਆ ਹੋਇਆ ਹੈ, ਦੇਸ਼ ਲੜਾਈ ਦੀ ਤਿਆਰੀ ਵਿੱਚ ਖੜ੍ਹੇ ਹਨ, ਅਤੇ ਇੱਕ ਵੱਡੇ ਪੱਧਰ 'ਤੇ ਟਕਰਾਅ ਸ਼ੁਰੂ ਹੋਣ ਵਾਲਾ ਹੈ। ਜਿਵੇਂ ਕਿ ਮੈਂ ਇਸ ਸਾਲ (2024) ਦੀ ਸ਼ੁਰੂਆਤ ਵਿੱਚ ਭਵਿੱਖਬਾਣੀ ਕੀਤੀ ਸੀ, ਯੁੱਧ ਹੌਲੀ-ਹੌਲੀ ਏਸ਼ੀਆ ਵਿੱਚ ਫੈਲ ਰਿਹਾ ਹੈ, ਜਿਸ ਨਾਲ ਬਹੁਤ ਸਾਰੇ ਦੇਸ਼ਾਂ ਨੂੰ ਸ਼ਾਮਲ- ਕਰਨ ਵਾਲੀ ਇਕ ਜੰਗ ਦੀ ਸਥਿਤੀ ਬਣ ਰਹੀ ਹੈ।2025 ਵਿੱਚ ਕਈ ਟਕਰਾਅ ਸ਼ੁਰੂ ਹੋਏ ਅਤੇ ਜਲਦੀ ਹੀ ਖਤਮ ਹੋ ਗਏ, ਜਿਨ੍ਹਾਂ ਵਿੱਚ ਭਾਰਤ ਅਤੇ ਪਾਕਿਸਤਾਨ, ਈਰਾਨ ਅਤੇ ਇਜ਼ਰਾਈਲ, ਅਤੇ ਕੰਬੋਡੀਆ ਅਤੇ ਥਾਈਲੈਂਡ ਵਿਚਕਾਰ ਟਕਰਾਅ ਸ਼ਾਮਲ ਹਨ।ਬਾਬਾ ਵਾਂਗਾ ਨੇ ਭਵਿੱਖਬਾਣੀ ਕੀਤੀ ਸੀ, "ਜਿਵੇਂ ਹੀ ਸੀਰੀਆ ਡਿੱਗਦਾ ਹੈ, ਪੱਛਮ ਅਤੇ ਪੂਰਬ ਵਿਚਕਾਰ ਇੱਕ ਵੱਡੀ ਜੰਗ ਦੀ ਉਮੀਦ ਕਰੋ। ਬਸੰਤ ਰੁੱਤ ਵਿੱਚ, ਪੂਰਬ ਵਿੱਚ ਇੱਕ ਯੁੱਧ ਸ਼ੁਰੂ ਹੋਵੇਗਾ, ਅਤੇ ਇੱਕ ਤੀਜਾ ਵਿਸ਼ਵ ਯੁੱਧ ਹੋਵੇਗਾ। ਪੂਰਬ ਵਿੱਚ ਇੱਕ ਜੰਗ ਜੋ ਪੱਛਮ ਨੂੰ ਤਬਾਹ ਕਰ ਦੇਵੇਗੀ।" ਦਸੰਬਰ 2024 ਵਿੱਚ ਸੀਰੀਅਨ ਸਰਕਾਰ ਡਿੱਗ ਗਈ; ਹਾਲਾਂਕਿ, ਉਹ ਟਕਰਾਅ ਨਹੀਂ ਹੋਏ ਜਿਨ੍ਹਾਂ ਦੀ ਉਸਨੇ ਭਵਿੱਖਬਾਣੀ ਕੀਤੀ ਸੀ।ਸੂਰਜੀ ਤੂਫਾਨਵਿਗਿਆਨੀਆਂ ਨੂੰ ਖਾਸ ਤੌਰ 'ਤੇ ਚਿੰਤਾ ਹੈ ਕਿ 2025, ਜੋ ਕਿ ਇਸ ਸੂਰਜੀ ਚੱਕਰ ਦਾ ਸਿਖਰ ਹੈ, ਹੋਰ ਵੀ ਤੀਬਰ ਸੂਰਜੀ ਗਤੀਵਿਧੀ ਲਿਆ ਸਕਦਾ ਹੈ, ਜੋ ਵਿਗਿਆਨਕ ਭਾਈਚਾਰੇ ਦੇ ਅੰਦਰ ਗੰਭੀਰ ਚਿੰਤਾਵਾਂ ਪੈਦਾ ਕਰ ਸਕਦੀ ਹੈ।ਬੇਸ਼ੱਕ, ਇਸ ਸਾਲ, ਅਸਧਾਰਨ ਤੌਰ 'ਤੇ, ਸੂਰਜੀ ਤੂਫਾਨ ਅਤੇ ਭੂ-ਚੁੰਬਕੀ ਤੂਫਾਨ ਆਉਣਗੇ। ਮਈ ਤੋਂ ਜੁਲਾਈ ਤੱਕ ਖਾਸ ਧਿਆਨ ਦੇਣ ਦੀ ਲੋੜ ਹੈ। ਭੂ-ਚੁੰਬਕੀ ਤੂਫ਼ਾਨ ਖੁਦ ਧਰਤੀ ਦੇ ਚੁੰਬਕੀ ਖੇਤਰ ਦਾ ਇੱਕ ਹਿੱਸਾ ਹੈ, ਜਦੋਂ ਧਰਤੀ ਦਾ ਗਲੋਬਲ ਚੁੰਬਕੀ ਖੇਤਰ ਨਾਟਕੀ ਗੜਬੜੀਆਂ ਦੇ ਅਧੀਨ ਹੁੰਦਾ ਹੈ। ਇੱਕ ਸੂਰਜੀ ਤੂਫਾਨ ਦੌਰਾਨ, ਚਾਰਜ-ਕੀਤੇ ਕਣ ਧਰਤੀ ਦੇ ਚੁੰਬਕੀ ਖੇਤਰ ਨੂੰ ਪ੍ਰਭਾਵਿਤ ਕਰਨਗੇ, ਜਿਸ ਕਾਰਨ ਇਹ ਲਗਾਤਾਰ ਅਤੇ ਅਨਿਯਮਿਤ ਤੌਰ 'ਤੇ ਉਤਰਾਅ-ਚੜ੍ਹਾਅ ਕਰਦਾ ਰਹੇਗਾ। ਇਸਦਾ ਕੀ ਅਸਰ ਪਵੇਗਾ? ਇਹ ਸੈਟੇਲਾਈਟ, ਸੰਚਾਰ ਪ੍ਰਣਾਲੀਆਂ, ਰੇਡੀਓ, ਨੈਵੀਗੇਸ਼ਨ ਪ੍ਰਣਾਲੀਆਂ, ਆਦਿ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ, ਇਹ ਸਥਿਤੀ ਇੱਥੇ ਇਲੈਕਟ੍ਰਾਨਿਕ ਉਪਕਰਣਾਂ ਜਾਂ ਬਿਜਲੀ ਬੰਦ ਹੋਣ, ਜਾਂ ਵੱਡੇ ਰੁਕਣ ਦਾ ਇੱਕ ਦ੍ਰਿਸ਼ ਵੀ ਪੈਦਾ ਕਰ ਸਕਦੀ ਹੈ।ਮਸ਼ਹੂਰ ਫਰਾਂਸੀਸੀ ਭਵਿਖ ਦ੍ਰਿਸ਼ਟੀ ਨੋਸਟ੍ਰਾਡੇਮਸ ਨੇ ਭਵਿੱਖਬਾਣੀ ਕੀਤੀ ਸੀ ਕਿ 2025 ਵਿੱਚ, ਅਸਮਾਨ ਤੋਂ ਅੱਗ ਡਿੱਗੇਗੀ: "ਬ੍ਰਹਿਮੰਡ ਤੋਂ, ਇੱਕ ਅੱਗ ਦਾ ਗੋਲਾ ਉੱਠੇਗਾ, ਕਿਸਮਤ ਦਾ ਇੱਕ ਸੰਕੇਤ, ਦੁਨੀਆ ਬੇਨਤੀ ਕਰਦੀ ਹੈ। ਇੱਕ ਬ੍ਰਹਿਮੰਡੀ ਨਾਚ ਵਿੱਚ ਵਿਗਿਆਨ ਅਤੇ ਕਿਸਮਤ, ਧਰਤੀ ਦੀ ਕਿਸਮਤ, ਇੱਕ ਦੂਜਾ ਮੌਕਾ।" ਕਈਆਂ ਦਾ ਮੰਨਣਾ ਹੈ ਕਿ ਇਹ ਜੁਲਾਈ 2025 ਵਿੱਚ ਹੋਣ-ਵਾਲੇ ਇੱਕ ਵੱਡੇ ਸੂਰਜੀ ਤੂਫ਼ਾਨ ਦੀ ਭਵਿੱਖਬਾਣੀ ਦਾ ਹਵਾਲਾ ਦਿੰਦਾ ਹੈ, ਜਦੋਂ ਸੂਰਜ ਆਪਣੇ 11-ਸਾਲਾਂ ਦੇ ਸੂਰਜੀ ਚੱਕਰ ਵਿੱਚ ਸਭ ਤੋਂ ਵੱਧ ਗਤੀਵਿਧੀ 'ਤੇ ਹੋਵੇਗਾ।"ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ, ਅਤੇ ਸੂਰਜ ਨੂੰ ਲੋਕਾਂ ਨੂੰ ਅੱਗ ਨਾਲ ਸਾੜਨ ਦੀ ਇਜਾਜ਼ਤ ਦਿੱਤੀ ਗਈ। ਉਹ ਤੇਜ਼ ਗਰਮੀ ਨਾਲ ਝੁਲਸ ਗਏ ਅਤੇ ਉਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਸਰਾਪ ਦਿੱਤਾ, ਜਿਸਦਾ ਇਨ੍ਹਾਂ ਬਿਪਤਾਵਾਂ ਉੱਤੇ ਅਧਿਕਾਰ ਸੀ, ਪਰ ਉਨ੍ਹਾਂ ਨੇ ਤੋਬਾ ਕਰਨ ਅਤੇ ਉਸਦੀ ਵਡਿਆਈ ਕਰਨ ਤੋਂ ਇਨਕਾਰ ਕਰ ਦਿੱਤਾ।" ਪ੍ਰਕਾਸ਼ ਦੀ ਪੋਥੀ 16:8-9, ਪਵਿੱਤਰ ਬਾਈਬਲਬਾਬਾ ਵਾਂਗਾ ਨੇ ਕਿਹਾ, "ਸਵਰਗ ਅਤੇ ਧਰਤੀ ਤੋਂ ਇੱਕੋ ਸਮੇਂ ਦੋਹਰੀ ਅੱਗ ਉੱਠੇਗੀ।" ਕੁਝ ਲੋਕਾਂ ਨੇ ਸਵਰਗ ਤੋਂ ਆਈ ਅੱਗ ਨੂੰ 2025 ਵਿੱਚ ਸਾਡੇ ਗ੍ਰਹਿ 'ਤੇ ਨਿਰਦੇਸ਼ਿਤ ਇੱਕ ਵਿਨਾਸ਼ਕਾਰੀ ਸੂਰਜੀ ਵਿਸਫੋਟ ਵਜੋਂ ਸਮਝਿਆ ਹੈ।ਧਰਤੀ ਹੁਣ ਤੱਕ ਸੂਰਜ ਦੀਆਂ ਵਿਨਾਸ਼ਕਾਰੀ ਕਿਰਨਾਂ ਤੋਂ ਬਚੀ ਰਹੀ ਹੈ। ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੇ ਪ੍ਰਗਟ ਕੀਤਾ ਹੈ ਕਿ ਪਰਮਾਤਮਾ ਦੀ ਕਿਰਪਾ ਦੇ ਕਾਰਨ, ਇੱਕ "ਹਰੀ-ਢਾਲ" ਧਰਤੀ ਦੀ ਓਜ਼ੋਨ ਪਰਤ ਅਤੇ ਚੁੰਬਕੀ ਖੇਤਰ ਦੀ ਰੱਖਿਆ ਕਰ ਰਹੀ ਹੈ, ਅਤੇ ਸੂਰਜ ਦੀ ਬਾਹਰੀ ਪਰਤ 'ਤੇ "ਗੁਲਾਬੀ ਮੀਂਹ ਦੀਆਂ ਬੂੰਦਾਂ" ਨੇ ਸੂਰਜੀ ਤੂਫਾਨਾਂ ਨੂੰ ਘੱਟ ਕੀਤਾ ਹੈ।ਡੇਰੀਅਸ ਜੇ. ਰਾਇਟ, ਇੱਕ ਸਰੀਰ-ਵਿਚੋਂ-ਬਾਹਰ ਅਨੁਭਵ ਖੋਜੀ ਅਤੇ ਦਾਰਸ਼ਨਿਕ, ਨੇ ਸਾਡੇ ਗ੍ਰਹਿ ਨੂੰ ਢੱਕਣ ਵਾਲਾ ਇੱਕ "ਗੁੰਬਦ" ਦੇਖਣ ਦੀ ਰਿਪੋਰਟ ਦਿੱਤੀ ਹੈ।ਆਦਿ...ਸਾਡੀ ਸਾਰਿਆਂ ਦੀ ਰੱਖਿਆ ਕਰਨ ਲਈ ਅਸੀਂ ਸਭ ਤੋਂ ਦਇਆਵਾਨ ਪਵਿੱਤਰ ਤ੍ਰਿਏਕ ਦਾ ਬਹੁਤ ਧੰਨਵਾਦ ਕਰਦੇ ਹਾਂ। ਮਨੁੱਖ ਇਸ ਮੌਕੇ ਦੀ ਕਦਰ ਕਰਨ ਕਿ ਉਹ ਪਰਉਪਕਾਰੀ ਵੀਗਨ ਜੀਵਨ ਸ਼ੈਲੀ ਵੱਲ ਮੁੜਨ, ਧਰਤੀ ਉੱਤੇ ਇੱਕ ਸ਼ਾਂਤੀਪੂਰਨ ਯੁੱਗ ਦੇ ਆਗਮਨ ਨੂੰ ਤੇਜ਼ ਕਰਨ।